ਅਨੁਵਾਦ:ਦੋ ਪਤਨੀਆਂ ਵਾਲਾ ਆਦਮੀ

ਵਿਕੀਸਰੋਤ ਤੋਂ
Jump to navigation Jump to search

ਇਕ ਆਦਮੀ, ਜਿਸ ਦੇ ਵਾਲ ਧੌਲੇ ਹੋ ਰਹੇ ਸਨ, ਦੀਆਂ ਦੋ ਪਤਨੀਆਂ ਸਨ। ਇੱਕ ਪਤਨੀ ਉਸ ਨਾਲੋਂ ਬਹੁਤ ਛੋਟੀ ਸੀ, ਅਤੇ ਦੂਸਰੀ ਬਹੁਤ ਵੱਡੀ ਸੀ। ਵੱਡੀ ਪਤਨੀ ਆਪਣੇ ਤੋਂ ਬਹੁਤ ਛੋਟੇ ਆਦਮੀ ਨਾਲ ਵਿਆਹੀ ਹੋਣ ਕਰ ਕੇ ਸ਼ਰਮਿੰਦਾ ਸੀ। ਰਾਤ ਨੂੰ, ਜਦੋਂ ਵੀ ਉਹ ਉਸਦੇ ਨਾਲ ਹੁੰਦਾ, ਉਹ ਉਸਦੇ ਉਹ ਵਾਲ ਪੁੱਟਣ ਲੱਗ ਜਾਂਦੀ ਸੀ ਧੌਲੇ ਨਹੀਂ ਸਨ। ਛੋਟੀ ਔਰਤ ਆਪਣੇ ਆਪ ਤੋਂ ਇੰਨੇ ਵੱਡੇ ਆਦਮੀ ਨਾਲ ਵਿਆਹ ਕਰਵਾ ਕੇ ਸ਼ਰਮਿੰਦਾ ਸੀ। ਰਾਤ ਨੂੰ, ਜਦੋਂ ਵੀ ਉਹ ਉਸਦੇ ਨਾਲ ਹੁੰਦਾ, ਉਹ ਧੌਲੇ ਵਾਲ ਪੁੱਟਣ ਲੱਗ ਜਾਂਦੀ। ਦੋਹਾਂ ਪਤਨੀਆਂ ਵਿੱਚ ਘਿਰਿਆ ਆਦਮੀ ਜਲਦੀ ਹੀ ਆਪਣੇ ਸਿਰ ਦੇ ਕੁੱਲ ਵਾਲਾਂ ਤੋਂ ਵਿਰਵਾ ਹੋ ਗਿਆ।