ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਸਨ ਪੰਜਾਬ ਦੇ ਕੁਝ ਮਸ਼ਹੂਰ ਮੇਲੇ। ਇਹ ਮੇਲੇ ਪੰਜਾਬੀਆਂ ਲਈ ਮਨੋਰੰਜਨ ਹੀ ਪਰਦਾਨ ਨਹੀਂ ਸੀ ਕਰਦੇ ਬਲਕਿ ਉਹਨਾਂ ਨੂੰ ਸਦਭਾਵਨਾ ਭਰਪੂਰ ਜੀਵਨ ਜੀਣ ਲਈ ਉਤਸ਼ਾਹਿਤ ਵੀ ਕਰਦੇ ਰਹੇ ਹਨ। ਇਹ ਮੇਲੇ ਪੰਜਾਬੀ ਸਾਂਝੇ ਤੌਰ ਤੇ ਮਨਾਉਂਦੇ ਹਨ ਜਿਸ ਕਰਕੇ ਸਾਂਝਾਂ ਵਧੀਦੀਆਂ ਹਨ ਤੇ ਭਾਈਚਾਰਕ ਏਕਤਾ ਪਕੇਰੀ ਹੁੰਦੀ ਹੈ। ਇਹ ਮੇਲੇ ਏਕਤਾ ਦੇ ਪ੍ਰਤੀਕ ਹਨ।

ਕਿਲਾ ਰਾਏਪੁਰ ਦਾ ਖੇਡ ਮੇਲਾ, ਹਾਸ਼ਮ ਸ਼ਾਹ ਦਾ ਜਗਦੇਵ ਕਲਾਂ ਦਾ ਮੇਲਾ, ਮੋਹਨ ਸਿੰਘ ਦਾ ਮੇਲਾ, ਮਾਹਲਪੁਰ ਵਿੱਚ ਲਗਦਾ ਅਮਰ ਸਿੰਘ ਸ਼ੌਂਕੀ ਮੇਲਾ, ਖਟਕੜ ਕਲਾਂ ਵਿਖੇ ਲਗਦਾ ਭਗਤ ਸਿੰਘ ਦਾ ਸ਼ਹੀਦੀ ਮੇਲਾ, ਗ਼ਦਰੀਆਂ ਦੀ ਯਾਦ ਵਿਚ ਲਗਦੇ ਮੇਲੇ ਅਤੇ ਹੋਰ ਅਨੇਕਾਂ ਪਿੰਡਾਂ ਵਿੱਚ ਭਰਦੇ ਖੇਡ ਤੇ ਸੱਭਿਆਚਾਰਕ ਮੇਲੇ ਭਾਈਚਾਰਕ ਸਾਂਝਾਂ ਦੀਆਂ ਤੰਦਾਂ ਪਕੇਰੀਆਂ ਕਰਨ ਵਿੱਚ ਸਹਾਈ ਹੋ ਰਹੇ ਹਨ। ਸ਼ਾਲਾ! ਇਹ ਮੇਲੇ ਸਦਾ ਲਗਦੇ ਰਹਿਣ।

74/ਮਹਿਕ ਪੰਜਾਬ ਦੀ