ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆ ਸੀ। ਫ਼ਰਾਉਲਨ ਮੌਂਤੇਗ ਜਦੋਂ ਉਸਨੂੰ ਡਾਇਨਿੰਗ ਰੂਮ ਵਿੱਚ ਮਿਲੀ ਸੀ ਤਾਂ ਸ਼ਾਇਦ ਉਸ ਸਮੇਂ ਫ਼ਰਾਉਲਨ ਬਸਤਨਰ ਬਾਹਰ ਚਲੀ ਗਈ ਸੀ। ਕੇ. ਇਸ ਤੋਂ ਵਧੇਰੇ ਪਰੇਸ਼ਾਨ ਨਹੀਂ ਹੋਇਆ, ਉਸਨੂੰ ਬਹੁਤ ਘੱਟ ਯਕੀਨ ਸੀ ਕਿ ਫ਼ਰਾਉਲਨ ਬਸਤਨਰ ਇੰਨੀ ਆਸਾਨੀ ਨਾਲ ਫੜੀ ਜਾਵੇਗੀ। ਇਹ ਤਾਂ ਫ਼ਰਾਉਲਨ ਮੌਤੇਗ ਦੇ ਪ੍ਰਤੀ ਉਸਦੀ ਘਿਰਣਾ ਦੇ ਕਾਰਨ ਸੀ ਕਿ ਇਸ ਕੋਸ਼ਿਸ਼ ਨੂੰ ਅੰਜਾਮ ਦਿੱਤਾ ਸੀ। ਪਰ ਉਸਦੇ ਲਈ ਇਹ ਬੇਹੱਦ ਨਿਰਾਸ਼ਾਜਨਕ ਸੀ, ਜਦੋਂ ਉਸਨੇ ਬੂਹਾ ਵਾਪਸ ਬੰਦ ਕੀਤਾ, ਕਿ ਫ਼ਰਾਉਲਨ ਮੌਂਤੇਗ ਅਤੇ ਕੈਪਟਨ ਡਾਇਨਿੰਗ ਰੂਮ ਦੇ ਬਾਹਰ ਗੱਲਾਂ ਮਾਰ ਰਹੇ ਸਨ। ਸ਼ਾਇਦ ਉਹ ਉੱਥੇ ਉਦੋਂ ਤੋਂ ਖੜੇ ਸਨ, ਜਦੋਂ ਕੇ. ਨੇ ਬੂਹਾ ਖੋਲਿਆ ਸੀ। ਉਹਨਾਂ ਨੇ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਕਿ ਉਹ ਉਸਨੂੰ ਵੇਖ ਰਹੇ ਸਨ, ਉਹ ਚੁੱਪਚਾਪ ਗੱਲਾਂ ਵਿੱਚ ਮਸਤ ਸਨ ਅਤੇ ਉਹਨਾਂ ਲੋਕਾਂ ਦੇ ਵਾਂਗ ਜਿਹੜੇ ਗੱਲਾਂ ਕਰਦੇ ਹੋਏ ਦੂਜਿਆਂ ਦੀ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖਦੇ ਹਨ, ਕੇ. ਨੂੰ ਲੱਭ ਰਹੇ ਸਨ। ਪਰ ਕੇ. ਉਹਨਾਂ ਦੀ ਨਜ਼ਰ ਵਿੱਚ ਨਹੀਂ ਆਇਆ ਅਤੇ ਉਹ ਕੰਧ ਨਾਲ ਲੱਗ ਕੇ ਤੁਰਦੇ ਹੋਏ ਛੇਤੀ ਨਾਲ ਆਪਣੇ ਕਮਰੇ ਵਿੱਚ ਪਹੁੰਚ ਗਿਆ।

110।। ਮੁਕੱਦਮਾ