ਸਮੱਗਰੀ 'ਤੇ ਜਾਓ

ਪੰਨਾ:ਭੂਤ ਭਵਿੱਖ ਦੀ ਅਕੱਥ ਕਥਾ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦਾ ਹੈ। ਉਹ 99 ਸਾਲ ਦੀ ਤੰਦਰੁਸਤ ਜ਼ਿੰਦਗੀ (1886–1985) ਭੋਗ ਕੇ ਗਏ ਹਨ। ਉਹ ਭੁੱਖ ਅਤੇ ਇਛਾਵਾਂ ਨੂੰ ਕਾਬੂ ਵਿੱਚ ਰੱਖਣ ਦੀ ਪ੍ਰੇਰਨਾ ਦਿੰਦੇ ਸਨ। ਸਬਜ਼ੀਆਂ ਅਤੇ ਫ਼ਲਾਂ ਦੇ ਜੂਸ ਦੇ ਉਹ ਅੰਤਰਰਾਸ਼ਟਰੀ ਪੱਧਰ ਦੇ ਪ੍ਰਚਾਰਕ ਸਨ। ਕੱਚੀਆਂ ਸਬਜੀਆਂ ਦਾ ਜੂਸ ਉਨ੍ਹਾਂ ਲਈ ਮਨਭਾਉਂਦਾ ਸੀ। ਉਹ ਸਮਝਦੇ ਸਨ ਕਿ ਸਾਨੂੰ ਜ਼ਿੰਦਗੀ ਕਿਸੇ ਵੱਡੇ ਉਦੇਸ਼ ਲਈ ਦਿੱਤੀ ਗਈ ਹੈ। ਉਹ ਹਮੇਸ਼ਾਂ ਸਾਨੂੰ ਜ਼ਿੰਦਗੀ ਵਿੱਚ ਸੁਪਨੇ ਸਿਰਜਣ ਦੀ ਪ੍ਰੇਰਨਾ ਦਿੰਦੇ ਸਨ। ਉਹ ਆਪਣੀਆਂ ਲਿਖਤਾਂ ਵਿੱਚ ਸਿਹਤ ਫਿਲਾਸਫੀ ਨੂੰ ਪਿਆਰ ਕਰਨ ਲਈ ਉਤਸ਼ਾਹਿਤ ਕਰਦੇ ਹਨ।

7.

ਡਾਕਟਰ ਨੌਰਮਨ ਵਾਕਰ ਨੇ 50 ਸਾਲ ਦੀ ਰੀਸਰਚ ਬਾਅਦ ਵੱਡੀ ਅੰਤੜੀ (Colon) ਦਾ ਚਾਰਟ ਤਿਆਰ ਕੀਤਾ ਹੈ। ਉਨ੍ਹਾਂ ਮੁਤਾਬਿਕ ਬੀਮਾਰੀਆਂ ਦੀ ਸ਼ੁਰੂਆਤ Colon ਵਿੱਚ ਪਈ ਗੰਦਗੀ ਤੋਂ ਹੁੰਦੀ ਹੈ। ਜਿਹੜੇ ਹਿੱਸੇ ਵਿੱਚ ਗੰਦਗੀ ਪਈ ਹੁੰਦੀ ਹੈ ਉਥੋਂ ਸੰਬੰਧਿਤ ਅੰਗ ਨੂੰ ਗੰਦਾ ਖੂਨ ਪਹੁੰਚ ਜਾਂਦਾ ਹੈ ਅਤੇ ਉਹ ਅੰਗ ਬੀਮਾਰ ਹੋ ਜਾਂਦਾ ਹੈ। ਮਤਲਬ ਸੰਬੰਧਿਤ ਅੰਗ ਦੀ ਬੀਮਾਰੀ ਗੰਦੇ ਖੂਨ ਕਾਰਣ ਹੁੰਦੀ ਹੈ। ਜਦ ਅੰਤੜੀਆਂ ਖੁਰਾਕ ਚੂਸ ਰਹੀਆਂ ਹੁੰਦੀਆਂ ਹਨ ਤਾਂ ਸੰਬੰਧਿਤ ਪੁਆਇੰਟ ਤੋਂ ਗੰਦਗੀ ਖੂਨ ਵਿੱਚ ਰਲ ਕੇ ਉਸ ਅੰਗ ਜਾਂ Organ ਤੱਕ ਪਹੁੰਚ ਜਾਂਦੀ ਹੈ ਜਿਸ ਨਾਲ ਉਹ ਅੰਗ ਜਾਂ Organ ਬੀਮਾਰ ਹੋ ਜਾਂਦਾ ਹੈ। ਅੰਤੜੀਆਂ ਦੀ ਸਫਾਈ ਲਈ Colon Irrigation ਜਾਂ ਐਨੀਮਾ, ਫਰੂਟ ਜੂਸ ਦੀ ਵਰਤੋਂ, Healing ਦਾ ਸਮਾਂ ਵਧਾਉਣਾ (ਰਾਤ ਨੂੰ 14 ਜਾਂ 16 ਘੰਟਿਆਂ ਦਾ ਵਰਤ), ਅਨਾਜ ਦੀ ਵਰਤੋਂ ਘਟਾਉਣਾ ਅਤੇ ਕੱਚੀਆਂ ਸਬਜੀਆਂ ਦੇ ਜੂਸ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਪੰਜਾਬ ਦੇ ਪੁਰਾਤਨ ਵੈਦ ਮਰੀਜ ਦਾ ਇਲਾਜ ਸ਼ੁਰੂ ਕਰਨ ਵੇਲੇ ਪਹਿਲਾਂ ਜੁਲਾਬ ਦੇ ਕੇ ਮਰੀਜ ਨੂੰ ਟੱਟੀਆਂ ਲਾਉਂਦੇ ਸਨ । Loose Motion ਨਾਲ ਅੰਤੜੀਆਂ ਸਾਫ ਕਰਵਾਉਂਦੇ ਸਨ ਅਤੇ 2-4 ਦਿਨ ਬਾਅਦ ਇਲਾਜ ਸ਼ੁਰੂ ਕਰਦੇ ਸਨ।

ਭੂਤ ਭਵਿੱਖ ਦੀ ਅਕੱਥ ਕਥਾ /21