ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/185

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰ ਚੀਜ਼ ਰੌਸ਼ਨ ਸੀ, ਕੁੱਝ ਰੰਗਾਂ ਤੋਂ ਬਿਨ੍ਹਾਂ ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਵੇਖਿਆ ਜਾ ਸਕਦਾ ਸੀ, ਅਤੇ ਇਸ ਰੌਸ਼ਨੀ ਵਿੱਚ ਮੂਰਤ ਅੱਗੇ ਵੱਲ ਨੂੰ ਝੁਕਦੀ ਹੋਈ ਲੱਗਦੀ ਸੀ। ਇਸ ਕਰਕੇ ਹੁਣ ਇਹ ਨਾ ਤਾਂ ਇਨਸਾਫ਼ ਦੀ ਦੇਵੀ ਲੱਗਦੀ ਅਤੇ ਨਾ ਹੀ ਜਿੱਤ ਦਾ ਦੇਵਤਾ ਲੱਗਦੀ ਸੀ, ਸਗੋਂ ਹੁਣ ਇਹ ਬਿਲਕੁਲ ਸ਼ਿਕਾਰ ਦੀ ਦੇਵੀ ਲੱਗ ਰਹੀ ਸੀ। ਚਿੱਤਰਕਾਰ ਦੀ ਗਤੀਵਿਧੀ ਨੇ ਕੇ. ਦਾ ਧਿਆਨ ਖਿੱਚ ਲਿਆ ਸੀ, ਉਸ ਤੋਂ ਵੀ ਵਧੇਰੇ ਜਿਨ੍ਹਾਂ ਉਹ ਚਾਹੁੰਦਾ ਸੀ, ਪਰ ਉਸਨੇ ਆਪਣੇ ਆਪ ਨੂੰ ਰੋਕਿਆ ਕਿਉਂਕਿ ਉਸਨੂੰ ਇੱਥੇ ਆਇਆਂ ਕਾਫ਼ੀ ਦੇਰ ਹੋ ਚੁੱਕੀ ਸੀ ਅਤੇ ਅਜੇ ਤੱਕ ਉਸਨੇ ਆਪਣੇ ਕੇਸ ਦੇ ਬਾਰੇ ਵਿੱਚ ਕੋਈ ਗੱਲ ਨਹੀਂ ਕੀਤੀ ਸੀ। "ਇਸ ਜੱਜ ਦਾ ਨਾਮ ਕੀ ਹੈ?", ਉਸਨੇ ਪੁੱਛਿਆ। "ਮੈਨੂੰ ਇਹ ਦੱਸਣ ਦੀ ਇਜਾਜ਼ਤ ਨਹੀਂ ਹੈ," ਚਿੱਤਰਕਾਰ ਨੇ ਜਵਾਬ ਦਿੱਤਾ ਜਿਹੜਾ ਕਿ ਤਸਵੀਰ ਦੇ ਉੱਪਰ ਝੁਕਿਆ ਹੋਇਆ ਸੀ ਅਤੇ ਉਹ ਸਪੱਸ਼ਟ ਤੌਰ 'ਤੇ ਆਪਣੇ ਮਹਿਮਾਨ ਦੀ ਉਪੇਖਿਆ ਕਰ ਰਿਹਾ ਸੀ ਜਿਸਦਾ ਪਹਿਲਾਂ ਉਸਨੇ ਕਿੰਨੇ ਸਨਮਾਨਪੂਰਵਕ ਢੰਗ ਨਾਲ ਸਵਾਗਤ ਕੀਤਾ ਸੀ। ਕੇ. ਨੇ ਸੋਚਿਆ ਕਿ ਇਹ ਆਦਮੀ ਇਹੋ ਜਿਹਾ ਹੀ ਹੈ ਅਤੇ ਇਸ ਤਰ੍ਹਾਂ ਆਪਣਾ ਬਰਬਾਦ ਹੋਣ 'ਤੇ ਉਸਨੂੰ ਗੁੱਸਾ ਆਉਣ ਲੱਗਾ।

"ਤੂੰ ਅਦਾਲਤ ਦਾ ਕੋਈ ਏਜੰਟ ਹੋਣਾ ਚਾਹੀਦਾ ਏਂ?" ਉਸਨੇ ਪੁੱਛਿਆ। ਪੇਂਟਰ ਨੇ ਫ਼ੌਰਨ ਆਪਣੀਆਂ ਪੈਂਸਿਲਾਂ ਹੇਠਾਂ ਰੱਖ ਦਿੱਤੀਆਂ ਅਤੇ ਸਿੱਧਾ ਹੋ ਗਿਆ, ਆਪਣੇ ਹੱਥਾਂ ਨੂੰ ਮਸਲਿਆ ਅਤੇ ਕੇ. ਨੂੰ ਮੁਸਕਰਾ ਕੇ ਵੇਖਿਆ।

"ਹੁਣ ਸਿੱਧੀ-ਸਿੱਧੀ ਗੱਲ ਕਰਦੇ ਹਾਂ," ਉਸਨੇ ਕਿਹਾ, "ਤੁਸੀਂ ਅਦਾਲਤ ਦੇ ਬਾਰੇ ਵਿੱਚ ਕੁੱਝ ਜਾਣਕਾਰੀ ਚਾਹੁੰਦੇ ਹੋ, ਜਿਵੇਂ ਕਿ ਉਸ ਸਿਫ਼ਾਰਸ਼ੀ ਚਿੱਠੀ ਵਿੱਚ ਲਿਖਿਆ ਸੀ, ਪਰ ਤੁਸੀਂ ਤਾਂ ਮੇਰੀਆਂ ਪੇਂਟਿੰਗਾਂ ਬਾਰੇ ਹੀ ਗੱਲ ਕਰਦੇ ਰਹੇ ਤਾਂ ਕਿ ਮੈਨੂੰ ਆਪਣੇ ਪੱਖ ਵਿੱਚ ਕਰ ਸਕੋਂ। ਪਰ ਮੈਨੂੰ ਇਸ 'ਤੇ ਕੋਈ ਗੁੱਸਾ ਨਹੀਂ ਹੈ, ਪਰ ਮੇਰੇ ਨਾਲ ਗੱਲ ਕਰਨ ਦਾ ਇਹ ਸਹੀ ਤਰੀਕਾ ਨਹੀਂ ਸੀ। "ਓਹ! ਕਿਰਪਾ ਕਰਕੇ, ਉਸਨੇ ਕੇ. ਦੁਆਰਾ ਪੇਸ਼ ਕੀਤੇ ਜਾਣ ਵਾਲੇ ਇਤਰਾਜ਼ਾਂ ਨੂੰ ਇੱਕ ਦਮ ਕੱਟਦੇ ਹੋਏ ਕਿਹਾ। ਅਤੇ ਉਹ ਫ਼ਿਰ ਕਹਿਣ ਲੱਗਾ, "ਇਸਦੇ ਇਲਾਵਾ ਤੁਸੀਂ ਬਿਲਕੁਲ ਠੀਕ ਹੋਂ ਕਿ ਮੈਂ ਅਦਾਲਤ ਦਾ ਹੀ ਏਜੰਟ ਹਾਂ।" ਉਹ ਰੁਕਿਆ, ਜਿਵੇਂ ਕਿ ਉਹ ਕੇ. ਨੂੰ ਇਸ ਜਾਣਕਾਰੀ ਨੂੰ ਸਮਝ ਲੈਣ ਦਾ ਸਮਾਂ ਦੇਣਾ ਚਾਹੁੰਦਾ ਹੋਵੇ। ਹੁਣ ਬੂਹੇ ਦੇ ਪਾਰੋਂ ਕੁੜੀਆਂ ਦੇ ਬੋਲਣ ਦੀ ਆਵਾਜ਼ ਫ਼ਿਰ ਆਉਣ ਲੱਗੀ। ਸ਼ਾਇਦ ਉਹ ਚਾਬੀ ਵਾਲੀ ਮੋਰੀ ਦੇ ਵਿੱਚੋਂ ਅੰਦਰ ਵੇਖਣ ਦੀ ਕੋਸ਼ਿਸ਼ ਕਰ ਰਹੀਆਂ ਸਨ ਅਤੇ ਸ਼ਾਇਦ

191 ॥ ਮੁਕੱਦਮਾ