ਏਕ ਬਾਰ ਕੀ ਬਾਤ ਹੈ/ਛੇਰ ਅਰ ਚੂਹੀ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਛੇਰ ਅਰ ਚੂਹੀ

ਏਕ ਬਾਰ ਕੀ ਬਾਤ ਹੈ, ਜੰਗਲ ਮਾ ਇੱਕ ਛੇਰ।
ਸੋਇਆ ਪਿਆ ਤਾ ਝਾੜ ਮਾ ਲਾ ਕਾ ਗੈਹਰੀ ਟੇਰ।
ਚਾਣਕ ਉਸਕੇ ਜਿਸਮ ਪਾ ਚੂੂਹੀ ਆ ਕਾ ਏਕ।
ਮਾਰਨ ਲਗੀ ਕਦਾੜੀਆਂ, ਨਹੀਂ ਥਾ ਰਾਦਾ ਨੇਕ।
ਕੁਤਕੁਤੀਆਂ ਸੀਆਂ ਉੱਠੀਆਂ ਛੇਰ ਗਇਆ ਬਈ ਜਾਗ।
ਚੂਹੀ ਪਾਂਚੇ ਪਾ ਫਕੜਲੀ ਮਾੜੇ ਥੇ ਉਸ ਦੇ ਭਾਗ।
ਲਗੀ ਕਰਨ ਅਰਜੋਈਆਂ ਮਿੰਨੂੰ ਛੋੜਦੇ ਆਜ।
ਬਖਤ ਪਏ ਪਾ ਛੇਰ ਜੀ ਤੇਰੇ ਸਮਾਰੂੰ ਕਾਜ।
ਰੈਹਮ ਆਗਿਆ ਛੇਰ ਨੂੰ ਦਈ ਓਸਨੇ ਛੋੜ।
ਭਾਵੀ ਛੇਰ ਪਾ ਗਿਰ ਪੜੀ ਲੀਆ ਸਮੇਂ ਨੇ ਮੋੜ।
ਕਿਸੇ ਛਕਾਰੀ ਬੀੜ ਮਾ ਗੇਰਿਆ ਪੱਕਾ ਜਾਲ।
ਛੇਰ ਬਿੱਚਮਾ ਫੰੰਸ ਗਿਆ ਛੁਟੇ ਨਾ ਮਾੜੇ ਹਾਲ।
ਬਿੜਕ ਕੰਨ ਮਾ ਚੂਹੀ ਕੇ ਪੜੀ ਓਸ ਕੀ ਜਦ।
ਜਾ ਕਾ ਟੁੱੱਕ ਦਿਆ ਜਾਲ ਨੂੰ ਰੁਕਣ ਆਲੀ ਥੀ ਕਦ।
ਕਰਿਆ ‘ਚਰਨੇ' ਛੇਰ ਨੇ ਚੂੂਹੀ ਕਾ ਧੰਨਬਾਦ।
ਭਲਾ ਕਰੋ ਭਲਾ ਪਾਮੋਗੇ ਬੱੱਚਿਓ ਰੱਖਣਾ ਜਾਦ!