ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/194

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸਾਵਣੀ ਮੀਹੀਂ

196

ਹਲ਼ ਦੇਵੇ ਚਾਰ
ਫਸਲ ਹੋਵੇ ਮਾਰੋ ਮਾਰ

197

ਸੱਤ ਸੀਆਂ ਅੱਠਵਾਂ ਬੀ
ਫਿਰ ਉਹ ਖੇਤੀ ਮੰਗੇ ਕਿਊਂ ਮੀਂਹ

198

ਜੋ ਕਰੇ ਵਾਹ
ਸੋ ਕਰੇ ਪਾਹ

199

ਜ਼ਮੀਨ ਵਾਹ
ਜੋ ਨਿਕਲੇ ਘਾ

200

ਢੀਮਾਂ ਭੰਨ
ਜੋ ਆਵੇ ਅੰਨ

201

ਬੰਨ੍ਹ ਘੇਰਾ
ਤੈਨੂੰ ਰਿਜਕ ਬਥੇਰਾ

202

ਜੋਏ ਹਲ਼
ਤੇ ਪਾਏ ਫਲ਼

203

ਮੀਂਹ ਪਿਆ ਦੀਵਾਲੀ

ਜਿਹਾ ਫੂਸੀ ਤੇਹਾ ਹਾਲੀ

ਪਰ ਸਿੱਟਾ ਕੱਢੂ ਵਾਹੀ ਵਾਲ਼ੀ

204

ਘਰ ਵਸਦਿਆਂ ਦੇ

ਸਾਕ ਮਿਲਦਿਆਂ ਦੇ

ਖੇਤ ਵਾਂਹਦਿਆਂ ਦੇ

205

ਵਾਹੀ ਜੱਟ ਦੀ

ਬਾਜੀ ਨੱਟ ਦੀ

192/ਮਹਿਕ ਪੰਜਾਬ ਦੀ