ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਛ ਨਾ ਪੁੱਛੋ... ਤਾਂ... ਮੈਂ ਤਾਂ ਸੱਚੀ ਗੱਲ ਆਹਨੀ ਆਂ... ਬਾਹਲ਼ੀ ਦੁਖੀ ਆਂ ਭਾਈ ਮੈਂ ਤਾਂ...।"

ਇਹ ਗੱਲਾਂ ਇਕੋ-ਸਾਹੇ ਸੁਣਾ ਕੇ ਬੇਬੇ ਨੇ ਲੰਮਾ ਹਉਕਾ ਖਿੱਚ੍ਹਿਆ ਤੇ ਆਪਣੇ ਪਤਲੇ ਜਿਹੇ ਸ਼ਾਲ ਦੀ ਸੰਵਾਰ ਕੇ ਬੁੱਕਲ ਮਾਰੀ... ਉਹ ਢਿੱਲੇ ਮੰਜੇ ਉੱਤੇ ਬੈਠੀ ਧੁੰਦ ਵਿਚ ਲੁਕ ਰਹੇ ਸੂਰਜ ਵੱਲ ਨੂੰ ਝਾਕਣ ਲੱਗੀ।

ਸੱਸ ਨੇ ਗੱਲ ਮੁਕਾਈ ਤਾਂ ਕੋਲ ਬੈਠੀ ਨੂੰਹ ਤੋਂ ਵੀ ਰਿਹਾ ਨਾ ਗਿਆ, "ਵੀਰ ਜੀ, ਅਸੀਂ ਤਾਂ ਬਹੁਤ ਔਖੇ ਆਂ... ਹੁਣ ਕੀ ਕਰੀਏ? ਬਿਜਲੀ ਵਾਲੇ ਬਿਜਲੀ ਕੱਟਗੇ ਸੀ... ਬਿੱਲ ਭਰਿਆ ਨਾ ਗਿਆ, ਤੇ ਫਿਰ ਪਾਪਾ ਜੀ ਨੇ ਗ਼ਜ਼ਲ ਲਿਖਤੀ... 'ਦੀਪਕ ਦੇ ਘਰ ਹਨੇਰਾ ਹੈ', ਮਸੀਂ ਕਿਤੇ ਬਿੱਲ ਭਰਿਆ ਤੇ ਬਿਜਲੀ ਜਗੀ... ਸਾਡੇ ਤਾਂ ਜੁਆਕ ਵੀ ਜੁਆਨ ਹੋ ਚੱਲੇ ਨੇ ... ਵਿਹਲੇ ਨੇ... ਪੜ੍ਹਾਈ ਦੇ ਖਰਚੇ ਕਿੱਥੋਂ ਦੇਈਏ...।"

ਨੂੰਹ ਹਾਲੇ ਰੋਣਾ ਰੋ ਹੀ ਰਹੀ ਸੀ ਕਿ ਦੀਪਕ ਜੀ ਨੂੰ ਕਿੱਟੀ ਲੱਭ ਲਿਆਇਆ। ਦੀਪਕ ਜੀ ਦੇ ਹੱਥ ਵਿਚ ਬੋਤਲ ਸੀ 'ਸੰਤਰਾ-ਮਾਰਕਾ।' ਉਹ ਪੂਰੇ ਜਲੌਅ ਵਿਚ ਟਹਿਕ ਰਹੇ ਸਨ ਤੇ ਖ਼ੁਸ਼ ਨਜ਼ਰ ਆ ਰਹੇ ਸਨ। ਬੂਹੇ ਵੜਦੇ ਈ ਬੋਲੇ, "ਲਓ ਪਹਿਲੇ ਇਕ ਗ਼ਜ਼ਲ ਸੁਣੋ... ਰਸਤੇ 'ਚ ਆਉਂਦੇ-ਆਉਂਦੇ ਈ ਬਣੀ ਏਂ...।" ਗ਼ਜ਼ਲ ਦਾ ਸ਼ੇਅਰ ਪੜ੍ਹਨ ਪਿੱਛੋਂ ਮੂੰਹ ਨੂੰ ਜੱਗ ਲਾ ਕੇ ਰੱਜਵਾਂ ਪਾਣੀ ਪੀਤਾ ਤੇ ਸਾਡੇ ਕੋਲ ਬਹਿ ਗਏ, "ਲਓ ਪੁੱਤਰੋ, ਹੁਣ ਕਰੀਏ ਰੱਜ-ਰੱਜ ਕੇ ਗੱਲਾਂ-ਬਾਤਾਂ... ਘੁਗਿਆਣਵੀ ਸਾਹਿਬ... ਤੁਸੀਂ ਦਰਸ਼ਨ ਦਿੱਤੇ... ਬੜਾ ਅੱਛਾ ਕੀਤਾ... ਬੜਾ ਈ ਅੱਛਾ।"

"ਤੇ ਉਦੋਂ ਤਾਂ ਡੰਡੇ ਮਾਰਦੇ ਸੀ? ਰੇਡੀਓ ਸਟੇਸ਼ਨ ਬਠਿੰਡੇ... ਉਦੋਂ...?" ਮੈਂ ਪੁਰਾਣੀ ਗੱਲ ਫਿਰ ਛੇੜੀ।

"ਉਹ... ਹੋ... ਹੋ... ਹਾਏ ਹਾਏ... ਛੱਡੋ ਨਾ... ਹੋਈ ਬੀਤੀ... ਮੇਰੇ ਹਜ਼ੂਰ... ਆਪ ਨੇ ਬਜਾ ਫਰਮਾਇਆ।"

"ਮੇਰਾ ਜਨਮ ਜੈਤੋ ਮੰਡੀ ਦਾ ਐ ਤੇ ਜਨਮ ਮਿਤੀ ਠੀਕ 18 ਅਪ੍ਰੈਲ ਸੰਨ 1925... ਮੇਰੇ ਪਿਤਾ ਜੀ ਸ. ਇੰਦਰ ਸਿੰਘ ਤੇ ਮਾਤਾ ਦਾ ਨਾਂ ਵੀਰੋ ਸੀ... ਕੰਮ ਤੇ ਕੌਮ ਸਾਡੀ ਸੁਨਿਆਰ... ਮੇਰਾ ਅਸਲੀ ਨਾਂ ਗੁਰਚਰਨ ਸਿੰਘ ਸੀ ਤੇ ਦੀਪਕ ਜੈਤੋਈ ਮੈਂ ਬਾਅਦ 'ਚ ਬਣਿਆ... ਮੈਂ ਇਕ ਫ਼ਿਲਮ ਦੇਖੀ ਸੀ ਉਹਦੇ ਵਿਚ ਹੀਰੋ ਦਾ ਨਾਂ ਸੀ ਦੀਪਕ... ਉਹਦਾ ਕਿਰਦਾਰ ਤੇ ਕੰਮ ਮੈਨੂੰ ਬੇਹੱਦ ਅੱਛਾ ਲੱਗਿਆ ਤੇ ਮੈਂ ਵੀ ਆਪਣਾ ਨਾਂ ਦੀਪਕ ਰੱਖ ਲਿਆ... ਸਵਰਨਕਾਰੀ ਦੇ ਕੰਮ ਵਿਚ ਮੈਂ ਸਰਾਫ਼ ਗੋਪੀ ਰਾਮ ਨੂੰ ਆਪਣਾ ਉਸਤਾਦ ਬਣਾਇਆ... ਤੇ ਹਾਂ, ਮੈਂ ਜਿੰਨਾ ਚਿਰ ਭੀ ਇਹ ਕੰਮ ਕੀਤਾ, ਭੋਰਾ ਖੋਟ ਨ੍ਹੀਂ ਪਾਈ ਤੇ ਪੂਰੀ ਈਮਾਨਦਾਰੀ ਦਿਖਾਈ... ਭਰਾ ਨੂੰ ਵੀ ਇਹ ਕੰਮ ਸਿਖਾ ਦਿੱਤਾ... ਉਹ ਸੁਨਿਆਰਿਆਂ ਵਾਲੀਆਂ ਚਲਾਕੀਆਂ ਕਰਨ ਲੱਗ ਪਿਆ, ਮੈਂ ਸੱਚੀ ਗੱਲ ਦੱਸਾਂ... ਮੈਂ ਇਹ ਕਿੱਤਾ ਤਿਆਗ ਦਿੱਤਾ... ਮੇਰੇ ਪਿਤਾ ਜੀ ਲੋਕ-ਕਵੀ ਸਨ... ਉਹਨਾਂ ਤੋਂ ਬਚਪਨ ਵਿਚ ਹੀ ਪ੍ਰਭਾਵਿਤ ਸਾਂ... ਮੈਂ ਪਹਿਲੀ

14/ਦੀਪਕ ਜੈਤੋਈ