ਦੁਖ ਭੰਜਨੀ ਸਾਹਿਬ/ਦੁਖ ਭੰਜਨੀ ਸਾਹਿਬ

ਵਿਕੀਸਰੋਤ ਤੋਂ
ਦੁਖ ਭੰਜਨੀ ਸਾਹਿਬ
ਦੁਖ ਭੰਜਨੀ ਸਾਹਿਬ

ਦੁਖ ਭੰਜਨੀ ਸਾਹਿਬ
੧ਓ ਸਤਿਗੁਰ ਪ੍ਰਸਾਦਿ॥

(੧)ਗਉੜੀ ਮਹਲਾ ੫॥
ਸੂਕੇ ਹਰੇ ਕੀਏ ਖਿਨ ਮਾਹੇ॥
ਅੰਮ੍ਰਿਤ ਦ੍ਰਿਸਟਿ ਸੰਚਿ ਜੀਵਾਏ॥੧॥
ਕਾਟੇ ਕਸਟ ਪੂਰੇ ਗੁਰਦੇਵ॥
ਸੇਵਕ ਕਉ ਦੀਨੀ ਅਪੁਨੀ ਸੇਵ॥੧॥ਰਹਾਉ॥
ਮਿਟਿ ਗਈ ਚਿੰਤ ਪੁਨੀ ਮਨ ਆਸਾ॥
ਕਰੀ ਦਇਆ ਸਤਿਗੁਰਿ ਗੁਣਤਾਸਾ॥੨॥
ਦੁਖ ਨਾਠੇ ਸੁਖ ਆਇ ਸਮਾਏ॥
ਢੀਲ ਨ ਪਰੀ ਜਾ ਗੁਰਿ ਫੁਰਮਾਏ॥੩॥
ਇਛ ਪੁਨੀ ਪੂਰੇ ਗੁਰ ਮਿਲੇ॥
ਨਾਨਕ ਤੇ ਜਨ ਸੁਫਲ ਫਲੇ॥੪॥
੫੮॥ ੧੨੭॥

(੨)ਗਉੜੀ ਮਹਲਾ ੫॥
ਤਾਪ ਗਏ ਪਾਈ ਪ੍ਰਭਿ ਸਾਂਤਿ॥
ਸੀਤਲ ਭਏ ਕੀਨੀ ਪ੍ਰਭ ਦਾਤਿ॥੧॥
ਪ੍ਰਭ ਕਿਰਪਾ ਤੇ ਭਏ ਸੁਹੇਲੇ॥
ਜਨਮ ਜਨਮ ਕੇ ਬਿਛੁਰੇ
ਮੇਲੇ॥੧॥ਰਹਾਉ॥
ਸਿਮਰਤ ਸਿਮਰਤ ਪ੍ਰਭ ਕਾ ਨਾਉ॥
ਸਗਲ ਰੋਗ ਕਾ ਬਿਨਸਿਆ ਥਾਉ॥੨॥
ਸਹਜਿ ਸੁਭਾਇ ਬੋਲੈ ਹਰਿ ਬਾਣੀ॥
ਆਠ ਪਹਰ ਪ੍ਰਭ ਸਿਮਰਹੁ ਪ੍ਰਾਣੀ॥੩॥
ਦੂਖੁ ਦਰਦੁ ਜਮੁ ਨੇੜਿ ਨ ਆਵੈ॥
ਕਹੁ ਨਾਨਕ ਜੋ ਹਰਿ ਗੁਨ ਗਾਵੈ॥੪॥ ੫੯॥ ੧੨੮॥


(੩)ਗਉੜੀ ਮਹਲਾ ੫॥
ਜਿਸੁ ਸਿਮਰਤ ਦੂਖੁ ਸਭੁ ਜਾਇ॥
ਨਾਮੁ ਰਤਨੁ ਵਸੈ ਮਨਿ ਆਇ॥੧॥

ਜਪਿ ਮਨ ਮੇਰੇ ਗੋਵਿੰਦ ਕੀ ਬਾਣੀ॥
ਸਾਧੂ ਜਨ ਰਾਮੁ ਰਸਨ ਵਖਾਣੀ॥ ੧॥ ਰਹਾਉ॥
ਇਕਸੁ ਬਿਨੁ ਨਾਹੀ ਦੂਜਾ ਕੋਇ॥
ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ॥ ੨॥
ਸਾਜਨੁ ਮੀਤੁ ਸਖਾ ਕਰਿ ਏਕੁ॥
ਹਰਿ ਹਰਿ ਅਖਰ ਮਨ ਮਹਿ ਲੇਖੁ॥ ੩॥
ਰਵਿ ਰਹਿਆ ਸਰਬਤ ਸੁਆਮੀ॥
ਗੁਣ ਗਾਵੈ ਨਾਨਕੁ ਅੰਤਰਜਾਮੀ॥ ੪॥ ੬੨॥ ੧੩੧॥
(੪)ਗਉੜੀ ਮਹਲਾ੫॥
ਕੋਟਿ ਬਿਘਨ ਹਿਰੇ ਖਿਨ ਮਾਹਿ॥
ਹਰਿ ਹਰਿ ਕਥਾ ਸਾਧਸੰਗਿ ਸੁਨਾਹਿ॥੧॥
ਪੀਵਤ ਰਾਮ ਰਸੁ ਅੰਮ੍ਰਿਤ ਗੁਣ ਜਾਸੁ॥
ਜਪਿ ਹਰਿ ਚਰਣ
ਮਿਟੀ ਖੁਧਿ ਤਾਲੁ॥੧॥ ਰਹਾਉ॥
ਸਰਬ ਕਲਿਆਣ ਸੁਖ ਸਹਜ ਨਿਧਾਨ॥

ਜਾ ਕੈ ਰਿਦੈ ਵਸਹਿ ਭਗਵਾਨ॥ ੨॥
ਅਉਖਧ ਮੰਤ੍ਰ ਤੰਤ ਸਭਿ ਛਾਰੁ॥
ਕਰਣੈਹਾਰੁ ਰਿਦੇ ਮਹਿ ਧਾਰੁ॥ ੩॥
ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ।।
ਕਹੁ ਨਾਨਕ ਅਟਲ ਇਹੁ ਧਰਮੁ॥ ੪॥ ੮o।। ੧੪੬॥
(੫)ਗਉੜੀ ਮਹਲਾ ੫॥
ਸਾਂਤਿ ਭਈ ਗੁਰ ਗੋਬਿਦਿ ਪਾਈ॥
ਤਾਪ ਪਾਪ ਬਿਨਸੇ ਮੇਰੇ
ਭਾਈ॥ ੧॥ ਰਹਾਉ॥
ਰਾਮ ਨਾਮੁ ਨਿਤ ਰਸਨ ਬਖਾਨ॥
ਬਿਨਸੇ ਰੋਗ ਭਏ ਕਲਿਆਨ॥ ੧॥
ਪਾਰਬ੍ਰਹਮ ਗੁਣ ਅਗਮ ਬੀਚਾਰ॥
ਸਾਧੂ ਸੰਗਮਿ ਹੈ ਨਿਸਤਾਰ॥ ੨॥
ਨਿਰਮਲ ਗੁਣ ਗਾਵਹੁ ਨਿਤ ਨੀਤ।।
ਗਈ ਬਿਆਧਿ ਉਬਰੇ ਜਨ ਮੀਤ॥ ੩॥

ਮਨ ਬਚ ਕ੍ਰਮ ਪ੍ਰਭੁ ਅਪਨਾ ਧਿਆਈ॥
ਨਾਨਕ ਦਾਸ ਤੇਰੀ ਸਰਣਾਈ॥ ੪॥ ੧੦੨॥ ੧੭੧॥
(੬)ਗਉੜੀ ਮਹਲਾ ੫॥
ਨੇਤ੍ਰ ਪ੍ਰਗਾਸੁ ਕੀਆ ਗੁਰਦੇਵ॥
ਭਰਮ ਗਏ ਪੁਰਨ ਭਈ
ਸੇਵ॥ ੧॥ ਰਹਾਉ॥
ਸੀਤਲਾ ਤੇ ਰਖਿਆ ਬਿਹਾਰੀ।।
ਪਾਰਬ੍ਰਹਮ ਪ੍ਰਭ ਕਿਰਪਾ ਧਾਰੀ॥ ੧॥
ਨਾਨਕ ਨਾਮੁ ਜਪੈ ਸੋ ਜੀਵੈ॥
ਸਾਧਸੰਗਿ ਹਰਿ ਅੰਮ੍ਰਿਤੁ ਪੀਵੈ॥ ੨॥ ੧੦੩॥ ੧੭੨॥
(੭)ਗਉੜੀ ਮਹਲਾ ੫॥
ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ॥
ਸਤਿਗੁਰਿ ਤੁਮਰੇ ਕਾਜ ਸਵਾਰੇ॥ ੧॥ ਰਹਾਉ॥
ਦੁਸਟ ਦੂਤ ਪਰਮੇਸਰਿ ਮਾਰੇ।।
ਜਨ ਕੀ ਪੈਜ ਰਖੀ ਕਰਤਾਰੇ॥ ੧॥

ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ॥
ਅੰਮ੍ਰਿਤ ਨਾਮ ਮਹਾ ਰਸ ਪੀਨੇ॥ ੨॥
ਨਿਰਭਉ ਹੋਇ ਭਜਹੁ ਭਗਵਾਨ॥
ਸਾਧਸੰਗਤਿ ਮਿਲਿ ਕੀਨੋ ਦਾਨੁ॥ ੩॥
ਸਰਣਿ ਪਰੇ ਪ੍ਰਭ ਅੰਤਰਜਾਮੀ॥
ਨਾਨਕ ਓਟ ਪਕਰੀ ਪ੍ਰਭ ਸੁਆਮੀ॥ ੪॥ ੧੦੮॥
(੮)ਗਉੜੀ ਮਹਲਾ ੫॥
ਰਾਖੁ ਪਿਤਾ ਪ੍ਰਭ ਮੇਰੇ॥
ਮੋਹਿ ਨਿਰਗੁਨੁ ਸਭ ਗੁਨ ਤੇਰੇ॥ ੧॥ ਰਹਾਉ॥
ਪੰਚ ਬਿਖਾਦੀ ਏਕੁ ਗਰੀਬਾ
ਰਾਖਹੁ ਰਾਖਨਹਾਰੇ॥
ਖੇਦੁ ਕਰਹਿ ਅਰੁ ਬਹੁਤੁ ਸੰਤਾਵਹਿ
ਆਇਓ ਸਰਨਿ ਤੁਹਾਰੇ॥ ੧॥
ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ
ਛੋਡਹਿ ਕਤਹੂੰ ਨਾਹੀ॥

ਏਕ ਬਾਤ ਸੁਨਿ ਤਾਕੀ ਓਟਾ
ਸਾਧਸੰਗਿ ਮਿਟਿ ਜਾਹੀ॥ ੨॥
ਕਰਿ ਕਿਰਪਾ ਸੰਤ ਮਿਲੇ ਮੋਹਿ
ਤਿਨ ਤੇ ਧੀਰਜੁ ਪਾਇਆ॥
ਸੰਤੀ ਮੰਤੁ ਦੀਓ ਮੋਹਿ ਨਿਰਭਉ
ਗੁਰ ਕਾ ਸਬਦੁ ਕਮਾਇਆ॥ ੩॥
ਜੀਤਿ ਲਏ ਓਇ ਮਹਾ ਬਿਖਾਦੀ
ਸਹਜ ਸੁਹੇਲੀ ਬਾਣੀ॥
ਕਹੁ ਨਾਨਕ ਮਨਿ ਭਇਆ ਪਰਗਾਸਾ
ਪਾਇਆ ਪਦੁ ਨਿਰਬਾਣੀ॥
੪॥ ੪॥ ੧੨੫॥
(੯)ਬਿਲਾਵਲੁ ਮਹਲਾ ੫॥
ਰੋਗੁ ਗਇਆ ਪ੍ਰਭਿ ਆਪਿ ਗਵਾਇਆ॥
ਨੀਦ ਪਈ ਸੁਖ ਸਹਜ ਘਰੁ
ਆਇਆ॥ ੧॥ ਰਹਉ

ਰਜਿ ਰਜਿ ਭੋਜਨੁ ਖਾਵਹੁ ਮੇਰੇ ਭਾਈ॥
ਅੰਮ੍ਰਿਤ ਨਾਮੁ ਰਿਦ ਮਾਹਿ ਧਿਆਈ॥ ੧॥
ਨਾਨਕ ਗੁਰ ਪੂਰੇ ਸਰਨਾਈ॥
ਜਿਨਿ ਅਪਨੇ ਨਾਮ ਕੀ ਪੈਜ
ਰਖਾਈ॥ ੨॥ ੮॥ ੨੬॥
(੧o)ਬਿਲਾਵਲੁ ਮਹਲਾ ੫
ਤਾਪ ਸੰਤਾਪ ਸਗਲੇ ਗਏ
ਬਿਨਸੇ ਤੇ ਰੋਗ॥
ਪਾਰਬ੍ਰਹਮਿ ਤੂ ਬਖਸਿਆ
ਸੰਤਨ ਰਸ ਭੋਗ॥ ਰਹਾਉ॥
ਸਰਬ ਸੁਖਾ ਤੇਰੀ ਮੰਡਲੀ
ਤੇਰਾ ਮਨੁ ਤਨੁ ਆਰੋਗ
ਗੁਨ ਗਾਵਹੁ ਨਿਤ ਰਾਮ ਕੇ
ਇਹ ਅਵਖਦ ਜੋਗ॥ ੧॥
ਆਇ ਬਸਹੁ ਘਰ ਦੇਸ ਮਹਿ

ਇਹ ਭਲੇ ਸੰਜੋਗ॥
ਨਾਨਕ ਪ੍ਰਭ ਸੁਪ੍ਰਸੰਨ ਭਏ
ਲਹਿ ਗਏ ਬਿਓਗ॥ ੨॥ ੧੦॥ ੨੮॥

(੧੧)ਬਿਲਾਵਲੁ ਮਹਲਾ ੫॥
ਸਾਂਤਿ ਪਾਈ ਗੁਰਿ ਸਤਿਗੁਰਿ ਪੂਰੇ॥
ਸੁਖ ਉਪਜੇ ਬਾਜੇ ਅਨਹਦ ਤੂਰੇ॥ ੧॥ ਰਹਾਉ॥
ਤਾਪ ਪਾਪ ਸੰਤਾਪ ਬਿਨਾਸੇ॥
ਹਰਿ ਸਿਮਰਤ ਕਿਲਵਿਖ ਸਭਿ ਨਾਸੇ॥ ੧॥
ਅਨਦੁ ਕਰਹੁ ਮਿਲਿ ਸੁੰਦਰ ਨਾਰੀ॥
ਗੁਰਿ ਨਾਨਕਿ ਮੇਰੀ ਪੈਜ ਸਵਾਰੀ॥ ੨॥ ੩॥ ੨੧॥

(੧੨)ਬਿਲਾਵਲੁ ਮਹਲਾ ੫॥
ਸਗਲ ਅਨੰਦੁ ਕੀਆ ਪਰਮੇਸਰਿ
ਆਪਣਾ ਬਿਰਦੁ ਸਮਾਰਿਆ॥
ਸਾਧ ਜਨਾ ਹੋਏ ਕਿਰਪਾਲਾ

ਬਿਗਸੇ ਸਭਿ ਪਰਵਾਰਿਆ॥੧॥
ਕਾਰਜੁ ਸਤਿਗੁਰਿ ਆਪਿ ਸਵਾਰਿਆ॥
ਵਡੀ ਆਰਜਾ ਹਰਿ ਗੋਬਿੰਦ ਕੀ
ਸੂਖ ਮੰਗਲ ਕਲਿਆਣ
ਬੀਚਾਰਿਆ॥ ੧॥ਰਹਾਉ॥
ਵਣ ਤ੍ਰਿਣੁ ਤ੍ਰਿਭਵਣ ਹਰਿਆ ਹੋਏ
ਸਗਲੇ ਜੀਅ ਸਾਧਾਰਿਆ॥
ਮਨ ਇਛੇ ਨਾਨਕ ਫਲ ਪਾਏ
ਪੂਰਨ ਇਛ ਪੁਜਾਰਿਆ॥ ੨॥ ੫॥ ੨੩॥

(੧੩)ਬਿਲਾਵਲੁ ਮਹਲਾ ੫॥
ਸਰਬ ਕਲਿਆਣ ਕੀਏ ਗੁਰਦੇਵ॥
ਸੇਵਕੁ ਅਪਨੀ ਲਾਇਓ ਸੇਵ॥
ਬਿਘਨੁ ਨ ਲਾਗੈ ਜਪਿ ਅਲਖ ਅਭੇਵ॥ ੧॥
ਧਰਤਿ ਪੁਨੀਤ ਭਈ ਗੁਨ ਗਾਏ॥
ਦੁਰਤੁ ਗਇਆ ਹਰਿ ਨਾਮੁ

ਧਿਆਏ॥ ੧॥ ਰਹਾਉ॥
ਸਭਨੀ ਥਾਂਈ ਰਵਿਆ ਆਪਿ॥
ਆਦਿ ਜੁਗਾਦਿ ਜਾ ਕਾ ਵਡ ਪਰਤਾਪੁ॥
ਗੁਰ ਪਰਸਾਦਿ ਨ ਹੋਇ ਸੰਤਾਪੁ॥ ੨॥
ਗੁਰ ਕੇ ਚਰਨ ਲਗੇ ਮਨਿ ਮੀਠੇ॥
ਨਿਰਬਿਘਨ ਹੋਇ ਸਭ ਥਾਂਈ ਵੂਠੇ॥
ਸਭਿ ਸੁਖ ਪਾਏ ਸਤਿਗੁਰ ਤੂਠੇ॥ ੩॥
ਪਾਰਬ੍ਰਹਮ ਪ੍ਰਭ ਭਏ ਰਖਵਾਲੇ॥
ਜਿਥੈ ਕਿਥੈ ਦੀਸਹਿ ਨਾਲੇ॥
ਨਾਨਕ ਦਾਸ ਖਸਮਿ ਪ੍ਰਤਿਪਾਲੇ॥ ੪॥ ੨॥

(੧੪)ਬਿਲਾਵਲੁ ਮਹਲਾ ੫॥
ਚਰਨ ਕਮਲ ਪ੍ਰਭ ਹਿਰਦੈ ਧਿਆਏ॥
ਰੋਗ ਗਏ ਸਗਲੇ ਸੁਖ ਪਾਏ॥ ੧॥
ਗੁਰਿ ਦੁਖ ਕਾਟਿਆ ਦੀਨੋ ਦਾਨੁ॥
ਸਫਲ ਜਨਮੁ ਜੀਵਨ ਪਰਵਾਨੁ॥ ੧॥ ਰਹਾਉ॥

ਅਕਥ ਕਥਾ ਅੰਮ੍ਰਿਤ ਪ੍ਰਭ ਬਾਨੀ॥
ਕਹੁ ਨਾਨਕ ਜਪਿ ਜੀਵੇ ਗਿਆਨੀ॥ ੨॥ ੨॥ ੨੦॥

(੧੫)ਬਿਲਾਵਲੁ ਮਹਲਾ ੫
ਬੰਧਨ ਕਾਟੇ ਆਪਿ ਪ੍ਰਭਿ ਹੋਆ ਕਿਰਪਾਲ॥
ਦੀਨ ਦਇਆਲ ਪ੍ਰਭ ਪਾਰਬ੍ਰਹਮ
ਤਾ ਕੀ ਨਦਰਿ ਨਿਹਾਲ॥ ੧॥
ਗੁਰਿ ਪੂਰੈ ਕਿਰਪਾ ਕਰੀ ਕਾਟਿਆ ਦੁਖੁ ਰੋਗੁ॥
ਮਨੁ ਤਨੁ ਸੀਤਲੁ ਸੁਖੀ ਭਇਆ
ਪ੍ਰਭ ਧਿਆਵਨ ਜੋਗੁ॥ ੧॥ ਰਹਾਉ॥
ਅਉਖਧੁ ਹਰਿ ਕਾ ਨਾਮੁ ਹੈ
ਜਿਤੁ ਰੋਗੁ ਨ ਵਿਆਪੈ॥
ਸਾਧਸੰਗਿ ਮਨਿ ਤਨਿ ਹਿਤੈ
ਫਿਰਿ ਦੂਖੁ ਨਾ ਜਾਪੈ॥ ੨॥
ਹਰਿ ਹਰਿ ਹਰਿ ਹਰਿ ਜਾਪੀਐ
ਅੰਤਰਿ ਲਿਵ ਲਾਈ॥

ਕਿਲਵਿਖ ਉਤਰਹਿ ਸੁਧੁ ਹੋਇ
ਸਾਧੂ ਸਰਣਾਈ॥ ੩॥
ਸੁਨਤ ਜਪਤ ਹਰਿ ਨਾਮ ਜਸੁ
ਤਾ ਕੀ ਦੂਰ ਬਲਾਈ॥
ਮਹਾ ਮੰਤ੍ਰ ਨਾਨਕੁ ਕਥੈ
ਹਰਿ ਕੇ ਗੁਣ ਗਾਈ॥ ੪॥ ੨੩॥ ੫੩॥

(੧੬)ਬਿਲਾਵਲੁ ਮਹਲਾ ੫॥
ਹਰਿ ਹਰਿ ਹਰਿ ਆਰਾਧੀਐ
ਹੋਈਐ ਆਰੋਗ॥
ਰਾਮਚੰਦ ਕੀ ਲਸਟਿਕਾ ਜਿਨਿ
ਮਾਰਿਆ ਰੋਗੁ॥ ੧॥ ਰਹਾਉ॥
ਗੁਰੁ ਪੂਰਾ ਹਰਿ ਜਾਪੀਐ
ਨਿਤ ਕੀਚੈ ਭੋਗੁ॥
ਸਾਧਸੰਗਤਿ ਕੈ ਵਾਰਣੈ
ਮਿਲਿਆ ਸੰਜੋਗੁ॥ ੧॥

ਜਿਸੁ ਸਿਮਰਤ ਸੁਖੁ ਪਾਈਐ
ਬਿਨਸੈ ਬਿਓਗੁ॥
ਨਾਨਕ ਪ੍ਰਭ ਸਰਣਾਗਤੀ
ਕਰਣ ਕਾਰਣ ਜੋਗੁ॥ ੨॥ ੩੪॥ ੬੪॥

(੧੭)ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੫
ੴ ਸਤਿਗੁਰ ਪ੍ਰਸਾਦਿ॥
ਅਵਰਿ ਉਪਾਵ ਸਭਿ ਤਿਆਗਿਆ
ਦਾਰੂ ਨਾਮੁ ਲਇਆ॥
ਤਾਪ ਪਾਪ ਸਭਿ ਮਿਟੇ ਰੋਗ
ਸੀਤਲ ਮਨੁ ਭਇਆ॥ ੧॥
ਗੁਰੁ ਪੂਰਾ ਆਰਾਧਿਆ
ਸਗਲਾ ਦੁਖੁ ਗਇਆ॥
ਰਾਖਨਹਾਰੈ ਰਾਖਿਆ
ਅਪਨੀ ਕਰਿ ਮਇਆ॥ ੧॥ ਰਹਾਉ॥
ਬਾਹ ਪਕੜਿ ਪ੍ਰਭਿ ਕਾਢਿਆ

ਕੀਨਾ ਅਪਨਾਇਆ। ਸਿਮਰਿ ਸਿਮਰਿ ਮਨ ਤਨ ਸੁਖੀ ਨਾਨਕ ਨਿਰਭਇਆ॥੨॥੧॥੬੫॥ (੧੮) ਬਿਲਾਵਲੁ ਮਹਲਾ ੫॥ ਰੋਗੁ ਮਿਟਾਇਆ ਆਪਿ ਪ੍ਰਭਿ ਉਪਜਿਆ ਸੁਖੁ ਸਾਂਤਿ॥ ਵਡ ਪਰਤਾਪੁ ਅਚਰਜ ਰੂਪੁ ਹਰਿ ਕੀਨੀ ਦਾਤਿ॥੧॥ ਗੁਰਿ ਗੋਵਿੰਦਿ ਕ੍ਰਿਪਾ ਕਰੀ ਰਾਖਿਆ ਮੇਰਾ ਭਾਈ॥ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ॥੧॥ਰਹਾਉ॥ ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ॥ ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ॥੨॥੧੩॥੭੭॥ ਵੀ (੧੯) ਬਿਲਾਵਲੁ ਮਹਲਾ ੫॥ ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ॥ ਚਉਗਿਰਦ ਹਮਾਰੈ ਰਾਮ ਕਾਰ

ਦੁਖੁ ਲਗੈ ਨ ਭਾਈ॥੧॥ ਤੇ ਸਤਿਗੁਰੁ ਪੂਰਾ ਭੇਟਿਆ। ਜਿਨਿ ਬਣਤ ਬਣਾਈ। ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ॥੧॥ਰਹਾਉ॥ ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ॥ ਕਹੁ ਨਾਨਕ ਕਿਰਪਾ ਭਈ . ਪ੍ਰਭ ਭਏ ਸਹਾਈ॥੨॥੧੫॥੭੯॥ ਦੁਖ ਭੰਜਨੀ (੧੯) ਸਾਹਿਬ

ਨੂੰ ਪੂਰਨ ਗੁਣਤਾਸਿ ॥੨॥੧੩॥੭੭॥ | (੧੯) ਬਿਲਾਵਲੁ ਮਹਲਾ ੫ ॥ ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ॥ ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ॥੧॥ ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ॥ ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ॥੧॥ਰਹਾਉ॥ ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ॥ ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ॥੨॥੧੫॥੭੯॥

(੨੦)ਬਿਲਾਵਲੁ ਮਹਲਾ ੫
ਅਪਣੇ ਬਾਲਕ ਆਪਿ ਰਖਿਅਨੁ
ਪਾਰਬ੍ਰਹਮ ਗੁਰਦੇਵ।।
ਸੁਖ ਸਾਂਤਿ ਸਹਜ ਆਨਦ ਭਏ
ਪੂਰਨ ਭਈ ਸੇਵ॥ ੧॥ ਰਹਾਉ॥
ਭਗਤ ਜਨਾ ਕੀ ਬੇਨਤੀ
ਸੁਣੀ ਪ੍ਰਭਿ ਆਪਿ॥
ਰੋਗ ਮਿਟਾਇ ਜੀਵਾਲਿਅਨੁ
ਜਾ ਕਾ ਵਡ ਪਰਤਾਪੁ॥ ੧॥
ਦੋਖ ਹਮਾਰੇ ਬਖਸਿਅਨੁ
ਅਪਣੀ ਕਲ ਧਾਰੀ॥
ਮਨ ਬਾਂਛਤ ਫਲ ਦਿਤਿਅਨੁ
ਨਾਨਕ ਬਲਿਹਾਰੀ॥ ੨॥ ੧੬॥ ੮੦॥

(੨੧)ਬਿਲਾਵਲੁ ਮਹਲਾ ੫।।
ਤਾਪੁ ਲਾਹਿਆ ਗੁਰ ਸਿਰਜਨਹਾਰਿ॥

ਸਤਿਗੁਰ ਅਪਨੇ ਕਉ ਬਲਿ ਜਾਈ
ਜਿਨਿ ਪੈਜ ਰਖੀ ਸਾਰੈ
ਸੰਸਾਰਿ॥ ੧॥ ਰਹਾਉ॥
ਕਰੁ ਮਸਤਕਿ ਧਾਰਿ ਬਾਲਿਕੁ ਰਖਿ ਲੀਨੋ॥
ਪ੍ਰਭਿ ਅੰਮ੍ਰਿਤ ਨਾਮੁ ਮਹਾ ਰਸੁ ਦੀਨੋ॥ ੧॥
ਦਾਸ ਕੀ ਲਾਜ ਰਖੈ ਮਿਹਰਵਾਨੁ॥
ਗੁਰੁ ਨਾਨਕੁ ਬੋਲੈ ਦਰਗਹ
ਪਰਵਾਨੁ॥ ੨॥ ੬॥ ੮੬॥

(੨੨)ਬਿਲਾਵਲੁ ਮਹਲਾ ੫॥
ਤਾਪ ਪਾਪ ਤੇ ਰਾਖੇ ਆਪ।।
ਸੀਤਲ ਭਏ ਗੁਰ ਚਰਨੀ ਲਾਗੇ
ਰਾਮ ਨਾਮ ਹਿਰਦੇ ਮਹਿ ਜਾਪ॥ ੧॥ ਰਹਾਉ॥
ਕਰਿ ਕਿਰਪਾ ਹਸਤ ਪ੍ਰਭਿ ਦੀਨੇ
ਜਗਤ ਉਧਾਰ ਨਵ ਖੰਡ ਪ੍ਰਤਾਪ।।
ਦੁਖ ਬਿਨਸੇ ਸੁਖ ਅਨਦ ਪ੍ਰਵੇਸਾ॥

ਤ੍ਰਿਸਨ ਬੁਝੀ ਮਨ ਤਨ ਸਚੁ ਧ੍ਰਾਪ॥ ੧॥
ਅਨਾਥ ਕੋ ਨਾਥੁ ਸਰਣਿ ਸਮਰਥਾ।
ਸਗਲ ਸ੍ਰਿਸਟਿ ਕੋ ਮਾਈ ਬਾਪੁ॥
ਭਗਤਿ ਵਛਲ ਭੈ ਭੰਜਨ ਸੁਆਮੀ
ਗੁਣ ਗਾਵਤ ਨਾਨਕ ਆਲਾਪ॥ ੨॥ ੨o॥ ੧੦੬॥

(੨੩)ਸੋਰਠਿ ਮਹਲਾ ੫॥
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ
ਮਨ ਤਨ ਭਏ ਅਰੋਗਾ॥
ਕੋਟਿ ਬਿਘਨ ਲਾਥੇ ਪ੍ਰਭ ਸਰਣਾ
ਪ੍ਰਗਟੇ ਭਲੇ ਸੰਜੋਗਾ॥ ੧॥
ਪ੍ਰਭ ਬਾਣੀ ਸਬਦੁ ਸੁਭਾਖਿਆ॥
ਗਾਵਹੁ ਸੁਣਹੁ ਪੜਹੁ ਨਿਤ ਭਾਈ
ਗੁਰ ਪੂਰੈ ਤੂ ਰਾਖਿਆ॥ ਰਹਾਉ॥
ਸਾਚਾ ਸਾਹਿਬੁ ਅਮਿਤਿ ਵਡਾਈ
ਭਗਤਿ ਵਛਲ ਦਇਆਲਾ॥

ਸੰਤਾ ਕੀ ਪੈਜ ਰਖਦਾ ਆਇਆ
ਆਦਿ ਬਿਰਦੁ ਪ੍ਰਤਿਪਾਲਾ॥ ੨॥
ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ
ਸਰਬ ਵੇਲਾ ਮੁਖਿ ਪਾਵਹੁ॥
ਜਰਾ ਮਰਾ ਤਾਪੁ ਸਭੁ ਨਾਠਾ
ਗੁਣ ਗੋਬਿੰਦ ਨਿਤ ਗਾਵਹੁ॥੩ ॥
ਸੁਣੀ ਅਰਦਾਸਿ ਸੁਆਮੀ ਮੇਰੈ
ਸਰਬ ਕਲਾ ਬਣਿ ਆਈ॥
ਪ੍ਰਗਟ ਭਈ ਸਗਲੇ ਜੁਗ ਅੰਤਰਿ
ਗੁਰ ਨਾਨਕ ਕੀ ਵਡਿਆਈ॥ ੪॥ ੧੧॥

(੨੪)ਸੋਰਠਿ ਮਹਲਾ ੫॥
ਸੂਖ ਮੰਗਲ ਕਲਿਆਣ ਸਹਜ ਧੁਨਿ
ਪ੍ਰਭ ਕੇ ਚਰਣ ਨਿਹਾਰਿਆ॥
ਰਾਖਨਹਾਰੈ ਰਾਖਿਓ ਬਾਰਿਕੁ
ਸਤਿਗੁਰਿ ਤਾਪੁ ਉਤਾਰਿਆ॥ ੧॥

ਉਬਰੇ ਸਤਿਗੁਰ ਕੀ ਸਰਣਾਈ॥
ਜਾ ਕੀ ਸੇਵ ਨ ਬਿਰਥੀ ਜਾਈ॥ ਰਹਾਉ॥
ਘਰ ਮਹਿ ਸੂਖ ਬਾਹਰਿ ਫੁਨਿ ਸੂਖਾ
ਪ੍ਰਭ ਅਪੁਨੇ ਭਏ ਦਇਆਲਾ॥
ਨਾਨਕ ਬਿਘਨੁ ਨ ਲਾਗੈ ਕੋਊ
ਮੇਰਾ ਪ੍ਰਭੁ ਹੋਆ ਕਿਰਪਾਲਾ॥ ੨॥ ੧੨॥ ੪੦॥

(੨੫)ਸੋਰਠਿ ਮਃ ੫॥
ਗਏ ਕਲੇਸ ਰੋਗ ਸਭਿ ਨਾਸੇ
ਪ੍ਰਭਿ ਅਪੁਨੈ ਕਿਰਪਾ ਧਾਰੀ॥
ਆਠ ਪਹਰ ਆਰਾਧਹੁ ਸੁਆਮੀ
ਪੂਰਨ ਘਾਲ ਹਮਾਰੀ॥ ੧॥
ਹਰਿ ਜੀਉ ਤੂ ਸੁਖ ਸੰਪਤਿ ਰਾਸਿ॥
ਰਾਖਿ ਲੈਹੁ ਭਾਈ ਮੇਰੇ ਕਉ
ਪ੍ਰਭ ਆਗੈ ਅਰਦਾਸਿ॥ ਰਹਾਉ॥
ਜੋ ਮਾਗਉ ਸੋਈ ਸੋਈ ਪਾਵਉ

ਅਪਨੇ ਖਸਮ ਭਰੋਸਾ॥
ਕਹੁ ਨਾਨਕ ਗੁਰੁ ਪੂਰਾ ਭੇਟਿਓ
ਮਿਟਿਓ ਸਗਲ ਅੰਦੇਸਾ॥ ੨॥ ੧੪॥ ੪੨॥

(੨੬)ਸੋਰਠਿ ਮਹਲਾ ੫॥
ਸਿਮਰਿ ਸਿਮਰਿ ਗੁਰੁ ਸਤਿਗੁਰੁ ਅਪਨਾ
ਸਗਲਾ ਦੂਖੁ ਮਿਟਾਇਆ॥
ਤਾਪ ਰੋਗ ਗਏ ਗੁਰ ਬਚਨੀ
ਮਨ ਇਛੇ ਫਲ ਪਾਇਆ॥ ੧॥
ਮੇਰਾ ਗੁਰੁ ਪੂਰਾ ਸੁਖਦਾਤਾ॥
ਕਰਣ ਕਾਰਣ ਸਮਰਥ ਸੁਆਮੀ
ਪੂਰਨ ਪੁਰਖੁ ਬਿਧਾਤਾ॥ ਰਹਾਉ॥
ਅਨੰਦ ਬਿਨੋਦ ਮੰਗਲ ਗੁਣ ਗਾਵਹੁ
ਗੁਰ ਨਾਨਕ ਭਏ ਦਇਆਲਾ॥
ਜੈ ਜੈ ਕਾਰ ਭਏ ਜਗ ਭੀਤਰਿ

ਹੋਆ ਪਾਰਬ੍ਰਹਮੁ
ਰਖਵਾਲਾ॥ ੨॥ ੧੫॥ ੪੩॥

(੨੭)ਸੋਰਠਿ ਮਹਲਾ ੫॥
ਦੁਰਤੁ ਗਵਾਇਆ ਹਰਿ ਪ੍ਰਭਿ ਆਪੇ
ਸਭੁ ਸੰਸਾਰੁ ਉਬਾਰਿਆ॥
ਪਾਰਬ੍ਰਹਮਿ ਪ੍ਰਭਿ ਕਿਰਪਾ ਧਾਰੀ
ਅਪਣਾ ਬਿਰਦੁ ਸਮਾਰਿਆ॥ ੧॥
ਹੋਈ ਰਾਜੇ ਰਾਮ ਕੀ ਰਖਵਾਲੀ॥
ਸੂਖ ਸਹਜ ਆਨਦ ਗੁਣ ਗਾਵਹੁ
ਮਨੁ ਤਨੁ ਦੇਹ ਸੁਖਾਲੀ॥ ਰਹਾਉ॥
ਪਤਿਤ ਉਧਾਰਣੁ ਸਤਿਗੁਰੁ ਮੇਰਾ
ਮੋਹਿ ਤਿਸ ਕਾ ਭਰਵਾਸਾ॥
ਬਖਸਿ ਲਏ ਸਭਿ ਸਚੈ ਸਾਹਿਬਿ
ਸੁਣਿ ਨਾਨਕ ਕੀ
ਅਰਦਾਸਾ॥ ੨॥ ੧੭॥ ੪੫॥

(੨੮)ਸੋਰਠਿ ਮਹਲਾ ੫॥
ਬਖਸਿਆ ਪਾਰਬ੍ਰਹਮ ਪਰਮੇਸਰਿ
ਸਗਲੇ ਰੋਗ ਬਿਦਾਰੇ॥
ਗੁਰ ਪੂਰੇ ਕੀ ਸਰਣੀ ਉਬਰੇ ਕਾਰਜ
ਸਗਲ ਸਵਾਰੇ॥ ੧॥
ਹਰਿ ਜਨਿ ਸਿਮਰਿਆ ਨਾਮ ਅਧਾਰਿ॥
ਤਾਪੁ ਉਤਾਰਿਆ ਸਤਿਗੁਰਿ ਪੂਰੈ
ਅਪਣੀ ਕਿਰਪਾ ਧਾਰਿ॥ ਰਹਾਉ॥
ਸਦਾ ਅਨੰਦ ਕਰਹ ਮੇਰੇ ਪਿਆਰੇ
ਹਰਿ ਗੋਵਿਦੁ ਗੁਰਿ ਰਾਖਿਆ॥
ਵਡੀ ਵਡਿਆਈ ਨਾਨਕ ਕਰਤੇ ਕੀ
ਸਾਚੁ ਸਬਦੁ ਸਤਿ ਭਾਖਿਆ॥ ੨॥ ੧੮॥ ੪੬॥

(੨੯)ਸੋਰਠਿ ਮਹਲਾ ੫॥
ਭਏ ਕ੍ਰਿਪਾਲ ਸੁਆਮੀ ਮੇਰੇ
ਤਿਤੁ ਸਾਚੈ ਦਰਬਾਰਿ॥

ਸਤਿਗੁਰਿ ਤਾਪੁ ਗਵਾਇਆ ਭਾਈ
ਠਾਂਂਢਿ ਪਈ ਸੰਸਾਰਿ॥
ਅਪਣੇ ਜੀਅ ਜੰਤ ਆਪੇ ਰਾਖੇ
ਜਮਹਿ ਕੀਓ ਹਟਤਾਰਿ॥ ੧॥
ਹਰਿ ਕੇ ਚਰਣ ਰਿਦੈ ਉਰਿ ਧਾਰਿ॥
ਸਦਾ ਸਦਾ ਪ੍ਰਭੁ ਸਿਮਰੀਐ ਭਾਈ
ਦੁਖ ਕਿਲਬਿਖ ਕਾਟਣਹਾਰੁ॥ ੧॥ ਰਹਾਉ॥
ਤਿਸ ਕੀ ਸਰਣੀ ਊਬਰੈ ਭਾਈ
ਜਿਨਿ ਰਚਿਆ ਸਭੁ ਕੋਇ॥
ਕਰਣ ਕਾਰਣ ਸਮਰਥੁ
ਸੋ ਭਾਈ ਸਚੈ ਸਚੀ ਸੋਇ॥
ਨਾਨਕ ਪ੍ਰਭੂ ਧਿਆਈਐ ਭਾਈ
ਮਨੁ ਤਨੁ ਸੀਤਲੁ ਹੋਇ॥ ੨॥ ੧੯॥ ੪੭॥

(੩੦)ਸੋਰਠਿ ਮਹਲਾ ੫॥
ਸੰਤਹੁ ਹਰਿ ਹਰਿ ਨਾਮੁ ਧਿਆਈ॥

ਸੁਖ ਸਾਗਰ ਪ੍ਰਭੁ ਵਿਸਰਉ ਨਾਹੀ
ਮਨ ਚਿੰਦਿਅੜਾ ਫਲੁ ਪਾਈ॥ ੧॥ ਰਹਾਉ॥
ਸਤਿਗੁਰਿ ਪੂਰੈ ਤਾਪੁ ਗਵਾਇਆ
ਅਪਣੀ ਕਿਰਪਾ ਧਾਰੀ॥
ਪਾਰਬ੍ਰਹਮ ਪ੍ਰਭ ਭਏ ਦਇਆਲਾ
ਦੁਖੁ ਮਿਟਿਆ ਸਭ ਪਰਵਾਰੀ॥ ੧॥
ਸਰਬ ਨਿਧਾਨ ਮੰਗਲ ਰਸ ਰੂਪਾ
ਹਰਿ ਕਾ ਨਾਮੁ ਅਧਾਰੋ॥
ਨਾਨਕ ਪਤਿ ਰਾਖੀ ਪਰਮੇਸਰਿ
ਉਧਰਿਆ ਸਭੁ ਸੰਸਾਰੋ॥ ੨॥ ੨੦॥ ੪੮॥

(੩੧)ਸੋਰਠਿ ਮਹਲਾ ੫॥
ਗੁਰ ਕਾ ਸਬਦੁ ਰਖਵਾਰੇ
ਚਉਕੀ ਚਉਗਿਰਦ ਹਮਾਰੇ॥
ਰਾਮ ਨਾਮਿ ਮਨੁ ਲਾਗਾ
ਜਮੁ ਲਜਾਇ ਕਰਿ ਭਾਗਾ॥ ੧॥

ਪ੍ਰਭ ਜੀ ਤੂ ਮੇਰੋ ਸੁਖਦਾਤਾ।।
ਬੰਦਨ ਕਾਟਿ ਕਰੇ ਮਨੁ ਨਿਰਮਲੁ
ਪੂਰਨ ਪੁਰਖੁ ਬਿਧਾਤਾ॥ ਰਹਾਉ॥
ਨਾਨਕ ਪ੍ਰਭੁ ਅਬਿਨਾਸੀ
ਤਾ ਕੀ ਸੇਵ ਨ ਬਿਰਥੀ ਜਾਸੀ॥
ਅਨੰਦ ਕਰਹਿ ਤੇਰੇ ਦਾਸਾ॥
ਜਪਿ ਪੂਰਨ ਹੋਈ ਆਸਾ॥ ੨॥ ੪॥ ੬੮॥

(੩੨)ਸੋਰਠਿ ਮਹਲਾ ੫॥
ਜੀਅ ਜੰਤ੍ਰ ਸਭਿ ਤਿਸ ਕੇ ਕੀਏ
ਸੋਈ ਸੰਤ ਸਹਾਈ॥
ਅਪੁਨੇ ਸੇਵਕ ਕੀ ਆਪੇ ਰਾਖੈ
ਪੂਰਨ ਭਈ ਬਡਾਈ॥ ੧॥
ਪਾਰਬ੍ਰਹਮੁ ਪੂਰਾ ਮੇਰੈ ਨਾਲਿ॥
ਗੁਰਿ ਪੂਰੈ ਪੂਰੀ ਸਭ ਰਾਖੀ
ਹੋਏ ਸਰਬ ਦਇਆਲ॥ ੧॥ ਰਹਾਉ॥

ਅਨਦਿਨੁ ਨਾਨਕੁ ਨਾਮੁ ਧਿਆਏ
ਜੀਅ ਪ੍ਰਾਨ ਕਾ ਦਾਤਾ॥
ਅਪੁਨੇ ਦਾਸ ਕਉ
ਕੰਠਿ ਲਾਇ ਰਾਖੈ
ਜਿਉ ਬਾਰਿਕ ਪਿਤ ਮਾਤਾ॥ ੨॥ ੨੨॥ ੫੦॥

(੩੩)ਸੋਰਠਿ ਮਹਲਾ ੫॥
ਮੇਰਾ ਸਤਿਗੁਰੁ ਰਖਵਾਲਾ ਹੋਆ॥
ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ
ਹਰਿ ਗੋਵਿਦੁ ਨਵਾ ਨਿਰੋਆ॥ ੧॥ ਰਹਾਉ॥
ਤਾਪੁ ਗਇਆ ਪ੍ਰਭਿ ਆਪਿ ਮਿਟਾਇਆ
ਜਨ ਕੀ ਲਾਜ ਰਖਾਈ॥
ਸਾਧਸੰਗਤਿ ਤੇ ਸਭ ਫਲ ਪਾਏ
ਸਤਿਗੁਰ ਕੈ ਬਲਿ ਜਾਈ॥ ੧॥
ਹਲਤੁ ਪਲਤੁ ਪ੍ਰਭੁ ਦੋਵੈ ਸਵਾਰੇ
ਹਮਰਾ ਗੁਣੁ ਅਵਗੁਣੁ ਨ ਬੀਚਾਰਿਆ॥

ਅਟਲ ਬਚਨੁ ਨਾਨਕ ਗੁਰ ਤੇਰਾ
ਸਫਲ ਕਰੁ ਮਸਤਕਿ ਧਾਰਿਆ॥ ੨॥ ੨੧॥ ੪੯॥


ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ