ਨਵਾਂ ਜਹਾਨ/ਆਸ਼ਾਵਾਦ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਆਸ਼ਾਵਾਦ.

ਆਸ਼ਾ ਅਤੇ ਨਿਰਾਸ਼ਾ
ਡਿਠੀਆਂ,
ਇਕ ਹੱਸੇ,

ਇਕ ਰੋਵੇ।


ਦਿਨ-ਚਾਨਣ
ਤੇ
ਰਾਤ-ਹਨੇਰਾ,

ਸੱਜੇ ਖੱਬੇ ਦੋਵੇ।


ਮੈਂ ਚਾਨਣ ਦੇ
ਨਾਲ ਤੁਰ ਪਿਆ,

ਪਿਛੇ ਪਿਆ ਹਨੇਰਾ।


ਮਨ ਦੇ ਹੱਥ ਵਿਚ
ਸਭ ਕੁਝ ਹੈ,
ਉਹ ਜੋ ਚਾਹੇ ਸੋ ਦੇਵੇ।

————————