ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੬੦)

ਕਢਿ ਵਾਸੁ ਲਈਜੈ ਜੇ ਗੁਣ ਹੋਵਨਿ ਸਾਜਨਾ ਮਿਲਿ ਸਾਝ ਕਰੀਜੈ॥ ਸਾਝ
ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਏ।ਪਹਿਰੇ ਪਟੰਬਰ ਕਰਿ ਅਡੰ-
ਬਰ ਆਪਣਾ ਪਿੜੁ ਮਲੀਐ ॥ ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ
ਅੰਮ੍ਰਿਤੁ ਪੀਜੈ ॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥੩॥ ਆਪਿ
ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ਆਖਣ ਤਾਕਉਜਾਈਐ ਜੇ ਭੁਲੜਾ
ਹੋਈ॥ਜੇਹੋਇ ਭੂਲਾ ਜਾਇ ਕਹੀਐ ਆਪਿ ਕਰਤਾ ਕਿਉ ਭੁਲੈ॥ਸੁਣੇਦੇਖੇਬਾਝੁ
ਕਹਿਐ ਦਾਨੁ ਅਣਮੰਗਿਆ ਦਿਵੈ ਦਾਨੁਦੇਇਦਾਤਾਜਗਿਬਿਧਾਤਾ ਨਾਨਕਾ
ਸਚੁ ਸੋਈ ॥ ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥੪॥੧॥੪॥

ਤਬ ਬਾਬੇ ਆਖਿਆ “ਪਿਤਾ ਜੀ ! ਮਾਤਾ ਜੀ ! ਓਹੁ ਬਿਧਾਤਾ ਪੁਰਖੁ ਹੈ, ਓਹ ਭੁਲਣੈ ਵਿਚਿ ਨਾਹੀਂ । ਜੋ ਓਸ ਸੰਜੋਗ ਕੀਤਾ ਹੈ, ਸੋ ਭਲਾ ਕੀਤਾ ਹੈ।ਤਾਂ ਮਾਤਾ ਆਖਿਆ, “ਬੱਚਾ ! ਤੂ ਉਠਿ ਚਾਲੁ, ਅਵਾਈਆਂ ਛੋਡ,ਫਿਰਿ ਕਿਆ ਸੋਜੋਗ ਬਣੇਗਾ, ਜਿਤੁ ਫਿਰਿ ਮਿਲਹਿਗਾ'।ਤਾਂ ਬਾਬੇ ਸਬਦੁ ਕੀਤਾ ਰਾਗਮਾਰੂਮ੧॥ਸਬਦ॥

ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥ ਖੇਮੇ ਛਤੁ ਸਰਾਇਚੇ
ਦਿਸਨਿ ਰਥ ਪੀੜੇ॥ਜਿਨੀ ਤੇਰਾ ਨਾਮੁ ਧਿਆਇਆ ਤਿਨ ਕਉ ਸਦਿਮਿਲੇ
॥੧॥ ਬਾਬਾ ਮੈ ਕਰਮਹੀਣ ਕੂੜਿਆਰ ॥ ਨਾਮੁ ਨ ਪਾਇਆ ਤੇਰਾ ਅੰਧਾ
ਭਰਮਿ ਭੂਲਾ ਮਨੁ ਮੇਰਾ ॥੧॥ ਰਹਾਉ ॥ ਸਾਦ ਕੀਤੇ ਦੁਖ ਪਰਫੁੜੇ ਪੂਰਬਿ
ਲਿਖੇ ਮਾਇ ॥ ਸੁਖ ਥੋੜੇ ਦੁਖ ਅਗਲੇ ਦੂਖੇ ਦੁਖਿ ਵਿਹਾਇ ॥੨॥ ਵਿਛੁ-
ੜਿਆ ਕਾ ਕਿਆ ਵੀਛੁੜੈ ਮਿਲਿਆਕਾ ਕਿਆਮੇਲੁ ਸਾਹਿਬ ਸੋ ਸਾਲਾਹੀਐ
ਜਿਨਿ ਕਰਿ ਦੇਖਿਆ ਖੇਲੁ॥ ੩ ॥ ਸੰਜੋਗੀ ਮੇਲਾਵੜਾ ਇਨਿ ਤਨਿ ਕੀਤੇ
ਭੋਗ ॥ ਵਿਜੋਗੀ ਮਿਲਿ ਵਿਛੁੜੇ ਨਾਨਕ ਭੀ ਸੰਜੋਗ ॥੪॥੧॥

ਤਬ ਬਾਬੇ ਆਖਿਆ; “ਬਾਬਾ ਜੀ ! ਮਾਤਾ ਜੀ ! ਅਸੀਂ ਜੋ ਆਏ ਹਾਂ, ਜੋ ਕਹਿਆ ਥਾ ਆਵਹਿਂਗੇ,ਪਰ ਤੁਸੀ ਹੁਣਿ ਆਗਿਆ ਮੰਨਿ ਲੈਹੁ ਅਸੀਂ ਅਜੇ ਉਦਾਸ ਹਾਂ। ਤਬ ਮਾਤਾ ਕਹਿਆ, “ਬੇਟਾ! ਮੇਰੇ ਮਨਿ ਸੰਤੋਖੁ ਕਿਉ ਕਰਿ ਹੋਵੇਗਾ; ਜੋ ਤੂ ਬਹੁਤੀ ਵਰ੍ਹੀ ਉਦਾਸੀ ਕਰਿਕੇ ਆਇਆ ਹੈ। ਤਬ ਬਾਬੇ ਕਹਿਆ‘ਮਾਤਾ ! ਬਚਨ ਮੰਨੁ, ਤੈਨੂੰ ਸੰਤੋਖੁ ਆਵੇਗਾ। ਤਾਂ ਮਾਤਾ ਚੁਪ ਕਰਿ ਰਹੀ।

੩੨, ਸ਼ੇਖ ਬ੍ਰਹਮ ਨਾਲ ਗੋਸ਼ਟ.

ਤਬ ਸ੍ਰੀ ਗੁਰੂ ਬਾਬਾ ਉਥਹੁ ਚਲਿਆ। ਰਾਵੀ ਚਨਾਉ ਦੇਖਿ ਕਰਿ ਉਜਾੜਿ


*ਕਹਿਆ ਦਾ “ਆ ਵਲੈਤ ਵਾਲੇ ਨੁਸਖੇ ਵਿਚ ਨਹੀਂ ਹੈ, ਹਾਂ: ਬਾ: :

ਵਿਚ ਹੈ। ਸੋ ਵਲੈਤ ਵਾਲੀ ਸਾਖੀ ਦੇ ਲੇਖਾਰੀ ਦੀ ਭੁੱਲ ਜਾਪਦੀ ਹੈ । ਅਜੇ ਪਾਠ ਹਾਫਜ਼ਾਬਾਦੀ ਨੁਸਖੇ ਦਾ ਹੈ।

: ਨੁਸਖੇ ਦਾ ਪਾਠ ਹੈ “ਬਾਹਰੀ ਵਰੀ ।