ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਛਡਕੇ, ਕਿਉਂਕਿ ਮੈਂ ਆਪਣੇ ਅਨੁਭਵ ਦ੍ਵਾਰਾ ਭਾਵੇਂ ਸਿਆਣੇ ਕੁਛ ਹੀ ਕਹਿਣ ਇਨ੍ਹਾਂ ਜੋੜੀਆਂ ਦੇ ਪਿਆਰਾਂ ਵਿਚ ਮਾਂ ਪੁੱਤਰ ਵਾਲਾ ਪਿਆਰ ਦੇਖਦਾ ਹਾਂ) ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੇ ਆਸਰੇ ਆਮ ਪਿਆਰ ਹੈ। ਸਚੀ ਮਿਤ੍ਰਤਾ ਦਾ ਜਿਸ ਮਿਸਾਲ ਵਿਚ ਭਾਨੁਆਣ ਹੋਏ ਉਹ ਇਕ ਅਣਹੋਈ ਤੇ ਕਦੀ ਕਦੀ ਚਮਕਣ ਵਾਲੀ ਮਿਸਾਲ ਹੋਣ ਕਰਕੇ ਮਾਂ-ਪੁਤ ਦੇ ਸ਼੍ਰੇਣੀ ਪਿਆਰ ਵਿਚ ਹੀ ਗਿਣਨੀ ਚਾਹੀਏ। ਸ਼ਰੀਰਕ ਤੇ ਇੰਦ੍ਰਿਆਂ ਦੇ ਸੁਖ ਤੇ ਮਾਨਸਿਕ ਇਤਫਾਕਾਂ ਤੇ ਮੇਲਾਂ ਦੇ ਸਮੂਹਾਂ ਦਾ ਨਤੀਜਾ ਹੁੰਦਾ ਹੈ ਤੇ ਓਹ ਮਿਲ ਬੈਠਣ ਦੇ ਇਤਫਾਕਾਂ ਦੇ ਸਮੂਹ ਦੇ ਫੇਰ ਕਦੀ ਇਥੇ ਤੇ ਕਦੀ ਉਥੇ ਅਦਲੇ ਬਦਲੇ ਹੁੰਦੇ ਰਹਿੰਦੇ ਹਨ ਤੇ ਕਦੀ ਕਦੀ ਅਦਲੇ ਬਦਲੇ ਹੋ ਹੋ ਕਿਸੀ ਥਾਂ ਮਾਂ ਪੁਤ ਵਾਲਾ ਦਯਾ ਭਰਿਆ ਬੇਗਰਜ਼ ਪਿਆਰ ਤੀਵੀਂ ਖਾਵੰਦ ਵਿਚ ਵੀ ਵਟਾਂਦਰੇ ਕਰ ਕਰ ਕੇ ਆ ਜਾਣਾ ਸੰਭਵ ਹੋ ਜਾਂਦਾ ਹੈ। ਪਰ ਆਮ ਕਰਕੇ ਇਹ ਪਿਆਰ ਨੌਕਰ ਵਾਲਾ ਹੁੰਦਾ ਹੈ, ਉਹ ਉਹੀ ਪਾਲਦਾ ਹੈ ਓਹ ਉਹਦੀ ਸੇਵਾ ਕਰਦਾ ਹੈ।

ਸੋ ਮਿਤ੍ਰਤਾ ਇਕ ਸਚਾ ਮਜ਼੍ਹਬ ਹੈ, ਇਹ ਸਰੀਰ ਤੇ ਮਾਂ ਥੀਂ ਉਤੇ ਦਾ ਕੋਈ ਰੂਹਾਨੀ ਅਨੁਭਵ ਹੈ। ਇਹ ਕੁਦਰਤ ਦਾ ਆਪਣਾ ਕ੍ਰਿਸ਼ਮਾ ਹੈ। ਇਹ ਕਾਦਰ ਦਾ ਦਸਿਆ ਕੋਈ ਆਪਣੇ ਦਿਲ ਦਾ ਸਹਿਜ ਸੁਭਾ ਹੈ, ਇਸੇ ਅਨੁਭਵ ਲਈ ਹੀ ਤਾਂ ਸਭ ਪਾਪ ਪੁੰਨ, ਵੈਰ ਤੇ ਦੋਸਤੀਆਂ ਹਨ। ਜਦ ਮਿਤ੍ਰਤਾ ਰੂਹ ਵਿਚ ਛਾਈ, ਜੀਣ ਸੁਫਲ ਹੋ ਗਿਆ। ਇਖ਼ਲਾਕ ਬੇਅਰਥ ਹੈ, ਮਿਤ੍ਰਤਾ ਦੀ ਮਿਠਾਸ ਬ੍ਰਿਛ ਦੀ ਛਾਇਆ ਵਾਂਗ, ਫਲ ਦੇਖ ਵਾਂਗ, ਅਸਾਂ ਥੀਂ ਰੂਪ ਵਾਂਗ, ਖੁਸ਼ਬੂ ਵਾਂਗ ਆਪਾ ਵਾਰਕੇ ਸਭ ਕਿਸੇ ਦਾ ਮਿਤ੍ਰ ਨਾ ਹੋ ਕੇ ਸਾਹ ਲਵੇ।

*

੭੮