ਸਮੱਗਰੀ 'ਤੇ ਜਾਓ

ਆਕਾਸ਼ ਉਡਾਰੀ/ਕੌਣ ਹਾਂ ਮੈਂ

ਵਿਕੀਸਰੋਤ ਤੋਂ

ਕੌਣ ਹਾਂ ਮੈਂ

ਕੋਈ ਰਿਸ਼ੀ ਤੇ ਮੁਨੀ ਪੁਕਾਰ ਕਰਦੇ,
ਕੋਈ ਸਮਝਦੇ ਭਗਤ ਅਲੱਗ ਮੈਨੂੰ।
ਕੋਈ ਮੋਤੀਆਂ ਨਾਲ ਮਿਲਾਏ ਮੈਨੂੰ,
ਕੋਈ ਸਮਝਦਾ ਏ ਸੁੱਚਾ ਨਗ ਮੈਨੂੰ।
ਕਾਲਾ ਸ਼ਾਹ ਕਰਤੂਤਾਂ ਦਾ ਹਵਾਂ ਭਾਵੇਂ,
ਫਿਰ ਭੀ ਆਖਦਾ ਕੋਈ ਨਾ ਠਗ ਮੈਨੂੰ।
ਦਿਨੇ ਸ਼ਰਮ ਦਾ ਮਾਰਿਆ ਨਿਕਲਦਾ ਨਾ,
ਰਾਤੀਂ ਉਠਿਆਂ ਤਕਦਾ ਜਗ ਮੈਨੂੰ।

ਮੈਂ ਹਾਂ ਮਿਟੀ ਤੋਂ ਸੋਨਾ ਬਣਾਣ ਵਾਲਾ,
ਸਾੜ੍ਹ- ਸਤੀਆਂ ਕਿਧਰੇ ਲਿਆਉਣ ਵਾਲਾ।
ਅਕਲਾਂ ਵਾਲਿਓ ਬੁਝੋ ਖਾਂ ਕੌਣ ਹਾਂ ਮੈਂ,
ਲਿਖਣ ਵਾਲੇ ਦਾ ਨਾਮੀ ਸਦਾਣ ਵਾਲਾ।