ਨਵਾਂ ਜਹਾਨ/ਸੇਫਟੀ ਵਾਲ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਸੇਫਟੀ ਵਾਲ.

ਸੇਫਟੀ ਵਾਲ, ਸੇਫਟੀ ਵਾਲ,
ਕਾਲ ਚਕ੍ਰ ਦੀ ਫਿਰਦੀ ਚਾਲ।
੧.ਬਾਇਲਰ ਦੇ ਵਿਚ ਜੋੜੀ ਭਾਫ਼,
ਇੰਜਨ ਵਾਹੀ ਜਾਏ ਸਾਫ।
ਮੱਠੀ ਹੋਣ ਲਗੇ ਜਦ ਤੋਰ,
ਕਾਇਮ ਰਖੇ ਉਸ ਦਾ ਜ਼ੋਰ,
ਕੋਲਾ ਪੈ ਪੈ ਨਾਲੋ ਨਾਲ,
ਸੇਫਟੀ ਵਾਲ, ਸੇਫਟੀ ਵਾਲ।
੨.ਅਗ ਪਾਣੀ ਦਾ ਸਾਂਝਾ ਖੇਲ,
ਤਾਕਤ ਤੋਰੀ ਚੱਲੇ ਰੇਲ।
ਹੋ ਜਾਏ ਭਾਫ਼ ਜਦੋਂ ਮੂੰਹ ਜ਼ੋਰ,
ਪੈਣ ਲਗੇ ਆਖ਼ਰ ਦਾ ਸ਼ੋਰ।
ਖੁਲ ਜਾਏ ਤਦ ਸੇਫਟੀ ਵਾਲ,
ਸੇਫਟੀ ਵਾਲ, ਸੇਫਟੀ ਵਾਲ।
੩.ਖ਼ੂਨੀ ਘੁੱਗੂ ਰੌਲਾ ਪਾ,
ਅੱਤ ਹੋਈ ਦੇਵੇ ਸਮਝਾ।
ਚਲੇ ਚੁਫੇਰੇ ਤੱਤੀ ਵਾ,
ਸਹਿਜੇ ਸਹਿਜੇ ਭਾਫ਼ ਉਡਾ।
ਮੁੜ ਆ ਜਾਏ ਓਸੇ ਹਾਲ,
ਸੇਫਟੀ ਵਾਲ, ਸੇਫਟੀ ਵਾਲ।

੪.ਕੁਦਰਤ ਦੀ ਇਹ ਚਾਲ ਕਦੀਮ,
ਵਧਦਾ ਜਾਏ ਜਦੋਂ ਸਟੀਮ।
ਹਲ ਸੁੱਟੇ ਧਰਤੀ ਤੇ ਵਾਹ,
ਵਾਧੂ ਤਾਕਤ ਕਰੇ ਤਬਾਹ।
ਫਿਰ ਮੋਇਆਂ ਨੂੰ ਲਏ ਜਿਵਾਲ,
ਸੇਫਟੀ ਵਾਲ, ਸੇਫਟੀ ਵਾਲ।


————————