ਏਕ ਬਾਰ ਕੀ ਬਾਤ ਹੈ/ਬਾਣੀਆ ਅਰ ਛਾਹੂਕਾਰ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਏਕ ਬਾਰ ਕੀ ਬਾਤ ਹੈ ਚਰਨ ਪੁਆਧੀ
ਬਾਣੀਆ ਅਰ ਛਾਹੂਕਾਰ

ਬਾਣੀਆ ਅਰ ਛਾਹੂਕਾਰ

ਏਕ ਛੈਹਰ ਮਾ ਬਾਣੀਆ ਹੋ ਗਿਆ ਤਾ ਕੰਗਾਲ।
ਸੋਚਿਆ ਜਾ ਪਰਦੇਸ ਮਾ ਹੋਜਾਂ ਮਾਲਾ ਮਾਲ।
ਗੱਲਾ ਗੈਹਣੇ ਧਰ ਦਿਆਂ ਕਿਸੀ ਤੇ ਲੇ ਲੀਆ ਦੰਮ।
ਜਾ ਕਾ ਔਹ ਪਰਦੇਸ ਮਾ ਦਿਨ ਰਾਤ ਕਰੇ ਕੰਮ।
ਆ ਗਿਆ ਲੋਟ ਕਮਾ ਕੈ ਸੋਚਿਆ ਕਰੂ ਦਕਾਨ।
ਪੈਹਲਾਂ ਗੱਲਾ ਲੇ ਲੇਹਾਂ ਹੋਆ ਜੋ ਮਾਰ੍ਹੀ ਜਾਨ।
ਛਾਹੂਕਾਰ ਤੇ ਮੰਗਿਆ ਗੱਲਾ ਦਈਂ ਮੇਰੇ ਮੀਤ।
ਔਹ ਕਹਾ ਚੂਹੇ ਖਾ ਗਏ ਬਦਲੀ ਉਸਕੀ ਨੀਤ।
ਰੈਹ ਗਿਆ ਮਨ ਮਸੋਸ ਕਾ ਸੋਚਿਆ ਕਰੂੰ ਸਨਾਨ।
ਸੇਠ ਕੇ ਛੋਕਰੇ ਗੈਲ ਔਹ ਪਹੁੰਚਿਆ ਨਦੀ ਪਾ ਆਣ।
ਛੋਕਰਾ ਤੋ ਉਸ ਲਾਲੇ ਨੇ ਕਰਤਿਆ ਗੁਫਾ ਮਾ ਬੰਦ।
ਅੱਗਾ ਪੱਥਰ ਲਾ ਦਿਆ ਕਦੇ ਛੜਾਜੇ ਫੰਘ।
ਜਦ ਸੇਠ ਨੇ ਪੁੱਛਿਆ ਕਿੱਥਾ ਔ ਮੇਰਾ ਝਰੀਟ?
ਠਾ ਕਾ ਬਾਜ ਲੇ ਗਿਆ ਕਹਾ ਬਾਣੀਆ ਪੀਟ।

ਛਾਹੂਕਾਰ ਫੇਰ ਚੀਕਿਆ ਜੋਹ ਆ ਕੋਰਾ ਝੂਠ।
ਕਹੇ ਬਾਣੀਆ ਤੰਨੈ ਬੀ ਲਿਆ ਤਾ ਮੰਨੂੰ ਲੂਟ।
ਜਿਮੇਂ ਬਾਈ ਮੇਰੇ ਗੱਲੇ ਨੂੰ ਗਏ ਤੇ ਚੂਹੇ ਕੁਤਰ।
ਬਾਜ ਕੀ ਆਇਆ ਚਪੇਟ ਮਾ ਉਮੀਓਂ ਤੇਰਾ ਪੁੱਤਰ।
ਸੇਠ ਪੈਰਾਂ ਮਾਂ ਗਿਰ ਗਿਆ ਕਹਿਆ ਕਰੀਂ ਓ ਮਾਫ।
ਮੈਂ ਤੋ ਦੁਨੀਆਂ ਕਾ ਬਣਾਂ, ਤੌਂਹ ਆਂ ਮੇਰਾ ਬਾਪ।