ਏਕ ਬਾਰ ਕੀ ਬਾਤ ਹੈ/ਬਾਂਦਰ ਅਰ ਮਗਰਮੱਛ

ਵਿਕੀਸਰੋਤ ਤੋਂ

ਨਦੀ ਕੇ ਢਾਹੇ ਥੋੜ੍ਹੀ ਸੀ ਬਿੱਥ ਪਾ ਥਾ ਜਾਮਣ ਕਾ ਪੇਡਾ।
ਜਿਸ ਕੇ ਊਪਰ ਬੜਾ ਹੀ ਨਟਖਟ ਬਾਂਦਰ ਤਾਂ ਇੱਕ ਰਹਿੰਦਾ।
ਓਸ ਨਦੀ ਮਾ ਮਗਰਮੱਛ ਤਾ ਜੋ ਬਾਂਦਰ ਦਾ ਐੜੀ।
ਬਾਂਦਰ ਜਾਮਣਾ ਰੋਜ਼ ਖਬਾਉਂਦਾ ਮਿੱਤਰਤਾ ਥੀ ਕੈੜੀ।
ਮਗਰਮੱਛ ਕੁਸ਼ ਖਾ ਲੇਹੇ ਤਾ ਕੁਸ਼ ਘਰਮਾ ਲੇ ਜੈਹ ਤਾ।
ਮਗਰਮੱਛਣੀ ਤਾਈ ਖਲ਼ਾ ਕਾ ਮੌਜਾਂ ਕੇ ਗੈਲ ਰੈਹ ਤਾ।
ਇੱਕ ਦਿਨ ਕਹਿਆ ਮਗਰਮੱਛਣੀ ਬੜੇ ਸੁਆਦ ਜਮੋਏ।
ਜੋ ਖਾਏ ਅਰ ਰਹੇ ਏਹਨਾ ਮਾ ਦਿਲ ਉਸਕਾ ਜੇ ਹੋਏ।
ਜੇ ਨਾਂਹ ਕਰ ਦਈ ਥ੍ਹਾਨੇ ਜਾਣਿਓਂ ਮੇਰੀ ਬਾਤ ਅਖੀਰੀ।
ਬਾਦ ਅੱਜ ਕੇ ਤੇਰੀ ਮੇਰੀ ਰਹੂ ਨਾ ਕੋਈ ਸਕੀਰੀ।
ਮਗਰਮੱਛ ਕਹੇ ਜਾ ਬਾਂਦਰ ਨੂੰ ਆਓ ਮੇਰੇ ਗੈਲ ਬੇਲੀ।
ਖਾ ਭਾਬੀ ਕੇ ਹੱਥ ਕਾ ਖਾਣਾ ਲੇ ਜਾਹਾਂ ਹਰਬੇਲੀ।
ਛਲੰਗ ਮਾਰ ਕਾ ਬਾਂਦਰ ਤੋ ਜਾ ਚੜ੍ਹਿਆ ਪਿੱਠ ਕੇ ਊਪਰ।
ਗੱਭੇ ਜਾ ਕਾ ਮਗਰਮੱਛ ਨੇ ਕਹਿ ਦਿਆ ਜੋ ਤਾ ਮਨ ਪਰ।

ਕਹੇ, “ਓ ਭਾਬੀ ਤੇਰੀ ਅੱਜ ਮੈਂ ਦਿਲ ਬਾਂਦਰ ਕਾ ਖਾਮਾ।
ਬਾਂਦਰ ਕਹਿਆ, “ਜੋਹ ਕੇ ਬਾਤ ਆ? ਇਬੀਓ ਲੇ ਕਾ ਆਮਾ।
ਜਾਮਨੂੰ ਦੇ ਇੱਕ ਡਾਹਣ ਕੇ ਊਪਰ ਟੰਗਿਆ ਦਿਲ ਹੈ ਮੇਰਾ।
ਚੱਲ ਨਦੀ ਕੇ ਢਾਹੇ ਲਾ ਦੇ ਲਿਆਮਾ ਬੱਗਿਆ ਛੇਰਾ!
ਮਗਰਮੱਛ ਜਦ ਨਦੀ ਕੇ ਢਾਹੇ ਲੇ ਬਾਂਦਰ ਨੂੰ ਆਇਆ।
ਬੇਈਮਾਨ ਓਸ ਮਗਰਮੱਛ ਨੂੰ ਗੂੰਠਾ ਕੱਢ ਦਿਖਾਇਆ।