ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਹੁੰਦਾ ਸੀ। ਮਾਂ ਨੂੰ ਗਾਲ੍ਹਾਂ ਕੱਢਦਾ ਸੀ। ਵਿਚਕਾਰਲਾ ਪੜ੍ਹਿਆ ਨਹੀਂ ਸੀ, ਕਿਰਾਏ 'ਤੇ ਰਿਕਸ਼ਾ ਲੈ ਕੇ ਸਾਰਾ ਦਿਨ ਚਲਾਉਂਦਾ। ਦੋਵਾਂ ਮੁੰਡਿਆਂ ਤੋਂ ਛੋਟੀਆਂ ਦੋ ਕੁੜੀਆਂ ਸਨ। ਵੱਡੀ ਕੁੜੀ ਨੂੰ ਕੰਮ ਮਿਲਦਾ ਸੀ ਤਾਂ ਬੱਸ ਕਿਸੇ ਦਾ ਬੱਚਾ ਖਿਡਾਉਣ ਦਾ। ਉਹ ਵੀ ਬਹੁਤੇ ਦਿਨਾਂ ਲਈ ਨਹੀਂ। ਕਿਤੇ ਮਹੀਨੇ ਲਈ, ਕਿਤੇ ਵੀਹ ਦਿਨਾਂ ਲਈ। ਵਿਚਕਾਰਲੇ ਮੁੰਡੇ ਤੇ ਕੁੜੀ ਦਰਮਿਆਨ ਹੋਏ ਦੋ ਬੱਚੇ, ਇੱਕ ਮੁੰਡਾ ਤੇ ਇੱਕ ਕੁੜੀ ਮਰ ਗਏ ਸਨ। ਹੁਣ ਜਮਨਾ ਸੋਚਦੀ, ਉਹਦਾ ਗੋਦੀ ਵਾਲਾ ਮੁੰਡਾ ਤੇ ਛੋਟੀ ਕੁੜੀ ਜੇ ਨਾ ਹੁੰਦੇ ਤਾਂ ਚੰਗਾ ਸੀ। ਮਰ ਗਏ ਮੁੰਡਾ ਕੁੜੀ ਜਿਉਂਦੇ ਰਹਿ ਜਾਂਦੇ ਤਾਂ ਕੋਈ ਕੰਮ ਤਾਂ ਕਰਦੇ। ਹੁਣ ਰਿਕਸ਼ਾ ਚਲਾਉਣ ਵਾਲੇ ਮੁੰਡੇ ਦੀ ਕਮਾਈ 'ਤੇ ਉਹ ਸਾਰੇ ਟੱਬਰ ਦਾ ਖ਼ਰਚ ਨਹੀਂ ਚਲਾ ਸਕੇਗੀ। ਅਵਾਰਾ ਹੋ ਗਏ ਮੁੰਡੇ ਨੂੰ, ਉਹ ਸੋਚਦੀ, ਹੁਣ ਸਮਝਾ ਕੇ ਦੇਖੇਗੀ। ਨਾ ਸਮਝਿਆ ਤਾਂ ਉਹਨੂੰ ਵੀ ਮਰਿਆ ਹੀ ਸਮਝ ਲਵੇਗੀ।

ਪਤੀ ਦੀਆਂ ਅੰਤਮ ਰਸਮਾਂ ਤੋਂ ਬਾਆਦ ਉਹ ਮਿਸਿਜ਼ ਮਹਾਜਨ ਦੇ ਘਰ ਗਈ। ਉਹ ਸੋਚਦੀ ਸੀ, ਉਹਦੀ ਮਾਲਕਣ ਨੇ ਕੁਝ ਦਿਨਾਂ ਲਈ ਨਵੀਂ ਨੌਕਰਾਣੀ ਰੱਖੀ ਹੋਵੇਗੀ। ਉਹਦਾ ਵਾਹ ਤਾਂ ਮਿਸਿਜ਼ ਮਾਹਾਜਨ ਦੇ ਘਰ ਨਾਲ ਕਿੰਨੇ ਹੀ ਸਾਲ ਪੁਰਾਣਾ ਹੈ। ਉਹ ਉਸ ਨੂੰ ਦੁਬਾਰਾ ਕੰਮ ਤੇ ਲਾ ਲਵੇਗੀ। ਕਿਵੇਂ ਨਹੀਂ ਲਾਵੇਗੀ? ਉਹਦੇ ਕੰਮ 'ਤੇ ਉਹ ਖੁਸ਼ ਹੀ ਬੜੀ ਹੈ। ਉਹਦੇ ਕੰਮ ਤੋਂ ਬਾਅਦ ਨਵੀਂ ਨੌਕਰਾਣੀ ਦਾ ਕੰਮ ਤਾਂ ਮਿਸਿਜ਼ ਮਹਾਜਨ ਨੂੰ ਪਸੰਦ ਹੀ ਨਹੀਂ ਆਇਆ ਹੋਵੇਗਾ। ਮਿਸਿਜ਼ ਮਹਾਜਨ ਦੇ ਘਰ ਕਰਕੇ ਜਮਨਾ ਆਪ ਵੀ ਬਹੁਮ ਖੁਸ਼ ਸੀ। ਉਸ ਨੇ ਮਨ ਨੂੰ ਸਮਝਾ ਲਿਆ ਕਿ ਰਿਕਸ਼ੇ ਵਾਲੇ ਮੁੰਡੇ ਦੀ ਕਮਾਈ ਤੇ ਉਸ ਦੀ ਕਮਾਈ ਨਾਲ ਉਹ ਬੱਚਿਆਂ ਨੂੰ ਪਾਲੇਗੀ। ਕਿਵੇਂ ਵੀ ਉਹ ਨੂੰ ਵੱਡੇ ਮੁੰਡੇ ਦੇ ਸੁਧਰ ਜਾਣ ਦੀ ਕੋਈ ਆਸ ਨਹੀਂ ਸੀ। ਉਹ ਤਾਂ ਪਿਓ ਤੇ ਗਿਆ, ਉਹ ਸਮਝ ਰਹੀ ਸੀ।

ਕੋਠੀ ਦੇ ਅੰਦਰ ਉਹਨੇ ਪੈਰ ਰੱਖਿਆ ਤਾਂ ਮਿਸਿਜ਼ ਮਹਾਜਨ, ਦੂਰੋਂ ਹੀ ਝਿੜਕਣ ਵਾਂਗ ਬੋਲੀ, 'ਜਮਨਾ, ਬਾਹਰ ਈ ਖੜ੍ਹ। ਤੈਂ ਅੰਦਰ ਨੀਂ ਔਣਾ।'

ਜਮਨਾ ਠਠੰਬਰ ਕੇ ਥਾਂ ਹੀ ਖੜ੍ਹੀ ਰਹੀ। ਉਹਨੂੰ ਸ਼ਾਇਦ ਸਮਝ ਨਹੀਂ ਆਈ ਹੋਵੇਗੀ ਕਿ ਮਿਸਿਜ਼ ਮਹਾਜਨ ਉਹਨੂੰ ਕੀ ਕਹਿ ਰਹੀ ਹੈ। ਮਿਸਿਜ਼ ਮਹਾਜਨ ਦੇ ਮੂੰਹੋਂ ਨਿਕਲੇ ਅਜਿਹੇ ਸ਼ਬਦਾਂ ਦੀ ਤਾਂ ਉਹਨੂੰ ਆਸ ਤੱਕ ਵੀ ਨਹੀਂ ਹੋਵੇਗੀ।

'ਮੈਂ ਕਹਿਨੀ ਆਂ, ਜਮਨਾ ਬਾਹਰ ਖੜ੍ਹ ਜਾ ਕੇ।'

ਜਮਨਾ ਗੇਟ ਤੋਂ ਬਾਹਰ ਜਾ ਖੜ੍ਹੀ।

'ਹਾਂ, ਦੱਸ ਕਹਿ ਐ?' ਮਿਸਿਜ਼ ਮਹਾਜਨ ਨੇ ਉਹਦੇ ਨੇੜੇ ਹੋ ਕੇ ਪੁੱਛਿਆ।

ਦੁਪਹਿਰ ਦਾ ਸਮਾਂ ਸੀ। ਸਰਦੀ ਦੀ ਰੁੱਤ। ਨਵੀਂ ਨੌਕਰਾਣੀ ਸਵੇਰ ਦਾ ਕੰਮ ਕਰਕੇ ਕਦੋਂ ਦੀ ਜਾ ਚੁੱਕੀ ਸੀ।

'ਮੈਂ ਤਾਂ ਕੰਮ ਤੇ ਆਈ ਆਂ ਬੀਬੀ ਜੀ।' ਜਮਨਾ ਨੇੰ ਬੁੱਲ੍ਹ ਹਿਲਾਏ।

'ਦੱਸਿਆ ਨਹੀਂ, ਤੇਰੀ ਕੁੜੀ ਨੇ, ਅਸੀਂ ਨਵੀਂ ਨੌਕਰਾਣੀ ਰੱਖ ਲਈ ਐ?' ਮਿਸਿਜ਼ ਮਹਾਜਨ ਦੇ ਬੋਲਾਂ ਵਿਚ ਭੋਰਾ ਵੀ ਹਮਦਰਦੀ ਨਹੀਂ ਸੀ।

'ਬੱਸ, ਤੂੰ ਜਾਹ। ਤੂੰ ਮਨਹੂਸ ਐ, ਜ਼ਮਨਾ। ਮੱਥੇ ਕਾਹਨੂੰ ਲੱਗਣਾ ਸੀ ਮੇਰੇ ਇੱਥੇ ਆ ਕੇ? ਸਵਾ ਮਹੀਨਾ ਤਾਂ ਪੂਰਾ ਕਰ ਲੈਂਦੀ। ਜਾਹ ਬੱਸ ਮਿਸਿਜ਼ ਮਹਾਜਨ ਜਦ ਇਹ ਸਭ

ਮਨਹੂਸ

205