ਨਵਾਂ ਜਹਾਨ/ਇਸਤ੍ਰੀ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਇਸਤ੍ਰੀ.

ਬੁੱਕਲ ਮਾਰ, ਘਰੋਂ ਨਿਕਲੀ ਸੀ,
ਰਾਹ ਵਿਚ ਘੁੰਡ ਹਟਾਇਆ।
ਅਗਾਂਹ ਗਈ ਤਾਂ ਸਿਰ ਭੀ ਨੰਗਾ,
ਬੁਢਿਆਂ ਰੌਲਾ ਪਾਇਆ।
ਬਾਬਾ! ਵੇਖ ਬਦਲਦੀ ਦੁਨੀਆਂ,
ਹਸ ਕੇ ਕਿਉਂ ਨਹੀਂ ਕਹਿੰਦਾ:-
ਲੱਥੀ ਗਲੋਂ ਗ਼ੁਲਾਮੀ,
ਪਹਿਰਾ ਆਜ਼ਾਦੀ ਦਾ ਆਇਆ।

————————

ਇਕ ਨੇ ਨੰਗਾ ਨਾਚ ਵਿਖਾਇਆ,
ਇਕ ਨੇ ਬੁਰਕਾ ਪਾਇਆ।
ਇਹ ਭੀ ਔਰਤ, ਉਹ ਭੀ ਔਰਤ,
ਕਿਸ ਨੇ ਫਰਕ ਬਣਾਇਆ?
ਚਾਲਾਕੀ ਖੁਦਗ਼ਰਜ਼ ਮਰਦ ਦੀ,
ਹਸ ਕੇ ਅਗੋਂ ਬੋਲੀ:-
ਪੈਸੇ ਨਾਲ ਖਰੀਦ ਅਜ਼ਾਦੀ,
ਅੰਦਰ ਨਾਚ ਕਰਾਇਆ।

————————