ਪੰਨਾ:ਨਵਾਂ ਮਾਸਟਰ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਦਾਸ ਹੋਵੇ। ਮੈਂ ਆਪਣੀ ਉਦਾਸੀ ਭੁਲ ਕੇ ਲੇਖਕ ਦੀ ਗ਼ਮੀ ਨਾਲ ਖੇਡਣ ਵਿਚ ਬੜਾ ਸੁਆਦ ਲੈਂਦਾ ਹਾਂ।

ਕਈਆਂ ਥਾਵਾਂ ਤੇ ਕਈ ਐਹੋ ਜਹੀਆਂ ਗੱਲਾਂ ਵੀ ਆ ਜਾਂਦੀਆਂ ਹਨ ਕਿ ਬਦੋ ਬਦੀ ਹਾਸਾ ਆ ਜਾਂਦਾ ਹੈ। ਉਸ ਵੇਲੇ ਮੈਂ ਬਹੁਤ ਉੱਚੀ ਉੱਚੀ ਹਸਦਾ ਹਾਂ। ਰੱਜ ਕੇ ਹੱਸਦਾ ਹਾਂ। ਫੇਰ ਜਗਿਆਸ ਨੂੰ ਵੀ ਆਵਾਜ਼ ਦਿੰਦਾ ਹਾਂ। ਉਹ ਆਉਂਦਾ ਹੈ ਤੇ ਮੈਂ ਉਸ ਨੂੰ ਵੀ ਹਸਣ ਲਈ ਕਹਿੰਦਾ ਹਾਂ। ਉਹ ਮੇਰੀ ਆਦਤ ਤੋਂ ਜਾਣੂੰ ਹੈ, ਇਸ ਲਈ ਉਹ ਬੁਲ੍ਹਾਂ ਤੇ ਬਣਾਉਟੀ ਹਾਸਾ ਲਿਆ ਕੇ ਮੈਨੂੰ ਬੇਵਕੂਫ਼ ਬਣਾ ਕੇ ਫੇਰ ਆਪਣੀ ਖੇਡ ਵਿਚ ਰੁਝ ਜਾਂਦਾ ਹੈ ਤੇ ਮੈਂ ਅਗੇ ਪੜ੍ਹਨਾ ਸ਼ੁਰੂ ਕਰ ਦਿੰਦਾ ਹਾਂ।

ਇਕ ਥਾਵੇਂ ਲਿਖਿਆ ਸੀ, "ਉਨ੍ਹੀਵੀਂ ਸਦੀ ਦੇ ਦੂਜੇ ਅੱਧ ਵਿਚ ਸਾਇੰਸ ਦੀਆਂ ਲੱਭੀਆਂ ਸਚਿਆਈਆਂ ਨੇ ਪ੍ਰਤੱਖ ਰੂਪ ਧਾਰਨ ਕਰ ਲਿਆ। ਇਹ ਮਨੁੱਖੀ ਦਿਮਾਗ਼ ਦੀ ਇਕ ਜ਼ਬਰਦਸਤ ਉਲਾਂਘ ਸੀ, ਜਿਸ ਨੇ ਮਨੁਖ ਨੂੰ ਪੁਰਾਣੇ ਅਕੀਦਿਆਂ, ਰਿਵਾਇਤਾਂ ਤੇ ਰਿਵਾਜਾਂ ਦੀ ਸੌੜੀ ਤੇ ਇਕ ਥਾਂ ਖੜਿਆਂ ਤਰੱਕੀ ਹੋਈ ਦੁਨੀਆਂ ਵਿਚੋਂ ਕੱਢ ਕੇ ਇਕ ਬਿਲਕੁਲ ਨਵੀਂ ਤੇ ਆਜ਼ਾਦ ਵਿਚਾਰਾਂ ਵਾਲੀ ਦੁਨੀਆਂ ਵਿਚ ਲੈ ਆਂਦਾ। ਨਿਕੇ ਮੋਟਿਆਂ ਅਕੀਦਿਆਂ ਦਾ ਤਾਂ ਕੀ ਕਹਿਣਾ ਹੋਇਆ ਮਜ਼੍ਹਬ ਤੇ ਰਬ ਵਰਗੀ ਪੁਰਾਣੀ ਤੇ ਸਤਿਕਾਰੀ ਹੋਈ ਸੰਸਥਾ ਨੂੰ ਵੀ ਮਨੁੱਖ ਨੇ ਹਲੂਣ ਦਿਤਾ। ਵਾਲਟੇਅਰ ਵਰਗੇ ਮੰਨੇ ਹੋਏ ਫਿਲਾਸਫਰ ਨੇ ਵੀ ਕਹਿ ਦਿਤਾ, 'ਜਦ ਪਹਿਲਾ ਬਦਮਾਸ਼ ਪਹਿਲੇ ਬੇਵਕੂਫ ਨੂੰ ਪਹਿਲੀ ਵਾਰ ਮਿਲਿਆ ਤਾਂ ਧਰਮ ਹੋਂਦ ਵਿਚ ਆਇਆ।' .......ਮੈਨੂੰ ਵਾਲਟੇਅਰ ਦੀ ਇਹ ਗੱਲ ਪੜ੍ਹ ਕੇ ਹਾਸਾ

੬੨,

ਜੀਵਨ ਵਿਚ