ਇਸ਼ਕ ਸਿਰਾਂ ਦੀ ਬਾਜ਼ੀ/ਸ਼ਬਦਾਵਲੀ ਅਰਥਾਂ ਸਹਿਤ
ਅਤਿੰਕਾ-1
ਸ਼ਬਦਾਵਲੀ ਅਰਥਾਂ ਸਹਿਤ
(ਉ)
ਉਜਾਲਾ-ਚਾਨਣ, ਰੌਸ਼ਨੀ
ਉਮਰ .- ਆਯੂ , ਜੀਵਨ, ਜੀਵਨਕਾਲ
(ਅ)
ਅਰਜ਼ੋਈ-ਬੇਨਤੀ
ਆਸ਼ਿਕ- ਪ੍ਰੇਮੀ, ਪਿਆਰ ਕਰਨ ਵਾਲਾ
ਆਸ਼ਿਕੀ- ਇਸ਼ਕ, ਪ੍ਰੇਮ, ਮੁਹੱਬਤ
ਆਜਿਜ਼- ਬੇਬਸ, ਲਾਚਾਰ, ਮਜਬੂਰ, ਕਮਜ਼ੋਰ
ਆਵਾਜ਼ਾਰ- ਬੇਚੈਨ, ਘਭਰਾਹਟ, ਤਰਲੋ ਮੱਛੀ
(ੲ)
ਇਸ਼ਕ- ਹੱਦ ਤੋਂ ਵਧ ਪਿਆਰ, ਮੁਹੱਬਤ
ਇਕਬਾਲ- ਚੰਗੀ ਕਿਸਮਤ ਅੱਗੇ ਆਉਣਾ, ਕਿਸੇ ਗੱਲ ਦਾ ਮੰਨਣਾ
(ਸ)
ਸ਼ਹਿਰਾ- ਮਾਰੂਥਲ, ਰੇਗਸਥਾਨ, ਬੀਆਬਾਨ
ਸ਼ਮਾਂਦਾਨ- ਦੀਵਟ, ਦੀਵਾ/ਬੱਤੀ ਰੱਖਣ ਦੀ ਵਸਤੂ
ਸਾਂਗਾਂ- ਜ਼ਖਮ ਕਰਨ ਵਾਲੀ ਤਿੱਖੀ ਛੁਰੀ, ਤਿੱਖਾ ਸੂਆ
ਸਾਦਰ-ਲਾਗੂ ਹੋਣ ਵਾਲਾ
ਸੀਨਾ- ਹਿੱਕ, ਛਾਤੀ
ਸੂਰਤ- ਸ਼ਕਲ, ਮੁਹਾਂਦਰਾ
ਸੂਲੀ- ਫਾਂਸੀ ਦਾ ਫੰਦਾ, ਮੌਤ
(ਹ)
ਹਾਮਿਲਾ- ਗਰਭਵਤੀ
(ਕ)
ਕਤਲ- ਕਿਸੇ ਹੱਥਿਆਰ ਨਾਲ ਜਾਨੋਂ ਮਾਰ ਦੇਣਾ, ਕੱਟਣਾ,ਵਢਣਾ
ਕਮੀਨਾ - ਹੋਛਾ, ਘਟੀਆ, ਕਮਜ਼ਾਤ
ਕਾਇਰ- ਬੁਜ਼ਦਿਲ, ਡਰਪੋਕ, ਪਾਜੀ
(ਖ)
ਖ਼ਲਕਤ- ਸ਼ਿਸ਼ਟੀ, ਸੰਸਾਰ ਦੇ ਜੀਵ
ਖ਼ਿਦਮਤ - ਸੇਵਾ, ਨੌਕਰੀ, ਚਾਕਰੀ, ਕੰਮ ਕਾਜ
ਖ਼ੁਮਾਰ- ਨਸ਼ਾ, ਮਸਤੀ
ਖ਼ੈਰ- ਭਿੱਖਿਆ, ਭਲਾਈ, ਬਰਕਤ, ਨੇਕੀ
(ਗ)
ਗਾਇਬ- ਜੋ ਹਾਜ਼ਰ ਨਾ ਹੋਵੇ, ਲੁਕਿਆ ਹੋਇਆ, ਛੁਪਿਆ
ਹੋਇਆ
ਗਰੂਰ - ਘੁਮੰਡ, ਆਕੜ, ਫ਼ਖਰ
ਗੁਬਾਰ- ਘੱਟਾ, ਧੂੜ, ਰੰਜ
(ਘ)
ਘਾਇਲ-ਜ਼ਖਮੀ
(ਚ)
ਚਸ਼ਮ- ਅੱਖ, ਨੈਣ, ਨੇਤਰ
(ਛ)
ਛੱਲਾ- ਉਂਗਲ 'ਚ ਪਾਉਣ ਲਈ ਲੋਹੇ ਜਾਂ ਚਾਂਦੀ ਦੀ ਬਣਾਈ ਮੁੰਦਰੀ
(ਜ)
ਜ਼ਖਮ- ਫੱਟ, ਘਾਓ
ਜ਼ਖਮੀ -ਫੱਟੜ
ਜੁਲਫ- ਵਾਲਾਂ ਦੀ ਲਿਟ, ਜਟਾਂ, ਸਿਰ ਦੇ ਉਹ ਵਾਲ ਜਿਹੜੇ
ਕਨਪਟੀ ਦੇ ਉਪਰ ਖੂਬਸੂਰਤੀ ਵਾਸਤੇ ਕੁੰਡਲ ਵਾਂਗ
ਮੋੜ ਲੈਂਦੇ ਹਨ
ਜ਼ੋਖਮ - ਔਖਾ, ਮੁਸ਼ਕਿਲ ਕਾਰਜ, ਖਤਰਿਆਂ ਵਾਲਾ ਕੰਮ
(ਤ)
ਤਸਨੀਫ - ਪੁਸਤਕ ਜਾਂ ਕੋਈ ਹੋਰ ਰਚਨਾ ਕਰਨੀ
ਤਲਬ - ਮੰਗ, ਭਾਲ, ਲੋੜ, ਤਨਖਾਹ, ਚਾਹਤ
ਤਲਿਸਮੀ - ਜਾਦੂਈ, ਜਾਦੂ ਵਾਲਾ
ਤੀਮਾਰਦਾਰੀ - ਬੀਮਾਰ ਦੀ ਸੇਵਾ, ਮਰੀਜ਼ ਦੀ ਦੇਖ ਭਾਲ
(ਦ)
ਦੁਸ਼ਵਾਰੀ- ਕਠਨ, ਮੁਸ਼ਕਿਲ, ਔਖਾ
ਦੋਜ਼ਖ - ਨਰਕ, ਜਹੱਨਮ
(ਨ)
ਨਗੀਨਾ - ਨਗ, ਕੀਮਤੀ ਤੇ ਰੰਗੀਨ ਪੱਥਰ, ਅੰਗੂਠੀ ਵਿਚ
ਜੜਿਆ ਕੀਮਤੀ ਪੱਥਰ
ਨਜ਼ਰ - ਨਿਗਾਹ, ਦਰਿਸ਼ਟੀ, ਪਰਖ, ਨਿਗਰਾਨੀ
ਨਜੂਮੀ - ਖਗੋਲ ਦਾ ਗਿਆਫਵਾਨ, ਤਾਰਿਆਂ ਦਾ ਇਲਮ
ਨਾਜ਼ਕ - ਪਤਲਾ, ਸੁੰਦਰ, ਨਰਮ, ਕੋਮਲ
(ਫ)
ਫ਼ਰਾਕ - ਹਿਜ਼ਰ, ਵਿਛੋੜਾ, ਜੁਦਾਈ ਵਯੋਗ, ਅਲਿਹਦਗੀ
ਫਰਿਆਦ- ਦੁਹਾਈ, ਰੋਣਾ, ਪਿੱਟਣਾ, ਵਧੀਕੀ ਦੀ ਸ਼ਕਾਇਤ,ਨਾਲਿਸ਼
(ਬ)
ਬਦਨ - ਸਰੀਰ, ਦੇਹ, ਜਿਸਮ, ਤਨ
ਬੰਦੋਬਸਤ - ਪਰਬੰਧ, ਜ਼ਮੀਨ ਦੀ ਹੱਦਬੰਦੀ ਅਤੇ ਪ੍ਰਬੰਧ
ਬਰਾਮਦ - ਨਿਕਾਸੀ, ਬਾਹਰ ਆਉਣਾ
ਬੇਨਿਆਜ਼- ਬੇਲੋੜਾ, ਪਿਆਰ ਦਾ ਪ੍ਰਗਟਾਵਾ ਨਾ ਕਰਨ ਵਾਲਾ
ਮਹਿਬੂਬ ਮਨਸੂਬਾ ਮਨੂਰ ਮਨੂਲ ਮੁਖਬਰੀ ਮੁਰੱਵੰਤ - ਦੋਸਤ, ਪ੍ਰੇਮਿਕਾ - ਤਜ਼ਵੀਜ਼, ਤਦਬੀਰ, ਮਕਸਦ - ਕੋਇਲਾ, ਸੁਆਹ - ਨਾਜ਼ੁਕ, ਨਰਮ - ਚੋਰੀ ਖ਼ਬਰ ਦੇਣ ਵਾਲਾ, ਸੂਹੀਆ - ਲਿਹਾਜ਼, ਮਾਨਵਤਾ (ਰ) - ਸੈਨਤ, ਇਸ਼ਾਰਾ, ਰਾਜ਼, ਨੁਕਤਾ, ਭੇਤ (ਵ) - ਸਾਥ ਦੇਣਾ, ਨਿਬਾਹ, ਸ਼ੁਭ ਕਾਮਨਾ ਰਮਜ਼ ਵਫਾ 92/ ਇਸ਼ਕ ਸਿਰਾਂ ਦੀ ਬਾਜ਼ੀ