ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/191

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



166

ਜਿਉਂ-ਜਿਉਂ ਪਵੇ ਜਾੜਾ
ਹਾੜ੍ਹੀ ਮੰਗੇ ਪਾਣੀ ਗਾੜ੍ਹਾ

167

ਪੱਛੋਂ ਚੱਲੇ ਪੋਹ ਵਿੱਚ

ਕੋਰਾ ਪਵੇ ਜ਼ਰੂਰ
ਸਾਰੀ ਫਸਲ ਕਮਾਦ ਦੀ

ਹੋਵੇ ਚਿਕਨਾ ਚੂਰ

168

ਖੇਤੀ ਜਬ ਲਾਵੇ ਹੈ ਫੂਲ
ਕੋਹਰ ਪੜੇ ਤੋ ਫਲੇ ਨਾ ਮੂਲ

169

ਕੱਕਰ ਕੋਰਾ ਪੈਂਦਾ
ਵਾਹਕ ਦੀ ਸੁਧ-ਬੁਧ ਮਰੇਂਦਾ

170

ਜੇਠ ਪਏ ਠੰਢ

ਅਤੇ ਸੌਣ ਕੋਰਾ ਜਾਏ
ਢਕ ਕਹੇ ਸੁਣ ਭੰਡਲੀ

ਚੁਲ੍ਹੀਆਂ ਨੀਰ ਵਿਕਾਏ।

171

ਮੱਘਰ ਪੋਹ ਪਵੇ ਪਾਲਾ
ਹਾਲੀ ਹੋਵੇ ਸੁਖਾਲਾ

172

ਪੋਹ ਮਹੀਨਾ ਪਾਵੇ ਠੰਢ
ਉੱਗਿਆ ਬੂਟਾ ਬੰਨ੍ਹੇ ਘੰਡ

173

ਪਾਲਾ ਪਵੇ ਤੋਂ ਬਹੁਤ ਬਿਗਾੜੇ
ਸਰਸੋਂ, ਤਾਰਾ ਚਣੇ ਨੂੰ ਮਾਰੇ

174

ਧੁੰਦ ਪਏ ਸਿਆਲ

ਮਾੜਾ ਪੈਂਦਾ ਮਾਲ
ਕੁੰਗੀ ਲੱਗਦੀ ਕਣਕਾਂ ਨਾਲ਼
ਖੇਤੀ ਨਾ ਹੋਵੇ ਕਦੇ ਬਹਾਲ

189/ਮਹਿਕ ਪੰਜਾਬ ਦੀ