ਏਕ ਬਾਰ ਕੀ ਬਾਤ ਹੈ/ਚਲਾਕ ਲੂੰਮੜੀ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਚਲਾਕ ਲੂੰਮੜੀ

ਕੇਰਾਂ ਪੇੜ ਕੀ ਡਾਹਣ ਪਾ, ਬੈਠਿਆ ਤਾ ਇੱਕ ਕਾਗ।
ਰੋਟੀ ਫਕੜੀ ਚੁੰਚ ‘ਮਾ’ ਖਾਣ ਕਾ ਬਣਿਆ ਭਾਗ।
ਲੂੰਮੜੀ ਕਿਤੀਓਂ ਲਿੱਕੜ ਕਾ ਲਗੀ ਕਰਨ ਬਕਬਾਸ।
ਕਰੇ ਕਸਾਮਤ ਕਾਗ ਕੀ, ਰੋਟੀ ਕੀ ਥੀ ਆਸ।
ਕਹੇ ਬੇ ਕਾਗਾ ਰਾਜਿਆ! ਤੇਰੇ ਮਿਠੀਲੇ ਬੋਲ।
ਮੈਂ ਤੋ ਬੀਰਾ ਤਰਸਗੀ ਕੰਨਾਂ ਮਾ ਰਸ ਘੋਲ਼।
ਇਤਨੀ ਸੁਣਕਾ ਕਾਗ ਤੋ ਗਿਆ ਬੀਘੇ ਮਾ ਫੁੱਲ।
ਚੜ੍ਹਗੀ ਕੁਸੀ ਦਮਾਕ ਨੂੰ ਰੋਟੀ ਬੀ ਗਿਆ ਭੁੱਲ।
ਚੁੰਚ ਖੋਲ੍ਹੀ ਜਦ ਕਾਗ ਨੇ ਲਗਾ ਸੁਣੌਣੇ ਗੀਤ।
ਰੋਟੀ ਗਿਰਗੀ ਤਲ਼ਾ ਨੂੰ ਲੂੰਮੜੀ ਕੀ ਥੀ ਨੀਤ।
ਰੋਟੀ ਠਾ’ ਬਗਦੀ ਬਣੀ ਕਰਿਆ ਨਾ ਧੰਨਬਾਦ।
ਕਾਗਾ ਰ੍ਹੈਗਿਆ ਦੇਖਦਾ ਫੁੱਟਗੇ ਉਸਕੇ ਭਾਗ।
ਕਦੀ ਕਿਸੀ ਕੀ ਬਾਤ ਨੂੰ ਗੌਲੋ ਨਾ ਇਕਦਮ।
ਬੱਚਿਓ! ਕਈ ਗੇਲ ਸੋਚ ਕਾ ਛੁਰੂ ਕਰੋ ਕੋਈ ਕੰਮ।
ਨ੍ਹੀ ਤੋ ਕਾਗ ਕੇ ਮਾਂਗਰਾ ਹੋਊ ਪਸਤੇਬਾ ਬੌਹਤ।
ਸਦਾ ਕਸਾਮਤ ਡੋਬਦੀ ਸਿਆਣਿਆਂ ਕੀ ਅਖਬੌਤ।