ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਗੀਤ-ਕਾਵਿ ਦਾ ਸਰੂਪ ਅਤੇ ਦੀਪਕ ਜੈਤੋਈ
ਦੀ ਰਚਨਾ ਦੀ ਵਿੱਲਖਣਤਾ

ਕਲਾਤਮਿਕਤਾ ਹਰੇਕ ਮਨੁੱਖ ਦੇ ਅੰਦਰ ਹੁੰਦੀ ਹੈ ਕਿਸੇ ਅੰਦਰ ਦੱਬਵੀਂ ਸੁਰ ਵਿੱਚ ਅਤੇ ਕਿਸੇ ਅੰਦਰ ਉਭਰਵੀਂ ਸੁਰ ਵਿੱਚ ਹੀ ਮਨੁੱਖ ਜਦੋਂ ਦੁਨੀਆ 'ਤੇ ਆਉਂਦਾ ਹੈ ਤਾਂ ਕੁਝ ਗੱਲਾਂ ਆਪਣੇ ਆਲੇ ਦੁਆਲੇ ਤੋਂ ਗ੍ਰਹਿਣ ਕਰਦਾ ਹੈ ਅਤੇ ਕੁਝ ਸੁਆਲ ਉਸਦੇ ਸਾਹਮਣੇ ਆਉਂਦੇ ਨੇ, ਜਿਹਨਾਂ ਦਾ ਜੁਆਬ ਉਹ ਇਸੇ ਕਲਾਤਮਿਕਤਾ ਰਾਹੀਂ ਦਿੰਦਾ ਹੈ। ਜਿਹਨਾਂ ਦੇ ਅੰਦਰ ਇਹ ਉਭਰਵੀ ਸੁਰ ਵਿੱਚ ਹੁੰਦੀ ਹੈ, ਉਹ ਵਿਅਕਤੀ ਆਪਣੇ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਮਨੋਭਾਵਾਂ ਦੀ ਪੂਰਤੀ ਸ਼ਬਦਾਂ ਰਾਹੀਂ ਕਰ ਦਿੰਦਾ ਹੈ। ਇਹ ਸ਼ਾਬਦਿਕ ਸਮੂਹ ਸਾਹਿਤ ਦਾ ਰੂਪ ਧਾਰਦੇ ਹਨ। ਸਾਹਿਤ ਦੇ ਕਈ ਰੂਪ ਸਾਡੇ ਸਾਹਵੇਂ ਆਉਂਦੇ ਹਨ -ਨਾਵਲ, ਨਾਟਕ, ਕਹਾਣੀ, ਕਵਿਤਾ ਆਦਿ। ਇਹਨਾਂ ਵਿੱਚੋਂ 'ਗੀਤ' ਇਕ ਪ੍ਰਮੁੱਖ ਰੂਪ ਹੈ।

ਗੀਤ ਪ੍ਰਗੀਤ ਦਾ ਇੱਕ ਅੰਗ ਹੈ। ਗੀਤ ਅੰਗਰੇਜ਼ੀ ਭਾਸ਼ਾ ਦੇ Song ਦਾ ਸਮਾਨਾਰਥੀ ਸ਼ਬਦ ਹੈ, ਜਦ ਕਿ ਪੂਗੀਤ LYRIC ਦਾ, ਜਿਸ ਦਾ ਭਾਵ ਹੈ, "ਰਚਨਹਾਰ ਦੇ ਆਂਤਰਕ ਭਾਵਾਂ ਨੂੰ ਅਭਿਵਿਅਕਤ ਕਰਨ ਵਾਲੀ1 LYRIC ਯੂਨਾਨੀ ਭਾਸ਼ਾ ਦੇ LYRE ਤੋਂ ਲਿਆ ਗਿਆ ਹੈ, ਜਿਸ ਦਾ ਭਾਵ ਹੈ ਸਾਜ਼। ਸਮੇਂ ਦੀ ਬਦਲਵੀਂ ਤੋਰ ਮੁਤਾਬਿਕ ਗਾਈ ਜਾਣ ਵਾਲੀ ਕਵਿਤਾ ਨੂੰ LYRIC ਦੇ ਅੰਤਰਗਤ ਰੱਖਿਆ ਜਾਣ ਲੱਗ ਪਿਆ। ਯੂਨਾਨ ਵਿੱਚ ਇੱਕ ਹੋਰ ਸ਼ਬਦ Mele ਜਾਂ Melic ਬਾਰੇ ਵੀ ਪਤਾ ਚਲਦਾ ਹੈ, ਜਿਸਦਾ ਭਾਵ ਹੈ, ਗਾਇਆ ਜਾ ਸਕਣ ਵਾਲਾ। ਚੀਨ ਵਿਚ Shih ਸ਼ਬਦ ਪ੍ਰਚਲਿਤ ਹੈ, ਜਿਸਦਾ ਅਰਥ ਹੈ Word Song -ਸ਼ਬਦ ਗੀਤ। ਗੀਤ ਸੰਸਕ੍ਰਿਤ ਭਾਸ਼ਾ ਦੇ 'ਗ' ਧਾਤੂ ਤੋਂ ਵਿਕਸਿਤ ਮੰਨਿਆ ਜਾਂਦਾ ਹੈ, ਜਿਸ ਦਾ ਅਰਥ ਹੈ, ਗਾਇਆ ਜਾਣ ਵਾਲਾ।

ਗੀਤ ਕੀ ਹੈ? ਇਸ ਬਾਰੇ ਵਿਦਵਾਨਾਂ ਦੇ ਵਿਚਾਰਾਂ ਵਿੱਚ ਮਤਭੇਦ ਹਨ- ਵਿਲੀਅਮ ਹੈਨਰੀ ਹਡਸਨ ਅਨੁਸਾਰ, "ਗੀਤ ਉਹ ਹੈ ਜੋ ਵੀਨਾ ਵਰਗੇ ਕੋਮਲ ਸਾਜ਼ਾਂ ਨਾਲ ਗਾਇਆ ਜਾ ਸਕੇ॥"2

ਅਰਨੇਸਟ ਰਾਈਟਸ ਦੇ ਮਤ ਅਨੁਸਾਰ, "ਸੱਚਾ ਗੀਤ ਉਹੀ ਹੈ ਜੋ ਭਾਵਾਂ ਜਾਂ ਭਾਵ-ਪ੍ਰਧਾਨ ਵਿਚਾਰਾਂ ਦਾ ਭਾਸ਼ਾ ਰਾਹੀ ਸੁਭਾਵਕ ਪ੍ਰਕਾਸ਼ਨ ਹੋਵੇ,................ਜਿਸਨੂੰ ਅੰਦਰਲੇ ਦਾ ਸਹਿਜ ਪ੍ਰਕਾਸ਼ ਕਿਹਾ ਜਾ ਸਕੇ.................।"3

ਪਰ ਉਪਰੋਕਤ ਦੋਵੇਂ ਧਾਰਨਾਵਾਂ ਤੋਂ ਉਲਟ ਹਰਬਰਡ ਹੀਡ ਦਾ ਵਿਚਾਰ ਹੈ ਕਿ,"ਅੱਜ ਕੱਲ੍ਹ ਗੀਤ ਦਾ ਸਨਾਤਨ ਅਰਥ ਗੁੰਮ ਹੋ ਚੁੱਕਿਆ ਹੈ। ਹੁਣ ਇਹ ਕੇਵਲ ਭਾਵ ਆਤਮਕ ਰਚਨਾ ਹੀ ਰਹਿ ਗਿਆ ਹੈ। ਸੰਸਾਰ ਉਹਨਾਂ ਕਵਿਤਾਵਾਂ ਨੂੰ ਹੀ

40/ਦੀਪਕ ਜੈਤੋਈ