ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੪੩ )

ਇਹ ਬਾਹਲਾਂ ਮੱਛੀਆਂ ਖਾ ਕੇ ਨਿਰਬਾਹ ਕਰਦਾ ਹੈ, ਤਰਨ ਵਿਖੇ ਤ੍ਰਿੱਖਾ ਅਤੇ ਸਰੀਰ ਦਾ ਚੁਸਤ ਹੰਦਾ ਹੈ, ਇਸ ਲਈ ਮੱਛੀਆਂ ਦਾ ਵੱਡਾ ਚੰਗਾ ਸ਼ਿਕਾਰੀ ਹੈ। ਇਹ ਜਨੌਰ ਇਕ ਸੂਏ ਵਿਖੇ ਬਾਹਲਾ ਦੋ ਬੱਚੇ ਦਿੰਦਾ ਹੈ, ਅਤੇ ਓਹ ਭੀ ਬਹੁਤ ਛੇਤੀ ਜਲ ਵਿਖੇ ਰਹਿਣ ਸਹਿਣ ਲੱਗ ਪੈਂਦੇ ਹਨ, ਡਰ ਦਾ ਸਮਯ ਹਦਾ ਹੈ, ਤਾਂ ਉਨ੍ਹਾਂ ਦੀ ਮਾਂ ਉਨਾਂ ਨੂੰ ਵੈਰੀਆਂ ਕੋਲੋਂ ਬਚਾਉਣ ਲਈ ਖੂੰਨੀ ਹੋ ਜਾਂਦੀ ਹ॥
ਸੀਲ ਸਮੰਦ੍ਰ ਵਿਖੇ ਅਤੇ ਵੱਡਿਆਂ ਵੱਡਿਆਂ ਸਰਾਂ ਵਿਖੇ ਹੁੰਦੇ ਹਨ, ਜੋ ਆਕਾਰ ਵਿਖੇ ਬਹਤੇ ਵੱਡੇ ਹੁੰਦੇ ਹਨ, ਓਹ ਨਿਰੇ ਠੰਡੀ ਥਾਂ ਰਹਿੰਦੇ ਹਨ, ਅਤੇ ਜਿੱਥੇ ਸੀਤ ਦੇ ਮਾਰੇ ਸਦਾ ਕੱਕਰ ਪਿਆ ਰਹਿੰਦਾ ਹੈ, ਅਤੇ ਜਲ ਜੰਮਿਆ ਰਹਿੰਦਾ ਹੈ, ੳੱਥੇ ਬਹੁਤ ਹੁੰਦੇ ਹਨ। ਇਨ੍ਹਾਂ ਦੇ ਚੰਮ ਦੇ ਹੇਠਾਂ ਮੋਟੀ ਮੋਟੀ ਚਰਬੀ ਹੁੰਦੀ ਹੈ, ਉੱਸੇ ਦੇ ਕਾਰਣ ਅਜੇਹੇ ਬਰਫ਼ ਵਾਲੇ ਜਲ ਵਿਖੇ ਰਹਿ ਸਕਦੇ ਹਨ। ਇਹ ਚਰਬੀ ਐਉਂ ਸੀਤ ਕੋਲੋਂ ਬਚਾਉਂਦੀ ਹੈ, ਕਿ ਜਿਉਂ ਇਕ ਕੁੜਤੀ ਪਹਿਨ ਲਈ। ਸਮੰਦਰ ਦਿਆਂ ਅਜੇਹਿਆਂ ਉਜਾੜ ਕੰਢਿਆਂ ਪੁਰ ਜੋ ਲੋਕ ਰਹਿੰਦੇ ਹਨ, ਉਨ੍ਹਾਂ ਲਈ ਇਹ ਜਨੌਰ ਇਕ ਦੁਰਲਭ ਪਦਾਰਥਾਂ ਦਾ ਭੰਡਾਰ ਹੈ