ਸਮੱਗਰੀ 'ਤੇ ਜਾਓ

ਏਕ ਬਾਰ ਕੀ ਬਾਤ ਹੈ/ਰਾਜਾ ਅਰ ਬੰਦਰ

ਵਿਕੀਸਰੋਤ ਤੋਂ
49553ਏਕ ਬਾਰ ਕੀ ਬਾਤ ਹੈ — ਰਾਜਾ ਅਰ ਬੰਦਰਚਰਨ ਪੁਆਧੀ

ਰਾਜਾ ਅਰ ਬੰਦਰ

ਇਕ ਰਾਜੇ ਨੇ ਮੈਹਲ ਮਾ ਰੱਖਿਆ ਤਾ ਬੰਦਰ।
ਗੈਲ ਆਪਣੇ ਓਸ ਨੂੰ ਰੱਖੇ ਤਾ ਅਕਸਰ।
ਬੜਾ ਪ੍ਰੇਮ ਤਾ ਦੋਆਂ ਮਾ ਰੱਖੇਂ ਤੇ ਦਮ ਮਾ ਦਮ।
ਬਾਂਦਰ ਆਪੋ ਕਰੇ ਤਾ ਰਾਜੇ ਕੇ ਕਈਂ ਕੰਮ।
ਇੱਕ ਦਿਨ ਰਾਜਾ ਸੋਇਆ ਤਾ ਥਾ ਦਪ੍ਹੈਰ ਕਾ ਟੈਮ।
ਪੰਖਾ ਝੋਲਣ ਕੀ ਡਿਉਟੀ ਪਰ ਤਾ ਬਾਂਦਰ ਕੈਮ।
ਇੱਕ ਮੱਖੀ ਆ ਰਾਜੇ ਕੀ ਗਈ ਠੋਡੀ ਪਾ ਬੈਠ।
ਬਾਂਦਰ ਨੇ ਔਹ ਉੜਾ ਦਈ ਹੋਇਆ ਜਮੀ ਨਾ ਲੇਟ।
ਫੇਰ ਬੈਠੀ ਫੇਰ ਡਾ ਦਈ ਫੇਰ ਬੈਠੀ ਫੇਰ ਡਾ।
ਫੇਰ ਫੇਰ ਕੇ ਗੇੜ ਮਾ ਹਰਖ ਗਿਆ ਓਹਨੂੰ ਆ।
ਕੀਲੀ ਪਾ ਤੇ ਤਾਰਲੀ ਟੰਗੀ ਬੀ ਕਿਰਪਾਣ ।
ਕਰਿਆ ਬਾਰ ਉਸ ਕੀਟ ਪਾ ਲਾ ਕਾ ਪੂਰਾ ਤਾਣ।
ਮੱਖੀ ਤੋਂ ਬੀਰੋ ਉੜ ਗਈ ਰਾਜਾ ਕੀ ਗਈ ਜਾਨ।
ਮੂਰਖ ਮਿੱਤਰ ਤੇ ਭਲਾ, ਦੁਸ਼ਮਣ ਬੁੱਧੀਮਾਨ।