ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ/ਪੂਰਨ ਦਾ ਲੂਣਾ ਨੂੰ ਮਿਲਣ ਜਾਣਾ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਹੁਕਮ ਬਾਪ ਦਾ ਉਠ ਕੇ ਮੰਨ ਤੁਰਦਾ,
ਅੱਗੇ ਲਾਇ ਲੈਂਦਾ ਨਫ਼ਰਾਂ ਨਾਈਆਂ ਨੂੰ।
ਕਾਦਰਯਾਰ ਮੈਂ ਸਿਫਤਿ ਕੀ ਕਰਾਂ ਉਸ ਦੀ,
ਰੰਨਾਂ ਦੇਖ ਭੁਲਾਇਆ ਸਾਈਆਂ ਨੂੰ।

ਪੂਰਨ ਦਾ ਲੂਣਾ ਨੂੰ ਮਿਲਣ ਜਾਣਾ



ਸੀਨ ਸ਼ਹਿਰ ਆਇਆ ਘਰ ਮਾਈਆਂ ਦੇ,
ਪੂਰਨ ਪੁਛਦਾ ਨੌਕਰਾਂ ਚਾਕਰਾਂ ਨੂੰ।
ਜਿਸ ਜਾਇਆ ਓਸ ਨੂੰ ਮਾਨ ਵੱਡਾ,
ਮੱਥਾ ਟੇਕਣਾ ਅਬਲਾਂ ਮਾਤਰਾਂ ਨੂੰ।
ਰਾਣੀ ਲੂਣਾ ਦੇ ਮਹਿਲ ਨੂੰ ਰਵਾਂ ਹੋਇਆ,
ਅੰਦਰ ਜਾਇ ਵੜਿਆ ਪੁੱਤਰ ਖਾਤਰਾਂ ਨੂੰ।
ਕਾਦਰਯਾਰ ਬਹਾਲ ਕੇ ਨਫਰ ਪਿੱਛੇ,
ਪੌੜੀਆਂ ਚੜ੍ਹਿਆ ਮੱਥਾ ਟੇਕਨ ਮਾਤਰਾਂ ਨੂੰ।

ਸ਼ੀਨ ਸ਼ੌਕ ਦੇ ਨਾਲ ਜੋ ਭਗਤ ਪੂਰਨ,
ਮੱਥਾ ਟੇਕਣ ਮਤਰੇਈ ਨੂੰ ਜਾਉਂਦਾ ਜੀ।
ਅੱਗੇ ਲੰਘ ਕੇ ਸਾਹਮਣੇ ਖੜ੍ਹਾ ਹੁੰਦਾ,
ਹੱਥ ਬੰਨ੍ਹ ਕੇ ਸੀਸ ਨਿਵਾਉਂਦਾ ਜੀ।
ਸੂਰਤ ਵੇਖ ਹੋਇ ਬੇਤਾਬ ਗਈ,
ਹੋਰ ਕੁੱਝ ਨਾਹੀ ਨਜ਼ਰ ਆਉਂਦਾ ਜੀ।
ਕਾਦਰਯਾਰ ਜੋ ਲੂਣਾ ਦੇ ਦਿਲ ਅੰਦਰ,
ਆਣ ਪਾਪ ਜੋ ਘੇਰੜਾ ਪਾਉਂਦਾ ਜੀ।

ਸੁਵਾਦ ਸਿਫ਼ਤ ਨਾ ਹੁਸਨ ਦੀ ਜਾਇ ਝੱਲੀ,
ਰਾਣੀ ਦੇਖ ਕੇ ਪੂਰਨ ਨੂੰ ਤੁਰਤ ਮੁਠੀ।
ਸੂਰਤ ਨਜ਼ਰ ਆਈ ਰਾਜਾ ਭੁੱਲ ਗਿਆ,
ਸਿਰ ਪੈਰ ਤਾਈਂ ਅੱਗ ਭੜਕ ਉਠੀ।
ਦਿਲੋਂ ਪੁੱਤਰ ਨੂੰ ਯਾਰ ਬਣਾਇਆ ਸੂ,
ਉਸ ਦੀ ਸਾਬਤੀ ਦੀ ਵਿਚੋਂ ਲੱਜ ਟੁੱਟੀ।
ਕਾਦਰਯਾਰ ਤਰੀਮਤ ਹੈਂਸਿਆਰੀ,
ਲੱਗੀ ਵੇਖ ਵਗਾਵਣੇ ਨਦੀ ਪੁੱਠੀ।

ਜ਼ੁਆਦ ਜ਼ਰਬ ਤੇ ਜ਼ੋਰ ਦੇ ਨਾਲ ਰਾਜਾ,
ਅੰਦਰ ਲੰਘ ਕੇ ਰੰਗ ਮਹਲ ਜਾਇ।