ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/166

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਇਹਦੀ ਮਿੱਟੀ ਨੂੰ ਸਾਂਭੀਏ। ਪਰਮਾਤਮਾ ਦੀ ਕਰੋਪੀ ਸਮਝ ਬੱਚਿਆਂ ਆਲੀਏ। ਤੇਰੇ ਬੱਚਿਆਂ ਦਾ ਵਾਲ਼ ਵਿੰਗਾ ਨਹੀਂ ਹੋਣ ਦਿੰਦੇ। ਤੇਰੇ ਖਾਣ-ਪੀਣ ਦਾ ਹੀਲਾ ਸਭ ਪਿੰਡ ਕਰੂ। ਭਾਵੇਂ ਸੌ ਸਾਲ ਤੂੰ ਬੈਠੀ ਰਹਿ।’ ਤੇ ਫਿਰ ਬੁੜ੍ਹੇ ਨੇ ਦੱਸਿਆ ਕਿ ਦਿਨ ਚੜ੍ਹਦੇ ਨਾਲ ਜੀਤੇ ਨੰਬਰਦਾਰ ਨੇ ਲੋਥ ਸਿਵਿਆਂ ਵਿੱਚ ਲਿਜਾ ਕੇ ਫੁਕਵਾ ਦਿੱਤੀ।

‘ਪੁਲਸ ਵਾਲਿਆਂ ਨੇ ਕੀ ਕੁਸ ਕੀਤਾ?’ ਮੈਂ ਪੁੱਛਿਆ-

‘ਪੁਲਸ ਆਲਿਆਂ ਨੂੰ ਤਾਂ ਪਤਾ ਵੀ ਨਹੀਂ ਲੱਗਣ ਦਿੱਤਾ। ਜੇ ਪਤਾ ਲੱਗ ਵੀ ਗਿਆ ਹੋਊ ਤਾਂ ਉਹਨਾਂ ਨੂੰ ਮੁਕੰਦੀ ਲਾਲ ਨੇ ਚੁੱਪ ਕਰਾ ’ਤਾ ਹੋਊ।’ ਤੇ ਫਿਰ ਉਸਨੇ ਦੱਸਿਆ ਕਿ ਪਿੰਡ ਵਿੱਚ ਚਬਾ-ਚਬੀ ਬੜੀ ਹੋ ਰਹੀ ਹੈ, ਓਸੇ ਰਾਤ ਟਰੱਕ ਵਾਲਿਆਂ ਨੇ ਦੂਜੇ ਸ਼ਹਿਰ ਇੰਜਣ ਖੁਲ੍ਹਵਾ ਦਿੱਤਾ ਸੀ ਅਤੇ ਗੱਲ ਇਹ ਬਣਾ ਲਈ ਸੀ ਕਿ ਟਰੱਕ ਤਾਂ ਉਸ ਵਰਕਸ਼ਾਪ ਵਿੱਚ ਚਾਰ ਦਿਨ ਤੋਂ ਸੰਵਰ ਰਿਹਾ ਹੈ। ਬੁੜ੍ਹੇ ਦੇ ਰੂੜ੍ਹੇ ਤਪਲੇ ਵਿੱਚੋਂ ਪਾਣੀ ਪੀ ਕੇ ਮੈਂ ਸਾਇਕਲ ’ਤੇ ਚੜ੍ਹ ਗਿਆ ਤੇ ਫਿਰ ਕਈ ਦਿਨਾਂ ਤੱਕ ਮੇਰੇ ਦਿਮਾਗ਼ ਵਿੱਚ ਉਸ ਪੂਰਬੀਏ ਦੀ ਮੌਤ ਘੁੰਮਦੀ ਰਹੀ।♦

166

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ