ਖੰਡ ਮਿਸ਼ਰੀ ਦੀਆਂ ਡਲ਼ੀਆਂ/ਫੁੱਲ ਪਤਾਸੇ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਪਸ਼ੂ
196
ਸੱਪ
ਸੰਤੀ ਸੱਪ ਬਣਗੀ
ਪਾ ਕੇ ਰੇਬ ਪਜਾਮਾ
197
ਸੱਪ ਦੀ ਤੋਰ ਨਾ ਤੁਰੀਏ
ਜੋਗੀ ਲੋਕ ਕੀਲ ਲੈਣ ਗੇ
198
ਕੋਈ ਲੈਜੂ ਕੀਲ ਕੇ ਜੋਗੀ
ਤੋਰ ਤੁਰੇਂ ਸੱਪਣੀ ਦੀ
199
ਕੋਈ ਲੈਜੂ ਬੰਗਾਲੀ ਫੜਕੇ
ਤੋਰ ਤੁਰੇਂ ਸੱਪਣੀ ਦੀ
200
ਕਾਲਾ ਨਾਗ ਚਰ੍ਹੀ ਵਿੱਚ ਮੇਹਲੇ
ਗੁਜਰੀ ਦੀ ਗੁੱਤ ਵਰਗਾ
201
ਤੇਰੀ ਕੱਤਣੀ ਫਰਾਟੇ ਮਾਰੇ
ਪੂਣੀਆਂ ਦੇ ਸੱਪ ਬਣ ਗੇ
202
ਤੇਰੀ ਡੋਰੀ ਨੇ ਡੰਗਿਆ ਸੱਪ ਬਣ ਕੇ
ਆਪੇ ਈ ਅਲਾਜ ਕਰ ਦੇ
203
ਪੈਗੀ ਸੱਪ ਦਾ ਬਹਾਨਾ ਕਰਕੇ
ਡੰਗੀ ਹੋਈ ਆਸ਼ਕਾਂ ਦੀ
204
ਮੂਹਰੇ ਲੱਗ ਜਾ ਸੰਧੂਰੀ ਪੱਗ ਵਾਲਿਆ
ਸੱਪ ਵਾਂਗੂੰ ਆਵਾਂ ਮੇਹਲਦੀ

205
ਰਾਤੀਂ ਤੇਰੀ ਗੁੱਤ ਲੰਮਕੇ
ਸਾਨੂੰ ਸੱਪਣੀ ਦੇ ਪੈਣ ਭੁਲੇਖੇ
206
ਜੱਟੀ ਹੱਟੀ ਤੇ ਸ਼ਰਾਬਣ ਹੋਈ
ਸੱਪ-ਰੰਗੀ ਛੀਂਟ ਦੇਖ ਕੇ
207
ਹੀਰਾ ਹਰਨ
ਤੂੰ ਵੀ ਸਿਖ ਲੈ ਹੀਰਿਆ ਹਰਨਾ
ਤੋਰ ਕੁਆਰੀ ਦੀ
208
ਘੋੜਾ
ਘੋੜਾ ਮਰ ਜੈ ਜੱਕੇ ਵਾਲਿਆ ਤੇਰਾ
ਜੱਕੇ ਦੀਆਂ ਹੋਣ ਫਾੜੀਆਂ
209
ਜਿੰਦ ਜਾਂਦੀ ਐ ਕਾਲੀਆ ਮੇਰੀ
ਨੀਲਾ ਘੋੜਾ ਪੁੰਨ ਕਰ ਦੇ
210
ਜਿੰਦ ਬਖਸ਼ੇ ਵਾਹਿਗੁਰੂ ਤੇਰੀ
ਇਕ ਛੱਡ ਪੰਜ ਕਰਦਾਂ
211
ਬੱਗਾ ਘੋੜਾ ਵੇ ਵਕੀਲਾ ਤੈਨੂੰ
ਯਾਰ ਮੇਰਾ ਬਰੀ ਹੋ ਜਵੇ
212
ਚੂਹੀਆਂ
ਠਾਣੇਦਾਰ ਨੇ ਲੱਸੀ ਦੀ ਮੰਗ ਪਾਈ
ਚੂਹੀਆਂ ਦੁੱਧ ਦਿੰਦੀਆਂ
213
ਡੱਬੀ ਕੁੱਤੀ
ਜਦੋਂ ਯਾਰ ਗਲੀ ਵਿੱਚ ਆਇਆ
ਡੱਬੀ ਕੁੱਤੀ ਭੌਂਕ ਪਈ
214
ਡੱਬੀ ਕੁੱਤੀ ਮੇਰੇ ਵੀਰ ਦੀ
ਠਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ