ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਢਿੱਲ-ਮੱਠ ਹੋ ਜਾਵੇ ਜਾਂ ਦੇਰ ਸਵੇਰ ਹੋ ਜਾਵੇ, ਤਾਂ ਉਮਰ ਦੇ ਸਿਖਰ ਦੁਪਹਿਰੇ, ਭਰ ਜਵਾਨੀ ਰੁੱਤੇ ਪਿਘਲ ਰਹੀਆ ਸੋਚਾਂ ਚੌਗਿਰਦੇ ਫੈਲੇ ਦਾਇਰੇ ਵਿੱਚੋਂ ਕੋਈ ਨਕਸ਼ ਚੁਣ ਲੈਂਦੀਆਂ ਹਨ ਤੇ ਮਨ ਹੀ ਮਨ ਦਿਨ-ਰਾਤ ਉਸਦਾ ਹੀ ਗੁਣ-ਗਾਣ ਕਰਦੀਆਂ ਹਨ। ਅਜਿਹੇ ਸਮੇਂ ਸਾਰਾ ਸੰਸਾਰ ਜੁੱਤੀ ਦੀਆਂ ਨੋਕਾਂ 'ਤੇ ਪ੍ਰਤੀਤ ਹੁੰਦਾ ਹੈ ਤੇ ਉਸ ਪਿਆਰੇ ਉਤੋਂ ਸਾਰਾ ਕੁਝ ਵਾਰਨ ਦੀ ਲੋਚਾ ਪ੍ਰਬਲ ਹੁੰਦੀ ਜਾਪਦੀ ਹੈ:-

ਤੈਨੂੰ ਵੇਖਿਆਂ ਸਬਰ ਨਾ ਆਵੇ,
ਯਾਰਾ ਤੇਰਾ ਘੁੱਟ ਭਰ ਲਾਂ।

ਆਪਣੀਆਂ ਰੀਝਾਂ ਦਾ ਇਜ਼ਹਾਰ ਸਾਥੀ ਚੋਣ ਵੇਲੇ ਜਦੋਂ ਇੱਕ ਧੀ ਸਿੱਧੇ ਰੂਪ ਵਿੱਚ ਬਾਬੁਲ ਨੂੰ ਨਹੀਂ ਕਹਿ ਸਕਦੀ ਤਾਂ ਗੀਤ ਦੇ ਵੱਲ ਫੇਰ ਵਿੱਚੋਂ ਦੀ ਆਖਦੀ ਹੈ:-

ਨੌਕਰ ਨੂੰ ਨਾ ਦਈਂ ਬਾਬੁਲਾ 'ਹਾਲੀ ਪੁੱਤ' ਬਥੇਰੇ,
ਨੌਕਰ ਪੁੱਤ ਤਾਂ ਘਰ ਹੀ ਰਹਿੰਦੇ, ਵਿੱਚ ਪਰਦੇਸੀ ਡੇਰੇ,
ਮੈਂ ਤੈਨੂੰ ਵਰਜ ਰਹੀ, ਦੇਈ ਨਾ ਬਾਬੁਲਾ ਫੇਰੇ ...।

ਜਾਂ

ਵਸਣਾ ਨੌਕਰ ਦੇ,
ਭਾਵੇਂ ਸਣੇ ਬੂਟ ਲੱਤ ਮਾਰੇ।

ਪਰ ਮੁਟਿਆਰ ਦੀ ਇਹ ਸੁਰ ਬਾਬੁਲ ਦੀ ਬੇਵਸੀ ਅੱਗੇ ਸਿਰ ਝੁਕਾ ਲੈਂਦੇ ਹਨ। ਜਿਸ ਦੇ ਸਦਕਾ

"ਜੋੜੀਆਂ ਜਗ ਥੋੜੀਆਂ ਤੇ ਨਰੜ ਬਥੇਰੇ"

ਜਿਹੇ ਜੀਵਨ ਨੂੰ ਸਮਾਜ ਦਾ ਹਿੱਸਾ ਬਣਾ ਦਿੰਦੀਆਂ ਹਨ।

ਪੰਜਾਬ ਦੀ ਆਰਥਿਕਤਾ ਖੇਤੀ ਆਧਾਰਿਤ ਹੈ। ਸਰਹੱਦੀ ਸੂਬਾ ਹੋਣ ਸਦਕਾ ਹੀ ਸਾਰੇ ਘਰਾਂ ਦੀਆਂ ਲੋੜਾਂ-ਥੋੜਾਂ ਅਨੁਕੂਲ ਹੀ ਗੀਤ ਵਿਛੋੜੇ ਦੀ ਸੁਰ ਨੂੰ ਵਧੇਰੇ ਪ੍ਰਭਾਵਿਤ ਰੂਪ ਵਿੱਚ ਉਲੀਕਦੇ ਹਨ। ਇਸੇ ਕਾਰਣ ਖੇਤੀ ਕਰਨਾ ਅਤੇ ਲਾਮ ਤੇ ਜਾਣਾ ਦੋਵੇਂ ਕਾਰਜ ਹਾਣੀ ਨੂੰ ਘਰ ਤੋਂ ਦੂਰ ਜਾਂ ਘਰੋਂ ਬਾਹਰ ਹੀ ਰੱਖਦੇ ਹਨ। ਮਿਲ ਬਹਿਣ ਦੇ ਪਲ ਤਾਂ ਥੋੜ੍ਹ-ਚਿਰੇ ਹੀ ਮਿਲਦੇ ਹਨ। ਸੰਯੁਕਤ ਪਰਿਵਾਰ ਵੀ ਇਨ੍ਹਾਂ ਕਿੱਤਿਆਂ ਦੀ ਹੀ ਦੇਣ ਹਨ। ਆਪਣੇ ਜੀਵਨ ਜਿਸ ਤੇ ਚਲਦਿਆਂ ਸਾਕ-ਸਕੀਰੀਆਂ ਨਾਲ ਟਕਰਾਓ ਦੀ ਸਥਿਤੀ ਉਭਰਦੀ ਹੈ। ਸਾਥੀ ਬਿਨ੍ਹਾਂ ਇਕੱਲਿਆਂ ਹੀ ਰਿਸ਼ਤਿਆਂ ਦੀ ਹਾਮੀ ਭਰਦਿਆਂ ਰੀਝਾਂ ਤੇ ਚਾਅ ਤਰਾਸ਼ੇ ਜਾਂਦੇ ਹਨ, ਜਿਸ ਦੀ ਮੁੱਖ ਉਦਾਹਰਣ ਨੂੰਹ-ਸੱਸ ਦਾ ਰਿਸ਼ਤਾ ਹੈ। ਪੇਕਾ ਘਰ ਛੱਡ ਕੇ ਨਵਾਂ ਘਰ ਉਸਾਰਨ ਲਈ ਸਹੁਰੇ ਪਹੁੰਚੀ ਧੀ ਦੇ ਮਨ ਵਿੱਚ ਉਦਰੇਵਾਂ ਹੁੰਦਾ ਹੈ। ਅਜਿਹੇ ਸਮੇਂ ਇਸ ਰਿਸ਼ਤੇ ਦੀਆਂ ਭਾਵਨਾਵਾਂ ਨੂੰ ਗੀਤ ਹੀ ਆਪਣੇ ਅੰਦਰ ਸਮਾਉਂਦਾ ਹੈ। ਪੇਕਿਆਂ ਅਤੇ ਸਹੁਰਿਆਂ ਦੇ ਵਿਸ਼ੇ ਨੂੰ ਆਧਾਰ ਬਣਾ ਕੇ ਬੋਲੇ ਜਾਂਦੇ ਬੋਲ-ਕਬੋਲ ਇੰਨ੍ਹਾਂ ਗੀਤਾਂ ਵਿੱਚ ਢਲਦੇ ਹਨ। ਨਿਭ ਰਹੇ ਜਾਂ ਹੰਢਾਏ ਜਾ ਰਹੇ ਰਿਸ਼ਤਿਆਂ ਦੀ ਪਕੜ ਗੀਤ ਕਾਵਿ ਮਜ਼ਬੂਤ ਕਰਦਾ ਹੈ ਅਤੇ ਆਪਣੇ ਅੰਦਰ ਤਾਅਨੇ-ਮਿਹਣੇ ਵੀ ਸਮੋ ਲੈਂਦਾ ਹੈ। ਕਈ ਵਾਰੀ ਭੈਣ

34/ਦੀਪਕ ਜੈਤੋਈ