ਸਮੱਗਰੀ 'ਤੇ ਜਾਓ

ਏਕ ਬਾਰ ਕੀ ਬਾਤ ਹੈ/ਘੁੱੱਗੀ ਅਰ ਮੱਖੀ

ਵਿਕੀਸਰੋਤ ਤੋਂ
49541ਏਕ ਬਾਰ ਕੀ ਬਾਤ ਹੈ — ਘੁੱੱਗੀ ਅਰ ਮੱਖੀਚਰਨ ਪੁਆਧੀ

ਘੁੱਗੀ ਅਰ ਮੱਖੀ

ਇੱਕਰਾਂ ਮੱਖੀ ਛੈਹਦ ਕੀ ਬੜੀ ਤਿਸਾਈ ਥੀ।
ਸੋਚਿਆ ਜਾ ਕਾ ਨਦੀ ਪਾ ਲਊਂਂ ਮੈਂ ਪਾਣੀ ਪੀ।
ਰੌਂਂਅ ਆਇਆ ਤਾ ਨਦੀ ਮਾ ਭਰੀ ਥੀ ਡੱਕੋ-ਡੱਕ।
ਦੋਮੇ ਢਾਹੇ ਨਦੀ ਕੇ ਖੁਰਦੇ ਜਾਹਾਂ ਬਿਨ ਸ਼ੱਕ।
ਬੜੀ ਸੰਮ੍ਹਲ ਕਾ ਪੀਏ ਤੀ ਫੇਰ ਬੀ ਬੱਜਗੀ ਛੱਲ।
ਮੱਖੀ ਕੇ ਕਰ ਸਕੇ ਤੀ ਰੋੜ੍ਹ ਕਾ ਲੈ ਗਿਆ ਜਲ।
ਬਾਹ ਜਹਾਨ ਕੀ ਲਾ ਲਈ ਚਲੀ ਨਾ ਉਸਕੀ ਪੇਸ਼।
ਦੇਖ ਰਹੀ ਥੀ ਪੇੜ ਪਾ ਘੁੱਗੀ ਇਕ ਦਰਬੇਸ।
ਪੱਤਾ ਤੋੜਕੈ ਗੇਰਿਆ ਜਦ ਮੱਖੀ ਕੇ ਲਾਵ।
ਉੜਗੀ ਫੰਘ ਸਕਾ ਕਾ ਦੇਖਿਆ ਆਵ ਨਾ ਤਾਵ।
ਘੁੱਗੀ ਇੱਕ ਦਿਨ ਪੇੜ ਪਾ ਕਰੇ ਤੀ ਹਰ ਕਾ ਜਾਪ।
ਬੰਧੀ ਸਿਸਤ ਬਹੇਲੀਏ ਕਰਨੇ ਕੇ ਲੀਏ ਪਾਪ।
ਮੱਖੀ ਬੈਠੀ ਫੁੱਲ ਪਾ ਦੇਖ ਰਹੀ ਥੀ ਸਬ।
ਡੰਗ ਮਾਰ ਦਿਆ ਹੱਥ ਪਾ ਘੋੜਾ ਦੱਬਿਆ ਜਦ।
ਉੜਗੀ ਘੁੱਗੀ ਉੱਭੜ ਕਾ ਬਚਗੀ ਉਸਕੀ ਜਾਨ।
ਮੱਖੀ ਜਾਨ ਬਚਾ ਗਈ ਬਣ ਕਾ ਖੁਦ ਭਗਮਾਨ।
ਨੇਕੀ ਅੱਗਾ ਆ ਗਈ ਦਈ ਓਸਨੇ ਤਾਰ।
ਨੇਕੀ ਨੇਹਫਲ ਜਾਬੇ ਨਾ ਬੱਚਿਓ ! ਕਰੋ ਬਚਾਰ।