ਨਵਾਂ ਜਹਾਨ/ਨਵਾਂ ਜ਼ਮਾਨਾ
ਨੈਵੀਗੇਸ਼ਨ 'ਤੇ ਜਾਓ
ਸਰਚ ਤੇ ਜਾਓ
ਨਵਾਂ ਜ਼ਮਾਨਾ
ਸਮਾਂ ਲਿਆਵੇ ਨਵੀਓਂ ਨਵੀਆਂ,
ਪਰਦੇ ਤੇ ਤਸਵੀਰਾਂ।
ਹਰ ਸਵੇਰ ਨੂੰ ਪਾਸਾ ਪਰਤਣ,
ਬਦਲਦੀਆਂ ਤਕਦੀਰਾਂ।
ਪੂੰਝੇ ਗਏ ਪੁਰਾਣੇ ਨਾਵੇਂ,
ਵਟਦੇ ਗਏ ਅਕੀਦੇ,
ਦੱਬੇ ਮੁਰਦੇ ਨਹੀਂ ਜਿਵਾਣੇ,
ਆ ਕੇ ਪੀਰ ਫ਼ਕੀਰਾਂ।
ਹੁਸਨ ਤੇਰੇ ਦੀ ਨਵੀਂ ਸ਼ਮਾਂ ਤੇ,
ਅਸੀਂ ਹੋਏ ਪਰਵਾਨੇ।
ਖੋਟੇ ਹੋਏ ਕਿਆਸੀ ਸਿੱਕੇ,
ਖੁਲ੍ਹ ਗਏ ਖੋਜ ਖ਼ਜ਼ਾਨੇ।
ਸਜਨੀ, ਸੇਜ, ਸ਼ਰਾਬ, ਸੁਰਾਹੀ,
ਪੁਨਰ ਜਨਮ ਵਿਚ ਆਏ।
ਰਿੰਦਾਂ ਦੀ ਮਹਿਫ਼ਲ ਵਿਚ ਬਹਿ ਗਏ,
ਸੁਰਗਾਂ ਦੇ ਦੀਵਾਨੇ।