ਏਕ ਬਾਰ ਕੀ ਬਾਤ ਹੈ/ਚਾਰ ਠੱਗ ਅਰ ਕਿਰਸਾਣ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਏਕ ਬਾਰ ਕੀ ਬਾਤ ਹੈ ਚਰਨ ਪੁਆਧੀ
ਚਾਰ ਠੱਗ ਅਰ ਕਿਰਸਾਣ

ਚਾਰ ਠੱਗ ਅਰ ਕਿਰਸਾਣ

ਭੋਲ਼ੇ ਨਾਓਂ ਕਾ ਇੱਕ ਕਿਰਸਾਣ ਤਾ ਰਹੇ ਤਾ ਛੈਹਰ ਮਾ ਜਾ ਕਾ।
ਤੰਗੀ ਆਈ ਪਾ ਬੇਚਣ ਬਗ ਗਿਆ ਸਿਰ ਪਾ ਬੱਕਰਾ ਠਾ ਕਾ।
ਚਾਰ ਠੱਗਾਂ ਨੇ ਦੇਖਿਆ ਸਿਰ ਪਾ ਬਕਰਾ ਮੋਟਾ ਤਾਜਾ।
ਆਪੋਚੀ ਮਨਸੂਬਾ ਘੜਿਆ ਨਹੀਂ ਛੋਡਣਾ ਖਾਜਾ।
ਮੜਸੀ ਦੂਰੀ ਪਰ ਜਾ ਇੱਕ ਨੇ ਕਹਿਆ ਓ ਭੋਲੇ ਪੰਛੀ!
ਕੁੱਤਾ ਕੜਾ ਤੇ ਠਾ ਕਾ ਲਿਆਣਿਆ ਬਾਤ ਹਮਾਰੀ ਸਾਚੀ।
ਭੋਲੇ ਕਹਿਆ ਖੋਲ੍ਹ ਕਾ ਅੰਖਾਂ ਦੇਖ ਨਹੀਂ ਜੋਹ ਕੁੱਤਾ।
ਜੋਹ ਬੱਕਰਾ ਮੈਂ ਘਰਾਂ ਪਾਲਿਆ ਜਾਗਿਆ ਨਹੀਂ ਤੌਂਹ ਸੁੱਤਾ।
ਮੜਸੇ ਫਰਕ ਪਾ ਠੱਗ ਦੂਸਰੇ ਜੋਹੇ ਬਾਤ ਦਰਹਾਈ।
ਭੋਲ਼ੇ ਕਹਿਆ ਦਮਾਕ ਖਰਾਬ ਆ ਮੰਨੂੰ ਲੱਗੇ ਤੇਰਾ ਭਾਈ।
ਅੱਗਾ ਤੁਰਿਆ ਠੱਗ ਤੀਸਰੇ ਫਿਕਰਾ ਜੋਹੇ ਦੋਹਰਾਇਆ।
ਭੋਲਾ ਤੁਰ ਪਿਆ ਕੰਨ ਬੋਚ ਕਾ ਸ਼ੱਕ ਤੋ ਮਨ ਮਾ ਆਇਆ।
ਚੌਥਾ ਠੱਗ ਤੋ ਦੇਖ ਭੋਲੇ ਨੂੰ ਹੰਸ-ਹੰਸ ਦੂਹਰਾ ਹੋਇਆ।
“ਕੇ ਕਰੇਂਗਾ ਲੰਡਰ ਕੁੱਤਾ ਬਖਤ ਕੀਮਤੀ ਖੋਇਆ?"
ਸਿਰ ਪਾ ਤੇ ਮਘੇਲ ਪਰ੍ਹਾਂ ਨੂੰ ਭੋਲ਼ੇ ਹੌਕਾ ਭਰਿਆ।
ਚਾਰਾਂ ਠੱਗਾਂ ਨੇ ਜੰਗਲ ਮਾ, ਬੱਕਰਾ ਬਸ ਮਾ ਕਰਿਆ।
ਚਾਲਬਾਜ ਦੁਨੀਆਂ ਤੇ ਬੱਚਿਓ! ਆਪਣਾ ਪਨ੍ਹਾ ਬਚਾਇਓ।
ਭੋਲ਼ਿਆਂ ਨੂੰ ਠਗ ਲੇਹਾਂ ਬਾਤਾਂ ਮਿੱਠੀਆਂ ਮਾ ਨਾ ਆਇਓ।