ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ/ਸ: ਤਰਸੇਮ ਦਾ ਕਹਾਣੀ ਸੰਗ੍ਰਹਿ 'ਪਾਟਿਆ ਦੁੱਧ'

ਵਿਕੀਸਰੋਤ ਤੋਂ

ਸ. ਤਰਸੇਮ ਦਾ ਕਹਾਣੀ ਸੰਗ੍ਰਹਿ

'ਪਾਟਿਆ ਦੁੱਧ'


ਪਾਟਿਆ ਦੁੱਧ ਸ. ਤਰਸੇਮ ਦੀਆਂ 1981 ਤਕ ਲਿਖੀਆਂ 13 ਕਹਾਣੀਆਂ ਦਾ ਸੰਗ੍ਰਹਿ ਹੈ, ਜਿਹੜਾ ਪਹਿਲੀ ਵਾਰ 1982 ਵਿਚ ਪ੍ਰਕਾਸ਼ਤ ਹੋਇਆ। ਪਹਿਲੇ ਪਾਠ ਨਾਲ ਹੀ ਇਹਨਾਂ ਕਹਾਣੀਆਂ ਦੇ ਕੁਝ ਲੱਛਣ ਉਭਰ ਕੇ ਸਾਹਮਣੇ ਆਉਂਦੇ ਹਨ। ਜਿਥੋਂ ਤਕ ਵਿਸ਼ੇ ਦਾ ਸਵਾਲ ਹੈ, ਇਹਨਾਂ ਵਿਚੋਂ ਬਹੁਤੀਆਂ ਕਹਾਣੀਆਂ ਜੀਵਨ ਦੀਆਂ ਬਹੁਤ ਬੁਨਿਆਦੀ ਜਿਹੀਆਂ ਲੋੜਾਂ ਬਾਰੇ ਹਨ। ਪਹਿਲੀ ਕਹਾਣੀ ਪਾਟਿਆ ਦੁੱਧ ਵਿਚ ਬੁਨਿਆਦੀ ਸਮੱਸਿਆ ਮਕਾਨ ਦੀ ਹੈ। ਲੱਛੀ ਤੇਰੇ ਬੰਦ ਨਾ ਬਣੇ ਵਿਚ ਬੁਨਿਆਦੀ ਸਮੱਸਿਆ ਵਿਆਹ ਦੀ ਹੈ। ਸੁੱਕ -ਪੁੱਕਾ ਵਿਚ ਸਮੱਸਿਆ ਕਪੜੇ ਦੀ ਹੈ। ਲਾਵਾਰਸ ਲਾਸ਼ ਵਿਚ ਬੁਨਿਆਦੀ ਸਮੱਸਿਆ ਰੋਟੀ ਦੀ ਲਈ ਗਈ ਹੈ। ਬੱਦਲਾਂ ਵਿਚ ਧੁੱਪ ਦੀ ਲੀਕ ਦਾ ਆਖ਼ਰੀ ਤੋੜਾ ਵੀ ਰੋਟੀ ਦੇ ਸਵਾਲ ਦੇ ਹਾਵੀ ਹੋ ਜਾਣ ਉਤੇ ਹੀ ਆ ਝੜਦਾ ਹੈ। ਬੌਣਾ ਵਿਚ ਸਮੱਸਿਆ ਸੰਤਾਨ ਦੀ ਹੈ। ਕਸੂਰ ਕਿਸ ਦਾ ਹੈ? ਭਿਸ਼ਟਾਚਾਰ ਬਾਰੇ ਹੈ। ਬਦਲਦੇ ਦਾਇਰੇ ਅਤੇ ਨਹੁੰਆਂ ਨਾਲੋਂ ਟੁੱਟਿਆ ਮਾਸ ਬਦਲਦੇ ਰਿਸ਼ਤਿਆਂ ਨੂੰ ਸਰਲੀਕ੍ਰਿਤ ਰੂਪ ਵਿਚ ਪੇਸ਼ ਕਰਦੀਆਂ ਹਨ।

ਵਸਤੂ ਦੇ ਪੱਖੋਂ ਇਹਨਾਂ ਵਿਚੋਂ ਬਹੁਤੀਆਂ ਕਹਾਣੀਆਂ ਅਤਿ ਨਿਮਣ ਵਰਗਾਂ ਦੇ ਜੀਵਨ ਨੂੰ ਲੈਂਦੀਆਂ ਹਨ, ਜਿਵੇਂ ਕਿ ਮਜ਼ਬੀ, ਝਿਉਰ, ਗਰੀਬ ਬਾਣੀਏ, ਹੇਠਲੇ ਜੱਟ, ਤਰਖਾਣ ਆਦਿ। ਇਥੋਂ ਤਕ ਕਿ ਵੱਡੇ ਘਰ ਦੀ ਨੂੰਹ ਵੀ ਕੋਈ ਬਹੁਤੇ ਵੱਡੇ ਘਰ ਦੀ ਨੂੰਹ ਨਹੀਂ, ਜਦ ਕਿ ਧੀ ਉਹ ਬਿਲਕੁਲ ਕੰਗਾਲ ਪਿਉ ਦੀ ਹੈ।

ਰੂਪ ਦੇ ਪੱਖੋਂ ਇਹਨਾਂ ਕਹਾਣੀਆਂ ਦਾ ਪ੍ਰਧਾਨ ਲੱਛਣ ਵਿਸਥਾਰ ਦਾ ਪਿਆਰ ਹੈ. ਜਿਹੜਾ ਇਕ ਪਾਸੇ ਜੇ ਯਥਾਰਥਕ ਹੋਣ ਦੇ ਨਾਤੇ ਇਹਨਾਂ ਕਹਾਣੀਆਂ ਨੂੰ ਸਭਿਆਚਾਰਕ ਦਸਤਾਵੇਜ਼ ਬਣਾ ਦੇਣ ਦੀ ਖ਼ਾਸੀਅਤ ਰਖਦਾ ਹੈ ਤਾਂ ਦੂਜੇ ਪਾਸੇ ਪ੍ਰਕਿਰਤੀਵਾਦੀ ਨਿਗਣਾਪਣ ਵੀ ਕਈ ਵਾਰੀ ਆਪਣੇ ਵਿਚ ਸਮਾਈ ਬੈਠਾ ਹੈ।

ਸੋ, ਜੀਵਨ ਦੀਆਂ ਬਿਲਕੁਲ ਬੁਨਿਆਦੀ ਸਮੱਸਿਆਵਾਂ, ਬਿਲਕੁਲ ਹੇਠਲੇ ਵਰਗ ਦਾ ਜੀਵਨ ਅਤੇ ਵਿਸਥਾਰ ਦਾ ਪਿਆਰ ਮਿਲ ਕੇ ਇਕ ਐਸੀ ਤਿਕੋਣ ਬਣਾਉਂਦੇ ਹਨ, ਜਿਹੜੀ ਸ. ਤਰਸੇਮ ਦੀਆਂ ਕਹਾਣੀਆਂ ਨੂੰ ਪਰਿਭਾਸ਼ਤ ਵੀ ਕਰਦੀ ਹੈ ਅਤੇ ਆਪਣੇ ਆਪ ਵਿਚ ਇਕ ਵਿਚਾਰਧਾਰਕ ਮਹੱਤਾ ਵੀ ਰਖਦੀ ਹੈ। ਉਕਤ ਤਿੰਨੇ ਅੰਸ਼ ਮਿਲ ਕੇ ਆਪਣੀ ਥਾਂ ਵੀ ਇਕ ਖ਼ਾਸ ਦੌਰ ਦੀ ਸਾਹਿਤਕ ਵਿਚਾਰਧਾਰਾ ਨੂੰ ਪ੍ਰਗਟ ਕਰਦੇ ਹਨ, ਅਤੇ ਇਸ ਬਾਰੇ ਸ. ਤਰਸੇਮ ਆਪ ਵੀ ਚਿੰਤਤ ਹੈ ਕਿ ਇਹ ਅਪ੍ਰਤੱਖ ਨਾ ਰਹਿ ਜਾਏ, ਜਿਸ ਕਰਕੇ ਉਹ ਅਕਸਰ ਜਾਂ ਤਾਂ ਆਪ ਵਿਆਖਿਆਮਈ ਟਿੱਪਣੀ ਕਰਦਾ ਹੈ, ਜਾਂ ਕਹਾਣੀ ਦੇ ਕਿਸੇ ਪਾਰ ਦੇ ਮੂੰਹੋਂ ਇਹ ਟਿੱਪਣੀ ਕਰਾਉਂਦਾ ਹੈ।

ਵਿਸ਼ੇ ਅਤੇ ਵਸਤੂ ਦੇ ਅਤਿ ਸਰਲ ਹੋਣ ਦੇ ਬਾਵਜੂਦ ਟਿੱਪਣੀ ਕਰਨ ਕਰਾਉਣ ਦੀ ਮਜਬੂਰੀ ਸ. ਤਰਸੇਮ ਦੀਆਂ ਕਹਾਣੀਆਂ ਦੀ ਕਲਾ ਦੇ ਪੱਖ ਕਿਸੇ ਕਮਜ਼ੋਰ ਕੁੜੀ ਵਲ ਧਿਆਨ ਦੁਆਉਂਦੀ ਹੈ ਅਤੇ ਇਹ ਕਮਜ਼ੋਰ ਕੁੜੀ ਲੱਭਣੀ ਕੋਈ ਮੁਸ਼ਕਲ ਨਹੀਂ।

ਇਹ ਕਮਜ਼ੋਰ ਕੜੀ ਇਹ ਤੱਥ ਹੈ ਕਿ ਬਾਵਜੂਦ ਵਸਤੁ ਚੇ ਵਿਸਥਾਰ ਅਤੇ ਨਿੱਕੀਆਂ ਨਿੱਕੀਆਂ ਗੱਲਾਂ ਵਲ ਵੀ ਧਿਆਨ ਦੁਆਉਣ ਦੇ ਸ. ਤਰਸੇਮ ਇਹ ਫ਼ੈਸਲਾ ਨਹੀਂ ਕਰ ਸਕਦਾ ਕਿ ਉਸ ਨੇ ਉਭਾਰਨਾ ਕਿਸ ਚੀਜ਼ ਨੂੰ ਹੈ, ਜਾਂ ਉਸ ਦਾ ਅਸਲ ਵਿਚ ਵਿਸ਼ਾ ਕੀ ਹੈ, ਅਤੇ ਇਸ ਵਿਸ਼ੇ ਅਤੇ ਵਿਸ਼ੇ ਦੀ ਪੇਸ਼ਕਾਰੀ ਨੂੰ ਕਿਵੇਂ ਇਕਸੁਰ ਕਰਨਾ ਹੈ? ਇਸ ਕਰਕੇ ਉਹ ਅਕਸਰ ਜਾਂ ਟਿੱਪਣੀ ਕਰਨ ਦਾ ਜਾਂ ਉਪ-ਭਾਵਕਤਾ ਦਾ ਆਸਰਾ ਲੈਂਦਾ ਹੈ। ਅਤੇ ਅੱਜ ਇਹ ਦੋਵੇਂ ਹੀ ਸੰਦ ਕਲਾ ਦੇ ਪੱਖੋਂ ਉੱਚਾ ਮੁੱਲ ਨਹੀਂ ਰਖਦੇ।

ਜੇ ਇਸ ਸੰਗ੍ਰਹਿ ਦੀ ਪਹਿਲੀ ਅਤੇ ਟਾਈਟਲ ਕਹਾਣੀ, 'ਪਾਟਿਆ ਦੁੱਧ’ ਨੂੰ ਹੀ ਲਈਏ ਤਾਂ ਸ. ਤਰਸੇਮ ਦੀ ਕਲਾ ਅਤੇ ਚਿੰਤਨ ਦੇ ਸਾਰੇ ਦਵੰਦ ਸਾਡੇ ਸਾਹਮਣੇ ਆ ਜਾਂਦੇ ਹਨ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਇਸ ਕਹਾਣੀ ਵਿਚ ਬੁਨਿਆਦੀ ਸਮੱਸਿਆ ਮਕਾਨ ਦੀ ਹੈ। ਪਰ ਇਹ ਮਕਾਨ ਲੋੜ ਵਜੋਂ ਨਹੀਂ, ਜਾਇਦਾਦ ਵਜੋਂ ਉਭਰ ਕੇ ਆਉਂਦਾ ਹੈ। ਜੇ ਲੜ ਵਜੋਂ ਹੋਵੇ ਤਾਂ ਜਲੌਰੇ ਦੇ ਮਾਪਿਆਂ ਦੀ ਸੋਚਣੀ ਵਧੇਰੇ ਯਥਾਰਥਕ ਹੈ। ਪਰ ਜਲੌਰਾ ਤਾਂ ਜਾਇਦਾਦ ਵਾਲਿਆਂ ਵਲੋਂ ਹੁੰਦੇ ਸ਼ੋਸ਼ਣ ਦਾ ਜਵਾਬ ਜਾਇਦਾਦ ਬਣਾ ਕੇ ਦੇਣਾ ਚਾਹੁੰਦਾ ਹੈ। ਤਾਂ ਵੀ ਸਭ ਕੁਝ ਹੱਡਾਂ ਨਾਲ ਵਾਪਰਣ ਦੇ ਬਾਵਜੂਦ ਉਸ ਨੂੰ ਇਹ ਗਿਆਨ ਨਹੀਂ ਹੁੰਦਾ ਕਿ ਨਿਰੋਲ ਦਿਹਾੜੀ ਦੀ ਕਿਰਤ ਉਤੇ ਇਹ ਗੱਲ ਸੰਭਵ ਨਹੀਂ, ਭਾਵੇਂ ਦਿਹਾੜੀ ਵੀਹ ਰੁਪਏ ਰੋਜ਼ (|) ਹੀ ਕਿਉਂ ਨਾ ਹੋਵੇ, ਤੇ ਇੱਲਤਾਂ ਵੀ ਕੋਈ ਨਾ ਲੱਗੀਆਂ ਹੋਣ। "ਬਣਾ ਕੇ ਦਿਖਾਉਂ" ਦੀ ਭਾਵਨਾ ਬੜੀ ਪ੍ਰਬਲ ਹੈ, ਪਰ 'ਜਾਇਦਾਦ' ਦੇ ਪ੍ਰਸੰਗ ਵਿਚ ਇਹ ਜਲੌਰੇ ਨੂੰ ਹੀਰੋ ਨਹੀਂ ਬਣਾ ਸਕਦੀ। ਦੂਜੇ ਪਾਸੇ, ਉਸ ਦੇ ਦੁੱਖ ਨਾਲ ਵਾਪਰਦਾ ਦੁਖਾਂਤ ਉਸ ਦੀ ਬੁਜ਼ਦਿਲੀ ਕਰਕੇ ਅਤੇ ਜਾਨ ਨੂੰ ਪਿਆਰਾ ਕਰਨ ਕਰਕੇ ਹੈ, ਨਾ ਕਿ ਉਸ ਦੀ ਗ਼ਰੀਬੀ ਕਰਕੇ। ਆਪਣੀ ਇਸ ਅਵਸਥਾ ਦਾ ਉਸ ਦੇ ਆਪਣੇ ਵਲੋਂ ਵੀ ਬਿਆਨ ("ਕੇਰਾਂ ਈ ਬਿਰਲੇ ਦਾ ਕਾਕਾ ਬਣ ਗਿਆ। ਇਹ ਵਹਿਮ ਤਾਂ ਸਰਦਾਰਾਂ ਤੇ ਸ਼ਾਹੂਕਾਰਾਂ ਦੇ ਕਾਕਿਆਂ ਲਈ ਹੁੰਦੇ ਐ।") ਉਪਰੋਕਤ ਸਾਰੀ ਅਵਸਥਾ ਦਾ ਹੀ ਅਚੇਤ ਇਕਬਾਲ ਹੈ। ਇਹਨਾਂ ਤੱਥਾਂ ਦੇ ਹੁੰਦਿਆਂ ਹੋਇਆਂ ਉਪਭਾਵਕ ਹੋਏ ਤੋਂ ਬਿਨਾਂ ਜਲੌਰੇ ਨਾਲ ਹਮਦਰਦੀ ਨਹੀਂ ਦਿਖਾਈ ਜਾ ਸਕਦੀ, ਅਤੇ ਜਲੌਰੇ ਲਈ ਹਮਦਰਦੀ ਪੈਦਾ ਕਰਨਾ ਕਹਾਣੀ ਦਾ ਮੁੱਖ ਮੰਤਵ ਹੈ।

ਲੱਛੀ ਤੇਰੇ ਬੰਦ ਨਾ ਬਣੇ ਵਿਚ ਸਾਰੀ ਦਿਲਚਸਪੀ ਬਾਂਡੇ ਕਰਨੈਲ ਸਿੰਘ ਦਾ ਵਿਆਹ ਹੋਣ ਜਾਂ ਨਾ ਹੋਣ ਵਿਚ ਹੈ। ਜਦੋਂ ਇਹ ਦਿਲਚਸਪੀ ਖ਼ਤਮ ਹੋ ਜਾਂਦੀ ਹੈ, ਤਾਂ ਕਰਨੈਲ ਸਿੰਘ ਦੀ ਮੌਤ ਕਰਵਾ ਦਿੱਤੀ ਜਾਂਦੀ ਹੈ, ਕਿਉਂਕਿ ਸੁਖਾਂਤ ਕਹਾਣੀ ਦੇ ਸਮੁੱਚੇ ਮਾਹੌਲ ਨਾਲ ਅਤੇ ਪਿੱਛੇ ਕੰਮ ਕਰਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ। ਇਸ ਕਹਾਣੀ ਵਿਚ ਵੀ ਉਪਭਾਵਕਤਾ ਦਾ ਚੱਕਰ ਵਿਆਹ ਨਾਲ ਸੰਬੰਧਿਤ ਆਖ਼ਰੀ ਘਟਣਾ (ਵਿਚੋਲੇ ਜੰਗ ਸਿੰਘ ਦੀ ਬੇਈਮਾਨੀ ਸਾਹਮਣੇ ਆਉਣ) ਨਾਲ ਸ਼ੁਰੂ ਹੋ ਜਾਂਦਾ ਹੈ, ਅਤੇ ਕਹਾਣੀ ਵਿਚਲੇ ਇਸ ਮੋੜੇ ਤੋਂ ਹੀ ਕੋਈ ਸਿਆਣਾ ਪਾਠਕ ਅੰਤ ਦਾ ਅੰਦਾਜ਼ਾ ਲਾ ਸਕਦਾ ਹੈ। ਕਹਾਣੀ ਦਾ ਆਰੰਭ ਵੀ ਇਕ ਗ਼ਲਤ ਤਰ੍ਹਾ ਦੇ ਵਿਰੋਧ ਨੂੰ ਪੇਸ਼ ਕਰਨ ਨਾਲ ਹੁੰਦਾ ਹੈ। ਬਾਂਡਾਂ ਕਾਰੀਗਰ ਰਿਕਸ਼ੇ ਵਾਲੇ ਨੂੰ ਇਕ ਘਟੀਆ ਨਸਲ ਦਾ ਜੀਵ ਬਣਾ ਕੇ ਪੇਸ਼ ਕਰੇ ਰਿਹਾ ਹੈ।

'ਬੱਦਲਾਂ ਵਿਚ ਧੁੱਪ ਦੀ ਲੀਕ' ਖੜੀ ਹੀ ਇਕ ਗ਼ਲਤ ਤਰ੍ਹਾਂ ਦੇ ਵਿਰੋਧ ਦੇ ਸਿਰ ਉਤੇ ਹੈ। "ਦੇਖ ਲਾਭ ਮੰਨੀ ਤੇਰੀ ਗੱਲ ਬਈ ਅੱਖਾਂ ਬਿਨਾਂ ਕੁਝ ਨਹੀਂ ਬਣਦਾ। ਪਰ ਕੀ ਨੌਕਰੀ ਵੀ ਕਿਹੜੀ ਮਿਲਦੀ ਹੈ ਕਿਤੇ।" ਸੋ ਸਵਾਲ ਇਹ ਨ ਨੁਚੜਦਾ ਹੈ: ਅੱਖਾਂ ਚਾਹੀਦੀਆ ਹਨ ਜਾਂ ਨੌਕਰੀ? ਅਤੇ ਕਹਾਣੀ ਦਾ ਜਵਾਬ ਨੌਕਰੀ ਦੇ ਹੱਕ ਵਿਚ ਹੈ, ਜੋ ਕਿ ਫਿਰੇ ਇਕ ਵਿਚਾਰਧਾਰਕ ਟੇਢ ਹੈ, ਜਿਸ ਵਿਚ ਰੋਟੀ ਦਾ ਮਸਲਾ ਸਰਬ-ਪ੍ਰਥਮ ਮਸਲਾ ਹੈ। ਅਤੇ ਕਹਾਣੀ ਵਿਚ ਇਹ ਦੋਵੇਂ ਚੀਜ਼ਾਂ ਅਜੇ ਸੰਭਾਵਨਾ ਦੀ ਪੱਧਰ ਉਤੇ ਹਨ, ਸੁਨਿਸਚਤਤਾ ਦੀ ਪੱਧਰ ਉਤੇ ਨਹੀਂ, ਜਿਸ ਕਰਕੇ ਹਲ ਹੋਰ ਵੀ ਉਪਭਾਵਕ ਲਗਦਾ ਹੈ।

ਸੋ ਠੀਕ ਵਿਸ਼ੇ ਦੀ ਚੋਣ, ਉਸ ਦੀ ਠੀਕ ਪੇਸ਼ਕਾਰੀ ਅਤੇ ਹੱਲ ਲਗਭਗ ਸਾਰੀਆਂ ਕਹਾਣੀਆਂ ਵਿਚ ਹੀ ਸਮੱਸਿਆ ਬਣੇ ਹੋਏ ਹਨ। ਜਿਥੇ ਨਿਸਚਿਤਤਾ ਹੈ ਵੀ, ਉਹ ਐਸੀ ਨਹੀਂ ਜਿਹੜੀ ਸਾਡੀ ਸਮਝ ਅਤੇ ਸੰਵੇਦਨਾ ਨੂੰ ਕੋਈ ਨਵਾਂ ਪਸਾਰ ਦੇ ਸਕੇ। 'ਬੌਣਾ' ਕਹਾਣੀ ਹੀਰਾ ਸਿੰਘ ਦਰਦ ਦੀ 'ਪੀਰ ਗਾਲੜ ਸ਼ਾਹ’ ਦੀ ਹੀ ਪਰੰਪਰਾ ਵਲ ਨੂੰ ਪਿੱਛੇ ਜਾਂਦੀ ਹੈ। ਇਥੇ ਵੀ ਕਹਾਣੀ ਦੀ ਬਣਤਰ ਅਖੀਰ ਤਕ ਆਪਣਾ ਭੇਤ ਸਾਂਭ ਰੱਖਣ ਦੀ ਸਮਰੱਥਾ ਨਹੀਂ ਰਖਦੀ। ਸੁਣਿਆਰੇ ਦਾ ਮੁਸ਼ਕੜੀਆਂ ਵਿਚ ਹਸਦਿਆਂ ਤਵੀਤ ਹਵਾਲੇ ਕਰਨਾ ਅੰਤ ਦਾ ਭੇਤ ਪਹਿਲਾਂ ਹੀ ਖੁੱਲ੍ਹ ਜਾਂਦਾ ਹੈ।

ਇਸੇ ਤਰ੍ਹਾਂ ਕਰ ਕਿਸਦਾ ਹੈ? ਨਾਂ ਦੀ ਕਹਾਣੀ ਵਿਚ ਇਹ ਏਡਾ ਵੱਡਾ ਸਵਾਲ ਸਿਰਫ਼ ਇਹ ਜਵਾਬ ਦੇਣ ਲਈ ਉਠਾਉਣਾ ਕਿ "ਇਥੇ ਤਾਂ ਆਵਾ ਹੀ ਊਤਿਆ ਪਿਆ ਹੈ", ਜਾਂ "ਇਸ ਹਮਾਮ ਵਿਚ ਤਾਂ ਸਾਰੇ ਹੀ ਨੰਗੇ ਹਨ", ਇਕ ਸਾਧਾਰਣ ਪੱਧਰ ਦੇ ਅਬੌਧਕ ਪ੍ਰਤਿਕਰਮ ਨੂੰ ਸਾਹਿਤਕ ਪ੍ਰਮਾਣਿਕਤਾ ਦੇਣਾ ਹੈ। ਹਾਲਾਂ ਕਿ ਜੇ ਆਖ਼ਰੀ ਘਟਣਾ ਨੂੰ ਛੱਡ ਦੇਈਏ ਤਾਂ ਕੁਝ ਪਾਤਰਾਂ ਦੇ ਚਰਿਤ-fਚਣ ਦੇ ਪੱਖ ਇਸ ਵਿਚ ਚੰਗੀ ਕਹਾਣੀ ਬਨਣ ਦੀਆਂ ਸੰਭਾਵਨਾਵਾਂ ਮੌਜੂਦ ਸਨ । ਸਾਧਾਰਣ ਪੱਧਰ ਦੇ ਅਬੰਧਕ ਪ੍ਰਤਿਕਰਮ ਨੂੰ ਸਾਹਿਤਕ ਪ੍ਰਮਾਣਿਕਤਾ ਦੇਣ ਦੀ ਹੀ ਇਕ ਹੋਰ ਉਦਾਹਰਣ ‘ਬਦਲਦੇ ਦਾਇਰੇ' ਹੈ : "ਜਦੋਂ ਦੇਵਕੀ ਵਿਆਹੀ ਸੀ ਸਾਲਿਆਂ ਦੇ ਭੰਗ ਭੁੱਜਦੀ ਸੀ । ਹੁਣ ਚਾਰ ਪੈਸੇ ਹੋ ਗਏ । ਰਿਸ਼ਤੇਦਾਰ ਨੂੰ ਰਿਸ਼ਤੇਦਾਰ ਹੀ ਮੰਨਣੋਂ ਹਟ ਗਏ । ਉਪਰੋਕਤ ਦੋਹਾਂ ਕਹਾਣੀਆਂ ਵਿਚ ਮਸਲਾ ਇਹ ਨਹੀਂ ਕਿ ਇਹ ਯਥਾਰਥ ਨੂੰ ਪੇਸ਼ ਨਹੀਂ ਕਰਦੀਆਂ, ਜਾਂ ਤੱਥ ਤੋਂ ਉਲਟ ਜਾਂਦੀਆਂ ਹਨ, ਮਸਲਾ ਇਹ ਹੈ ਕਿ ਇਹਨਾਂ ਵਿਚਲਾ ਸੱਚ ਸਾਡੀ ਸਾਧਾਰਣ ਸੂਝ ਦਾ ਹੁਣ ਏਥੋਂ ਤਕ ਹਿੱਸਾ ਬਣ ਚੁੱਕਾ ਹੈ ਕਿ ਸਿਰਫ਼ ਇਹ ਦੱਸਣ ਲਈ ਕਹਾਣੀ ਲਿਖ ਦੇਣਾ ਕੋਲਾ ਅਤੇ ਸਮੇਂ ਦੀ ਵਰਤੋਂ ਦਾ ਬਹੁਤਾ ਉਪਯੋਗੀ ਢੰਗ ਨਹੀਂ ਕਿਹਾ ਜਾ ਸਕਦਾ।

ਘਟਣਾਵਾਂ ਦੀ ਚੋਣ ਕਰਨ ਅਤੇ ਉਹਨਾਂ ਨੂੰ ਉਭਾਰਨ ਵਿਚਲੀ ਅਸਪਸ਼ਟਤਾ ਤੋਂ ਹੀ ਇਹ ਗੱਲ ਵੀ ਨਿਕਲਦੀ ਹੈ ਕਿ ਸ. ਤਰਸੇਮ ਇਹ ਨਿਸ਼ਚਿਤ ਨਹੀਂ ਕਰ ਸਕਦਾ ਕਿ ਆਪਣੇ ਮੁੱਖ ਪਾਤਰ ਵਲ ਕੀ ਵਤੀਰਾ ਅਪਣਾਉਣਾ ਹੈ । ਕਸੂਰ ਕਿਸਦਾ ਹੈ ? ਅਤੇ ਬੌਣਾ ਵਿਚ ਉਸ ਨੇ ਵਿਅੰਗ ਕਰਨ ਦਾ ਤਰੀਕਾ ਅਪਣਾਇਆ ਹੈ । ਬਾਕੀ ਸਭ ਕਹਾਣੀਆਂ ਵਿਚ ਉਸਦਾ ਪ੍ਰਧਾਨ ਵਤੀਰਾ ਪਾਤਰ ਤਿ ਤੇ ਰਸ ਉਪਜਾਉਣ ਦਾ ਹੈ । ਸੁੱਕਾ-ਪੁੱਕਾ ਵਿਚ ਗੱਲ ਸ਼ੁਰੂ ਵਿਅੰਗਮਈ ਅੰਦਾਜ਼ ਨਾਲ ਹੁੰਦੀ ਹੈ, ਪਰ ਖ਼ਤਮ ਫਿਰ ਤਰਸ ਦੀ ਭਾਵਨਾ ਪੈਦਾ ਕਰਨ ਨਾਲ ਹੀ ਹੁੰਦੀ ਹੈ । ਇਹ ਤਰਸ ਦੀ ਭਾਵਨਾ ਪੈਦਾ ਕਰਨਾ ਵੀ ਉਸ ਤਿਕੋਣ ਪਿੱਛੇ ਕੰਮ ਕਰਦੀ ਵਿਚਾਰਧਾਰਾ ਦਾ ਹੀ ਹਿੱਸਾ ਹੈ, ਜਿਸ ਦਾ ਮੈਂ ਉੱਪਰ ਜ਼ਿਕਰ ਕਰ ਚੁੱਕਾ ਹਾਂ ।
ਇਹ ਵਿਚਾਰਧਾਰਾ ਕੀ ਹੈ ਜਿਸ ਨੇ, ਮੈਨੂੰ ਲੱਗਦਾ ਹੈ, ਸ. ਤਰਸ਼ੇਮ ਦੀ ਕਲਾਦ੍ਰਿਸ਼ਟੀ ਨਾਲ ਛੇਲ ਕੀਤਾ ਹੈ ? ਇਹ ਵਿਚਾਰਧਾਰਾ ਸਾਨੂੰ ਪ੍ਰੋਫ਼ੈਸਰ ਮੋਹਨ ਸਿੰਘ ਦੇ ਸਮੇਂ ਵਲ ਲੈ ਜਾਂਦੀ ਹੈ, ਜਦੋਂ ਸੰਸਾਰ ਵਰਤਾਰਿਆਂ ਦਾ ਇਕ ਸਰਲੀਕ੍ਰਿਤ ਰੂਪ ਵੀ ਸਾਡੇ ਲਈ ਇਕ ਨਵਾਂ ਚਾਨਣ ਸੀ, ਜਿਸ ਵਿਚ ਜਾਂ 'ਲੋਕ' ਹੁੰਦੇ ਸਨ, ਜਾਂ 'ਜੰਕਾਂ' ਹੁੰਦੀਆਂ ਸਨ । ਜੋ ਜੋਕਾਂ' ਨਹੀਂ ਸਨ, ਉਹ ਸਾਰੇ 'ਲੋਕ' ਸਨ । ਜੋਕਾਂ ਸਾਡੀ ਨਫ਼ਰਤ ਦੀਆਂ ਪਾਤਰ ਸਨ, ਅਤੇ ਲੋਕ ਸਾਡੇ ਹਮਦਰਦੀ ਅਤੇ ਤਰਸ ਦੇ ਪਾਤਰ ਸਨ । ਇਸ ਦਾ ਅਗਲਾ ਪਸਾਰ ਇਹ ਸੀ ਕਿ ਲੋਕਾਂ' ਤੋਂ ਭਾਵ ਅਸੀਂ ਗ਼ਰੀਬਾਂ ਅਤੇ ਮਜ਼ਦੂਰਾਂ ਦੇ ਸਮੂਹ ਦਾ ਲੈਂਦੇ ਸਾਂ । ਕਿਸੇ ਦਾ ਗਰੀਬ ਅਤੇ ਮਜ਼ਦੂਰ ਹੋਣਾ ਹੀ ਆਪਣੇ ਆਪ ਵਿਚ ਇਸ ਗੱਲ ਦਾ ਸਬੂਤ ਸੀ ਕਿ ਉਹ ਸ਼ੋਸ਼ਿਤ ਹੈ, ਇਸ ਲਈ ਸਾਡੀ ਹਮਦਰਦੀ ਦਾ ਪਾਤਰ ਹੈ । | '
 ਲੋਕ' ਦਾ ਸੰਕਲਪ ਰਾਜਨੀਤੀ ਵਿਚ ਤਾਂ ਅਜੇ ਵੀ ਅਰਥ ਰਖਦਾ ਹੈ, ਪਰ ਸਾਹਿਤ ਵਿਚ, ਅਤੇ ਖ਼ਾਸ ਕਰਕੇ ਗਲਪ ਸਾਹਿਤ ਵਿਚ, ਇਹ ਇਕ ਮਹਾਂ-ਧੰਦਕਾਰ ਹੈ, ਜਿਹੜਾ ਸਾਨੂੰ ਕੋਈ ਰਾਹ ਨਹੀਂ ਦਿਖਾਉਂਦਾ। ਗਲਪ ਠੋਸ ਚਿਹਰਿਆਂ ਅਤੇ ਹਸਤੀਆਂ ਨਾਲ ਸਬੰਧ ਰਖਦੀ ਹੈ । ਜੇ ਚਿਹਰੇ ਅਤੇ ਹਸਤੀਆਂ ਠੋਸ ਬਣ ਕੇ ਨਹੀਂ ਉਭਰਦੇ ਤਾਂ ਗਲਪ ਸਫਲ ਨਹੀਂ ਹੁੰਦੀ । ਕਿਸੇ ਿਚਹਰੇ ਜਾਂ ਹਸਤੀ ਨੂੰ ਉਸ ਦੇ ਆਪਣੇ ਨਿੱਕੇ ਤੋਂ ਨਿੱਕੇ ਵਿਸਥਾਰ ਵਿਚ ਬਿਆਨ ਕਰ ਦੇਣਾ ਉਸ ਨੂੰ ਠੋਸ ਨਹੀਂ ਬਣਾਉਂਦਾ। ਉਸ ਨੂੰ ਠੋਸ ਬਣਾਉਣ ਵਾਲੀ ਚੀਜ਼ ਇਹ ਹੁੰਦੀ ਹੈ ਕਿ ਕਿਸੇ ਖ਼ਾਸ ਇਤਿਹਾਸਕ ਪੜਾਅ ਉਤੇ ਉਹ ਆਪਣੇ ਚੁਗਿਰਦੇ ਨਾਲ ਕਿਹੜੀਆਂ ਤੰਦਾਂ ਨਾਲ ਜੁੜੇ ਹੋਏ ਹਨ ਅਤੇ ਕੀ ਰੋਲ ਅਦਾ ਕਰੋ ਰਹੇ ਹਨ। ਇਹ ਇਤਿਹਾਸਕਤਾ ਇਕ ਮਹੱਤਵਪੂਰਣ ਲੋੜ ਹੈ। ਆਮ ਕਿਹਾ ਜਾਂਦਾ ਹੈ ਕਿ ਇਤਿਹਾਸ ਲੋਕ ਸਿਰਜਦੇ ਹਨ। ਸਾਹਿਤ ਲਈ ਜ਼ਰੂਰੀ ਇਹ ਹੈ ਕਿ ਉਹ ਲੋਕਾਂ ਨੂੰ ਇਸ ਇਤਿਹਾਸ ਸਿਰਜਣ ਦੀ ਪ੍ਰਕਿਰਿਆ ਦੇ ਦੌਰਾਨ ਜਾਂ ਇਸ ਦੇ ਪਿਛੋਕੜ ਵਿਚ ਦੇਖੇ, ਇਸ ਪ੍ਰਕਿਰਿਆ ਦੇ ਨਾਲ ਉਹਨਾਂ ਦੇ ਸੰਬੰਧ ਨੂੰ ਉਘਾੜੇ। ਇਹ ਗੱਲ ਨਿੱਕੀ ਕਹਾਣੀ ਵਿਚ ਵੀ ਕੀਤੀ ਜਾ ਸਕਦੀ ਹੈ, ਅਤੇ ਸਫਲਤਾ ਨਾਲ ਕਈ ਲੇਖਕਾਂ ਵਲੋਂ ਕੀਤੀ ਵੀ ਗਈ ਹੈ।

ਅੱਜ ਸਿਰਫ਼ ਗ਼ਰੀਬ, ਮਜ਼ਦੂਰ ਜਾਂ ਮੁਜ਼ਾਰਾ ਹੋਣਾ ਕਿਸੇ ਨੂੰ ਸਾਡੀ ਹਮਦਰਦੀ ਦਾ ਪਾਤਰ ਨਹੀਂ ਬਣਾ ਸਕਦਾ, ਜਾਂ ਕਿਸੇ ਦਾ ਅਮੀਰ, ਸਰਮਾਏਦਾਰ, ਕਾਰਖ਼ਾਨੇਰੇ, ਜ਼ਿਮੀਂਦਾਰ ਹੋਣਾ ਉਸ ਨੂੰ ਸਾਡੀ ਨਫ਼ਰਤ ਦਾ ਪਾਤਰ ਨਹੀਂ ਬਣਾ ਦੇਂਦਾ। ਹਮਦਰਦੀ ਜਾਂ ਨਫ਼ਰਤ ਉਜਾਗਰ ਕਰਨਾ ਵੈਸੇ ਵੀ ਉੱਤਮ ਸਾਹਿਤ ਦੇ ਲੱਛਣ ਨਹੀਂ। ਲੋੜ ਇਸ ਗੱਲ ਦੀ ਹੁੰਦੀ ਹੈ ਕਿ ਸਮਕਾਲੀ ਇਤਿਹਾਸਕ ਪ੍ਰਕਿਰਿਆ ਦੇ ਸੰਦਰਭ ਵਿਚ ਵਿਅਕਤੀ ਦਾ ਰੋਲ ਉਭਰ ਕੇ ਸਾਹਮਣੇ ਆਏ, ਇਸ ਪ੍ਰਕਿਰਿਆ ਵਿਚ ਉਸ ਦਾ ਸਥਾਨ ਸਪਸ਼ਟ ਹੋਵੇ।

ਇਸ ਪੱਖੋਂ ਦੇਖਿਆਂ ਸ. ਤਰਸੇਮ ਦੀਆਂ ਲਗਭਗ ਸਾਰੀਆਂ ਕਹਾਣੀਆਂ ਦੇ ਪਾਤਰ ਨਿਗੁਣੇ ਪਾਤਰ ਹਨ, ਜਿਹੜੇ ਇਤਿਹਾਸਕ ਪ੍ਰਕਿਰਿਆ ਦੇ ਨਾਲ ਨਫ਼ੀ ਸਾਪੇਖਤਾਂ ਰਖਦੇ ਹਨ। ਨਿਗੂਣੇ ਉਹ ਇਸ ਕਰਕੇ ਨਹੀਂ ਕਿ ਉਹ ਹੇਠਲੀਆਂ ਸ਼ਰੇਣੀਆਂ ਨਾਲ ਸੰਬੰਧ ਰੱਖਦੇ ਹਨ। ਨਿਗੁਣੇ ਉਹ ਇਸ ਲਈ ਹਨ ਕਿ ਉਹ ਆਪਣੇ ਹੀ ਘਟੀਆ ਪੱਧਰ ਦੇ ਜੀਵਨ ਵਿਚ ਗ੍ਰਸੇ ਹੋਏ ਆਪਣੀਆਂ ਨਿਗੂਣੀਆਂ ਖ਼ਾਹਸ਼ਾਂ, ਲੋੜਾਂ, ਹੇਰਵਿਆਂ ਨੂੰ ਸਭ ਕੁਝ ਸਮਝੀ ਬੈਠੇ ਹਨ। ਇਸੇ ਪੱਖ ਤੋਂ ਹੀ ਉਹ ਜ਼ਿੰਦਗੀ ਬਾਰੇ ਵੀ ਟਿੱਪਣੀ ਕਰਦੇ ਹਨ। ਅਤੇ ਇਸੇ ਗੱਲ ਤੋਂ ਉਹ ਚੇਤੰਨ ਨਹੀਂ ਕਿ ਉਹ ਕਿਸ ਪੱਧਰ ਦੀ ਜ਼ਿੰਦਗੀ ਜਿਉਂ ਰਹੇ ਹਨ। ਨਾ ਹੀ ਲੇਖਕ ਦਾ ਇਹ ਦੱਸਣ ਦਾ ਯਤਨ ਹੈ ਕਿ ਉਹ ਕਿਸ ਪੱਧਰ ਦਾ ਜੀਵਨ ਜਿਉਂ ਰਹੇ ਹਨ।

ਇਸ ਤਰ੍ਹਾਂ ਦੇ ਪਾਤਰ ਸਾਹਿਤ ਵਿਚ ਵਰਜਿਤ ਨਹੀਂ। ਪਰ ਇਤਿਹਾਸਕ ਕਿਰਿਆਂ ਦੇ ਨਾਲ ਉਹਨਾਂ ਦੀ ਇਹ ਨਫ਼ੀ ਸਾਪੇਖਤਾ ਜੇ ਉਘੜਦੀ ਨਹੀਂ, ਤਾਂ ਉਹ ਇਕ ਗ਼ਲਤੇ ਜਿਹਾ ਪ੍ਰਭਾਵ ਪੈਦਾ ਕਰਨ ਦਾ ਖ਼ਤਰਾ ਹਮੇਸ਼ਾਂ ਬਣੇ ਰਹਿੰਦੇ ਹਨ।

ਇਸ ਸਾਰੇ ਕੁਝ ਦਾ ਹੀ ਸਿੱਟਾ ਇਹ ਨਿਕਲਿਆ ਹੈ ਕਿ ਵਿਸਥਾਰ ਦਾ ਪਿਆਰ ਵੀ ਕਹਾਣੀਆਂ ਵਿਚ ਠੋਸਣ ਭਰਨ ਦੀ ਥਾਂ ਇਕ ਰੇਤ ਵਰਗੀ ਤਰਲਤਾ ਜਿਹੀ ਲੈ ਆਉਂਦਾ ਹੈ, ਜਿਸ ਨਾਲ ਸਾਰਾ ਕੁਝ ਹੱਥਾਂ ਵਿਚੋਂ ਕਿਰ ਜਾਂਦਾ ਹੈ।

ਕਹਾਣੀਆਂ ਦੀ ਭਾਸ਼ਾ ਇਕ ਹੋਰ ਚੀਜ਼ ਹੈ ਜਿਹੜੇ ਕਿਸੇ ਵੀ ਸੁਹਜ ਰੱਖਣ ਵਾਲੇ ਪਾਠਕ ਨੂੰ ਖਟਕਦੀ ਹੈ । ਸਹਿਤਕਾਰ ਦਾ ਪਹਿਲਾ ਫ਼ਰਜ਼ ਆਪਣੀ ਭਾਸ਼ਾ ਵਲ ਹੁੰਦਾ ਹੈ । ਆਪਣੀ ਗੱਲ ਕਹਿੰਦਾ ਹੋਇਆ ਉਹ ਨਾਲ ਹੀ ਆਪਣੀ ਭਾਸ਼ਾ ਨੂੰ ਵੀ ਮਾਂਝੀ, ਸੰਵਾਰੀ ਅਤੇ ਅਮੀਰ ਬਣਾਈ ਜਾਂਦਾ ਹੈ, ਇਸ ਵਿਚ ਨਵੀਆਂ ਸੰਭਾਵਨਾਵਾਂ ਜਗਾਈ ਜਾਂਦਾ ਹੈ । ਸਾਹਿਤ ਵਿਚ ਭਾਸ਼ਾ ਅਤੇ ਉਪਭਾਸ਼ਾ ਦੀ ਸੰਬਾਦਕਤਾ ਦਾ ਵੀ ਆਪਣਾ ਇਕ ਸੁਹਜਮਈ ਰੋਲ ਹੁੰਦਾ ਹੈ । ਉਪਭਾਸ਼ਾ ਨੂੰ ਭਾਸ਼ਾ ਦੀ ਥਾਂ ਦੇਣ ਨਾਲ ਉਪਭਾਸ਼ਾ ਦਾ ਕੁਝ ਨਹੀਂ ਸੌਰਦਾ, ਭਾਸ਼ਾ ਜ਼ਰੂਰ ਵਿਗੜ ਜਾਂਦੀ ਹੈ । ਉਦਾਹਰਣ ਵਜੋਂ, ਚਿੱਟੇ ਹੋਏ ਦੁੱਧ ਦੀ ਥਾਂ ਪਾਟਿਆ ਦੁੱਧ, ਭਾਸ਼ਾਈ ਅਮੀਰੀ ਵਲ ਨਹੀਂ, ਭਾਸ਼ਾਈ ਕੰਗਾਲੀ ਵਲ ਲਿਜਾਂਦਾ ਹੈ । ਠੇਠ ਪੰਜਾਬੀ ਵਿਚ ਦੁੱਧ ਦੇ ਛਿੱਟਣ ਨੂੰ ਅਲੰਕਾਰਕ ਰੂਪ ਵਿਚ ਵਰਤਦਿਆਂ ਬੁੱਧ ਢੱਟਣ ਦੀ ਗੱਲ ਕੀਤੀ ਜਾਂਦੀ ਹੈ, ਬੰਦਾ ਵੀ ਫੱਟ ਜਾਂਦਾ ਹੈ, ਅਤੇ ਇਸੇ ਤਰ੍ਹਾਂ ਹੋਰ ਵੀ ਕਈ ਵਾਕੰਸ਼ ਬਣ ਜਾਂਦੇ ਹਨ, ਪਰ ਪਾਟੇ ਦੁੱਧ ਵਿਚ ਉਪਭਾਸ਼ਾਈ ਚਰਿੱਤ ਪੇਸ਼ ਕਰਨ ਤੋਂ ਵੱਧ ਕੋਈ ਸੰਭਾਵਨਾ ਨਹੀਂ। ਵੈਸੇ, ਠੇਠ ਭਾਸ਼ਾ ਕਿਸੇ ਖ਼ਾਸ ਇਲਾਕੇ ਦੀ ਉਪਭਾਸ਼ਾ ਨਹੀਂ ਹੁੰਦੀ, ਸਗੋਂ ਇਹ ਕਿਸੇ ਭਾਸ਼ਾ ਦੇ ਬੱਲਣ ਵਾਲਿਆਂ ਦੀ ਸਾਂਝੀ ਭਾਸ਼ਾ ਹੁੰਦੀ ਹੈ, ਜਿਹੜੀ ਇਤਿਹਾਸਕ ਵਿਕਾਸ ਵਿਚੋਂ ਲੰਘੀ ਹੁੰਦੀ ਹੈ ਅਤੇ ਜਿਸ ਵਿਚ ਸਾਰੀਆਂ ਉਪਭਾਸ਼ਾਵਾਂ ਨੇ ਆਪਣਾ ਹਿੱਸਾ ਪਾਇਆ ਹੁੰਦਾ ਹੈ । ਸ. ਤਰਸੇਮ ਨੇ ਤਾਂ ਆਪਣੀ ਉਪਭਾਸ਼ਾ ਨੂੰ ਭਾਸ਼ਾ ਦੀ ਥਾਂ ਦੇਣ ਲੱਗਿਆਂ ਵੀ ਇਸ ਵਿਚੋਂ ਛਿੱਲੇ, ਤਰਾਸ਼ੇ, ਕੰਮਲ ਰੂਪ ਧਾਰਨ ਕਰ ਚੁੱਕੇ ਗੀਟੇ ਨਹੀਂ ਚੁਣੇ, ਸਗੋਂ ਅਕਸਰ ਖਿਗਰਾਂ ਦੀ ਚੋਣ ਕੀਤੀ ਹੈ । ਥਾਂ ਥਾਂ ਉਤੇ 'ਚੂਹੀ' ਦਾ ਅੱਗੇ ਆ ਜਾਣਾ ਸਾਡੇ ਸੁਹਜ ਨੂੰ ਸੱਟ ਲਾਉਂਦਾ ਹੈ । ਗਾਲਾਂ ਦੀ ਥਾਂ-ਥਾਂ ਵਰਤੋਂ ਵੀ ਯਥਾਰਥਵਾਦ ਵਲ ਨਹੀਂ, ਪ੍ਰਕਿਰਤੀ ਵਾਦ ਵਲ ਝੁਕਾਅ ਰੱਖਦੀ ਹੈ ।

"ਕੁੱਤਾ ਬਿੱਲਾ ਲੱਕ , “ਡਬਲ ਰੋਟੀਆਂ... ਰੁੜ ਗਈਆਂ', 'ਹੰ ਦੇਸੇ, “ਚਲੇ ਨੂੰ ਜਗਦਾ ਕਰ ਲਿਆ, “ਜੱਟਾਂ ਨੂੰ ਪੁਲਸ ਨੇ ਆ ਬਗਲਿਆ, 'ਭਰਿੰਡਾਂ ਚੋਪੜਨੀਆਂ". “ਕਬੀਲਦਾਰੀ ਕਿਓਂਟਣੀ ਆਦਿ ਕਈ ਸ਼ਬਦ, ਵਾਕ, ਅਤੇ ਵਾਕੰਸ਼ ਐਸੇ ਹਨ ਜਿਹੜੇ ਸੰਮਤ ਘੇਰੇ ਵਿਚ ਹੀ ਪਰਵਾਨਗੀ ਰੱਖਦੇ ਹਨ ਜਿਸ ਕਰਕੇ ਇਹ ਅਰਥ-ਸੰਚਾਰ ਵਿਚ ਅੜਿਚਣ ਬਣਦੇ ਹਨ, ਸਗੋਂ ਭੁਲੇਖੇ ਦਾ ਕਾਰਨ ਬਣਦੇ ਹਨ । ਸ਼ਬਦਜੋੜਾਂ ਦੇ ਉਪਭਾਸ਼ਾਈ ਰੂਪ ਅਤੇ ਵਾਕਾਂ ਦੀ ਉਪਭਾਸ਼ਾਈ ਵਿਆਕਰਣਕੇ ਬਣਤਰ ਵੀ ਇਹੀ ਰੋਲ ਅਦਾ ਕਰ ਰਹੇ ਹਨ ।
ਕੱਚੀ ਸਾਮਰੀ ਸ. ਤਰਸੇਮ ਕੋਲ ਬਹੁਤ ਹੈ । ਇਕੱਲੀ ਇਕੱਲੀ ਘਟਣਾ ਦਾ ਵਰਨਣ ਵ ਉਹ ਰੌਚਕ ਅਤੇ ਦਿਲਚਸਪ ਢੰਗ ਨਾਲ ਕਰ ਲੈਂਦਾ ਹੈ । ਉਸ ਦੀਆਂ ਕਹਾਣੀਆਂ ਲਕਯਾਨਿਕ ਅੰਸ਼ਾਂ ਨਾਲ ਵੀ ਭਰਪੂਰ ਹਨ । ਕਈ ਰਸਮਾਂ, ਰੀਤਾਂ ਅਤੇ ਅਨੁਸ਼ਠਾਨਾਂ ਦਾ sਰਨਣੇ ਬੜੇ ਵਿਸਥਾਰ ਨਾਲ ਕੀਤਾ ਮਿਲਦਾ ਹੈ । ਇਹ ਸਾਰਾ ਵਰਨਣ ਵਿਸਤ੍ਰਿਤ ਹੋਣ ਦੇ ਨਾਲ ਨਾਲ ਪ੍ਰਮਾਣਿਕ ਵੀ ਹੈ । ਮੁਹਾਵਰਿਆਂ ਅਤੇ ਅਖਾਣਾਂ ਦੀ ਵਰਤੋਂ ਵੀ ਦੂਜੇ ਕੋਈ ਸਾਹਿਤਕਾਰਾਂ ਨਾਲੋਂ ਵਧੇਰੇ fਮਲਦੀ ਹੈ । ਇਹ ਸਾਰਾ ਕੁਝ ਮਿਲ ਕੇ ਮਾਨਵ-ਵਿਗਿਆਨ ਦੇ ਦਿਸ਼ਟੀਕੋਣ ਤੋਂ ਤਾਂ ਮਹੱਤਾ ਰਖਦਾ ਹੈ, ਪਰ ਸਾਹਿਤਕ ਦ੍ਰਿਸ਼ਟੀਕੋਣ ਤੋਂ ਇਹ ਮਹੱਤਾ ਗੌਣ ਕਿਸਮ ਦੀ ਹੈ।

ਇਥੋਂ ਹੀ ਸ. ਤਰਸੇਮ ਦੀਆਂ ਸਮਰੱਥਾਵਾਂ, ਸੰਭਾਵਨਾਵਾਂ ਅਤੇ ਸੀਮਾਵਾਂ ਦਾ ਪਤਾ ਲਗਦਾ ਹੈ। ਹੁਣ ਦੇਖਣਾ ਸਿਰਫ਼ ਇਹ ਹੈ ਕਿ ਅੱਗੇ ਚਲ ਕੇ ਉਹ ਆਪਣੀ ਸੀਮਾ ਨਾਲ ਨਿਭਦਾ ਹੈ, ਜਾਂ ਫਿਰ ਆਪਣੀਆਂ ਸਮਰੱਥਾਵਾਂ ਅਤੇ ਸੰਭਾਵਨਾਵਾਂ ਨੂੰ ਵਰਤਦਾ ਹੈ।

(17-2-85 ਨੂੰ ਸ. ਤਰਸੇਮ ਦੇ
ਕਹਾਣੀ ਸੰਗ੍ਰਹਿ ਪਾਟਿਆ ਦੁੱਧ ਬਾਰੇ
ਕੇਂਦਰੀ ਪੰਜਾਬੀ ਲੇਖਕ ਸਭਾ ਦੀ
ਸਹਾਇਤਾ ਨਾਲ ਸਾਹਿਤ ਸਭਾ
ਮਲੇਰਕੋਟਲਾ ਵਲੋਂ ਕਰਾਈ ਗਈ
ਗੋਸ਼ਟੀ ਵਿਚ ਪੜ੍ਹਿਆ ਗਿਆ।)