ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਦਰੇੜਾ ਆਏ ਤੇ ਇਕ ਸੁੱਕੇ ਬਾਗ ਵਿੱਚ ਆ ਡੇਰਾ ਕੀਤਾ। ਬਾਗ ਗੁਰੁ ਗੋਰਖ ਦੇ ਤਪ ਨਾਲ ਹਰਾ ਹੋ ਗਿਆ। ਰਾਣੀ ਬਾਛਲ ਨੇ ਬਾਰ੍ਹਾਂ ਸਾਲ ਗੁਰੂ ਗੋਰਖ ਨਾਥ ਦੀ ਸੇਵਾ ਕੀਤੀ। ਜਿਸ ਤੋਂ ਪ੍ਰਸੰਨ ਹੋ ਕੇ ਗੁਰੂ ਗੋਰਖ ਨਾਥ ਨੇ ਰਾਣੀ ਨੂੰ ਗੁੱਗਲ ਦਿੱਤਾ। ਉਸ ਦੇ ਗਰਹਿ ਗੁੱਗਾ ਨਾਮ ਦਾ ਇਕ ਬਾਲਕ ਜਨਮਿਆ। ਗੁੱਗੇ ਦੀ ਮਾਸੀ ਦੇ ਦੋ ਪੁੱਤਰ ਅਰਜਨ ਤੇ ਸੁਰਜਨ ਗੁੱਗੇ ਨਾਲ ਈਰਖਾ ਕਰਦੇ ਸਨ, ਤੇ ਸਮੇਂ ਦੇ ਮੁਸਲਮਾਨ ਹਾਕਮ ਫੀਰੋਜ਼ ਸ਼ਾਹ ਨਾਲ ਮਿਲ ਕੇ ਉਸ ਦਾ ਰਾਜ ਖੋਹ ਲੈਣਾ ਚਾਹੁੰਦੇ ਸਨ। ਗੁੱਗੇ ਨੇ ਤੰਗ ਆ ਕੇ ਅਰਜਨ ਸਰਜਨ ਨਾਲ ਲੜਾਈ ਕੀਤੀ, ਜਿਸ ਵਿੱਚ ਗੱਗਾ ਜਿੱਤ ਗਿਆ ਤੇ ਅਰਜਨ ਸਰਜਨ ਦੋਵੇਂ ਮਾਰੇ ਗਏ।ਇਸ ਪਰ ਗੁੱਗੇ ਦੀ ਮਾਂ ਰਾਣੀ ਬਾਛਲ ਨੂੰ ਦੁੱਖ ਹੋਇਆ, ਕਿਉਂਕਿ ਉਹ ਉਸ ਦੀ ਭੈਣ ਦੇ ਪੁੱਤਰ ਸਨ। ਉਸ ਨੇ ਗੁੱਗੇ ਨੂੰ ਕਿਹਾ ਕਿ ਉਹ ਉਸ ਨੂੰ ਮੂੰਹ ਨਾ ਵਿਖਾਏ। ਗੁੱਗੇ ਦੇ ਇਹ ਗੱਲ ਸੀਨੇ ਵਿੱਚ ਖੁੱਭ ਗਈ ਤੇ ਉਸ ਨੇ ਧਰਤੀ ਮਾਤਾ ਪਾਸ ਲੁੱਕਣ ਲਈ ਥਾਂ ਮੰਗੀ। ਧਰਤੀ ਮਾਤਾ ਨੇ ਕਿਹਾ ਕਿ ਧਰਤੀ ਵਿੱਚ ਥਾਂ ਕੇਵਲ ਮੁਸਲਮਾਨਾਂ ਨੂੰ ਹੀ ਮਿਲਦੀ ਹੈ। ਸੋ ਗੁੱਗੇ ਨੇ ਹਾਜੀ ਰਤਨ ਪਾਸੋਂ ਕਲਮਾ ਪੜਿਆ ਤਾਂ ਧਰਤੀ ਨੇ ਉਸ ਨੂੰ ਆਪਣੇ ਵਿੱਚ ਸਮਾਂ ਲਿਆ। ਇਸ ਕੌਤਕ ਨੇ ਗੁੱਗੇ ਦੀ ਸਿੱਧੀ ਸਾਰੇ ਦੇਸ਼ ਵਿੱਚ ਕਰ ਦਿੱਤੀ। ਓਦੋਂ ਤੋਂ ਗੁੱਗੇ ਪੀਰ ਦੀ ਪੂਜਾ ਸ਼ੁਰੂ ਹੋ ਗਈ।* | ਹਿਮਾਚਲ ਵਿੱਚ ਵੀ ਗੁੱਗੇ ਦੀ ਪੂਜਾ ਕੀਤੀ ਜਾਂਦੀ ਹੈ। ਕੁਲੁ ਵਿੱਚ ਨਾਗਰ ਨਾਮੀ ਸਥਾਨ ਤੇ ਗੁੱਗੇ ਦਾ ਇਕ ਪੁਰਾਣਾ ਖੰਡਰ ਬਣਿਆ ਹੋਇਆ ਮੰਦਰ ਹੈ। ਇੱਥੇ ਘੋੜਿਆਂ ਦੀ ਪਿੱਠ ਤੇ ਸਵਾਰ ਗੁੱਗੇ ਦੀਆਂ ਮੂਰਤੀਆਂ ਹਨ। ਸੱਪ ਲੜੇ ਲੋਕਾਂ ਨੂੰ ਗੁੱਗੇ ਦੇ ਮੰਦਰ ਵਿੱਚ ਲਿਜਾਇਆ ਜਾਂਦਾ ਹੈ। ਕੁਲੂ ਵਿੱਚ ਜੋ ਕਥਾ ਪ੍ਰਚਲਤ ਹੈ ਉਹ ਇਸ ਤਰ੍ਹਾਂ ਹੈ: ਦੱਖਣ ਵਿੱਚ ਕਿਤੇ ਬਚਲਾ ਤੇ ਕਚਲਾ ਦੋ ਭੈਣਾਂ ਰਹਿੰਦੀਆਂ ਸਨ। ਉਹ ਦੇਵਰਾਜ ਚੌਹਾਨ ਰਾਜਪੁਤ ਦੀਆਂ ਪਤਨੀਆਂ ਸਨ। ਉਹਨਾਂ ਦੇ ਕੋਈ ਔਲਾਦ ਨਹੀਂ ਸੀ ਤੇ ਬਾਲ ਦੀ ਆਸ ਨਾਲ ਬਚਲਾ ਇਕ ਦਿਨ ਸ਼ਰੁਖ ਨਾਥ ਦੇ ਮੰਦਰ ਵਿੱਚ ਗਈ। ਉਸ ਨੂੰ ਬਚਨ ਦਿੱਤਾ ਗਿਆ ਕਿ ਜੇ ਉਹ ਫਿਰ ਆਵੇਗੀ ਤਾਂ ਉਹਨੂੰ ਇਕ ਫਲ ਦਿੱਤਾ ਜਾਵੇਗਾ ਤੇ ਉਸ ਦੇ ਬੱਚਾ ਅਵੱਸ਼ ਹੋਵੇਗਾ। ਕਚਲਾ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਅਗਲੇ ਦਿਨ ਆਪਣੀ ਭੈਣ ਦਾ ਭੇਸ ਧਾਰ ਕੇ ਮੰਦਰ ਵਿੱਚ ਗਈ, ਫਲ ਲੀਤਾ ਤੇ ਖਾ ਲਿਆ। ਅਗਲੇ ਦਿਨ ਬਚ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਨੇ ਉਸ ਦੀ ਅਸ਼ੀਰਵਾਦ ਚੁਰਾ ਲਈ ਹੈ, ਫਿਰ ਵੀ ਉਸ ਨੂੰ ਦੂਜਾ ਫਲ ਦਿੱਤਾ ਗਿਆ ਜਿਸ ਦਾ ਅੱਧਾ ਉਹਨੇ ਆਪ ਖਾ ਲਿਆ ਤੇ ਬਾਕੀ ਅੱਧਾ ਉਸ ਨੇ ਆਪਣੀ ਘੋੜੀ ਨੂੰ ਖੁਆ ਦਿੱਤਾ। ਕਚਲਾ ਦੇ ਇਕ ਧੀ ਗੁੱਗਰੀ ਜੰਮੀ ਤੇ ਬਚਲਾ ਦੇ ਪੁੱਤਰ ਗੱਗਾ ਜੰਮਿਆ। ਦੋਹਾਂ ਦੀ ਪਾਲਣਾ-ਪੋਸਣਾ ਇਕੱਠੀ ਹੀ ਹੋਈ। ਜਦੋਂ ਗੁੱਗਾ ਮਨੁੱਖੀ ਅਵਸਥਾ ਵਿਚ ਪੁੱਜਾ ਤਾਂ ਉਸ ਇਕ ਸੁੰਦਰੀ ਦੀ ਸਿੱਧੀ ਸੁਣੀ। *ਹਰਿਆਣੇ ਦੇ ਲੋਕ ਗੀਤ, ਪੰਨਾ 114. 151/ ਮਹਿਕ ਪੰਜਾਬ ਦੀ