ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੱਥ ਕਤਾੜੀ ਪੈਰ ਕੁਤਾੜੀ ਨਿਕਲ ਬਾਲਿਆ ਤੇਰੀ ਵਾਰੀ ਛੂਹੇ ਜਾਣ ਤੇ ਜੇਕਰ ਕੋਈ ਬੱਚਾ ਆਪਣੀ ਮੀਟੀ ਨਾ ਦੇਵੇ ਜਾਂ ਖੇਡ ਅੱਧ ਵਿਚਕਾਰ ਛੱਡ ਕੇ ਭੱਜ ਜਾਵੇ ਤਾਂ ਬੱਚੇ ਉਹਦੇ ਮਗਰ ਇਹ ਗਾਉਂਦੇ ਹੋਏ ਉਹਦੇ ਘਰ ਤਕ ਜਾਂਦੇ ਹਨ: ਸਾਡੀ ਪਿਤ ਦੱਬਣਾ ਘਰ ਦੇ ਚੂਹੇ ਚੱਬਣਾ, ਇਕ ਚੂਹਾ ਰਹਿ ਗਿਆ। ਚੁਪਾਹੀ ਫੜ ਕੇ ਲੈ ਗਿਆ ਚਪਾਹੀ ਨੇ ਮਾਰੀ ਇੱਟ ਚਾਹੇ ਰੋ ਚਾਹੇ ਪਿਟ . ਪੁੱਗਣ ਮਗਰੋਂ ਬੱਚੇ ਆਮ ਕਰਕੇ ਛੂਹਣ ਵਾਲੀਆਂ ਖੇਡਾਂ ਖੇਡਦੇ ਹਨ। ਸਮੁੰਦਰ ਤੇ ਮੱਛੀ ਬਾਲੜੀਆਂ ਦੀ ਬੜੀ ਹਰਮਨ ਪਿਆਰੀ ਖੇਡ ਹੈ। ਦਸ ਬਾਰਾਂ ਕੁੜੀਆਂ ਇਕ ਦਾਇਰਾ ਬਣਾ ਕੇ ਖਲੋ ਜਾਂਦੀਆਂ ਹਨ। ਜਿਸ ਕੁੜੀ ਦੇ ਸਿਰ ਦਾਈ ਹੋਵੇ ਉਹ ਉਹਨਾਂ ਦੇ ਵਿਚਕਾਰ ਖਲੋਤੀ ਹੁੰਦੀ ਹੈ। ਖੇਡ ਸ਼ੁਰੂ ਹੋ ਜਾਂਦੀ ਹੈ। ਬਾਹਰਲੀਆਂ ਕੁੜੀਆਂ ਦਾਇਰੇ ਵਿੱਚ ਘੁੰਮਦੀਆਂ ਹੋਈਆਂ ਇਕ ਆਵਾਜ਼ ਵਿੱਚ ਪੁੱਛਦੀਆਂ ਹਨ ਕੁੜੀਆਂ: ਹਰਾ ਸਮੁੰਦਰ ਗੋਪੀ ਚੰਦਰ ਬੋਲ ਮੇਰੀ ਮੱਛਲੀ ਕਿੰਨਾ ਕਿੰਨਾ ਪਾਣੀ? ਦਾਈ ਵਾਲੀ: ਗਿੱਟੇ ਗਿੱਟੇ ਪਾਣੀ ਕੁੜੀਆਂ ਹਰਾ ਸਮੁੰਦਰ ਗੋਪੀ ਚੰਦਰ ਬੋਲ ਮੇਰੀ ਮੱਛਲੀ ਕਿੰਨਾ ਕਿੰਨਾ ਪਾਣੀ? ਦਾਈ ਵਾਲੀ: ਢਿੱਡ-ਢਿੱਡ ਪਾਣੀ ਕੁੜੀਆਂ,.. ਹਰਾ ਸਮੁੰਦਰ ਗੋਪੀ ਚੰਦਰ ਬੋਲ ਮੇਰੀ ਮੱਛਲੀ ਕਿੰਨਾ ਕਿੰਨਾ ਪਾਣੀ ਦਾਈ ਵਾਲੀ: ਸਿਰ-ਸਿਰ ਪਾਣੀ ਸਾਰੇ: ਡੁੱਬ ਗਏ ਇਸ ਮਗਰੋਂ ਬਾਹਰਲੇ ਬੱਚੇ ਸਮੁੰਦਰ ਵਿੱਚ ਡੁੱਬੇ ਹੋਏ ਬੱਚੇ ਨੂੰ ਚੁੱਢੀਆਂ ਵੱਢਦੇ ਹਨ। ਮੜ ਕੋਈ ਬੱਚਾ ਮੱਛਲੀ ਬਣਦਾ ਹੈ ਤੇ ਖੇਡ ਪਹਿਲਾਂ ਵਾਂਗ ਸ਼ੁਰੂ ਹੋ ਜਾਂਦੀ ਹੈ। ਭੰਡਾ ਭੰਡਾਰੀਆ ਖੇਡ ਵਿੱਚ ਦਾਈ ਵਾਲਾ ਬੱਚਾ ਧਰਤੀ ਤੇ ਚੁੱਪ ਮਾਰ ਕੇ ਬੈਠ ਜਾਂਦਾ ਹੈ ਤੇ ਬਾਕੀ ਬੱਚੇ ਉਹਦੇ ਸਿਰ ਉੱਤੇ ਆਪਣੀਆਂ-ਆਪਣੀਆਂ ਬੰਦ 487 ਮਹਿਕ ਪੰਜਾਬ ਦੀ