ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਿਰ ਉਹਦੀ ਸਵਰਗੀ ਲਟ-ਲਟ ਅਖਾਂ ਵਿਚ ਰਚੀ ਰਹਿੰਦੀ ਤੇ ਸ਼ਮਾਂ ਦੇ ਬਲਦੇ ਹੋਣ ਦਾ ਭੁਲੇਖਾ ਕਾਇਮ ਰਹਿੰਦਾ ਹੈ। ਪਰ ਕੁਝ ਸਮਾਂ ਹੋਰ ਤੇ ਇਹ ਭੁਲੇਖਾ ਭੀ ਉਡ ਜਾਂਦਾ ਹੈ——ਉਹ ਸਾਰੀਆਂ ਥਾਆਂ ਹਨੇਰੀਆਂ ਹੋ ਜਾਂਦੀਆਂ ਹਨ। ਜਿਹੜੀਆਂ ਦੋ ਦਿਲਾਂ ਦੇ ਬਿਜਲੀ-ਮੇਲ ਨੇ ਝੰਮ ਝਮਾਈਆਂ ਸਨ।

ਤਾਂ ਭੀ ਇਹ ਗਲ ਬਿਲਕੁਲ ਗਲਤ ਹੈ, ਕਿ ਦਿਲ ਜ਼ਿੰਦਗੀ ਵਿਚ ਇਕੋ ਵਾਰੀ ਹੀ ਜੁੜਦੇ, ਇਕੋ ਵਾਰੀ ਹੀ ਪਿਆਰ-ਸ਼ਮਾਂ ਬਲਦੀ ਹੈ, ਤੇ ਜਿਥੇ ਇਕੋ ਵਾਰੀ ਸ਼ਮਾਂ ਬਲ ਕੇ ਬੁਝ ਗਈ, ਓਸ ਥਾਂ ਨੇ ਮੁੜ ਪਿਆਰ ਚਾਨਣ ਕਦੇ ਵੇਖਣਾ ਨਹੀਂ।

ਅਸਲੀਅਤ ਇਹ ਹੈ, ਕਿ ਉਮਰ ਜਾਂ ਸਮੇਂ ਦਾ ਪਿਆਰ ਨਾਲ ਕੋਈ ਸਿੱਧਾ ਸੰਬੰਧ ਨਹੀਂ। ਜਦ ਤਕ ਕੋਈ ਦਿਲ ਨਰੋਇਆ ਹੈ, ਜਦ ਤਕ ਉਹ ਪਿਆਰ ਦੇ ਜਜ਼ੀਏ ਤਾਰ ਸਕਦਾ ਹੈ, ਜਦ ਤਕ ਪਿਆਰ-ਪੀੜਾਂ ਸਹਿ ਕੇ ਨਵੀਆਂ ਤਕਦੀਰਾਂ ਆਪਣੀ ਕੁਖੋਂ ਜਮਾ ਸਕਦਾ ਹੈ, ਉਦੋਂ ਤਕ ਉਹ ਇਕ ਨਹੀਂ ਕਈ ਵਾਰੀ ਕਿਸੇ ਪਿਆਰੇ ਦਿਲ ਨਾਲ ਜੁੜਣ ਦੀ ਆਸ ਰਖ ਸਕਦਾ ਹੈ, ਆਪਣੀ ਹੀਰ ਜਾਂ ਰਾਂਝਣ ਦਾ ਰਾਹ ਤਕ ਸਕਦਾ ਹੈ। ਜਿਸ ਮਿਅਦੇ ਵਿਚ ਅਧੀ ਜਾਂ ਪੂਰੀ ਸਦੀ ਦੇ ਬਾਵਜੂਦ ਅਜੇ ਭੀ ਨਰੋਈ ਭੁਖ ਲਗਦੀ ਹੈ, ਉਹ ਖ਼ੁਰਾਕ ਦਾ ਹਕਦਾਰ ਹੈ —— ਤੇ ਜਿਸ ਦਿਲ ਦੀ ਅਜੇ ਭੀ ਪਿਆਰ-ਭੁਖ ਮਿਟੀ ਨਹੀਂ, ਜਿਸ ਨੂੰ ਪਿਆਰ ਹੁਲਾਰੇ ਤੋਂ ਭੌਂ ਨਹੀਂ ਚੜ੍ਹਦੇ, ਜਿਹੜੇ ਅਜੇ ਭੀ ਪਿਆਰ-ਛੱਲਾਂ ਦੇ ਪੈਰਾਂ ਵਿਚ ਡਿਗ ਕੇ ਗੋਤੇ ਖਾਣ ਤੇ ਸਿਰ ਤੇ ਚੜ੍ਹ ਤਿੱਤਰ-ਖੰਭੀਆਂ ਬਦਲੀਆਂ ਨਾਲ ਛੁਹਣ ਛੁਹਾਈ ਖੇਡਣ ਦੀ ਰੀਝ ਰਖ ਸਕਦਾ ਹੈ, ਉਹਦੀ ਪਿਆਰ-ਸ਼ਮਾਂ ਜ਼ਰੂਰ ਬਲੇਗੀ, ਉਹਦੀ ਹੀਰ ਜ਼ਰੂਰ ਆਵੇਗੀ, ਉਹਦੇ ਰਾਂਝਣ ਦੀ ਮੁਰਲੀ

੮੫