ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੨੨)

ਹਮਾਰੀ ਸਾਚਾ ਅਪਰ ਅਪਾਰੋ ਮਸਤਕ ਕਾਵਿ ਧਰੀ ਤਿਸੁ ਆਗੈ ਤਨੁ ਮਨੁ
ਆਗੈ ਦੇਉ॥ ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ॥੧॥
ਕਿਆ ਭਵੀਐ ਸਚਿ ਸੂਚਾ ਹੋਇ॥ ਸਾਚ ਸਬਦੁ ਬਿਨੁ ਮੁਕਤਿ ਨ ਕੋਇ॥੧॥
ਰਹਾਉ ॥ ਕਵਨ ਤੁਮ੍ਹੇਂ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ
ਸੁਆਓ ॥ ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥
ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ।।ਨਾਨਕੁ ਬੋਲੈ ਸੁਣਿ
ਬੈਰਾਗੀ ਕਿਆ ਤੁਮਾਰਾ ਰਾਹੋ ॥੨॥ ਘਟਿ ਘਟਿ ਬੈਸਿ ਨਿਰੰਤਰਿ ਰਹੀਐ
ਚਾਲਹਿ ਸਤਿਗੁਰ ਭਾਏ ॥ ਸਹਜੇ ਆਏ ਹੁਕਮੁ ਸਿਧਾਏ ਨਾਨਕ ਸਦਾ
ਰਜਾਏ ॥ ਆਸਣਿ ਬੈਸਣਿ ਥਿਰੁ ਨਾਰਾਇਣੁ ਐਸੀ ਗੁਰਮਤਿ ਪਾਏ॥ਗੁਰ-
ਮੁਖਿ ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ ॥੩॥ ਦੁਨੀਆ ਸਾਗਰੁ
ਦੁਤਰੁ ਕਹੀਐ ਕਿਉਕਰਿ ਪਾਈਐ ਪਾਰੋ ॥ ਚਰਪਟੁ ਬੋਲੈ ਅਉਧੂ ਨਾਨਕ
ਦੇਹੁ ਸਚਾ ਬੀਚਾਰੋ ॥ ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ॥
ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥ ੪ ॥ ਜੈਸੇ ਜਲ
ਮਹਿ ਕਮਲੁ ਨਿਰਾਲਮੁ ਮੁਰਗਾਈ ਨੈਸਾਣੇ ॥ ਸੁਰਤਿ ਸਬਦਿ ਭਵਸਾਗਰੁ
ਭਰੀਐ ਨਾਨਕ ਨਾਮੁ ਵਖਾਣੈ॥ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ
ਮਾਹਿ ਨਿਰਾਸੋ।ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾਕਾ ਦਾਸੋ ॥੫॥

ਪੜੀਆ*॥੭੩॥ ਤਬ ਸਿਧਾਂ ਪਿਆਲਾ ਦਿਤਾ ਪੰਜਾਂ ਸੇਰਾਂ ਕਾ, ਤਾ ਬਾਬੈ ਧਰਤੀ ਵਿਚਿ ਪਾਇਆ, ਤਬ ਸਿਧਿ ਆਫਿਰਿ ਗਇ।ਤਬ ਸਿਧੀ ਆਖਿਆ ਤੂ ਕੁਛ ਦੇਖ, ਕੈ ਦਿਖਾਲੁ॥ਤਦਹੂੰ ਬਾਬੇ ਆਖਿਆ, “ਭਲਾ ਹੋਵੈ ਜੀ, ਜੋ ਕੁਛ ਕਰਹੁਗੇ ਤਾ ਦੇਖਹਗੇ। ਤਬ ਸਿਧ ਅਪਣਾ ਬਲੁ ਲਗੇ ਦਿਖਾਵਣਿ। ਕਿਸੈ ਮਿਰਗਛਾਲਾ ਉਡਾਈ, ਕਿਸਿ ਸਿਲਾ ਚਲਾਈ, ਕਿਸਿ ਅਗਿਨਿ ਹਕੀ, ਕਿਸਿ ਕੰਧਿ ਦਉੜਾਈ। ਤਬ ਬਾਬਾ ਬਿਸਮਾਦ ਸੁਮਾਰ ਵਿਚਿ ਆਇ ਗਇਆ।ਤਿਤੁ ਮਹਿਲਿ ਸਲੋਕੁ ਕੀਤਾ:- ਸਲੋਕੁ ਮਃ ੧॥

ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ॥ ਕਰਾਈ ॥ ਸਗਲੇ ਦੂਖ
ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ ॥ ਧਰਿ ਤਾਰਾਜੀ ਅੰਬਰੁ ਤੋਲੀ
ਪਿਛੈ ਟੰਕੁ ਚੜਾਈ ॥ ਏਵਡੁ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ॥
ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ ॥ ਜੇਵਡੁ ਸਾਹਿਬੁ
ਤੇਵਡ ਦਾਤੀ ਦੇ ਦੇ ਕਰੇ ਰਜਾਈ ॥ ਨਾਨਕੁ ਨਦਰਿ ਕਰੇ ਜਿਸੁ ਊਪਰਿ
ਸਚਿ ਨਾਮਿ ਵਡਿਆਈ ॥ ੧॥

ਤਬ ਸਿਧੋਂ ‘ਆਦੇਸੁ ਆਦੇਸੁ ਕੀਤਾ। ਤਬ ਬਾਬਾ ਬੋਲਿਆ, “ਆਦਿ


*ਮੁਰਾਦ ਪਉੜੀਆਂ ਤੋਂ ਹੈ।