ਖੰਡ ਮਿਸ਼ਰੀ ਦੀਆਂ ਡਲ਼ੀਆਂ/ਲਈਏ ਗੁਰਾਂ ਦਾ ਨਾਂ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

21
ਨਾਮ ਦੇਵ ਦੀ ਬਣਾਈ ਬਾਬਾ ਛੱਪਰੀ
ਧੰਨੇ ਦੀਆਂ ਗਊਆਂ ਚਾਰੀਆਂ
22
ਰੱਬ ਫਿਰਦਾ ਧੰਨੇ ਦੇ ਖੁਰੇ ਵਢ੍ਹਦਾ
ਉਹਨੇ ਕਿਹੜਾ ਕੱਛ ਪਾਈ ਸੀ
23
ਚਿਤਾਉਣੀ
ਅਮਲਾਂ ਤੇ ਹੋਣ ਗੇ ਨਬੇੜੇ
ਜ਼ਾਤ ਕਿਸੇ ਪੁਛਣੀ ਨਹੀਂ
24
ਐਵੇਂ ਭੁਲਿਆ ਫਿਰੇਂ ਅਣਜਾਣਾ
ਗੁਰੂ ਬਿਨਾਂ ਗਿਆਨ ਨਹੀਂ
25
ਸਿਰ ਧਰ ਕੇ ਤਲੀ ਤੇ ਆ ਜਾ
ਲੰਘਣਾ ਜੇ ਪ੍ਰੇਮ ਦੀ ਗਲ਼ੀ
26
ਹੀਰਾ ਜਨਮ ਅਮੋਲਕ ਤੇਰਾ
ਕੌਡੀਆਂ ਦੇ ਜਾਵੇ ਬਦਲੇ
27
ਹਉਮੇਂ ਵਾਲਾ ਰੋਗ ਬੁਰਾ
ਰੱਬਾ ਲੱਗ ਨਾ ਕਿਸੇ ਨੂੰ ਜਾਵੇ
28
ਕਿਤੇ ਡੁਲ੍ਹ ਨਾ ਜਾਈਂ ਮਨਾ ਮੇਰਿਆ
ਮੋਤੀਆਂਂ ਦੇ ਮੰਦਰ ਦੇਖ ਕੇ
29
ਕਿੱਕਰਾਂ ਦੇ ਬੀਜ ਬੀਜ ਕੇ
ਕਿੱਥੋਂ ਮੰਗਦੈਂ ਦਸੌਰੀ ਦਾਖਾਂ
30
ਕਾਲ਼ੇ ਬੀਤਗੇ ਧੌਲ਼ਿਆਂ ਦੀ ਵਾਰੀ ਆਈ
ਊਅਜੇ ਵੀ ਨਾ ਨਾਮ ਜੱਪਦਾ


੧. ਖੁਰਾ-ਪੈਰਾਂ ਦੇ ਨਿਸ਼ਾਨ

31
ਕਾਹਨੂੰ ਚੱਕਦੈਂ ਬਗਾਨੇ ਭੂਰੇ
ਆਪੇ ਤੈਨੂੰ ਰੱਬ ਦਿਊਗਾ
32
ਖਿਹ ਮਰਦੇ ਬਾਹਮਣ ਮੁਲਾਣੇ
ਸੱਚ ਤਾਂ ਕਿਨਾਰੇ ਰਹਿ ਗਿਆ
33
ਖਾਲੀ ਜਾਂਦੇ ਨਾਮ ਦੇ ਬਿਨਾਂ
ਮੰਦਰਾਂ ਹਵੇਲੀਆਂ ਵਾਲੇ
34
ਚੜ੍ਹ ਜਾ ਨਾਮ ਦੇ ਬੇੜੇ
ਜੇ ਤੈਂ ਪਾਰ ਲੰਘਣਾ
35
ਚਿੱਟੇ ਦੰਦਾਂ ਦੇ ਬਣਨਗੇ ਕੋਲੇ
ਹੱਡੀਆਂ ਦੀ ਰਾਖ ਬਣਜੂ
36
ਚੰਨਣ ਦੇਹ ਮੱਚਗੀ
ਕੇਸ ਮੱਚਗੇ ਦਹੀਂ ਦੇ ਪਾਲੇ
37
ਜਿੰਦੇ ਮੇਰੀਏ ਖਾਕ ਦੀਏ ਢੇਰੀਏ
ਖਾਕ ਵਿੱਚ ਰੁਲਜੇਂ ਗੀ
38
ਜਿੰਦੇ ਹੰਸਣੀਏ
ਤੇਰੀ ਕੱਲਰ ਮਿੱਟੀ ਦੀ ਢੇਰੀ
39
ਜਾਗੋ ਜਾਗੋ ਜ਼ਮੀਂਦਾਰ ਭਰਾਵੋ
ਲਾਗੀਆਂ ਨੇ ਰੱਬ ਲੁੱਟਿਆ
40
ਜਿਹੜੇ ਚੜ੍ਹਗੇ ਨਾਮ ਦੇ ਬੇੜੇ
ਸੋਈ ਲੋਕ ਪਾਰ ਲੰਘਣੇ
41
ਜਿਹੜੀ ਸੰਤਾਂ ਨਾਲ ਵਿਹਾਵੇ
ਸੋਈ ਹੈ ਸੁਲੱਖਣੀ ਘੜੀ
42
ਤੇਰਾ ਚੰਮ ਨਾ ਕਿਸੇ ਕੰਮ ਆਵੇ
ਪਸ਼ੂਆਂ ਦੇ ਹੱਡ ਵਿੱਕਦੇ

43
ਤੇਰੇ ਦਿਲ ਦੀ ਮੈਲ ਨਾ ਜਾਵੇ
ਨ੍ਹਾਉਂਦਾ ਫਿਰੇਂ ਤੀਰਥਾਂ ਤੇ
44
ਤੈਨੂੰ ਰੋਗ ਦਾ ਪਤਾ ਨਾ ਕੋਈ
ਵੈਦਾ ਮੇਰੀ ਬਾਂਹ ਛੱਡ ਦੇ
45
ਤੇਰੀ ਚੁੱਕ ਨਾ ਮਸੀਤ ਲਜਾਣੀ
ਰਾਹੀਆਂ ਨੇ ਰਾਤ ਕੱਟਣੀ
46
ਤੇਰੇ ਘਰ ਪਰਮੇਸ਼ਰ ਆਇਆ
ਸੁੱਤਿਆ ਤੂੰ ਜਾਗ ਬੰਦਿਆ
47
ਤੂੰ ਕਿਹੜਿਆਂ ਰੰਗਾਂ ਵਿੱਚ ਖੇਡੇਂ
ਮੈਂ ਕੀ ਜਾਣਾ ਤੇਰੀ ਸਾਰ ਨੂੰ
48
ਧੰਨ ਜੋਬਨ ਫੁੱਲਾਂ ਦੀਆਂ ਬਾੜੀਆਂ
ਸਦਾ ਨਾ ਅਬਾਦ ਰਹਿਣੀਆਂ
49
ਕਬਰਾਂ ਉਡੀਕ ਦੀਆਂ
ਜਿਉਂ ਪੁੱਤਰਾਂ ਨੂੰ ਮਾਵਾਂ
50
ਪਾਪੀ ਰੋਂਦੇ ਨੇ ਛੱਪੜ ਤੇ ਖੜ੍ਹਕੇ
ਧਰਮੀ ਬੰਦੇ ਪਾਰ ਲੰਘਗੇ
51
ਫਲ਼ ਨੀਵਿਆਂ ਰੁੱਖਾਂ ਨੂੰ ਲੱਗਦੇ
ਸਿੰਬਲਾ ਤੂੰ ਮਾਣ ਨਾ ਕਰੀਂ
52
ਬਾਝ ਪੁੱਤਰਾਂ ਗਤੀ ਨੀ ਹੋਣੀ
ਪੁੱਤਰੀ ਮੈਂ ਰਾਜੇ ਰਘੂ ਦੀ
53
ਬਾਹਲੀਆਂ ਜਗੀਰਾਂ ਵਾਲ਼ੇ
ਖਾਲੀ ਹੱਥ ਜਾਂਦੇ ਦੇਖ ਲੈ
54
ਜੀਹਨੇ ਕਾਲ਼ ਪਾਵੇ ਨਾਲ਼ ਬੰਨ੍ਹਿਆ
ਇਕ ਦਿਨ ਚਲਦਾ ਹੋਇਆ

55
ਮੇਲੇ ਹੋਣਗੇ ਸੰਜੋਗੀ ਰਾਮਾਂ
ਨਦੀਆਂ ਦੇ ਨੀਰ ਵਿਛੜੇ
56
ਮਿੱਠੇ ਬੇਰ ਨੇ ਬੇਰੀਏ ਤੇਰੇ
ਸੰਗਤਾਂ ਨੇ ਇੱਟ ਮਾਰਨੀ
57
ਰੋਟੀ ਦਿੰਦਾ ਹੈ ਪੱਥਰ ਵਿੱਚ ਕੀੜੇ ਨੂੰ
ਤੈਨੂੰ ਕਿਉਂ ਨਾ ਦੇਵੇ ਬੰਦਿਆ
58
ਲੁੱਟ ਲੁੱਟ ਲੋ ਨਸੀਬਾਂ ਵਾਲਿਓ
ਲੁਟ ਪੈਗੀ ਰਾਮ ਨਾਮ ਦੀ
59
ਵੇਲਾ ਬੀਤਿਆ ਹੱਥ ਨੀ ਜੇ ਆਉਣਾ
ਪੁੱਛ ਲੈ ਸਿਆਣਿਆਂ ਨੂੰ
60
ਅਰਜੋਈ
ਸੱਜਣ ਸੁਆਮੀ ਮੇਰਾ
ਮਿੱਠੇ ਮਿੱਠੇ ਬੋਲ ਬੋਲਦਾ
61
ਸਾਡੇ ਜਲਣ ਪ੍ਰੇਮ ਦੇ ਦੀਵੇ
ਰੱਤੀਆਂ ਮੈਂ ਤੇਰੇ ਨਾਮ ਦੀ
62
ਸਿਰ ਵਢ੍ਹ ਕੇ ਬਣਾ ਦਿਆਂ ਮੂਹੜਾ
ਸੰਗਤਾਂ ਦੇ ਬੈਠਣੇ ਨੂੰ
63
ਸਾਥੋਂ ਭੁੱਖਿਆਂ ਨਾ ਭਗਤੀ ਹੋਵੇ
ਆਹ ਲੈ ਸਾਂਭ ਮਾਲ਼ਾ ਆਪਣੀ
64
ਜਿੱਥੇ ਮਨ ਡੋਲਦਾ ਦਿਸੇ
ਓਥੇ ਦੇ ਲਈਏ ਨਾਮ ਦਾ ਹੋੜਾ1

1.ਹੋੜਾ-ਥੰਮੀ, ਸਹਾਰਾ, ਆਸਰਾ

65
ਝੋਲੀ ਅੱਡ ਕੇ ਦੁਆਰੇ ਤੇਰੇ ਆ ਗਿਆ
ਖੈਰ ਪਾ ਦੇ ਬੰਦਗੀ ਦਾ
66
ਢੇਰੀਆਂ ਮੈਂ ਸੱਭੇ ਢਾਹ ਕੇ
ਇਕ ਰੱਖ ਲੀ ਗੁਰੂ ਜੀ ਤੇਰੇ ਨਾਮ ਦੀ
67
ਤੇਰੇ ਨਾਮ ਬਰਾਬਰ ਹੈ ਨੀ
ਖੰਡ ਮਖਿਆਲ਼ ਮਿਸ਼ਰੀ
68
ਤੇਰੇ ਨਾਮ ਬਿਨਾ ਨਾ ਗੱਤ ਹੋਵੇ
ਆਸਰਾ ਤੇਰੇ ਚਰਨਾਂ ਦਾ
69
ਤੇਰੇ ਦਰ ਤੋਂ ਬਿਨਾਂ ਨਾ ਦਰ ਕੋਈ
ਕੀਹਦੇ ਦੁਆਰੇ ਜਾਵਾਂ ਵਾਹਿਗੁਰੂ
70
ਦੋ ਨੈਣ ਲੋਚਦੇ ਮੇਰੇ
ਗੁਰੂ ਜੀ ਤੇਰੇ ਦਰਸ਼ਨ ਨੂੰ
71
ਪਿੰਗਲਾ ਪਹਾੜ ਚੜ੍ਹ ਜਾਵੇ
ਕਿਰਪਾ ਹੋਵੇ ਤੇਰੀ ਦਾਤਾ ਜੀ
72
ਮੇਰੇ ਵਿੱਚ ਨਾ ਗੁਰੂ ਜੀ ਗੁਣ ਕੋਈ
ਔਗੁਣਾਂ ਦਾ ਮੈਂ ਭਰਿਆ

ਧਰਤੀ ਦੇ ਲਾਲ
73
ਅੰਬ
ਕਿਹੜੇ ਯਾਰ ਦੇ ਬਾਗ਼ ਚੋਂ ਨਿਕਲੀ
ਮੁੰਡਾ ਰੋਵੇ ਅੰਬੀਆਂ ਨੂੰ
74
ਕਿਤੇ ਬਾਗ਼ ਨਜ਼ਰ ਨਾ ਆਵੇ
ਮੁੰਡਾ ਰੋਵੇ ਅੰਬੀਆਂ ਨੂੰ
75
ਛੱਡ ਕੇ ਦੇਸ ਦੁਆਬਾ
ਅੰਬੀਆਂ ਨੂੰ ਤਰਸੇਂ ਗੀ
76
ਕਾਹਨੂੰ ਮਾਰਦੈਂ ਜੱਟਾ ਲਲਕਾਰੇ
ਤੇਰੇ ਕਿਹੜੇ ਅੰਬ ਤੋੜ ਲੇ
77
ਸਰੂ
ਮੇਰਾ ਯਾਰ ਨੀ ਸਰੂ ਦਾ ਬੂਟਾ
ਵਿਹੜੇ ਵਿੱਚ ਲਾ ਰੱਖਦੀ
78
ਮੇਰਾ ਯਾਰ ਨੀ ਸਰੂ ਦਾ ਬੂਟਾ
ਰੱਬ ਕੋਲੋਂ ਲਿਆਈ ਮੰਗ ਕੇ
79
ਹਰਮਲ
ਡਿੱਗ ਪਈ ਹਰਮਲ ਤੋਂ
ਮੇਰੀ ਖ਼ਬਰ ਲੈਣ ਨਾ ਆਇਆ
80
ਕਿੱਕਰ
ਓਥੇ ਕਿੱਕਰਾਂ ਨੂੰ ਲਗਦੇ ਮੋਤੀ
ਜਿਥੋਂ ਮੇਰਾ ਵੀਰ ਲੰਘਦਾ

81
ਤੈਨੂੰ ਸਖੀਆਂ ਮਿਲਣ ਨਾ ਆਈਆਂ
ਕਿੱਕਰਾਂ ਨੂੰ ਪਾ ਲੈ ਜੱਫੀਆਂ
82
ਛੇਤੀ ਛੇਤੀ ਵੱਧ ਕਿੱਕਰੇ
ਅਸੀਂ ਸੱਸ ਦਾ ਸੰਦੂਕ ਬਨਾਉਣਾ
83
ਤੈਨੂੰ ਕੀ ਲੱਗਦਾ ਮੁਟਿਆਰੇ
ਕਿੱਕਰਾਂ ਨੂੰ ਫੁੱਲ ਲੱਗਦੇ
84
ਤੇਰੀ ਥਾਂ ਮੈਂ ਮਿਣਦੀ
ਤੂੰ ਬੈਠ ਕਿੱਕਰਾਂ ਦੀ ਛਾਵੇਂ
85
ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ
ਵਿਆਹ ਕੇ ਲੈ ਗਿਆ ਤੂਤ ਦੀ ਛਟੀ
86
ਮੁੰਡਾ ਰੋਹੀ ਦੀ, ਕਿੱਕਰ ਤੋਂ ਕਾਲਾ
ਬਾਪੂ ਦੀ ਪਸੰਦ ਆ ਗਿਆ
87
ਕਰੀਰ ਤੇ ਵਣ
ਆਮ ਖਾਸ ਨੂੰ ਡੇਲੇ1
ਮਿੱਤਰਾਂ ਨੂੰ ਖੰਡ ਦਾ ਕੜਾਹ
88
ਬੈਠੀ ਰੋਵੇਂਗੀ ਬਣਾਂ ਦੇ ਓਹਲੇ
ਪਿਆਰੇ ਗੱਡੀ ਚੜ੍ਹ ਜਾਣਗੇ
89
ਮਰ ਗਈ ਨੂੰ ਰੁੱਖ ਰੋ ਰਹੇ
ਅੱਕ ਢੱਕ ਤੇ ਕਰੀਰ ਜੰਡ ਬੇਰੀਆਂ
90
ਕੱਚੀ ਕੈਲ
ਕੱਚੀ ਕੈਲ ਵੇ ਲਚਕ ਟੁੱਟ ਜਾਵਾਂ
ਪੱਲੇ ਪੈ ਗੀ ਸੂਰਦਾਸ ਦੇ


1. ਡੇਲੇ-ਕਰੀਰ ਦਾ ਫਲ਼