ਨੈਣੀਂ ਨੀਂਦ ਨਾ ਆਵੇ/ਦੋ ਸ਼ਬਦ

ਵਿਕੀਸਰੋਤ ਤੋਂ
Jump to navigation Jump to searchਮੁਹੱਬਤਾਂ ਦੀ ਖੁਸ਼ਬੋ

ਦੋਹੇ
ਮਾਹੀਆ
ਪ੍ਰੀਤ ਗਾਥਾਵਾਂ


ਇਸ਼ਕ ਨਗੀਨਾ ਸੋਈ ਸਮਝਣ
ਜੋ ਹੋਵਣ ਆਪ ਨਗੀਨੇ
ਇਸ਼ਕ ਮੁਸ਼ਕ ਦੀ ਸਾਰ ਕੀ ਜਾਨਣ
ਕਾਇਰ ਲੋਕ ਕਮੀਨੇ

ਈਦ ਮੁਬਾਰਕ ਕੀਹਨੂੰ ਆਖਾਂ
ਮੇਰਾ ਯਾਰ ਮੇਰੇ ਨਾਲ਼ ਗੁੱਸੇ
ਆ ਸੱਜਣਾ ਗੱਲ਼ ਲਗਕੇ ਮਿਲੀਏ
ਕਿਤੇ ਮਰ ਨਾ ਜਾਈਏ ਰੁੱਸੇ

ਚਾਨਣੀਆਂ ਰਾਤਾਂ ਨੇ
ਦੁਨੀਆਂ ਚ ਸਭ ਸੋਹਣੇ
ਦਿਲ ਮਿਲ਼ੇ ਦੀਆਂ ਬਾਤਾਂ ਨੇ

ਕੋਠੇ ਤੇ ਖਲੋ ਮਾਹੀਆ
ਤੂੰ ਫੁੱਲ ਮੋਤੀਏ ਦਾ
ਮੈਂ ਤੇਰੀ ਖ਼ੁਸ਼ਬੋ ਮਾਹੀਆ

ਦੋਹੇ

ਲੋਕ ਦੋਹਾ ਪੰਜਾਬੀ ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਅਣਵਿਧ ਮੋਤੀ ਹੈ। ਇਹ ਪੰਜਾਬੀ ਲੋਕ ਕਾਵਿ ਦਾ ਬਹੁਤ ਪੁਰਾਣਾ ਰੂਪ ਹੈ ਜਿਸ ਰਾਹੀਂ ਅਧਿਆਤਮਕ ਤੇ ਸਦਾਚਾਰਕ ਕਵਿਤਾ ਦਾ ਸੰਚਾਰ ਬਹੁਤ ਵੱਡੀ ਮਾਤਰਾ ਵਿੱਚ ਹੋਇਆ ਹੈ। ਭਾਰਤੀ ਸਾਹਿਤ ਵਿੱਚ ਦਾਰਸ਼ਨਿਕ ਅਤੇ ਸਦਾਚਾਰਕ ਵਿਚਾਰਾਂ ਦੇ ਪ੍ਰਗਟਾਅ ਲਈ ਇਸ ਕਾਵਿ ਰੂਪ ਦੀ ਵਰਤੋਂ ਪੁਰਾਤਨ ਸਮੇਂ ਤੋਂ ਹੀ ਕੀਤੀ ਜਾਂਦੀ ਰਹੀ ਹੈ। ਕਬੀਰ, ਸ਼ੇਖ ਫਰੀਦ ਅਤੇ ਗੁਰੂ ਸਾਹਿਬਾਨ ਦੀ ਬਾਣੀ ਕਾਫੀ ਮਾਤਰਾ ਵਿੱਚ ਦੋਹਰਿਆਂ ਦੇ ਰੂਪ ਵਿੱਚ ਉਪਲਭਧ ਹੈ। ਦੋਹਾ, ਲੋਕ ਪਰੰਪਰਾ ਦਾ ਅਨਿਖੜਵਾਂ ਅੰਗ ਹੋਣ ਕਰਕੇ ਪੰਜਾਬ ਦੇ ਮਧਕਾਲੀਨ ਕਿੱਸਾ ਕਾਰਾਂ ਅਤੇ ਕਵੀਸ਼ਰਾਂ ਨੇ ਵੀ ਦੋਹਰੇ ਨੂੰ ਆਪਣੀਆਂ ਕਾਵਿ ਰਚਨਾਵਾਂ ਵਿੱਚ ਵਰਤਿਆ ਹੈ।
ਦੋਹਰਾ ਅਥਵਾ ਦੋਹਾ ਇਕ ਮਾਤ੍ਰਿਕ ਛੰਦ ਹੈ ਜਿਸ ਦੇ ਦੋ ਚਰਣ (ਤੁਕਾਂ) ਤੇ 24 ਮਾਤਰਾਂ ਹੁੰਦੀਆਂ ਹਨ, ਪਹਿਲਾ ਵਿਸ਼ਰਾਮ 13 ਪਰ ਦੂਜਾ 11 ਪਰ ਅੰਤ ਗੁਰੂ ਲਘੂ। ਇੱਕ-ਇੱਕ ਤੁਕ ਦੇ ਦੋ-ਦੋ ਚਰਣ ਮੰਨ ਕੇ ਪਹਿਲੇ ਅਤੇ ਤੀਜੇ ਚਰਣ ਦੀਆਂ 13 ਮਾਤਰਾਂ, ਦੂਜੇ ਅਤੇ ਚੌਥੇ ਚਰਣ ਦੀਆਂ ਗਿਆਰਾਂ-ਗਿਆਰਾਂ ਮਾਤਰਾਂ ਹੁੰਦੀਆਂ ਹਨ। (ਪੰਨਾ 652, 'ਮਹਾਨ ਕੋਸ਼' ਕ੍ਰਿਤ ਭਾਈ ਕਾਨ੍ਹ ਸਿੰਘ, ਭਾਸ਼ਾ ਵਿਭਾਗ ਪੰਜਾਬ)।
ਦੋਹਰਾ ਕਾਵਿਕ ਦ੍ਰਿਸ਼ਟੀ ਤੋਂ ਛੋਟੇ ਆਕਾਰ ਦਾ ਸੁਤੰਤਰ ਤੇ ਮੁਕੰਮਲ ਕਾਵਿ ਰੂਪ ਹੈ। ਪੰਜਾਬ ਦੇ ਲੋਕ ਮਾਨਸ ਨੇ ਇਸ ਕਾਵਿ ਰੂਪ ਨੂੰ ਆਪਣੇ ਮਨੋਭਾਵਾਂ ਦੇ ਪ੍ਰਗਟਾਅ ਲਈ ਬੜੀ ਸ਼ਿੱਦਤ ਨਾਲ ਵਰਤਿਆ ਹੈ। ਲੋਕ ਦੋਹੇ ਅਤੇ ਲੋਕ ਦੋਹੜੇ ਦੇ ਰੂਪ ਵਿੱਚ ਇਹ ਪੰਜਾਬ ਦੇ ਕਣ-ਕਣ ਵਿੱਚ ਰਮਿਆ ਹੋਇਆ ਹੈ। ਦੋਹਿਆਂ ਦੇ ਰਚਣਹਾਰਿਆਂ ਦੇ ਨਾਵਾਂ ਥਾਵਾਂ ਦਾ ਵੀ ਕੋਈ ਅਤਾ ਪਤਾ ਨਹੀਂ। ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਇਹ ਵੀ ਜਨ ਸਮੂਹ ਦੀ ਦੇਣ ਹਨ। ਇਹਨਾਂ ਵਿੱਚ ਪੰਜਾਬੀਆਂ ਦੇ ਮਨੋਭਾਵਾਂ, ਉਦਗਾਰਾਂ, ਖ਼ੁਸ਼ੀਆਂ, ਗਮੀਆਂ, ਵਿਛੋੜੇ ਦੇ ਸੱਲਾਂ ਅਤੇ ਵੈਰਾਗ ਦੀਆਂ ਕੂਲ੍ਹਾਂ ਵਹਿ ਰਹੀਆਂ ਹਨ। ਇਹ ਮੁਹੱਬਤਾਂ ਦੇ ਗੀਤ ਹਨ, ਇਸ਼ਕ ਮਜ਼ਾਜੀ ਦੀ ਬਾਤ ਪਾਉਂਦੇ ਹਨ, ਦਾਰਸ਼ਨਿਕ ਤੇ ਸਦਾਚਾਰ ਦੀ ਗੁੜ੍ਹਤੀ ਦੇਂਦੇ ਹਨ, ਇਹਨਾਂ ਵਿੱਚ ਪੰਜਾਬ ਦੀ ਲੋਕ ਚੇਤਨਾ ਵਿਦਮਾਨ ਹੈ। ਲੋਕ ਦੋਹੇ ਪੰਜਾਬੀ ਲੋਕ ਸਾਹਿਤ ਦੇ ਮਾਣਕ ਮੋਤੀ ਹਨ ਜਿਨ੍ਹਾਂ ਵਿੱਚ ਪੰਜਾਬ ਦੀ ਸਦਾਚਾਰਕ, ਦਾਰਸ਼ਨਿਕ ਅਤੇ ਰੁਮਾਂਚਕ ਜ਼ਿੰਦਗੀ ਧੜਕਦੀ ਹੈ। ਇਹ ਤਾਂ ਪੰਜਾਬ ਦੇ ਸਾਦੇ ਮੁਰਾਦੇ ‘ਗੁਣੀਆਂ' ਦੀ ਬਹੁਮੁੱਲੀ ਤੇ ਬਹੁਭਾਂਤੀ ਦੇਣ ਹਨ ਜਿਨ੍ਹਾਂ ਵਿੱਚ ਪੰਜਾਬ ਦੀ ਆਤਮਾ ਦੇ ਖੁੱਲ੍ਹੇ ਦੀਦਾਰੇ ਹੁੰਦੇ ਹਨ।
ਦੋਹਾ ਲੰਬੀ ਹੇਕ ਅਤੇ ਠਰ੍ਹਾ ਨਾਲ਼ ਗਾਉਣ ਵਾਲਾ ਕਾਵਿ ਰੂਪ ਹੈ। ਇਸ ਨੂੰ ਗਾਉਣ ਦਾ ਅਤੇ ਸੁਨਣ ਦਾ ਅਨੂਠਾ ਤੇ ਅਗੰਮੀ ਸੁਆਦ ਰਿਹਾ ਹੈ। ਆਮ ਤੌਰ ਤੇ ਟਿਕੀ ਹੋਈ ਰਾਤ ਵਿੱਚ ਦੋਹੇ ਲਾਏ ਜਾਂਦੇ ਸਨ। ਦੋਹੇ ਗਾਉਣ ਨੂੰ ਦੋਹੇ ਲਾਉਣਾ ਆਖਿਆ ਜਾਂਦਾ ਸੀ। ਪੰਜਾਬ ਦੇ ਪਿੰਡਾਂ ਵਿੱਚ ਇਹਨਾਂ ਨੂੰ ਗਾਉਣ ਦੀ ਆਮ ਪਰੰਪਰਾ ਸੀ। ਤੜਕਸਾਰ ਔਰਤਾਂ ਨੇ ਚੱਕੀਆਂ ਝੋ ਦੇਣੀਆਂ, ਕੋਈ ਦੁੱਧ ਰਿੜਕਦੀ, ਮਰਦ ਤਾਰਿਆਂ ਦੀ ਛਾਵੇਂ ਹਲ਼ ਜੋੜ ਕੇ ਤੁਰ ਜਾਂਦੇ, ਕਿਧਰੇ ਹਰਟ ਚਲਦੇ। ਬਲਦਾਂ ਅਤੇ ਬੋਤਿਆਂ ਦੀਆਂ ਘੁੰਗਰਾਲਾਂ ਦੀ ਛਣਕਾਰ ਨਾਲ ਇੱਕ ਅਨੂਠਾ ਰਾਗ ਉਤਪੰਨ ਹੋ ਜਾਣਾ। ਘੁੰਗਰੂਆਂ, ਟੱਲੀਆਂ ਅਤੇ ਹਲਟ ਦੇ ਕੁੱਤੇ ਦੀ ਟਕ-ਟਕ ਨਾਲ਼ ਤਾਲ ਦੇਂਦੇ ਹਾਲ਼ੀ ਅਤੇ ਨਾ ਵਜਦ ਵਿੱਚ ਆ ਕੇ ਦੋਹੇ ਲਾਉਣ ਲਗ ਜਾਂਦੇ। ਟਿਕੀ ਹੋਈ ਰਾਤ ’ਚ ਦੋਹਿਆਂ ਦੇ ਦਰਦੀਲੇ ਬੋਲਾਂ ਨਾਲ ਵਿਸਮਾਦ ਭਰਪੂਰ ਸਮਾਂ ਬੰਨ੍ਹਿਆ ਜਾਣਾ। ਦੂਰੋਂ ਕਿਸੇ ਹੋਰ ਨਾਕੀ ਨੇ ਦੋਹਾ ਸੁਣ ਕੇ ਦੋਹੇ ਦਾ ਉੱਤਰ ਦੋਹੇ ਵਿੱਚ ਮੋੜਨਾ। ਸ਼ਾਂਤ ਵਾਤਾਵਰਣ ਵਿੱਚ ਬ੍ਰਿਹਾ ਦੀਆਂ ਕੂਲ੍ਹਾਂ ਵਹਿ ਟੁਰਨੀਆਂ।
ਮਸ਼ੀਨੀ ਸੱਭਿਅਤਾ ਦੇ ਵਿਕਾਸ ਕਾਰਨ ਖੇਤੀ ਦੇ ਰੰਗ ਢੰਗ ਬਦਲ ਗਏ ਹਨ। ਨਾ ਖੂਹ ਰਹੇ ਹਨ ਨਾ ਬਲਦਾਂ ਦੀਆਂ ਟੱਲੀਆਂ, ਨਾ ਦੋਹੇ ਲਾਉਣ ਦੀ ਪਰੰਪਰਾ, ਹੁਣ ਖੇਤਾਂ ਵਿੱਚ ਟਰੈਕਟਰ ਧੁਕ-ਧੁਕ ਕਰ ਰਹੇ ਹਨ ਤੇ ਖੂਹਾਂ ਦੀ ਥਾਂ ਟਿਊਬਵੈਲਾਂ ਨੇ ਮਲ ਲਈ ਹੈ। ਹੁਣ ਕੋਈ ਕਿਸਾਨ ਰਾਤਾਂ ਨੂੰ ਖੇਤਾਂ 'ਚ ਕੰਮ ਨਹੀਂ ਕਰਦਾ, ਨਾ ਹੀ ਦੋਹੇ ਲਾਉਂਦਾ ਹੈ। ਪੰਜਾਬ ਦੇ ਪੇਂਡੂ ਜੀਵਨ ਵਿੱਚੋਂ ਦੋਹੇ ਲਾਉਣ ਦੀ ਪਰੰਪਰਾ ਦੇ ਸਮਾਪਤ ਹੋਣ ਕਾਰਨ ਇਸ ਦੀ ਸਿਰਜਣ ਪ੍ਰਕਿਰਿਆ ਵੀ ਸਮਾਪਤ ਹੋ ਗਈ ਹੈ। ਅਜੇ ਵੀ ਪੰਜਾਬ ਦੇ ਪਿੰਡਾਂ ਵਿੱਚ ਸੈਂਕੜੇ ਅਜਿਹੇ ਹਾਲੀ ਪਾਲੀ ਮੌਜੂਦ ਹਨ ਜਿਨ੍ਹਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਦੋਹਿਆਂ ਨੂੰ ਆਪਣੀ ਹਿੱਕੜੀ ਵਿੱਚ ਸਾਂਭਿਆ ਹੋਇਆ ਹੈ। ਜੇਕਰ ਸਮੇਂ ਸਿਰ ਇਹਨਾਂ ਨੂੰ ਸੰਭਾਲਿਆ ਨਾ ਗਿਆ ਤਾਂ ਇਹ ਵੀ ਬੀਤੇ ਦੀ ਧੂੜ ਵਿੱਚ ਗੁਆਚ ਜਾਣਗੇ। ਇਹਨਾਂ ਬੇਸ਼ਕੀਮਤ ਹੀਰਿਆਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹ ਸਾਡੀ ਮੁਲਵਾਨ ਵਰਾਸਤ ਦਾ ਵੱਡ ਮੁੱਲਾ ਸਰਮਾਇਆ ਹਨ।

ਦੋਹਾ ਗੀਤ ਗਿਆਨ ਦਾ

1
ਉੱਚਾ ਬੁਰਜ ਲਾਹੌਰ ਦਾ
ਕੋਈ ਵਿੱਚ ਤੋਤੇ ਦੀ ਖੋੜ
ਦੋਹਾ ਗੀਤ ਗਿਆਨ ਦਾ
ਜੀਹਨੂੰ ਗੂੜ੍ਹੇ ਮਗ਼ਜ਼ ਦੀ ਲੋੜ
2
ਉੱਚਾ ਬੁਰਜ ਲਾਹੌਰ ਦਾ
ਕੋਈ ਵੱਡੇ ਰਖਾਏ ਬਾਰ
ਦੋਹਾ ਗੀਤ ਗਿਆਨ ਦਾ
ਜੀਹਦੀ ਡੂੰਘੀ ਹੋਵੇ ਵਿਚਾਰ
3
ਤੈਨੂੰ ਰੂਪ ਦਿੱਤਾ ਕਰਤਾਰ ਨੇ
ਨੀ ਕੋਈ ਕਾਹਦਾ ਕਰੇਂ ਗੁਮਾਨ
ਦੋਹਾ ਗੀਤ ਗਿਆਨ ਦਾ
ਜੀਹਨੂੰ ਗਾਵੇ ਕੁੱਲ ਜਹਾਨ
4
ਕਿੱਥੋਂ ਦੋਹਾ ਉਗਿਆ ਅੜੀਏ
ਨੀ ਕੋਈ ਕਿੱਥੋਂ ਲਿਆ ਨੀ ਬਣਾ
ਕੌਣ ਦੋਹੇ ਦਾ ਪਿਤਾ ਹੈ
ਕੌਣ ਜੁ ਇਹਦੀ ਮਾਂ
5
ਮੂੰਹ ਚੋਂ ਦੋਹਾ ਉੱਗਿਆ ਭੈਣੇ
ਮੈਂ ਤਾਂ ਬਣਾਇਆ ਇਹਨੂੰ ਨੀ ਆਪ
ਜੀਭ ਤਾਂ ਇਹਦੀ ਮਾਈ ਐ
ਕੋਈ ਬੋਲ ਨੀ ਇਹਦਾ ਬਾਪ
6
ਕਿੱਥੋਂ ਦੋਹਾ ਜਰਮਿਆ
ਕਿੱਥੋਂ ਲਿਆ ਬਣਾ
ਕੌਣ ਦੋਹੇ ਦਾ ਬਾਪ ਐ
ਕੌਣ ਦੋਹੇ ਦੀ ਮਾਂ

7
ਦਿਲ ਚੋਂ ਦੋਹਾ ਜਰਮਿਆ
ਚਿੱਤ ’ਚੋਂ ਲਿਆ ਬਣਾ
ਸੂਰਜ ਦੋਹੇ ਦਾ ਬਾਪ ਐ
ਧਰਤੀ ਦੋਹੇ ਦੀ ਮਾਂ
8
ਕਿੱਥੋਂ ਦੋਹਾ ਸਿੱਖਿਆ ਨੀ ਮੇਲਣੇ
ਕਿੱਥੋਂ ਚੜ੍ਹਾਇਆ ਨੀ ਅਗਾਸ
ਕੌਣ ਦੋਹੇ ਦੀ ਮਾਈ ਐ
ਨੀ ਕੌਣ ਦੋਹੇ ਦਾ ਬਾਪ
9
ਢਿੱਡੋਂ ਦੋਹਾ ਸਿੱਖਿਆ ਨੀ ਸਖੀਏ
ਮਨੋਂ ਚੜ੍ਹਾਇਆ ਨੀ ਅਗਾਸ
ਜੀਭ ਦੋਹੇ ਦੀ ਮਾਈ ਐ
ਤੇ ਮੁੱਖ ਦੋਹੇ ਦਾ ਬਾਪ

ਮੁਹੱਬਤਾਂ ਦੀ ਮਹਿਕ

10
ਨੀਂਦ ਨਾ ਭਾਲਦੀ ਬਿਸਤਰੇ
ਭੁੱਖ ਨਾ ਭਾਲਦੀ ਰਾਤ
ਮੌਤ ਨਾ ਪੁੱਛਦੀ ਉਮਰ ਨੂੰ
ਇਸ਼ਕ ਨਾ ਪੁੱਛਦਾ ਜਾਤ
11
ਚਸ਼ਮ ਚਰਾਗ਼ ਜਿਨ੍ਹਾਂ ਦੇ ਦੀਦੇ
ਕਾਹਨੂੰ ਬਾਲਣ ਦੀਵੇ
ਇਸ਼ਕ ਜਿਨ੍ਹਾਂ ਦੇ ਹੱਡੀਂ ਰਮਿਆ
ਬਾਝ ਸ਼ਰਾਬੋਂ ਖੀਵੇ
12
ਇਸ਼ਕ ਨਗੀਨਾ ਸੋਈ ਸਮਝਣ
ਜੋ ਹੋਵਣ ਆਪ ਨਗੀਨੇ
ਇਸ਼ਕ ਮੁਸ਼ਕ ਦੀ ਸਾਰ ਕੀ ਜਾਨਣ
ਕਾਇਰ ਲੋਕ ਕਮੀਨੇ
13
ਆਸ਼ਕ ਸਿਦਕ ਸਮਾਨ ਹੈ
ਰੱਬ ਮਸ਼ੂਕ ਬਣੇ
ਪਰ ਰੱਬ ਮਸ਼ੂਕੀਂ ਨਾ ਮਿਲੇ
ਫਾਸ਼ਕ ਜੱਗ ਘਣੇ
14
ਪੁੱਛ ਕੇ ਨਾ ਪੈਂਦੇ ਮਾਮਲੇ
ਨਹੁੰ ਨਾ ਲੱਗਦਾ ਜ਼ੋਰ
ਗੱਲਾਂ ਕਰਨ ਸੁਖਾਲੀਆਂ
ਔਖੇ ਪਾਲਣੇ ਬੋਲ
15
ਇਸ਼ਕ ਲਤਾੜੇ ਆਦਮੀ
ਬਰਫ ਲਤਾੜੇ ਰੁੱਖ
ਨੀਂਦ ਨਾ ਆਉਂਦੀ ਚੋਰ ਨੂੰ
ਆਸ਼ਕ ਨਾ ਲੱਗਦੀ ਭੁੱਖ

16
ਆਸ਼ਕ ਦਾ ਕੀ ਮਾਰਨਾ
ਜੀਹਨੇ ਦੇਖ ਦੇਖ ਕੇ ਖਪਣਾ
ਲੈ ਕੇ ਅੱਗ ਬਗਾਨੇ ਘਰ ਦੀ
ਫੂਕ ਲਿਆ ਘਰ ਆਪਣਾ
17
ਸੂਏ ਦਾ ਕੀ ਪਹਿਨਣਾ
ਜਿਹੜਾ ਪਹਿਨੇ ਤੇ ਫਿਟ ਜਾਏ
ਐਵੇਂ ਆਸ਼ਕ ਦਾ ਕੀ ਝਿੜਕਣਾ
ਜਿਹੜਾ ਝਿੜਕੇ ਤੇ ਮਰ ਜਾਏ
18
ਸੁਕਦੇ ਸੁਕਦੇ ਸੁੱਕ ਜਾਂਦੇ
ਵਾਂਗ ਕਾਨਿਆਂ ਦੇ
ਮਰਦੇ ਮਰਦੇ ਮਰ ਜਾਂਦੇ
ਸੜ ਜਾਂਦੇ ਮਾਰੇ ਤਾਨ੍ਹਿਆਂ ਦੇ
19
ਚਲੋ ਸਈਓ ਰਲ ਦੇਖਣ ਚੱਲੀਏ
ਜਿੱਥੇ ਆਸ਼ਕ ਸੂਲੀ ਚੜ੍ਹਦੇ
ਸੂਲੀ ਚੜ੍ਹਦੇ ਕਰਨ ਮੁਸ਼ੱਕਤਾਂ
ਮਰਨੋਂ ਮੂਲ ਨਾ ਡਰਦੇ
20
ਕਿੱਕਰਾਂ ਨੂੰ ਫੁੱਲ ਲੱਗਦੇ
ਬੇਰੀਆਂ ਨੂੰ ਲੱਗਣ ਗੜੌਂਦੇ
ਰਾਤੀਂ ਕੁੜੀਏ ਮੈਂ ਆਸ਼ਕ ਦੇਖੇ
ਇਨ੍ਹਾਂ ਵਾਂਗੂੰ ਭੌਂਦੇ
21
ਹੀਰੇ ਨੀ ਬਿਨ ਸ਼ਗਨੀਏਂ
ਮੈਂ ਭੁੱਲਿਆ ਚਾਕ ਵਿਚਾਰਾ
ਦੇ ਜਵਾਬ ਘਰਾਂ ਨੂੰ ਚੱਲੀਏ
ਸੁੰਨਾ ਪਿਆ ਤਖ਼ਤ ਹਜ਼ਾਰਾ
22
ਪ੍ਰੀਤ ਲਾਈ ਸੁਖ ਕਾਰਨੇ
ਦੁੱਖ ਪ੍ਰਾਪਤ ਹੋ
ਸ਼ਹਿਰ ਢੰਢੋਰਾ ਮੈਂ ਦਵਾਂ
ਪ੍ਰੀਤ ਨਾ ਲਾਵੇ ਕੇ

23
ਬੇਕਦਰਾਂ ਨਾਲ਼ ਦੋਸਤੀ
ਤੂੰ ਕਿਉਂ ਲਾਈ ਹੰਸ
ਤੇਰਾ ਸੀਖਾਂ ਮਾਸ ਪਰੋ ਲਿਆ
ਗਲ਼ੀਏਂ ਰੁਲ਼ਦੇ ਪੰਖ
24
ਲੱਗੀ ਨਾਲ਼ੋਂ ਟੁੱਟੀ ਚੰਗੀ
ਬੇਕਦਰਾਂ ਦੀ ਯਾਰੀ
ਭਲਾ ਹੋਇਆ ਲੜ ਪਹਿਲਾਂ ਛੁੱਟਿਆ
ਉਮਰ ਨਾ ਬੀਤੀ ਸਾਰੀ
25
ਕੱਲਰ ਦੀਵਾ ਮੱਚਦਾ
ਬਿਨ ਬੱਤੀ ਬਿਨ ਤੇਲ
ਨਹੀਂ ਰੱਬਾ ਚੱਕ ਲੈ
ਨਹੀਂ ਕਰਾਦੇ ਮੇਲ
26
ਬੇਰੀਆਂ ਨੂੰ ਬੇਰ ਲਗਦੇ
ਕਿੱਕਰਾਂ ਨੂੰ ਲੱਗਦੇ ਤੁੱਕੇ
ਰਾਤੀਂ ਮੈਂ ਆਸ਼ਕ ਦੇਖੇ
ਵਿੱਚ ਕਮਾਦੀਂ ਸੁੱਤੇ
27
ਚਰਖਾ ਡਾਹਿਆ ਰੰਗਲਾ
ਕੋਈ ਮਾਹਲ ਗਈ ਭਰੜਾ
ਡੋਰ ਹੋਵੇ ਤਾਂ ਤੋੜੀਏ
ਪ੍ਰੀਤ ਨਾ ਤੋੜੀ ਜਾ
28
ਚਰਖਾ ਡਾਹਿਆ ਰੰਗਲਾ
ਕੋਈ ਮਾਹਲ ਗਈ ਭਰੜਾ
ਰੱਸਾ ਹੋਵੇ ਤਾਂ ਗੰਢੀਏ
ਪ੍ਰੀਤ ਨਾ ਗੰਢੀ ਜਾ
29
ਚਰਖਾ ਡਾਹਿਆ ਰੰਗਲਾ
ਕੋਈ ਗੁੱਡੀਆਂ ਬਹੁਤ ਰੰਗੀਲ
ਕਿਸ ਵਿਧ ਮਿਲੀਏ ਯਾਰ ਨੂੰ
ਲੈ ਗਿਆ ਦਿਲ ਨੂੰ ਕੀਲ

30
ਯਾਰ ਬਣਾਈਏ ਦੋ ਜਣੇ
ਮਾਲੀ ਤੇ ਵਣਜਾਰ
ਵਣਜਾਰ ਚੜ੍ਹਾਵੇ ਚੂੜੀਆਂ
ਮਾਲੀ ਫੁੱਲਾਂ ਦੇ ਹਾਰ
31
ਕੱਚੀ ਕਲੀ ਕਚਨਾਰ ਦੀ
ਰੰਗ ਰਚਦੀ ਵਿੱਚ ਥੋੜ੍ਹਾ
ਝੂਠੀ ਯਾਰੀ ਜੱਟ ਘੁਮਾਰ ਦੀ
ਜਿਥੇ ਮਿਲ਼ੇ ਕਰੇ ਨਹੋਰਾ
32
ਪਾਪੀ ਲੋਕ ਪਹਾੜ ਦੇ
ਪੱਥਰ ਜਿਨ੍ਹਾਂ ਦੇ ਚਿੱਤ
ਅੰਗ ਮਲਾਉਂਦੇ ਮੂਲ ਨਾ
ਨੈਣ ਮਲਾਉਂਦੇ ਨਿੱਤ
33
ਸਖੀਏ ਰਾਹੀਆਂ ਨਾਲ਼ ਨਾ
ਚਤਰ ਪ੍ਰੇਮ ਕਰੇ
ਦਿਲ ਪ੍ਰਦੇਸੀ ਲੈ ਤੁਰੇ
ਛਡਗੇ ਨੈਣ ਭਰੇ
34
ਨਾਲ਼ ਪਰਦੇਸੀ ਨਿਹੁੰ ਨਾ ਲਾਈਏ
ਭਾਵੇਂ ਲੱਖ ਸੋਨੇ ਦਾ ਹੋਵੇ
ਇਕ ਗੱਲੋਂ ਪਰਦੇਸੀ ਚੰਗਾ
ਜਦ ਯਾਦ ਕਰੇ ਤਾਂ ਰੋਵੇ
35
ਈਦ ਮੁਬਾਰਕ ਕੀਹਨੂੰ ਆਖਾਂ
ਮੇਰਾ ਯਾਰ ਮੇਰੇ ਨਾਲ਼ ਗੁੱਸੇ
ਆ ਸਜਣਾ ਗਲ਼ ਲਗ ਕੇ ਮਿਲੀਏ
ਕਿਤੇ ਮਰ ਨਾ ਜਾਈਏ ਰੁੱਸੇ
36
ਚੰਦਾ ਤੇਰੀ ਚਾਨਣੀ
ਤਾਰਿਆ ਤੇਰੀ ਲੋ
ਰੂਹ ਦੋਹਾਂ ਦੀ ਇਕ ਵੇ
ਦਿਸਦੇ ਪਏ ਆਂ ਦੋ

37
ਮੈਂ ਪੁੰਨੂੰ ਦੀ ਪੁੰਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦਸ ਵੇ ਰੱਬਾ ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ
38
ਥਲ ਵੀ ਤੱਤਾ ਮੈਂ ਵੀ ਤੱਤੀ
ਤੱਤੇ ਨੈਣਾਂ ਦੇ ਡੇਲੇ
ਰੱਬਾ ਕੇਰਾਂ ਦਸ ਤਾਂ ਸਹੀ
ਕਦੋਂ ਹੋਣਗੇ ਪੁੰਨੂੰ ਨਾਲ਼ ਮੇਲੇ
39
ਯਾਰ ਗੁਆਂਢੋਂ ਉੱਜੜ ਗਏ
ਮੇਰੇ ਦਾਗ ਪਿਆ ਵਿੱਚ ਸੀਨੇ
ਜਿਨ੍ਹਾਂ ਬਾਝੋਂ ਪਲ ਨੀ ਸੀ ਸਰਦਾ
ਗੁਜਰੇ ਸਾਲ ਮਹੀਨੇ
40
ਯਾਰ ਗੁਆਂਢੋਂ ਤੁਰ ਗਏ
ਮੇਰੇ ਦਾਗ ਪਿਆ ਵਿੱਚ ਸੀਨੇ
ਜੀਹਨਾਂ ਬਾਝੋ ਪਲ ਨਾ ਸੀ ਵਸਦੀ
ਹੁਣ ਗੁਜਰੇ ਸਾਲ ਮਹੀਨੇ
41
ਔਹ ਗਏ ਸਨ ਔਹ ਗਏ
ਲੰਘ ਗਏ ਦਰਿਆ
ਰੱਜ ਗੱਲਾਂ ਨਾ ਕੀਤੀਆਂ
ਸਾਡੇ ਮਨੋਂ ਨਾ ਲਥੜਾ ਚਾਅ
42
ਨਦੀ ਕਿਨਾਰੇ ਬੁਲਬੁਲ ਬੈਠੀ
ਦਾਣਾ ਚਬਦੀ ਛੱਲੀ ਦਾ
ਤੂੰ ਤਾਂ ਸਹੁਣਿਆਂ ਪ੍ਰਦੇਸੀਂ ਚੱਲਿਆ
ਮੇਰਾ ਦਿਲ ਨੀ ਲੱਗਣਾ ਕੱਲੀ ਦਾ
43
ਸੁਣ ਸਹੁਣਿਆਂ ਨਿੱਤੀਆਂ ਵਾਲ਼ਿਆਂ ਵੇ
ਤੇਰੇ ਵਰਗਾ ਸੀ ਇਕ ਯਾਰ ਮੇਰਾ
ਰਾਤੀਂ ਰੋਂਦੀ ਨੂੰ ਸੇਜ ਤੇ ਛੱਡ ਗਿਆ
ਗਲ਼ੋਂ ਲੈ ਗਿਆ ਫੁੱਲਾਂ ਦਾ ਹਾਰ ਮੇਰਾ

44
ਕਿੱਕਰੇ ਨੀ ਕੰਡਿਆਲੀਏ
ਤੇਰੇ ਤੁੱਕੀਂ ਪੈ ਗਿਆ ਬੀ
ਯਾਰ ਜੁਦਾਈ ਪਾ ਗਿਆ
ਮੇਰਾ ਕਿਤੇ ਨਾ ਲੱਗਦਾ ਜੀ
45
ਕੋਠੇ ਉੱਤੇ ਕੋਠੜਾ ਮਾਹੀ ਵੇ
ਕੋਈ ਚੁੱਲ੍ਹੇ ਪਕਾਵਾਂ ਖੀਰ
ਮੈਂ ਮਛਲੀ ਦਰਿਆ ਦੀ
ਤੂੰ ਦਰਿਆ ਦਾ ਨੀਰ
46
ਚਿੱਠੀਆਂ ਦਰਦ ਫ਼ਿਰਾਕ ਦੀਆਂ
ਲਿਖ ਮਿੱਤਰਾਂ ਵਲ ਪਾਈਆਂ
ਚਿੱਠੀਆਂ ਵਾਚਣ ਵਾਲ਼ਿਆ
ਤੇਰੀਆਂ ਅੱਖੀਆਂ ਕਿਉਂ ਭਰ ਆਈਆਂ
47
ਯਾਰ ਮੇਰੇ ਨੇ ਭਾਜੀ ਭੇਜੀ
ਵਿੱਚ ਭੇਜੀ ਕਸਤੂਰੀ
ਜਦ ਦੇਖਾਂ ਤਾਂ ਥੋੜ੍ਹੀ ਲਗਦੀ
ਜਦ ਜੋਖਾਂ ਤਾਂ ਪੂਰੀ
48
ਕਾਨਿਆਂ ਕਨੌਰਿਆ ਵੇ
ਤੂੰ ਕਾਨਿਆਂ ਦਾ ਸਰਦਾਰ
ਕੰਢੇ ਲੱਗੀ ਨੂੰ ਕਿਉਂ ਡੋਬਦੈ
ਤੂੰ ਭਰਾਤਾ ਮੈਂ ਨਾਰ
49
ਮਿੱਤਰ ਆਪਣੇ ਮੀਤ ਕੋ
ਤੁਰਤ ਨਾ ਦਈਏ ਗਾਲ਼
ਹੌਲ਼ੀ ਹੌਲ਼ੀ ਛੋਡੀਏ
ਜਿਉਂ ਜਲ ਛੋਡੇ ਤਾਲ
50
ਤਕਸੀਰੋਂ ਬੇ ਤਕਸੀਰ ਹੋ ਗਈ
ਅਸੀਂ ਬੇ ਤਕਸੀਰੇ ਮਾਰੇ
ਸਹੁਣਾ ਰੂਪ ਜਿਨ੍ਹਾਂ ਨੇ ਦਿੱਤਾ
ਓਹਲੇ ਖੜ ਖੜ ਦੇਣ ਨਜ਼ਾਰੇ


51
ਫੁੱਲ ਦਾ ਲੋਭੀ ਭੌਰ ਹੈ
ਧੰਨ ਦਾ ਲੋਭੀ ਚੋਰ
ਮੈਂ ਲੋਭਣ ਇਕ ਦਰਸ ਦੀ
ਕੁਝ ਨਾ ਮੰਗਦੀ ਹੋਰ
52
ਕੰਡਿਆ ਵੇ ਮਸਟੰਡਿਆ
ਮੇਰੇ ਲਗਿਆ ਪੈਰ ਦੇ ਪੱਬ
ਇਕ ਵਿਛੋੜਾ ਯਾਰ ਦਾ
ਦੂਜੇ ਤੈਂ ਕਿਉਂ ਲਾਈ ਅੱਗ
53
ਮੁਖੜਾ ਤੇਰਾ ਸੋਹਣਿਆਂ
ਕਿਵੇਂ ਮੈਂ ਆਖਾਂ ਚੰਨ
ਚੰਦਰਮਾਂ ਦਾ ਰੰਗ ਇਕ
ਤੇਰੇ ਵੰਨ ਸਵੰਨ
54
ਬੇਰੀ ਹੇਠ ਖੜੋਤੀਏ
ਝੜ ਝੜ ਪੈਂਦਾ ਬੂਰ
ਯਾਰ ਨਾ ਦਿਲੋਂ ਵਿਸਾਰੀਏ
ਕੀ ਨੇੜੇ ਕੀ ਦੂਰ
55
ਸਜਨ ਗਏ ਪ੍ਰਦੇਸ ਨੂੰ
ਘੜੀ ਪਵੇ ਨਾ ਚੈਨ
ਅਜ ਮਾੜੇ ਅਸੀਂ ਹੋ ਗਏ
ਚੰਗੇ ਨੇ ਤਰਫੈਨ
56
ਕਾਲ਼ਿਆ ਕਾਵਾਂ ਜਾਹ ਵੇ
ਜਾਹ ਮਾਹੀ ਦੇ ਦੇਸ
ਖ਼ੈਰ ਲਿਆ ਦੀਦ ਦਾ
ਕਰ ਜੋਗੀ ਦਾ ਭੇਸ
57
ਢਲ਼ ਪਰਛਾਵੇਂ ਕੱਤਦੀ
ਕੋਈ ਪੈ ਗਈ ਡੂੰਘੀ ਰਾਤ
ਤਾਹਨੇ ਦੇਣ ਸਹੇਲੀਆਂ
ਤੇਰੀ ਮੁੜ ਨਾ ਪੁੱਛੀ ਬਾਤ

58
ਕੋਠੇ ਉੱਤੇ ਕੋਠੜੀ
ਹੇਠ ਵਗੇ ਦਰਿਆ
ਮੈਂ ਦਰਿਆ ਦੀ ਮਛਲੀ
ਤੂੰ ਬਗਲਾ ਬਣਕੇ ਆ
59
ਉੱਚਾ ਬੁਰਜ ਲਾਹੌਰ ਦਾ
ਕੋਈ ਹੇਠ ਵਗੇ ਦਰਿਆ
ਮੈਂ ਮਛਲੀ ਦਰਿਆ ਦੀ
ਤੂੰ ਬਗਲਾ ਬਣਕੇ ਆ
60
ਟੁੱਟ ਗਈ ਉਹ ਤੂੰਬੜੀ
ਟੁੱਟ ਗਈ ਉਹ ਤਾਰ
ਬੀਨ ਵਿਚਾਰੀ ਕੀ ਕਰੇ
ਜਦ ਲਦ ਲਏ ਤਲਬਗਾਰ
61
ਤੂਤਾ ਵੇ ਹਰਿਆਲਿਆ
ਤੂਤ ਪਲ੍ਹਮਦੇ ਜਰਦੇ
ਇਨ੍ਹੀਂ ਰਾਹੀਂ ਜਾਂਦੇ ਡਿੱਠੇ
ਮੇਰੇ ਦੋ ਨੈਣਾਂ ਦੇ ਬਰਦੇ
62
ਕੌਲ ਫੁੱਲ ਮੈਂ ਕਢ ਕੇ
ਕਰਦੀ ਹਾਂ ਅਰਦਾਸ
ਛੇਤੀ ਆ ਮਿਲ ਸਜਣਾ
ਭੁੱਲ ਚੁੱਕ ਕਰਕੇ ਮਾਫ
63
ਫੁਲਕਾਰੀ ਸਾਡੀ ਰੇਸ਼ਮੀ
ਰੰਗ ਢੁਕਾਏ ਠੀਕ
ਛੇਤੀ ਦਰਸ਼ਣ ਦੇਣਗੇ
ਮੈਂ ਰਸਤੇ ਰਹੀ ਉਡੀਕ
64
ਫੁਲਕਾਰੀ ਸਾਡੀ ਰੇਸ਼ਮੀ
ਉੱਤੇ ਚਮਕਣ ਮੋਰ
ਗੱਲਾਂ ਤੁਹਾਡੀਆਂ ਮਿੱਠੀਆਂ
ਅੰਦਰੋਂ ਦਿਲ ਦੇ ਹੋਰ


65
ਹੁਸਨ ਗੋਰੀ ਦਾ ਚੋ ਚੋ ਪੈਂਦਾ
ਜਿਉਂ ਮਾਖਿਓਂ ਮਖਿਆਰੀ ਦਾ
ਨੈਣ ਗੋਰੀ ਦੇ ਕੱਜਲਾ ਪਾਇਆ
ਡਾਢਾ ਰੰਗ ਫੁਲਕਾਰੀ ਦਾ
66
ਰੇਸ਼ਮ ਰੇਸ਼ਮ ਹਰ ਕੋਈ ਕਹਿੰਦਾ
ਰੇਸ਼ਮ ਮੂੰਹੋਂ ਬੋਲਦਾ
ਫੁਲਕਾਰੀ ਦਾ ਰੰਗ ਗੋਰੀਏ
ਇਸ਼ਕ ਹੁਸਨ ਸੰਗ ਤੋਲਦਾ
67
ਢੋਲਾ ਕਿੱਥੇ ਤੁਰ ਚਲਿਓਂ
ਪੱਟ ਲਾਨੀ ਆਂ ਸਾਵਾ
ਮੇਰੀ ਅਹਿਲ ਜਵਾਨੀ
ਜਿਵੇਂ ਭੱਖਦਾ ਹੈ ਆਵਾ
68
ਤੂਤਾ ਵੇ ਹਰਿਆਲਿਆ ਤੂਤਾ
ਤੂਤ ਪਲ ਮਲਦੇ ਸਾਵੇ
ਜਿਹੜੇ ਸਜਣ ਪ੍ਰਦੇਸ ਵਸੇਂਦੇ
ਮਰਾਂ ਤਿਨ੍ਹਾਂ ਦੇ ਹਾਵੇ
69
ਤੂਤਾ ਵੇ ਹਰਿਆਲਿਆ ਤੂਤਾ
ਤੇਰੀਆਂ ਠੰਢੀਆਂ ਛਾਈਂ
ਤੈਂ ਕੋਲੋਂ ਮੈਂਡਾ ਮਾਹੀ ਲੰਘਿਆ
ਹੀਰ ਨਿਮਾਣੀ ਦਾ ਸਾਈਂ
70
ਨਦੀ ਕਨਾਰੇ ਬੁਲਬੁਲ ਬੈਠੀ
ਦਾਣਾ ਚੁਗਦੀ ਛੱਲੀ ਦਾ
ਜਿਸ ਦਮ ਯਾਦ ਪੀਆ ਦੀ ਆਵੇ
ਦਿਲ ਨਾ ਲਗਦਾ ਕੱਲੀ ਦਾ
71
ਚਰਖਾ ਮੇਰਾ ਏਥੇ ਬਣਿਆਂ
ਲਠ ਬਣੀ ਏ ਸਰਸੇ
ਵੇ ਤੂੰ ਘਰ ਨੀ ਪੈਂਦਾ
ਮੁਲਕ ਰੰਨਾਂ ਨੂੰ ਤਰਸੇ


72
ਨਦੀ ਕਨਾਰੇ ਬੇਰੀਆਂ
ਝੜ ਝੜ ਪੈਂਦਾ ਬੂਰ
ਗੱਲਾਂ ਕਰਦੇ ਮਿੱਠੀਆਂ
ਪਰ ਦਿਲ ਤੁਹਾਡਾ ਦੂਰ
73
ਨਦੀ ਕਨਾਰੇ ਰੁੱਖੜਾ
ਝੜ ਝੜ ਪੈਣ ਖਰੋਟ
ਗੱਲਾਂ ਕਰਦੇ ਮਿੱਠੀਆਂ
ਦਿਲ ਵਿੱਚ ਰਖਦੇ ਖੋਟ
74
ਅੰਬ ਪੱਕੇ ਅਨਾਰ ਪੱਕੇ
ਵਿੱਚ ਪੱਕੇ ਗੁੱਛੇ
ਤੁਸੀਂ ਪਤੀ ਜੀ ਪਰਦੇਸ ਗਏ
ਕੌਣ ਦਿਲਾਂ ਦੀਆਂ ਪੁੱਛੇ
75
ਚਿੱਟੇ ਚਓਲ ਉਬਾਲ ਕੇ
ਉੱਤੇ ਪਾਵਾਂ ਖੰਡ
ਥੋਡਾ ਖਤ ਵਾਚ ਕੇ
ਮੇਰੇ ਸੀਨੇ ਪੈਂਦੀ ਠੰਡ
76
ਦੁੱਧ ਧਰਾਂ ਰਿਝਣਾ
ਵਿਚੇ ਪਾਵਾਂ ਖੀਰ
ਨਹੀਂ ਤੁਸੀਂ ਆ ਮਿਲੋ
ਨਹੀਂ ਭੇਜੋ ਤਸਵੀਰ
77
ਨਦੀ ਕਿਨਾਰੇ ਬੁਲਬੁਲ ਬੈਠੀ
ਪੈਰ ਬਨਾਤੀ ਜੋੜਾ
ਤੁਸੀਂ ਪਤੀ ਜੀ ਪਰਦੇਸ ਗਏ
ਕਦੋਂ ਪਾਓਗੇ ਮੋੜਾ
78
ਉੱਚਾ ਬੁਰਜਾ ਲਾਹੌਰ ਦਾ
ਕੋਈ ਹੇਠ ਤਪੇ ਤੰਦੂਰ
ਗਿਣ ਗਿਣ ਲਾਹਾਂ ਰੋਟੀਆਂ
ਕੋਈ ਖਾਵਣ ਵਾਲ਼ਾ ਦੂਰ


79
ਚਿੱਠੀਆਂ ਦਰਦ ਫ਼ਿਰਾਕ ਦੀਆਂ
ਮੇਲ ਗੱਡੀ ਵਿੱਚ ਆਈਆਂ
ਚਿੱਠੀਆਂ ਵਾਚਣ ਵਾਲ਼ਿਆ
ਤੇਰੀਆਂ ਅੱਖੀਆਂ ਕਿਉਂ ਭਰ ਆਈਆਂ
80
ਆਟਾ ਮੇਰਾ ਬੁੜ੍ਹਕਿਆ
ਬੰਨੇ ਬੋਲਿਆ ਕਾਗ
ਤੜਕੇ ਚਿੜੀਆਂ ਜਾਗੀਆਂ
ਸੌਂ ਰਹੇ ਮੇਰੇ ਭਾਗ
81
ਕਾਲ਼ੇ ਬੱਦਲ਼ ਆ ਗਏ
ਬਿਜਲੀ ਦੇ ਲਸ਼ਕਾਰ
ਮੇਰੇ ਨੈਣ ਉਡੀਕ ਵਿੱਚ
ਵਰਸਣ ਮੋਹਲ਼ੇ ਧਾਰ
82
ਫੁਲ ਖ਼ਿੜੇ ਕਚਨਾਰ ਦੇ
ਪੈਲਾਂ ਪਾਵਣ ਮੋਰ
ਚੰਨ ਚੁਫੇਰੇ ਭਾਲਦੇ
ਮੇਰੇ ਨੈਣ ਚਕੋਰ
83
ਚੰਨਾ ਦੂਰ ਵਸੇਂਦਿਆ
ਛਮ ਛਮ ਵਰਸਣ ਨੈਣ
ਤੈਨੂੰ ਤੱਕਣ ਵਾਸਤੇ
ਨਿਸ ਦਿਨ ਤਰਲੇ ਲੈਣ
84
ਕਿਧਰ ਪਾਵਾਂ ਚਿੱਠੀਆਂ
ਦਸ ਨਾ ਗਏ ਮੁਕਾਮ
ਦਰਦ ਕਲੇਜੇ ਉਠਿਆ
ਹੁੰਦਾ ਨਹੀਂ ਆਰਾਮ
85
ਉੱਚਾ ਬੁਰਜ ਲਾਹੌਰ ਦਾ
ਕੋਈ ਹੇਠ ਵਗੇ ਦਰਿਆ
ਸ਼ੱਕਰ ਹੋਵੇ ਤਾਂ ਵੰਡ ਲਾਂ
ਦਰਦ ਨਾ ਵੰਡਿਆ ਜਾ


86
ਉੱਚਾ ਬੁਰਜ ਲਾਹੌਰ ਦਾ
ਕੋਈ ਹੇਠ ਵਗੇ ਦਰਿਆ
ਮੈਂ ਮਛਲੀ ਦਰਿਆ ਦੀ
ਤੂੰ ਬਗਲਾ ਬਣਕੇ ਆ
87
ਕੀ ਕੱਲਿਆਂ ਦਾ ਜੀਵਣਾ
ਕੀ ਕੱਲਿਆਂ ਦੀ ਕਾਰ
ਚੜ੍ਹੀ ਜਵਾਨੀ ਕੂਕਦੀ
ਦੂਜਾ ਹੈ ਦਰਕਾਰ
88
ਫੁੱਲ ਖਿੜੇ ਸਭ ਬਾਗ ਦੇ
ਆਈ ਰੁੱਤ ਬਹਾਰ
ਪਤਝੜ ਮੇਰੇ ਵਾਸਤੇ
ਲੋਕਾਂ ਲਈ ਬਹਾਰ
89
ਹਰੀਆਂ ਹਰੀਆਂ ਟਾਹਣੀਆਂ
ਪੀਲ਼ੇ ਪੀਲ਼ੇ ਫੁੱਲ਼
ਸਹੀਓ ਮੇਰੇ ਬਾਗ ਵਿੱਚ
ਗਈ ਹਨ੍ਹੇਰੀ ਝੁੱਲ
90
ਖੰਭ ਹੁੰਦੇ ਜੇ ਬਦਨ ਤੇ
ਚੜ੍ਹਦੀ ਉਡ ਆਕਾਸ਼
ਪਲ ਵਿੱਚ ਸਹੀਓ ਪਹੁੰਚਦੀ
ਚੰਨ ਆਪਣੇ ਦੇ ਪਾਸ
91
ਦੁਧੋਂ ਦਹੀਂ ਜਮਾਇਆ
ਦਹੀਓਂ-ਬਣੇ ਪਨੀਰ
ਅੱਜ ਨਹੀਂ ਸੋਹਣੀ ਆਂਵਦੀ
ਕਿਤੇ ਡੂੰਘੇ ਪੈ ਗਈ ਨੀਰ
92
ਮੱਛੀਓ ਨੀ ਜਲ ਰਹਿੰਦੀ ਓ
ਵਢ ਵਢ ਖਾਇਓ ਮਾਸ
ਇਕ ਨਾ ਖਾਇਓ ਨੈਣ ਅਸਾਡੜੇ
ਸਾਨੂੰ ਅਜੇ ਮਿਲਣ ਦੀ ਆਸ


93
ਕਾਗਾ ਕਰੰਗ ਢੰਡੋਲਿਆ
ਸਗਰਾ ਖਾਇਓ ਮਾਸ
ਇਹ ਦੋ ਨੈਣਾਂ ਮਤ ਛੁਹਿਓ
ਪਿਰ ਦੇਖਣ ਦੀ ਆਸ
94
ਉੱਚਾ ਬੁਰਜ ਲਾਹੌਰ ਦਾ
ਕੋਈ ਖੜੀ ਸੁਕਾਵਾਂ ਕੇਸ
ਯਾਰ ਦਖਾਈ ਦੇ ਗਿਆ
ਕਰਕੇ ਭਗਵਾਂ ਭੇਸ
95
ਉੱਚੇ ਚੁਬਾਰੇ ਮੈਂ ਖੜੀ
ਖੜੀ ਸੁਕਾਵਾਂ ਕੇਸ
ਯਾਰ ਦਖਾਈ ਦੇ ਗਿਆ
ਕਰਕੇ ਭਗਵਾਂ ਭੇਸ
96
ਸੁਪਨਿਆਂ ਤੂੰ ਸੁਲਤਾਨ ਹੈਂ
ਉਤਮ ਤੇਰੀ ਜਾਤ
ਸੈ ਵਰਸਾਂ ਦੇ ਵਿਛੜੇ
ਆਣ ਮਲਾਵੇ ਰਾਤ
97
ਸੁਪਨਿਆਂ ਤੈਨੂੰ ਕਤਲ ਕਰਾਵਾਂ
ਮੇਰਾ ਝੋਰੇ ਖਾ ਲਿਆ ਚਿੱਤ
ਰਾਤੀਂ ਸੁੱਤੇ ਦੋ ਜਣੇ
ਦਿਨ ਚੜ੍ਹਦੇ ਨੂੰ ਇੱਕ


ਸੁਣ ਮਿੱਟੀ ਦਿਆ ਦੀਵਿਆ


98
ਜਾਹ ਦੀਵਿਆ ਘਰ ਆਪਣੇ
ਸੁੱਖ ਵਸੇਂਦੀ ਰਾਤ
ਅੰਨ ਧੰਨ ਦੇ ਗੱਡੇ ਲਿਆਈਂ
ਨਾਲ਼ੇ ਆਈਂ ਆਪ
99
ਜਾਹ ਦੀਵਿਆ ਘਰ ਆਪਣੇ
ਤੇਰੀ ਮਾਂ ਉਡੀਕੇ ਬਾਰ
ਜਾਈਂ ਹਨ੍ਹੇਰੇ ਆਈਂ ਸਵੱਖਤੇ
ਸਾਰੇ ਸ਼ਗਨ ਵਿਚਾਰ
100
ਜਾਹ ਦੀਵਿਆ ਘਰ ਆਪਣੇ
ਮੇਰੀ ਸੁੱਖੀਂ ਬੀਤੇ ਰਾਤ
ਰਿਜ਼ਕ ਲਿਆਈਂ ਭਾਲ਼ ਕੇ
ਤੇਲ ਲਿਆਈਂ ਆਪ
101
ਸੁਣ ਮਿੱਟੀ ਦਿਆ ਦੀਵਿਆ
ਕੈਸੀ ਤੇਰੀ ਲੋ
ਇਕ ਦਿਨ ਦੇਵੇਂ ਰੋਸ਼ਨੀ
ਇਕ ਦਿਨ ਜਾਣਾ ਗੁੱਲ ਹੋ
102
ਉੱਚਾ ਮਹਿਲ ਬਰੋਬਰ ਮੋਰੀ
ਦੀਵਾ ਕਿਸ ਵਿਧ ਧਰੀਏ
ਨਾਰ ਬਗਾਨੀ ਆਦਰ ਥੋੜ੍ਹਾ
ਗਲ਼ ਲਗ ਕੇ ਨਾ ਮਰੀਏ
103
ਉੱਚਾ ਬੁਰਜ ਲਾਹੌਰ ਦਾ
ਵਿੱਚ ਤੋਤੇ ਦੀ ਖੋੜ
ਰੰਨਾਂ ਜਿਨ੍ਹਾਂ ਦੀਆਂ ਗੋਰੀਆਂ
ਉਨ੍ਹਾਂ ਝਾਕ ਨਾ ਹੋਰ

104
ਦਿਲ ਦਰਿਆ ਸਮੁੰਦਰੋਂ ਡੂੰਘੇ
ਕੌਣ ਦਿਲਾਂ ਦੀਆਂ ਜਾਣੇ
ਵਿੱਚੇ ਬੇੜੀ ਵਿੱਚੇ ਚੱਪੂ
ਵਿੱਚੇ ਮੰਝ ਮੁਹਾਣੇ
105
ਮੈਂ ਮੇਰੀ ਨੂੰ ਮਾਰ ਕੇ
ਨਿੱਕੀ ਕਰਕੇ ਕੁੱਟ
ਭਰੇ ਖ਼ਜ਼ਾਨੇ ਨੂਰ ਦੇ
ਲਾੜਾ ਬਣ ਬਣ ਲੁੱਟ
106
ਮੈਂ ਮੇਰੀ ਨੂੰ ਮਾਰ ਕੇ
ਨਿੱਕੀ ਕਰ ਕਰ ਕੁੱਟ
ਭਰੇ ਖਜ਼ਾਨੇ ਨੂਰ ਦੇ
ਲਾੜਾ ਬਣ ਕੇ ਲੁੱਟ
107
ਅਕਲ ਬਿਨ ਰੂਪ ਖਰਾਬ ਹੈ
ਜਿਉਂ ਗੇਂਦੇ ਦੇ ਫੁੱਲ
ਬਾਲ਼ ਚਲੀ ਝੜ ਜਾਣਗੇ
ਕਿਨੇ ਨੀ ਲੈਣੇ ਮੁੱਲ
108
ਪਾਨਾਂ ਜੈਸੀ ਪਤਲੀ
ਕਸਤੂਰੀ ਜੈਸਾ ਰੰਗ
ਮਿਰਚਾਂ ਵਰਗੀ ਚੁਰਚੁਰੀ
ਜਿਹੜੀ ਉਡ ਉਡ ਲਗਦੀ ਅੰਗ
109
ਅੰਬਾਂ ਹੇਠ ਖੜੋਤੀਏ
ਕੋਈ ਝੜ ਝੜ ਪੈਂਦਾ ਬੂਰ
ਅੰਬੀਆਂ ਤੇਰੀਆਂ ਪੱਕ ਗਈਆਂ
ਕੋਈ ਚੂਪਣ ਵਾਲਾ ਦੂਰ
110
ਫੁੱਲ ਸੁੱਕੇ ਫੁਲਵਾੜੀਏਂਂ
ਕੋਈ ਕੀਲੇ ਸੁੱਕਿਆ ਹਾਰ
ਤੂੰ ਸੁੱਕੀ ਘਰ ਪੇਕੜੇ
ਨਿਆਣੇ ਕੰਤ ਦੀ ਨਾਰ


111
ਖੂਹੇ ਪਾਣੀ ਭਰੇਂਦੀਏ
ਘੁੰਗਟ ਤੇਰੀ ਲੱਜ
ਤੈਨੂੰ ਮਿਲਣੇ ਆ ਗਿਆ
ਪਾਣੀ ਦਾ ਕਰਕੇ ਪੱਜ
112
ਸੁੱਕਾ ਫੁੱਲ ਗੁਲਾਬ ਦਾ
ਮੇਰੀ ਝੋਲ਼ੀ ਆਣ ਪਿਆ
ਚੰਗੀ ਭਲੀ ਮੇਰੀ ਜਾਨ ਨੂੰ
ਝੋਰਾ ਲਗ ਗਿਆ
113
ਸੋਨੇ ਸੋਨੇ ਮੇਰੀ ਆਰਸੀ
ਸ਼ੀਸ਼ਾ ਜੜਿਆ ਗੁਜਰਾਤ
ਮੂਰਖ ਪੱਲੇ ਪੈ ਗਿਆ
ਲਾਵਾਂ ਵਾਲ਼ੀ ਰਾਤ
114
ਪਰਾਤ ਭਰੀ ਸ਼ੱਕਰ ਦੀ
ਵਿੱਚ ਮਿਸਰੀ ਦੀ ਡਲ਼ੀ
ਮੂਰਖ ਝਗੜਿਆ ਸਾਰੀ ਰਾਤ
ਚਤਰ ਦੀ ਇੱਕ ਘੜੀ
115
ਨਾਈਆ ਵੇ ਤੇਰੇ ਬੱਚੇ ਮਰਨ
ਬਾਹਮਣ ਦੀ ਜੜ ਜਾ
ਗਲ਼ੀਉਂ ਗਲ਼ੀ ਖਡਾਉਂਦੀ
ਲੋਕੀ ਜਾਨਣ ਭਰਾ
116
ਲਾਲਾਂ ਦੀ ਮੈਂ ਲਾਲੜੀ
ਲਾਲ ਪੱਲੇ ਪਏ
ਮੂਰਖ ਦੇ ਲ਼ੜ ਲਗਗੀ
ਮੇਰੇ ਉਹ ਵੀ ਡੁਲ੍ਹ ਗਏ
117
ਲਾਲ ਵੀ ਕੱਚ ਦਾ ਮਣਕਾ ਵੀ ਕੱਚ ਦਾ
ਰੰਗ ਇਕੋ ਹੈ ਦੋਹਾਂ ਦਾ
ਜੌਹਰੀ ਕੋਲ਼ੋਂ ਪਰਖ ਕਰਾਈਏ
ਫਰਕ ਸੈਂਕੜੇ ਕੋਹਾਂ ਦਾ

118
ਸਜਨਾਂ ਵਿਹੜੇ ਮੈਂ ਗਈ
ਮੈਨੂੰ ਕਿਨੇ ਨਾ ਆਖਿਆ ਜੀ
ਉਠ ਮਨਾ ਚੱਲ ਚੱਲੀਏ
ਏਥੇ ਪਲ ਨਾ ਪਾਣੀ ਪੀ
119
ਸੋਨਾ ਕਹੇ ਸਰਾਫ ਨੂੰ
ਉੱਤਮ ਮੇਰੀ ਜਾਤ
ਕਾਲ਼ੇ ਮੁਖ ਦੀ ਲਾਲੜੀ
ਕਿਉਂ ਤੁਲੇ ਹਮਾਰੇ ਸਾਥ
120
ਮੈਂ ਲਾਲਾਂ ਦੀ ਲਾਲੜੀ
ਲਾਲੀ ਹਮਾਰੇ ਅੰਗ
ਮੁਖ ਪਰ ਸ਼ਾਹੀ ਤਾਂ ਫਿਰੀ
ਮੈਂ ਤੁਲੀ ਨੀਚ ਕੇ ਸੰਗ
121
ਕੁੜੀਏ ਨੀ ਧਨੀਆ ਨੀ ਬੀਜੀਏ
ਝੰਗ ਸਿਆਲਾਂ ਦੇ ਖੂਹ ਤੇ
ਮੁੰਡਿਆ ਵੇ ਬੰਸਰੀ ਵਾਲ਼ਿਆ
ਆ ਮਿਲੀਏ ਝੰਗ ਸਿਆਲਾਂ ਦੇ ਖੂਹ ਤੇ
122
ਪਿੰਡ ਦਿਆ ਲੰਬੜਦਾਰਾ
ਆਪਣੇ ਮੁੰਡਿਆਂ ਨੂੰ ਸਮਝਾ
ਪੱਗਾਂ ਬੰਨ੍ਹਦੇ ਟੇਢੀਆਂ
ਲੜ ਲੈਂਦੇ ਲਮਕਾ
123
ਕਣਕ ਪੁਰਾਣੀ ਘਿਓ ਨਵਾਂ
ਘਰ ਪਤਵੰਤੀ ਨਾਰ
ਆਗਿਆਂ-ਕਾਰੀ ਪੁੱਤਰ ਹੋਣ
ਚਾਰੇ ਸੁਰਗ ਸੰਸਾਰ
124
ਰੰਨਾਂ ਚੰਚਲ ਹਾਰੀਆਂ
ਚੰਚਲ ਕੰਮ ਕਰੇਨ
ਦਿਨੇ ਡਰਨ ਪਰਛਾਵਿਆਂ
ਰਾਤੀਂ ਨਦੀ ਤਰੇਨ


125
ਇਕ ਬਹਿਣ ਤਾਂ ਧਰਤੀ ਕੰਬੇ
ਦੋ ਬਹਿਣ ਅਸਮਾਨ
ਤਿੰਨ ਬਹਿਣ ਤਾਂ ਪਰਲੋ ਆਏ
ਕਹਿ ਗਏ ਚਤਰ ਸੁਜਾਨ
126
ਰੰਨਾਂ ਘਰ ਦੀਆਂ ਰਾਣੀਆਂ
ਮਰਦ ਢੋਂਵਦੇ ਭਾਰ
ਜਿਹੜਾ ਰੰਨ ਪਰਤਿਆਂਵਦਾ
ਸੋਈ ਉਤਰੇ ਪਾਰ
127
ਸਿੰਗ ਬਾਂਕੇ ਬੈਲ ਸੋਹੇ
ਸੁੰਮ ਬਾਂਕੇ ਘੋੜੀਆਂ
ਮੁਛ ਬਾਂਕੀ ਮਰਦ ਛੋਹੇ
ਨੈਣ ਬਾਂਕੇ ਗੋਰੀਆਂ
128
ਪਰ ਘਰ ਗਈ ਨਾ ਬਹੁੜਦੀ
ਲਿਖਣ, ਪੋਥੀ, ਨਾਰ
ਟੁੱਟੀ ਫੁੱਟੀ ਤਾਂ ਮੁੜੇ
ਜੇ ਮੋੜੇ ਕਰਤਾਰ
129
ਜਿਸ ਪੱਤਣ ਅਜ ਪਾਣੀ ਵਗਦਾ
ਫੇਰ ਨਾ ਲੰਘਣਾ ਭਲ਼ਕੇ
ਬੇੜੀ ਦਾ ਪੂਰ ਤਿਰੰਜਣ ਦੀਆਂ ਕੁੜੀਆਂ
ਸਦਾ ਨਾ ਬੈਠਣ ਰਲ਼ਕੇ
130
ਨਿੱਕਾ ਜਿਹਾ ਛੋਕਰਾ
ਦੇਖਿਆ ਬੜਾ ਉਲੱਥ
ਬਿਨ ਬੁਲਾਈ ਨਾਰ ਨੂੰ
ਮੂਰਖ ਪਾਉਂਦੇ ਹੱਥ
131
ਰੱਥ ਦੇ ਕੋਲ਼ ਖੜੋਤੀਏ
ਮੂਲ਼ੀ ਪਤ ਫੜਾ
ਅੱਗ ਲੱਗ ਨਾ ਜਾਏ ਤੇਰੇ ਰੂਪ ਨੂੰ
ਥੋੜ੍ਹਾ ਕੱਜਲਾ ਪਾ

132
ਖਾਲ਼ ਹੋਵੇ ਤਾਂ ਟੱਪੀਏ
ਖੂਹ ਨਾ ਟੱਪਿਆ ਜਾ
ਸ਼ਕਰ ਹੋਏ ਤਾਂ ਵੰਡ ਦੇਈਏ
ਰੂਪ ਨਾ ਵੰਡਿਆ ਜਾ
133
ਭਾਈਆਂ ਵਰਗਾ ਸੈਂਠ ਨਾ
ਜੇ ਵਿੱਚ ਖਾਰ ਨਾ ਹੋਵੇ
ਤੀਵੀਂ ਵਰਗਾ ਵਜ਼ੀਰ ਨਾ
ਜੇ ਬਦਕਾਰ ਨਾ ਹੋਵੇ
134
ਜੇ ਸੁਖ ਪਾਵਣਾ ਜਗਤ ਮੇਂ
ਚੀਜ਼ਾਂ ਛਡਦੇ ਚਾਰ
ਚੋਰੀ, ਯਾਰੀ, ਜਾਮਨੀ
ਚੌਥੀ ਪਰਾਈ ਨਾਰ
135
ਜੇ ਜਾਣਦੀ ਮਰ ਜਾਵਣਾ
ਮਿੱਠਾ ਬੋਲਦੀ ਜਗ
ਆਪਣਾ ਆਪ ਗੰਵਾ ਲਿਆ
ਗੂਹੜੇ ਲਾਲਚ ਲੱਗ
136
ਜੇ ਜਾਣਦੀ ਮਰ ਜਾਵਣਾ
ਮਿੱਠਾ ਬੋਲਦੀ ਜਗ
ਐਵੇਂ ਜਨਮ ਗੰਵਾ ਲਿਆ
ਕੂੜੇ ਲਾਲਚ ਲੱਗ
137
ਜਦ ਜਤਨ ਸੀ ਜੋਬਨ ਸੀ
ਲਾਗੂ ਸੀ ਸਭ ਕੋ
ਜਤਨ ਜੋਵਨ ਗੰਵਾ ਕੇ
ਗਈ ਮੁਸਾਫਰ ਹੋਫੁੱਲਾ ਤੇਰੀ ਵੇਲ ਵਧੇ

138
ਫੁੱਲਾ ਤੇਰੀ ਵੇਲ ਵਧੇ
ਭੌਰਾ ਜੁਗ ਜੁਗ ਜੀ
ਉਜੜ ਖੇੜਾ ਮੁੜ ਵਸੇ
ਮੂਰਖ ਜਾਣੇ ਕੀ
139
ਮਾਲਣ ਨੇ ਫੁੱਲ ਤੋੜਿਆ
ਸੋਚ ਪਈ ਬੁਲਬੁਲ ਨੂੰ
ਜੀਹਨੂੰ ਤੂੰ ਬਰੂਛ ਲਿਆਈ
ਨਾ ਮਿਲੇ ਹਜ਼ਾਰਾਂ ਮੁੱਲ ਨੂੰ
140
ਮਾਲੀ ਕਹਿੰਦਾ ਫੁੱਲ ਨੂੰ
ਗੁੰਦਣਾ ਸੀ ਮੈਂ ਹਾਰ
ਕਿਸ ਵਿਧ ਤੋੜਾਂ ਸੋਹਣਿਆਂ
ਲੱਗ ਰਹੀ ਗੁਲਜ਼ਾਰ
141
ਹੁਸਨ ਜਵਾਨੀ ਰੰਗ ਫੁੱਲਾਂ ਦਾ
ਮੁੱਦਤ ਰਹਿੰਦੇ ਨਾਹੀਂ
ਲੱਖਾਂ ਖਰਚਣ ਹੱਥ ਨਾ ਆਵਣ
ਮੁੱਲ ਵਕੇਂਦੇ ਨਾਹੀਂ
142
ਨੈਣ ਲਲਾਰੀ ਨੈਣ ਕਸੁੰਭਾ
ਨੈਣ ਨੈਣਾਂ ਨੂੰ ਰੰਗਦੇ
ਨੈਣ ਨੈਣਾਂ ਦੀ ਕਰਨ ਮਜੂਰੀ
ਮਿਹਨਤ ਮੂਲ ਨਾ ਮੰਗਦੇ
143
ਪਲਾਹ ਦਿਆ ਪੱਤਿਆ
ਕੇਸੂ ਤੇਰੇ ਫੁੱਲ
ਵਾ ਵਗੀ ਝੜ ਜਾਣਗੇ
ਕਿਸੇ ਨੀ ਲੈਣੇ ਮੁੱਲ

144
ਉੱਚੇ ਬਣ ਦਿਆ ਪੱਤਿਆ
ਝੜ ਝੜ ਪੈਂਦਾ ਬੂਰ
ਸੱਸੀਏ ਨਾ ਲੜ ਨੀ
ਪੇਕੇ ਮੇਰੇ ਦੂਰ
145
ਸੁਣ ਪਿੱਪਲ ਦਿਆ ਪੱਤਿਆ
ਤੈਂ ਕੇਹੀ ਖੜ ਖੜ ਲਾਈ
ਵਾ ਵਗੀ ਝੜ ਜਾਏਂਗਾ
ਰੁੱਤ ਨਵਿਆਂ ਦੀ ਆਈ
146
ਪਿੱਪਲਾ ਵੇ ਹਰਿਆਲਿਆ
ਪੂਜਾਂ ਤੇਰਾ ਮੁੱਢ
ਤੈਨੂੰ ਪੂਜ ਕੇ ਪਿੱਪਲਾ
ਮੈਂ ਕਦੀ ਨਾ ਪਾਵਾਂ ਦੁੱਖ
147
ਹਰੀ ਫਲਾਹੀ ਬੈਠਿਆ ਤੋਤਿਆ
ਮੈਨਾਂ ਬੈਠੀ ਹੇਠ
ਕੋਠੇ ਡਰਦੀ ਨਾ ਚੜ੍ਹਾਂ
ਉੱਤੇ ਬੈਠਾ ਜੇਠ
148
ਨਦੀ ਕਿਨਾਰੇ ਰੁੱਖੜਾ
ਖੜਾ ਸੀ ਅਮਨ ਅਮਾਨ
ਡਿਗਦਾ ਹੋਇਆ ਬੋਲਿਆ
ਜੀ ਦੇ ਨਾਲ਼ ਜਹਾਨ
149
ਕਿੱਕਰ ਘਰ ਕਪੁੱਤ ਘਰ
ਘਰ ਕਲੱਖਣੀ ਨਾਰ
ਮੈਲ਼ੇ ਪਹਿਨੇ ਕਪੜੇ
ਨਰਕ ਨਸ਼ਾਨੀ ਚਾਰ
150
ਪਿੱਪਲ ਘਰ ਸਪੁੱਤ ਘਰ
ਘਰ ਕੁਲਵੰਤੀ ਨਾਰ
ਉਜਲੇ ਪਹਿਨੇ ਕੱਪੜੇ
ਸੁਰਗ ਨਸ਼ਾਨੀ ਚਾਰ

151
ਸਾਧਾ ਐਸੇ ਹੋ ਰਹੀਏ
ਜਿਉਂ ਮਹਿੰਦੀ ਦੇ ਪਾਤ
ਲਾਲੀ ਰੱਖੀਏ ਪੇਟ ਮੇਂ
ਹਰੀ ਦਖਾਈਏ ਜਾਤ
152
ਅੱਗ ਲੱਗੀ ਬ੍ਰਿਛ ਨੂੰ
ਜਲਣ ਬ੍ਰਿਛ ਦੇ ਪਾਤ
ਪੰਛੀਓ ਤੁਸੀਂ ਉਡ ਜੋ
ਪੰਖ ਤੁਮਾਰੇ ਸਾਥ
153
ਫਲ਼ ਫੁੱਲ ਖਾਧਾ ਬ੍ਰਿਛ ਦਾ
ਬੀਠ ਲਬੇੜੇ ਪਾਤ
ਉਡਣਾ ਸਾਡਾ ਧ੍ਰਿਗ ਨੀ
ਜਲਣਾ ਬ੍ਰਿਛ ਕੇ ਸਾਥ
154
ਗੰਨੇ ਤੋਂ ਗਨੀਰੀ ਮਿੱਠੀ
ਗੁੜ ਤੋਂ ਮਿੱਠਾ ਲ਼ਾਲ਼ਾ
ਪੁੱਤੋਂ ਤੋਂ ਜਮਾਈ ਪਿਆਰੇ
ਧੀਆਂ ਘਰ ਦਾ ਗਾਲ਼ਾ
155
ਕੜਕ ਨਾ ਜਾਂਦੀ ਕੁਪਿਓਂ
ਰਹਿੰਦੇ ਤੇਲ ਭਰੇ
ਕਿੱਕਰ, ਜੰਡ, ਕਕੀਰ ਨੂੰ
ਪਿਓਂਦ ਕੌਣ ਕਰੇ
156
ਮੈਂ ਤਾਂ ਸੌ ਸੌ ਰੁੱਖ ਪਈ ਲਾਵਾਂ
ਰੁੱਖ ਤਾਂ ਹਰੇ ਭਰੇ
ਮਾਵਾਂ ਠੰਢੀਆਂ ਛਾਵਾਂ
ਛਾਵਾਂ ਕੌਣ ਕਰੇ

ਮਾਲ਼ਾ ਤੇਰੀ ਕਾਠ ਦੀ


157
ਉੱਚਾ ਬੁਰਜ ਲਾਹੌਰ ਦਾ
ਕੋਈ ਹੇਠ ਵਗੇ ਦਰਿਆ
ਮਲ਼ ਮਲ਼ ਨ੍ਹਾਵਣ ਗੋਰੀਆਂ
ਲੈਣ ਗੁਰਾਂ ਦਾ ਨਾਂ
158
ਮੌਰ ਕੂੰਜਾਂ ਨੂੰ ਆਖਦੇ
ਤੁਹਾਡੀ ਰਹਿੰਦੀ ਨਿੱਤ ਤਿਆਰੀ
ਜਾਂ ਤੇ ਤੁਹਾਡਾ ਦੇਸ ਕੁਚੱਜੜਾ
ਜਾਂ ਕਿਸੇ ਨਾਲ਼ ਯਾਰੀ
159
ਨਾ ਮੋਰੋ ਸਾਡਾ ਦੇਸ ਕੁਚੱਜੜਾ
ਨਾ ਕਿਸੇ ਸੰਗ ਯਾਰੀ
ਬਚੜੇ ਛੋੜ ਮੁਸਾਫਰ ਹੋਈਆਂ
ਡਾਹਢੇ ਰੱਬ ਨੇ ਚੋਗ ਖਿਲਾਰੀ
160
ਹੰਸਾ ਸਰ ਨਾ ਛੋੜੀਏ
ਜੇ ਜਲ ਗਹਿਰਾ ਹੋਏ
ਹੰਸ ਬੈਠਗੇ ਛਪੜੀਏਂ
ਤਾਂ ਹੰਸ ਨਾ ਆਖੇ ਕੋਏ
161
ਛਪੜੀਆਂ ਤੇ ਰਹਿਣੇ ਵਾਲ਼ਿਆ
ਤੈਨੂੰ ਹੰਸ ਨਾ ਕਹਿੰਦਾ ਕੋ
ਹੰਸਾ ਜਲ ਨਾ ਛੋੜੀਏ
ਜੇ ਜਲ ਗਹਿਰਾ ਹੋ
162
ਮਰਨਾ ਭਲਾ ਪ੍ਰਦੇਸ ਦਾ
ਜਿਥੇ ਆਪਣਾ ਮਿੱਤ ਨਾ ਕੋ
ਮਾਸ ਤੇਰੇ ਨੂੰ ਕੌਂ ਕੁੱਤੇ ਖਾਣਗੇ
ਜਗ ਸੰਪੂਰਨ ਹੋ


163
ਗੱਡੀ ਦਿਆ ਗੱਡਵਾਣਿਆਂ
ਭੂੰਗੇ ਬਲਦ ਨੂੰ ਛੇੜ
ਤੈਨੂੰ ਸਾਡੇ ਨਾਲ਼ ਕੀ ਪਈ
ਆਪਣੀ ਫਸੀ ਨਬੇੜ
164
ਚਾਨਣ ਸਾਰਾ ਲੰਘ ਗਿਆ
ਮੂਹਰੇ ਆ ਗਿਆ ਨ੍ਹੇਰ
ਇਕ ਦਿਨ ਮੁੱਕ ਜਾਵਣਾ
ਤੈਂ ਮੁੜ ਨੀ ਜੰਮਣਾ ਫੇਰ
165
ਜੱਟਾ ਹਲ਼ ਵਗੇਂਦਿਆ
ਹਲ਼ ਨਾ ਛੱਡੇਂ ਦਿਨ ਰਾਤ
ਇਕ ਦਿਨ ਵਿੱਛੜ ਜਾਵਣਾ
ਤੇਰੀ ਕਿਸੇ ਨਾ ਪੁੱਛਣੀ ਬਾਤ
166
ਲੱਕੜੀ ਦਿਆ ਮੰਜਿਆ
ਤੇਰੇ ਵਿੱਚ ਸੂਤ ਦੀ ਡੋਰ
ਇਕ ਦਿਨ ਤੇਰੇ ਉੱਤੇ ਪੈਂਦਾ
ਇਕ ਦਿਨ ਦੇਣਾ ਤੋਰ
167
ਉਠ ਓ ਜੱਟਾ ਸੁੱਤਿਆ
ਦਾਹੜੀ ਹੋਈ ਭੂਰ
ਅੱਗਾ ਨੇੜੇ ਆ ਗਿਆ
ਪਿੱਛਾ ਰਹਿ ਗਿਆ ਦੂਰ
168
ਜਦੋਂ ਜਮ ਦਖਾਈ ਦੇਂਦੇ
ਕੁੱਤਾ ਓਦੋਂ ਭੌਂਂਕੇ
ਬੰਦਿਆ ਉਠ ਖੜ ਤੂੰ
ਕਾਹਨੂੰ ਲਾਉਨੈਂ ਢੌਂਕੇ
169
ਹੰਸਾ ਜਲ ਕੋ ਛੋਡ ਕੇ
ਨਾ ਹੋਈਏ ਦਲਗੀਰ
ਮਰਗੇ ਜਿਨ੍ਹਾਂ ਦੇ ਬਾਦਸ਼ਾਹ
ਗਲ਼ੀਏਂ ਰੁਲਣ ਵਜ਼ੀਰ

170
ਨਾ ਮਾਰੀਂ ਹੀਰੇ ਹਰਨ ਨੂੰ
ਸਾਡੀ ਸੁੰਨੀ ਹੋ ਜਾਊ ਡਾਰ
ਮਾਰ ਵੇ ਰਾਜਿਆ ਹਰਨੀਆਂ
ਭਾਵੇਂ ਇਕ ਦੋ ਭਾਵੇਂ ਚਾਰ
171
ਮਾਲਾ ਤੇਰੀ ਕਾਠ ਦੀ
ਧਾਗੇ ਲਈ ਪਰੋ
ਮਨ ਵਿੱਚ ਘੁੰਡੀ ਪਾਪ ਦੀ
ਭਜਨ ਕਰੇ ਕੀ ਉਹ

ਮਾਣਕ-ਮੋਤੀ

172
ਆ ਦਰਵਾਜ਼ੇ ਵੀਚ ਮੇਂ
ਉਤਰੇ ਦੋਵੇਂ ਵੀਰ
ਨਰ ਨਾਰੀਆਂ ਦੇਖਦੇ
ਕਹੇ ਕੁਲ ਨਜ਼ੀਰ
173
ਰਾਧੇ ਰਾਧੇ ਸਭ ਜਗ ਕਹਿੰਦਾ
ਮੈਂ ਵੀ ਆਖਦਾ ਰਾਧੇ
ਇਕ ਰਾਧੇ ਨੂੰ ਵੇਖਣ ਵਾਲੇ
ਕਈ ਖੜੇ ਵਿੱਚ ਰਾਹ ਦੇ
174
ਪਾਰੋਂ ਦੇ ਵਿਹੜਕੇ ਲਿਆਂਦੇ
ਇਕ ਮਾਰਦਾ ਇਕ ਖੰਘੂਰਦਾ
ਕੁੜਤੀ ਪਾਟੀ ਮਲਮਲ ਦੀ
ਤੂੰ ਧੋਬੀ ਨੂੰ ਨੀ ਘੂਰਦਾ
175
ਮਾਂ ਮੇਰੀ ਨੇ ਬੋਹੀਆ ਭੇਜਿਆ
ਸੱਸ ਮੇਰੀ ਨੇ ਫੋਲਿਆ
ਮੈਂ ਕਰੂਏ ਦੀ ਵਰਤਣ ਵੇ
ਮੇਰਾ ਨਰਮ ਕਾਲਜਾ ਡੋਲਿਆ
176
ਜੇ ਨਾਲ਼ ਕੰਗਾਲਾਂ ਦੋਸਤੀ
ਜਿਹੜਾ ਵਿੱਚ ਦਰਵਾਜੇ ਖੰਘੇ
ਤੈਂ ਸਵਾਲ ਪਾ ਲਿਆ ਸੁੱਥਣ ਦਾ
ਉਲਟਾ ਸਾਫਾ ਮੰਗੇ
177
ਲੱਗਣ ਲੱਗੀ ਦੋਸਤੀ
ਘੋੜੀ ਅੰਦਰ ਬੰਨ੍ਹ
ਟੁੱਟਣ ਲੱਗੀ ਦੋਸਤੀ
ਪਰ ਸੂਈ ਨਾ ਟੰਗ
178
ਦੂਜੇ ਕੋਲੋਂ ਮੰਗਣਾ
ਸਿਰ ਦੁੱਖਾਂ ਦੇ ਦੁੱਖ


ਦੇ ਨਾਮ ਸੰਤੋਖੀਆ
ਮੇਰੀ ਉਤਰੇ ਮਨ ਦੀ ਭੁੱਖ
179
ਭੁੱਲ ਗਏ ਰਾਗ ਰੰਗ
ਭੁੱਲ ਗਈਆਂ ਜੱਕੜੀਆਂ
ਤਿੰਨ ਗੱਲਾਂ ਯਾਦ ਰਹੀਆਂ
ਲੂਣ ਤੇਲ ਲੱਕੜੀਆਂ
180
ਭੁੱਲ ਗਏ ਰਾਗ ਰੰਗ
ਭੁੱਲ ਗਈਆਂ ਜੱਕੜੀਆਂ
ਤਿੰਨ ਕੰਮ ਯਾਦ ਰਹਿ ਗਏ
ਲੂਣ ਤੇਲ ਲੱਕੜੀਆਂ
181
ਮਿੱਟੀ ਮੁੰਡਾ ਕੱਪੜਾ
ਮੁੰਜ ਬੱਬੜ੍ਹ ਅਰ ਪੱਟ
ਇਹ ਛੇਈ ਕੁੱਟੇ ਭਲੇ
ਸਤਵਾਂ ਕੁੱਟੀਏ ਜੱਟ
182
ਉਠ ਜਵਾਹਾਂ ਭੱਖੜਾ
ਚੌਥਾ ਗੱਡੀਵਾਨ
ਤਿੰਨੇ ਮੀਂਹ ਨਾ ਮੰਗਦੇ
ਭਾਵੇਂ ਉਜੜ ਜਾਏ ਜਹਾਨ
183
ਅਤਿ ਨਾ ਭਲਾ ਮੇਘਲਾ
ਅਤਿ ਨਾ ਭਲੀ ਧੁੱਪ
ਅਤਿ ਨਾ ਭਲਾ ਹੱਸਣਾ
ਅਤਿ ਨਾ ਭਲੀ ਚੁੱਪ
184
ਮਾਲੀ ਲੋੜੇ ਮੇਘਲਾ
ਧੋਬੀ ਬਾਹਲੀ ਧੁੱਪ
ਭੱਟਾਂ ਬਾਹਲਾ ਬੋਲਣਾ
ਸਾਧਾਂ ਬਾਹਲੀ ਚੁੱਪ
185
ਤਿੱਤਰ ਖੰਭੀ ਬੱਦਲੀ
ਰੰਨ ਮਲ਼ਾਈ ਖਾਇ
ਉਹ ਵੱਸੇ ਉਹ ਉਧਲੇ
ਕਦੇ ਨਾ ਆਹਲ਼ੀ ਜਾਏ
186
ਬੁੱਧ ਸ਼ਨਿੱਚਰ ਕੱਪੜਾ
ਗਹਿਣਾ ਐਤਵਾਰ

ਜੇ ਜ਼ਿੰਦਗੀ ਦੀ ਲੋੜ ਹੈ
ਥੋਹੜਾ ਕਰੀਂ ਅਹਾਰ
187
ਤੀਵੀਂ ਮਾਨੀ ਤੀਹ ਵਰ੍ਹੇ
ਬਲਦ ਦੀਆਂ ਨੌਂ ਸਾਖਾਂ
ਘੋੜਾ ਤੇ ਮਰਦ ਨਾ ਬੁੱਢੇ ਹੁੰਦੇ
ਜੇ ਮਿਲਦੀਆਂ ਰਹਿਣ ਖੁਰਾਕਾਂ
188
ਮੰਨੂੰ ਅਸਾਡੀ ਦਾਤਰੀ
ਅਸੀਂ ਮੰਨੂੰ ਦੇ ਸੋਏ
ਜਿਉਂ ਜਿਉਂ ਮੰਨੂੰ ਵਢਦਾ
ਅਸੀਂ ਦੂਣੇ ਚੌਣੇ ਹੋਏ
189
ਸ਼ਹਿਰੀਂ ਵਸਦੇ ਦੇਵਤੇ
ਪਿੰਡੀਂ ਵਸਣ ਮਨੁੱਖ
ਕਲਰੀਂ ਵਸਦੇ ਭੂਤਨੇ
ਏਥੇ ਨੀ ਦੀਂਹਦੀ ਸੁੱਖ
190
ਬੁਰਾ ਗਰੀਬ ਦਾ ਮਾਰਨਾ
ਬੁਰੀ ਗਰੀਬ ਦੀ ਹਾ
ਗਲ਼ੇ ਬੱਕਰੇ ਦੀ ਖਲ ਨਾ
ਲੋਹਾ ਭਸਮ ਹੋ ਜਾ
191
ਮੁੱਲਾਂ ਮਿਸ਼ਰ ਮਸ਼ਾਲਚੀ
ਤਿੰਨੋ ਇਕ ਸਮਾਨ
ਹੋਰਨਾਂ ਨੂੰ ਚਾਨਣ ਕਰਨ
ਆਪ ਹਨ੍ਹੇਰੇ ਜਾਣ
192
ਪੱਲੇ ਖਰਚ ਨਾ ਬੰਨ੍ਹਦੇ
ਪੰਛੀ ਤੇ ਦਰਵੇਸ਼
ਜਿਨ੍ਹਾਂ ਤਕਵਾ ਰੱਬ ਦਾ
ਤਿੰਨ੍ਹਾਂ ਰਿਜ਼ਕ ਹਮੇਸ਼
193
ਔਖੀ ਰਮਜ਼ ਫਕੀਰੀ ਵਾਲ਼ੀ
ਚੜ੍ਹ ਸੂਲੀ ਤੇ ਬਹਿਣਾ
ਦਰ ਦਰ ਤੇ ਟੁਕੜੇ ਮੰਗਣੇ
ਮਾਈਏ, ਭੈਣੇ ਕਹਿਣਾ

ਮਾਹੀਆ

"ਮਾਹੀਆ" ਪੰਜਾਬੀਆਂ ਦਾ ਹਰਮਨ ਪਿਆਰਾ ਛੋਟੇ

ਆਕਾਰ ਦਾ ਕਾਵਿ ਰੂਪ ਹੈ। ਇਹ ਪੰਜਾਬ ਦੀਆਂ ਸਾਰੀਆਂ
ਉਪ ਭਾਸ਼ਾਵਾਂ ਵਿੱਚ ਰਚਿਆ ਹੋਇਆ ਮਿਲਦਾ ਹੈ।
ਮੁਲਤਾਨ, ਸਿਆਲ ਕੋਟ, ਪੋਠੋਹਾਰ ਅਤੇ ਜੰਮੂ ਦੇ ਪਹਾੜੀ
ਖੇਤਰਾਂ ਵਿੱਚ ਇਹ ਪੁਰਾਤਨ ਕਾਲ ਤੋਂ ਹੀ ਲੋਕ ਪ੍ਰਿਆ
ਰਿਹਾ ਹੈ। ਇਹਨਾਂ ਸਾਰੇ ਖੇਤਰਾਂ ਵਿੱਚ ਇਸ ਦਾ ਰੂਪ
ਵਿਧਾਨ ਤੇ ਗਾਉਣ ਦੀ ਪ੍ਰਥਾ ਇਕ ਸਾਰ ਹੈ

 'ਮਾਹੀਆ' ਜਜ਼ਬਿਆਂ ਭਰਪੂਰ ਕਾਵਿ ਰੂਪ ਹੈ ਜਿਸ ਵਿੱਚ ਮੁਹੱਬਤ ਦੀਆਂ ਕੂਲ੍ਹਾਂ ਵਹਿ ਰਹੀਆਂ ਹਨ। ਇਹਨਾਂ ਗੀਤਾਂ ਵਿੱਚ ਪੰਜਾਬ ਦੀ ਮੁਟਿਆਰ ਆਪਣੇ ਮਾਹੀਏ ਦੇ ਹੁਸਨ ਦੇ ਵਾਰੇ ਵਾਰੇ ਜਾਂਦੀ ਹੋਈ ਉਸ ਲਈ ਆਪਣੀ ਬੇਪਨਾਹ ਮੁਹੱਬਤ ਦਾ ਇਜ਼ਹਾਰ ਹੀ ਨਹੀਂ ਕਰਦੀ ਬਲਕਿ ਸ਼ਿਕਵਿਆਂ, ਨਹੋਰਿਆਂ ਦੇ ਵਾਣਾਂ ਅਤੇ ਵਿਛੋੜੇ ਦੇ ਸੱਲਾਂ ਦਾ ਵਰਨਣ ਵੀ ਬੜੇ ਅਨੂਠੇ ਤੇ ਦਰਦੀਲੇ ਬੋਲਾਂ ਵਿੱਚ ਕਰਦੀ ਹੈ। ਗੀਤ ਦੇ ਬੋਲ ਸਰੋਤੇ ਦੇ ਧੁਰ ਅੰਦਰ ਲਹਿ ਜਾਂਦੇ ਹਨ ਤੇ ਉਹ ਇਕ ਅਨੂਠਾ ਤੇ ਅਗੰਮੀ ਸੁਆਦ ਮਾਣਦਾ ਹੋਇਆ ਆਪਣੇ ਆਪ ਵਿੱਚ ਲੀਨ ਹੋ ਜਾਂਦਾ ਹੈ।


ਮੈਂ ਤੇਰੀ ਖ਼ੁਸ਼ਬੋ ਮਾਹੀਆ


1
ਸੜਕੇ ਤੇ ਰੁੜ੍ਹ ਵੱਟਿਆ
ਜੀਹਨੇ ਯਾਰੀ ਨਾ ਲਾਈ
ਉਹਨੇ ਜੰਗ ਵਿੱਚ ਕੀ ਖੱਟਿਆ
2
ਭੁੰਨੇ ਹੋਏ ਚੱਬ ਦਾਣੇ
ਅਸਾਂ ਦਿਲ ਦੇ ਛੱਡਿਆ
ਤੇਰੇ ਦਿਲ ਦੀਆਂ ਰੱਬ ਜਾਣੇ
3
ਚਿੱਟਾ ਕੁੱਕੜ ਬਨੇਰੇ ਤੇ
ਚਿੱਟੀਏ ਨੀ ਦੁਧ ਕੁੜੀਏ
ਮੈਂ ਆਸ਼ਕ ਤੇਰੇ ਤੇ
4
ਚਾਨਣੀਆਂ ਰਾਤਾਂ ਨੇ
ਦੁਨੀਆ 'ਚ ਸਭ ਸੋਹਣੇ
ਦਿਲ ਮਿਲ਼ੇ ਦੀਆਂ ਬਾਤਾਂ ਨੇ
5
ਪਾਣੀ ਖਾਰੇ ਨੇ ਸਮੁੰਦਰਾਂ ਦੇ
ਨੀ ਯਾਰੀ ਤੇਰੀ ਦੋ ਦਿਨ ਦੀ
ਮਿਹਣੇ ਖੱਟ ਲਏ ਉਮਰਾਂ ਦੇ
6
ਸਿਰ ਚੋਟਾਂ ਲੱਗੀਆਂ ਨੇ
ਅਸਲ ਨਿਭਾਂਦੇ ਨੇ
ਨੀਚ ਕਰਦੇ ਠੱਗੀਆਂ ਨੇ
7
ਹਾਰਾਂ ਦੀਆਂ ਦੋ ਲੜੀਆਂ
ਤੇਰਾ ਖਿਹੜਾ ਨਹੀਂ ਛੱਡਣਾ
ਭਾਵੇਂ ਲਗ ਜਾਣ ਹੱਥਕੜੀਆਂ

8
ਦੋ ਪੱਤਰ ਅਨਾਰਾਂ ਦੇ
ਸਾਡੀ ਗਲ਼ੀ ਲੰਘ ਮਾਹੀਆ
ਦੁੱਖ ਟੁੱਟਣ ਬਿਮਾਰਾਂ ਦੇ
9
ਦੋ ਪੱਤਰ ਅਨਾਰਾਂ ਦੇ
ਸਾਡੀ ਗਲ਼ੀ ਆ ਮਾਹੀਆ
ਤੱਪ ਟੁੱਟਣ ਬਿਮਾਰਾਂ ਦੇ
10
ਮੈਂ ਖੜੀ ਆਂ ਬਨੇਰੇ ਤੇ
ਬੁੱਤ ਮੇਰਾ ਏਥੇ ਵਸਦਾ
ਦਿਲ ਸਜਨਾਂ ਦੇ ਡੇਰੇ ਤੇ
11
ਕਾਲ਼ਾ ਤਿੱਤਰ ਬਨੇਰੇ ਤੇ
ਬੁੱਤ ਸਾਡਾ ਏਥੇ ਵਸਦਾ
ਦਿਲ ਸਜਨਾ ਦੇ ਡੇਰੇ ਤੇ
12
ਗਲ਼ ਕੁੜਤਾ ਨਰਮੇ ਦਾ
ਰੱਬ ਤੈਨੂੰ ਹੁਸਨ ਦਿੱਤਾ
ਪਤਾ ਦਸਿਆ ਨਾ ਮਰਨੇ ਦਾ
13
ਗੱਡੀ ਆਈ ਏ ਟੇਸਣ ਤੇ
ਰੱਬ ਨੇ ਤੈਨੂੰ ਹੁਸਨ ਦਿੱਤਾ
ਸਾਨੂੰ ਰੱਜ ਕੇ ਦੇਖਣ ਦੇ
14
ਫੁੱਲਾਂ ਦੀ ਫੁਲਾਈ ਮਾਹੀਆ
ਇਕ ਤੇਰੀ ਜਿੰਦ ਬਦਲੇ
ਜਿੰਦ ਕੰਡਿਆਂ ਤੇ ਪਾਈ ਮਾਹੀਆ
15
ਫੁੱਲਾਂ ਦੀ ਫੁਲਾਈ ਮਾਹੀਆ
ਮਗਰ ਮਾਸ਼ੂਕਾਂ ਦੇ
ਆਸ਼ਕ ਫਿਰਦੇ ਸੁਦਾਈ ਮਾਹੀਆ
16
ਫੁੱਲਾ ਵੇ ਗੁਲਾਬ ਦਿਆ
ਤੈਨੂੰ ਸੀਨੇ ਨਾਲ ਲ਼ਾਵਾਂ
ਮੇਰੇ ਮਾਹੀਏ ਦੇ ਬਾਗ ਦਿਆ

17
ਕੋਠੇ ਤੇ ਆ ਮਾਹੀਆ
ਫੁੱਲਾਂ ਦੀ ਆਂ ਬਹੁੰ ਸ਼ੌਂਂਕੀ
ਵਿਹੜੇ ਬਾਗ ਲਵਾ ਮਾਹੀਆ
18
ਕੋਠੇ ਤੇ ਕਾਂ ਬੋਲੇ
ਚਿੱਠੀ ਸਾਡੇ ਮਾਹੀਏ ਦੀ
ਵਿੱਚ ਮੇਰਾ ਨਾਂ ਬੋਲੇ
19
ਸਿਰ ਭਿਜ ਗਿਆ ਆਂਡੇ ਦਾ
ਭਿਜਗੀ ਮੈਂ ਬਾਹਰ ਖੜੀ
ਕੁੰਡਾ ਖੋਹਲ ਬਰਾਂਡੇ ਦਾ
20
ਬੇਰੀ ਨੂੰ ਕੰਡਾ ਕੋਈ ਨਾ
ਆਜਾ ਆਪਾਂ ਗੱਲਾਂ ਕਰੀਏ
ਵਿਹੜੇ 'ਚ ਬੰਦਾ ਕੋਈ ਨਾ
21
ਬਾਗੇ ਵਿੱਚ ਆ ਮਾਹੀਆ
ਨਾਲੇ ਸਾਡੀ ਗਲ ਸੁਣ ਜਾ
ਨਾਲੇ ਘੜਾ ਵੇ ਚੁਕਾ ਮਾਹੀਆ
22
ਸੜਕੇ ਤੇ ਰੋੜੀ ਏ
ਨਾਲੇ ਮੇਰਾ ਛੱਲਾ ਲੈ ਗਿਆ
ਨਾਲੇ ਉਂਂਗਲ ਮਰੋੜੀ ਏ
23
ਤੰਦੂਰੀ ਤਾਈ ਹੋਈ ਆ
ਬਾਲਣ ਹੱਡੀਆਂ ਦਾ
ਰੋਟੀ ਇਸ਼ਕੇ ਦੀ ਲਾਈ ਹੋਈ ਆ
24
ਕੋਠੇ ਤੇ ਸਿਲ ਪਈ ਆ
ਪੱਟੀ ਹੋਈ ਇਸ਼ਕੇ ਦੀ
ਕੱਚੇ ਘੜੇ ਤੇ ਠਿਲ੍ਹ ਪਈ ਆ
25
ਸੁਨਿਆਰਾ ਕੁੱਟ ਚਾਂਦੀ
ਭੁੱਲ ਚੁੱਕ ਮੁਆਫ ਕਰੀਂ
ਖ਼ਤਾਂ ਵੱਡਿਆਂ ਤੋਂ ਹੋ ਜਾਂਦੀ

26
ਸੱਪ ਚੜ੍ਹ ਗਿਆ ਕਿੱਕਰੀ ਤੇ
ਬਾਲ੍ਹੋ ਹੋਰੀਂ ਦੋ ਭੈਣਾਂ
ਮੈਂ ਆਸ਼ਕ ਨਿਕਰੀ ਤੇ
27
ਛੰਨੇ ਪਰ ਥਾਲ਼ੀ ਏ
ਨਿੱਕੀ ਜਹੀ ਬਾਲ੍ਹੋ ਦਾ
ਮੁੱਲ ਪੰਜਾਂ ਤੇ ਚਾਲ਼ੀ ਏ
28
ਛਤਰੀ ਦੀ ਛਾਂ ਕਰ ਲੈ
ਜਿੱਥੇ ਮਾਹੀਆ ਆਪ ਵਸੇਂ
ਓਥੇ ਸਾਡੀ ਵੀ ਥਾਂ ਕਰ ਲੈ
29
ਨਾ ਲਿਖਿਆ ਮਿਟਦਾ ਏ
ਮੈਨੂੰ ਤਾਂ ਰੱਬ ਮਾਹੀਆ
ਬਸ ਤੇਰੇ ’ਚੋਂ ਦਿਸਦਾ ਏ
30
ਬਾਗੇ ਵਿੱਚ ਵਾ ਝੁਲਦੀ
ਤੇਰੀ ਮੇਰੀ ਇਕ ਜਿੰਦੜੀ
ਸੁਪਨੇ ਵਿੱਚ ਨਿਤ ਮਿਲਦੀ
31
ਮੈਂ ਔਂਂਸੀਆਂ ਪਾਨੀ ਆਂ
ਉਹ ਕਦੋਂ ਘਰ ਆਵੇ
ਬੈਠੀ ਕਾਗ ਉਡਾਨੀ ਆਂ
32
ਸ਼ੀਸ਼ੀ ਵਿੱਚ ਤੇਲ ਹੋਸੀ
ਉਹ ਦਿਨ ਖ਼ੁਸ਼ੀਆਂ ਦੇ
ਜਦੋਂ ਸਜਨਾਂ ਦਾ ਮੇਲ ਹੋਸੀ
33
ਲੰਬੀਆਂ ਰਾਤਾਂ ਨੇ
ਉਮਰਾਂ ਮੁੱਕ ਜਾਣੀਆਂ
ਨਹੀਓਂ ਮੁਕਣੀਆਂ ਬਾਤਾਂ ਨੇ
34
ਕੋਠੇ ਤੇ ਕਿਲ ਮਾਹੀਆ
ਲੋਕਾਂ ਦੀਆਂ ਰੋਣ ਅੱਖੀਆਂ
ਸਾਡਾ ਰੋਂਦਾ ਏ ਦਿਲ ਮਾਹੀਆ

36
ਕੋਠੇ ਤੋਂ ਉਡ ਕਾਵਾਂ
ਸਦ ਪਟਵਾਰੀ ਨੂੰ
ਜਿੰਦ ਮਾਹੀਏ ਦੇ ਨਾਂ ਲਾਵਾਂ
37
ਪਈ ਰਾਤ ਨਾ ਹਾਲ਼ਾਂ ਵੇ
ਵਿਚੋਂ ਤੇਰੀ ਸੁਖ ਮੰਗਦੀ
ਦੇਵਾਂ ਉਤੋ ਉਤੋਂ ਗਾਲਾਂ ਵੇ
38
ਅਸਮਾਨ ਤੇ ਇਲ੍ਹ ਭੌਂਦੀ
ਤੇਰੀ ਮੇਰੀ ਇਕ ਜਿੰਦੜੀ
ਕਈ ਖਾਬਾਂ 'ਚ ਮਿਲ ਪੈਂਦੀ
39
ਕੋਠੇ ਤੇ ਇਲ੍ਹ ਮਾਹੀਆ
ਪਈ ਪਛਤਾਉਨੀ ਆਂ
ਤੈਨੂੰ ਦੇ ਕੇ ਦਿਲ ਮਾਹੀਆ
40
ਬੱਲੀਏ
ਟੇਸਣ ਤੇ ਆਈ ਖੜੀ ਐ
ਚੱਲ ਚੱਲੀਏ
41
ਗੱਡੀ ਆ ਗਈ ਟੇਸਣ ਤੇ
ਪਰ੍ਹਾ ਹੱਟ ਵੇ ਬਾਬੂ
ਸਾਨੂੰ ਮਾਹੀਆ ਦੇਖਣ ਦੇ
42
ਅੱਗ ਬਾਲ਼ ਕੇ ਸੇਕਣ ਦੇ
ਰੱਬ ਤੈਨੂੰ ਹੁਸਨ ਦਿੱਤਾ
ਸਾਨੂੰ ਰੱਜ ਕੇ ਦੇਖਣ ਦੇ
43
ਗੱਡੀ ਚੱਲਦੀ ਏ ਲੀਕਾਂ ਤੇ
ਅੱਗੇ ਮਾਹੀ ਨਿਤ ਮਿਲਦਾ
ਹੁਣ ਮਿਲਦਾ ਤਰੀਕਾਂ ਤੇ
44
ਗੁੰਨ੍ਹ ਆਟਾ ਪਲੱਟ ਕੀਤਾ
ਐਸੀ ਜੁਦਾਈ ਨਾਲੋਂ
ਰੱਬ ਪੈਦਾ ਹੀ ਕਿਉਂ ਕੀਤਾ


45
ਦੋ ਪੱਤਰ ਅਨਾਰਾਂ ਦੇ
ਸਾਡਾ ਦੁਖ ਸੁਣ ਕੇ
ਰੋਂਦੇ ਪੱਥਰ ਪਹਾੜਾਂ ਦੇ
46
ਦੋ ਪੱਤਰ ਅਨਾਰਾਂ ਦੇ
ਸੜ ਗਈ ਜਿੰਦੜੀ
ਰਹਿ ਗਏ ਢੇਰ ਅੰਗਾਰਾਂ ਦੇ
47
ਕੋਈ ਛਪਰੀ ਛਾਂ ਵਾਲੀ
ਕਿਥੇ ਲੁਕਾਸਾਂ ਜਿੰਦੜੀ
ਲੱਖਾਂ ਦੇ ਗੁਨਾਹ ਵਾਲੀ
48
ਚਿੱਟੀ ਚਾਦਰ ਈ ਛੱਟੀ ਹੋਈ ਆ
ਟੁਰ ਗਿਆ ਮਾਹੀ ਚੰਨਾ ਵੇ
ਰੂਹ ਘਾਬਰ ਘੱਤੀ ਹੋਈ ਆ
49
ਕਾਈ ਚੜ੍ਹਿਆ ਈ ਚੰਨ ਮਾਹੀਆ
ਇਸ਼ਕੇ ਦੀ ਕਸਕ ਬੁਰੀ ਵੇ
ਪਿੰਜਰ ਛੋੜਿਆ ਈ ਭੰਨ ਮਾਹੀਆ
50
ਸੋਨੇ ਦਾ ਕਿਲ ਮਾਹੀਆ
ਲੋਕਾਂ ਦੀਆਂ ਰੋਣ ਅੱਖੀਆਂ
ਸਾਡਾ ਰੋਂਦਾ ਈ ਦਿਲ ਮਾਹੀਆ
51
ਖੰਭ ਕਾਲ਼ੇ ਤਿੱਤਰਾਂ ਦੇ
ਇਕ ਵਾਰੀ ਮੇਲ਼ ਵੇ ਰੱਬਾ
ਫੇਰ ਕਦੀ ਵੀ ਨਾ ਵਿਛੜਾਂਗੇ
52
ਇਹ ਬੱਦਲ ਜੋ ਆਏ ਹੋਏ ਨੇ
ਧੂਏਂ ਮੇਰੇ ਦਿਲ ਵਾਲੇ
ਅਸਮਾਨਾਂ ਤੇ ਛਾਏ ਹੋਏ ਨੇ
53
ਸੋਟੀ ਦੇ ਬੰਦ ਕਾਲ਼ੇ
ਆਖੀਂ ਮੈਂਡੇ ਮਾਹੀ ਨੂੰ
ਪੱਲੂ ਲੱਗੀ ਦੀ ਲੱਜ ਪਾਲ਼ੇ

54
ਕਾਲ਼ੀ ਕਾਠੀ ਵੇ ਘੋੜੇ ਦੀ
ਭੁਲ ਕੇ ਮੈਂ ਲਾ ਬੈਠੀ ਆਂ
ਨਾਹੀਂ ਖ਼ਬਰ ਵਿਛੋੜੇ ਦੀ
55
ਚਿੱਟਾ ਵੇ ਗੁਦਾਮ ਹੋਸੀ
ਜੀਂਦਿਆਂ ਨੌਕਰ ਤੇਰੀ ਵੇ
ਮੋਇਆਂ ਮਿੱਟੀ ਵੀ ਗ਼ੁਲਾਮ ਹੋਸੀ
56
ਪਾਣੀ ਵਗਦਾ ਏ ਨਾਲੇ ਵਿੱਚ
ਅਸੀਂ ਖੂਹੇ ਵਿੱਚ ਵਸਦੇ
ਤੁਸੀਂ ਵਤਨ ਨਿਰਾਲੇ ਵਿੱਚ
57
ਤੁਸੀਂ ਜਗ ਤੋਂ ਨਿਰਾਲੇ ਓ
ਅਸੀਂ ਪਰਦੇਸੀ ਹਾਂ
ਤੁਸੀਂ ਦੇਸਾਂ ਵਾਲੇ ਓ
58
ਰੰਗ ਖੁਰ ਗਿਆ ਖੇਸੀ ਦਾ
ਅਸਾਂ ਏਥੋਂ ਟੁਰ ਜਾਣਾ
ਕੀ ਮਾਣ ਪਰਦੇਸੀ ਦਾ
59
ਬਾਗੇ ਵਿੱਚ ਹਰਨੀ ਆਂ
ਸਜਨਾਂ ਨੇ ਜਿੰਦ ਮੰਗ ਲਈ
ਓਹ ਅਸਾਂ ਹਾਜ਼ਰ ਕਰਨੀ ਆਂ
60
ਬਾਗੇ ਵਿੱਚ ਆ ਕਾਵਾਂ
ਸਦ ਪਟਵਾਰੀ ਨੂੰ
ਜਿੰਦ ਮਾਹੀਏ ਦੇ ਨਾਂ ਲਾਵਾਂ
61
ਬਾਗੇ 'ਚ ਕੇਲਾ ਈ
ਨਿੱਕਾ ਨਿੱਕਾ ਮੀਂਹ ਵਸਦਾ
ਮਾਹੀਆ ਮਿਲਣੇ ਦਾ ਵੇਲਾ ਈ
62
ਘੜੇ ਘੜਵੰਜੀਆਂ ਤੇ
ਮਾਹੀ ਮੇਰਾ ਤੁਰ ਵੀ ਗਿਆ
ਹੱਥ ਮਾਰਾਂ ਪਈ ਮੰਜੀਆਂ ਤੇ

63
ਚਿੱਟਾ ਕੁੱਕੜ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲੀਏ
ਮੈਂ ਆਸ਼ਕ ਤੇਰੇ ਤੇ
64
ਕੋਠੇ ਤੇ ਖੇਸ ਪਿਆ
ਇਕ ਜਿੰਦ ਮਾਹੀਏ ਦੀ
ਉਹ ਵੀ ਟੂਰ ਪ੍ਰਦੇਸ ਗਿਆ
65
ਕੰਨੀਂ ਬੁੰਦੇ ਪਾਏ ਹੋਏ ਨੇ
ਸਾਡੇ ਨਾਲੋਂ ਬਟਣ ਚੰਗੇ
ਜਿਹੜੇ ਹਿੱਕ ਨਾਲ ਲਾਏ ਹੋਏ ਨੇ
66
ਮੈਂ ਖੜੀ ਆਂ ਦਲੀਜਾਂ ਤੇ
ਜਦੋਂ ਮਾਹੀ ਟੁਰ ਨੀ ਗਿਆ
ਹੰਝੂ ਵਹਿਣ ਕਮੀਜ਼ਾਂ ਤੇ
67
ਸੜਕੇ ਤੇ ਰਿੜ੍ਹ ਵੱਟਿਆ
ਛਡਕੇ ਨਾ ਜਾਈਂ ਮਾਹੀਆ
ਵਿਛੋੜਾ ਮੈਂ ਬਹੂੰ ਖੱਟਿਆ
68
ਦੋ ਪੱਤਰ ਸ਼ਹਿਤੂਤਾਂ ਦੇ
ਟੁਰ ਪਰਦੇਸ ਗਿਓਂ
ਮੰਦੇ ਹਾਲ ਮਸ਼ੂਕਾਂ ਦੇ
69
ਮੇਰੇ ਗਲ਼ ਪਾਣੀ ਆਂ
ਅਜੇ ਤਕ ਤੂੰ ਮਾਹੀਆ
ਮੇਰੀ ਕਦਰ ਨਾ ਜਾਣੀ ਆਂ
70
ਬੇਰੀ ਤੋਂ ਬੇਰ ਲਿਆ
ਚੰਗੀ ਭਲੀ ਖੇਡਦੀ ਨੂੰ
ਕਿਸਮਤ ਨੇ ਘੇਰ ਲਿਆ
71
ਢੋਲ ਮੱਖਣਾ
ਮਾਣ ਪ੍ਰਦੇਸੀ ਦਾ
ਚਿਤ ਵੇ ਟਕਾਣੇ ਰੱਖਣਾ

72
ਆਟਾ ਗੁੰਨ੍ਹਿਆਂ ਪਲੱਟ ਕੀਤਾ
ਸੱਚ ਦਸ ਵੇ ਚੰਨਿਆਂ
ਕਿਹੜੀ ਗਲ ਦਾ ਤੂੰ ਵੱਟ ਕੀਤਾ
73
ਫੁੱਲ ਟਾਹਣੀ ਨਾਲ਼ੋਂ ਤੋੜ ਲਿਆ
ਸੱਚ ਦਸ ਵੇ ਸਜਣਾ
ਮੁੱਖ ਕਿਹੜੀ ਗੱਲੋਂ ਮੋੜ ਲਿਆ
74
ਛੱਪੜੀ ਤੇ ਅੰਬ ਤਰਦਾ
ਐਸੀ ਜੁਦਾਈ ਨਾਲੋਂ
ਰੱਬ ਪੈਦਾ ਹੀ ਨਾ ਕਰਦਾ
75
ਛੱਜ ਭਰਿਆ ਤੀਲਾਂ ਦਾ
ਆਪਾਂ ਦੋਵੇਂ ਝਗੜਾਂਗੇ
ਕੋਈ ਰਾਹ ਨੀ ਵਕੀਲਾਂ ਦਾ
76
ਬਾਗੇ ਵਿੱਚ ਸੋਟੀ ਏ
ਪਿੱਛੇ ਮੁੜ ਜਾ ਵੇ ਚੰਨਾ
ਮੂਹਰੇ ਪੁਲਸ ਖੜੋਤੀ ਏ
77
ਕਿੱਥੇ ਲਾਏ ਨੇ ਸਜਣਾ ਡੇਰੇ ਹੋ
ਫੁੱਲ ਕੁਮਲਾ ਜਾਣਗੇ
ਕਦੇ ਪਾ ਵਤਨਾਂ ਵਲ ਫੇਰੇ ਹੋ
78
ਕਿੱਕਰੀ ਤੇ ਬੂਰ ਹੋਸੀ
ਸਫਰੀ ਢੋਲਾ ਇਕ ਵਾਰੀ
ਰੁੰਨਾ ਜ਼ਰੂਰ ਹੋਸੀ
79
ਦੋ ਤਾਰਾਂ ਪਿੱਤਲ ਦੀਆਂ
ਜਦੋਂ ਮਾਹੀ ਯਾਦ ਆਵੇ
ਧਾਈਂ ਬਲ਼ ਬਲ਼ ਨਿਕਲ ਦੀਆਂ
80
ਗਲ਼ੀਆਂ 'ਚੋਂ ਲੰਘ ਮਾਹੀਆ
ਛੱਲਾ ਤੈਂਡੇ ਪਿਆਰਾਂ ਦਾ
ਮੇਰੇ ਇਸ਼ਕੇ ਦੀ ਵੰਗ ਮਾਹੀਆ


81
ਖੰਭ ਕਾਲ਼ੇ ਤਿੱਤਰਾਂ ਦੇ
ਸੀਨੇ ਵਿਚ ਦਾਗ ਚੰਨਾ ਓ
ਲੱਗੇ ਵਿਛੜੇ ਮਿੱਤਰਾਂ ਦੇ
82
ਕਟੋਰਾ ਕਾਂਸੀ ਦਾ
ਤੇਰੀ ਵੇ ਜੁਦਾਈ ਐਂ ਵੇ
ਜਿਵੇਂ ਝੂਟਾ ਫਾਂਸੀ ਦਾ
83
ਪੈਸੇ ਦੀ ਚਾਹ ਪੀਤੀ
ਲੱਖਾਂ ਦੀ ਜਿੰਦੜੀ
ਹਿਜ਼ਰੇ ਮਾਰ ਫਨਾਹ ਕੀਤੀ
84
ਦੋਏ ਪੱਤਰ ਸ਼ਹਿਤੂਤਾਂ ਦੇ
ਅੱਖ ਮਸਤਾਨੀ ਚੰਨਾ ਵੇ
ਪਤਲੇ ਹੋਠ ਮਸ਼ੂਕਾਂ ਦੇ
85
ਦੋ ਪੱਤਰ ਅਨਾਰਾਂ ਦੇ
ਤੇਰੇ ਕੰਨੀਂ ਬੀਰ ਬਲੀਆਂ
ਸਾਡੇ ਬੰਦੇ ਹਜ਼ਾਰਾਂ ਦੇ
86
ਦੋ ਤੀਲਾਂ ਡੱਬੀ ਦੀਆਂ
ਕਾਲ਼ੀਆਂ ਵਾਸਕਟਾਂ
ਤੇ ਚੁੰਨੀਆਂ ਛੱਬੀ ਦੀਆਂ
87
ਲਾਡਾਂ ਨਾਲ ਪਲੀਏ ਨੇ
ਮਿੱਠੀ ਮਿੱਠੀ ਗਲ ਕਰ ਜਾ
ਮਿਸਰੀ ਦੀਏ ਡਲ਼ੀਏ ਨੇ
88
ਕੋਠੇ ਤੇ ਖਲੋ ਮਾਹੀਆ
ਤੂੰ ਫੁੱਲ ਮੋਤੀਏ ਦਾ
ਮੈਂ ਤੇਰੀ ਖੁਸ਼ਬੋ ਮਾਹੀਆ
89
ਇਕ ਸ਼ੱਕਰ ਦੀ ਡਲ਼ੀ ਡਲ਼ੀ
ਤੁਸਾਂ ਕਲ੍ਹ ਤੁਰ ਵੰਝਣਾ
ਅਸਾਂ ਰੁਲਣਾ ਗਲ਼ੀ ਗਲ਼ੀ

90
ਨਦੀਆਂ ਦਾ ਪਾਣੀ ਏਂ
ਸਜਣਾ ਤੋਂ ਵਾਰ ਦੇਈਏ
ਜਿੰਦ ਉਂਜ ਵੀ ਤਾਂ ਜਾਣੀ ਏਂਂ
91
ਮੈਂਡੇ ਸਿਰ ਫੁਲਕਾਰੀ ਆ
ਤੁਸੀਂ ਪ੍ਰਦੇਸ ਗਏ
ਜੋਬਨ ਕਿਸ ਕਾਰੀ ਆ
92
ਹੱਥ ਸੁਰਖ ਬਟੇਰਾ ਈ
ਅਸਾਂ ਕਿਹੜਾ ਨਿੱਤ ਆਵਣਾ
ਸਾਡਾ ਜੋਗੀ ਵਾਲਾ ਫੇਰਾ ਈ
93
ਹੱਟੀਆਂ ਤੇ ਫੀਤਾ ਈ
ਸੱਚ ਦੱਸ ਨੀ ਬਾਲ੍ਹੋ
ਕਦੇ ਯਾਦ ਵੀ ਕੀਤਾ ਈ
94
ਮੈਂ ਖੜੀ ਆਂ ਵਿੱਚ ਬੇਲੇ
ਕਸ਼ਮੇ ਖੁਦਾ ਦੀ ਮਾਹੀਆ
ਯਾਦ ਕਰਨੀ ਆਂ ਹਰ ਵੇਲੇ
95
ਪਾਣੀ ਸਰਾਂ ਦੇ ਕੋਸੇ ਨੀ
ਆ ਕੇ ਤੂੰ ਮਿਲ਼ ਬਾਲ੍ਹੋ
ਕਿਹੜੀ ਗੱਲ ਦੇ ਰੋਸੇ ਨੀਪ੍ਰੀਤ ਗਾਥਾਵਾਂ

ਪੰਜਾਬ ਦੇ ਪਾਣੀਆਂ ਵਿੱਚ ਮੁਹੱਬਤ ਮਿਸ਼ਰੀ ਵਾਂਗ ਘੁਲੀ ਹੋਈ ਹੈ।
ਇਸਦੀ ਧਰਤੀ ਤੇ ਪਰਵਾਨ ਚੜ੍ਹੀਆਂ ਮੂੰਹ ਜ਼ੋਰ ਮੁਹੱਬਤਾਂ ਨੂੰ ਪੰਜਾਬੀਆਂ ਨੇ
ਆਪਣੀ ਦਿਲ ਤਖਤੀ 'ਤੇ ਬਠਾਇਆ ਹੋਇਆ ਹੈ। ਹੀਰ ਰਾਂਝਾ, ਸੱਸੀ ਪੁੰਨੂੰ,
ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ ਅਤੇ ਰੋਡਾ ਜਲਾਲੀ ਆਦਿ ਅਜਿਹੀਆਂ
ਹਰਮਨ ਪਿਆਰੀਆਂ ਅਮਰ ਪ੍ਰੀਤ ਕਹਾਣੀਆਂ ਹਨ ਜਿਨ੍ਹਾਂ ਦੀ ਅਮਿਟ ਛਾਪ
ਪੰਜਾਬਣਾਂ ਦੇ ਮਨਾਂ ਉਤੇ ਉਕਰੀ ਹੋਈ ਹੈ ਜਿਨ੍ਹਾਂ ਬਾਰੇ ਪੰਜਾਬ ਦੀ ਗੌਰੀ ਨੇ ਸੈਆਂ
ਲੋਕ ਗੀਤਾਂ ਦੀ ਸਿਰਜਣਾ ਕੀਤੀ ਹੈ।
ਆਪਣੇ ਗੀਤਾਂ ਵਿੱਚ ਗੋਰੀ ਕਿਧਰੇ ਹੀਰ ਅਤੇ ਉਸ ਦੀ ਨਨਾਣ ਸਹਿਤੀ
ਦੇ ਜੋਗੀ ਨੂੰ ਮਿਲਣ ਦੇ ਵਿਰਤਾਂਤ ਨੂੰ ਚਿਤਰਦੀ ਹੋਈ ਆਪਣੇ ਦਿਲਜਾਨੀ ਦਾ ਵਰਨਣ
ਬੜੀਆਂ ਲਟਕਾਂ ਨਾਲ ਕਰਦੀ ਹੈ, ਕਿਧਰੇ ਸੋਹਣੀ ਦੇ ਕੱਚੇ ਘੜੇ ਤੇ ਦਰਿਆ ਨੂੰ ਪਾਰ
ਕਰਨ ਦੇ ਦ੍ਰਿਸ਼ ਨੂੰ ਦਰਦੀਲੇ ਬੋਲਾਂ ਨਾਲ ਗਾਂਵਿਆ ਹੈ।
ਸੱਸੀ ਪੁੰਨੂੰ ਦੀ ਦਰਦਾਂ ਭਰੀ ਪ੍ਰੀਤ ਨੇ ਪੰਜਾਬ ਦੀ ਗੋਰੀ ਦੇ ਮਨ ਨੂੰ ਬਹੁਤ
ਟੁੰਭਿਆ ਹੈ। ਉਸ ਨੇ ਪੁੰਨੂੰ ਨੂੰ ਬੇਹੋਸ਼ ਕਰਕੇ ਸੱਸੀ ਪਾਸੋਂ ਚੋਰੀ ਜ਼ਬਰਦਸਤੀ ਲਜਾਏ
ਜਾਣ ਦੇ ਵਿਰਤਾਂਤ ਅਤੇ ਸੱਸੀ ਦੇ ਪੁੰਨੂੰ ਦਾ ਰੇਤ ਥਲਾਂ ਵਿੱਚ ਖੁਰਾ ਖੋਜਣ ਤੇ ਉਸ ਦੀ
ਭਾਲ ਕਰਨ ਸਮੇਂ ਦੀ ਬਿਰਹਾ ਦਸ਼ਾ ਨੂੰ ਦਿਲ ਚੀਰਵੇਂ ਸ਼ਬਦਾਂ ਵਿੱਚ ਬਿਆਨ ਕੀਤਾ ਹੈ।
ਪ੍ਰੀਤ ਦੇ ਨਾਇਕ ਮਿਰਜ਼ੇ ਲਈ ਪੰਜਾਬ ਦੀ ਗੋਰੀ ਗ਼ਮਾਂ ਦਾ ਤੰਦੂਰ
ਬਾਲਦੀ ਹੈ। ਪੰਜਾਬੀ ਮਿਰਜ਼ੇ ਦੀ ਸਾਹਿਬਾਂ ਦੇ ਭਰਾਵਾਂ ਨਾਲ਼ ਹੋਈ ਲੜਾਈ ਦੇ
ਵਿਰਤਾਂਤ ਨੂੰ ਬੜੀਆਂ ਲਟਕਾਂ ਨਾਲ਼ ਗਾਉਂਦੇ ਹਨ।
ਰੋਡੇ ਫਕੀਰ ਵਲੋਂ ਆਪਣੀ ਮਹਿਬੂਬਾ ਜਲਾਲੀ ਦੇ ਦਰਾਂ ਅੱਗੇ ਤਪਾਏ
ਧੂਣੇ ਦੇ ਦ੍ਰਿਸ਼ ਨੂੰ ਪੰਜਾਬਣਾਂ ਕਰੁਣਾਮਈ ਅੰਦਾਜ ਵਿਚ ਗਾਂਦੀਆਂ ਹਨਹੀਰ ਰਾਂਝਾ


1
ਹੀਰ ਜੰਮੀ ਸੀ ਝੰਗ ਸਿਆਲੀਂ
ਰਾਂਝਾ ਤਖਤ ਹਜ਼ਾਰੇ
ਦੁਖੀਏ ਆਸ਼ਕ ਨੂੰ
ਨਾ ਝਿੜਕੀੰ ਮੁਟਿਆਰੇ
2
ਕੁੜੀਏ ਨੀ ਧਨੀਆਂ ਨੀ ਬੀਜੀਏ
ਝੰਗ ਸਿਆਲਾਂ ਦੇ ਖੂਹ ਤੇ
ਮੁੰਡਿਆਂ ਵੇ ਬੰਸਰੀ ਵਾਲ਼ਿਆ
ਆ ਮਿਲੀਏ ਝੰਗ ਸਿਆਲਾਂ ਦੇ ਖੂਹ ਤੇ
3
ਵਗਦੀ ਰਾਵੀ ਵਿੱਚ
ਦੰਬ ਵੇ ਜਵਾਰ ਦਾ
ਮੈਂ ਅੰਗਰੇਜਣ ਬੂਟੀ
ਰਾਂਝਾ ਫੁੱਲ ਵੇ ਗੁਲਾਬ ਦਾ
4
ਉਭਿਓਂ ਤੁਰਿਆ ਤੇ ਲੰਮੇ ਜਾਣਾ
ਜੰਮਿਆ ਤਖਤ ਹਜ਼ਾਰਾ
ਆਈ ਦਾਹੜੀ ਰਖਾਏ ਦੁਪੱਟੇ*
ਕਿਸ ਵਿਧ ਫਿਰੇਂ ਕੁਮਾਰਾ
ਪੰਜ ਭਰਜਾਈ ਖਿਦਮਤ ਦਾਰੀ
ਭਾਈਆਂ ਨੂੰ ਬਹੁਤ ਪਿਆਰਾ
ਭਾਈਆਂ ਦੇ ਵਿਚੋਂ ਫਿਰਾਂ ਲਡਿੱਕਾ
ਜਿਵੇਂ ਮੱਝਾਂ ਝੋਟ ਨਿਆਰਾ
ਲਾਲਾਂ ਦਾ ਮੈਂ ਬਣਜੇ ਕਰੇਨਾਂ
ਮੁੱਲ ਜਿਨ੍ਹਾਂ ਦਾ ਭਾਰਾ
ਝੰਗ ਸਿਆਲਾਂ ਦੀ ਹੀਰ ਸੁਣੇਂਦੀ
ਉਹਦਾ ਫਿਰਾਂ ਵਣਜਾਰਾ

ਦੁਪੱਟੇ: ਬੋਦੇ, ਪਟੇ।


5
ਕਾਹੇ ਦੀ ਕਾਰਨ ਮਹਿਲ ਚੁਣਾਏ
ਕਾਹੇ ਨੂੰ ਰੱਖੀਆਂ ਮੋਰੀਆਂ
ਵਸਣੇ ਦੇ ਕਾਰਨ ਮਹਿਲ ਚੁਣਾਏ
ਵੇਖਣੇ ਨੂੰ ਰੱਖੀਆਂ ਮੋਰੀਆਂ
ਆ ਮੀਆਂ ਰਾਂਝਾ ਖੇਤੀ ਵੀ ਕਰੀਏ
ਖੇਤੀ ਕਰ ਲਈਏ ਨਿਆਰੀ
ਇਸ ਕਿਆਰੀ ਵਿੱਚ ਕੀ ਕੁਝ ਬੀਜਿਆ
ਬੀਜਿਆ ਲੌਂਗ ਸੁਪਾਰੀ
ਗੜਵਾ ਗੜਵਾ ਸਜਨਾ ਨੇ ਪਾਇਆ
ਲੱਗੇ ਲੌਂਂਗ ਸੁਪਾਰੀ
6
ਤੇਰੀ ਤੇਰੀ ਕਾਰਨ ਚੀਰੇ ਵਾਲ਼ਿਆ
ਮੈਂ ਬਾਗੋਂ ਲਿਆਈ ਭੂੰਕਾਂ ਵੇ
ਰਿਨ੍ਹ ਬਣਾ ਕੇ ਥਾਲ਼ੀ ਪਾਵਾਂ
ਕੋਈ ਆਪਣੇ ਰਾਂਝੇ ਜੋਗੀ ਵੇ
ਤੇਰੀ ਤੇਰੀ ਕਾਰਨ ਚੀਰੇ ਵਾਲ਼ਿਆ
ਮੈਂ ਸਿਖਰ ਦੁਪਹਿਰੇ ਆਈ ਵੇ
ਪੈਰੀਂ ਛਾਲੇ ਪੈ ਗਏ
ਤਪੇ ਟਿੱਬਿਆਂ ਦਾ ਰੇਤ ਵੇ
ਤੇਰੀ ਤੇਰੀ ਕਾਰਨ ਚੀਰੇ ਵਾਲ਼ਿਆ
ਮੈਂ ਮੀਂਹ ਵਰਸੇਂਦੇ ਆਈ ਵੇ
ਭਿਜਗੀ ਤੇੜ ਦੀ ਲੂੰਗੀ
ਕੋਈ ਭਿਜਗੀ ਜਰਦ ਕਨਾਰੀ ਵੇ
ਤੇਰੀ ਤੇਰੀ ਕਾਰਨ ਚੀਰੇ ਵਾਲ਼ਿਆ
ਮੈਂ ਅਧੜੀ ਰਾਤੋਂ ਆਈ ਵੇ
ਗਲ਼ੀ ਗਲ਼ੀ ਦੇ ਕੁੱਤੇ ਭੌਂਕਣ
ਕੋਈ ਚਰਚਾ ਕਰੇ ਲੁਕਾਈ ਵੇ
7
ਉੱਚੀ ਰੋੜੀ ਜੀ ਜੋਗੀ ਕਿਉਂ ਖੜਾ
ਵਿਹੜੇ ਆਵੋ ਜੀ ਅਲਖ ਜਗਾਵੋ
ਵਿਹੜੇ ਤੇਰੇ ਨੀ ਕਿੱਕਣ ਮੈਂ ਆਵਾਂ
ਨੀ ਹੀਰੇ ਨਿਆਣੀਏਂ
ਮਾਂ ਜੋ ਮੇਰੀ ਨੀ ਬੋਲਣ ਹਾਰੇ
ਮਾਂ ਜੇ ਤੇਰੀ ਜੀ ਸੱਸ ਜੋ ਮੇਰੀ ਬੀਬਾ
ਵਿਹੜੇ ਆਵੋ ਜੀ ਅਲਖ ਜਗਾਵੋ

ਵਿਹੜੇ ਤੇਰੇ ਮੈਂ ਕਿੱਕਣ ਆਵਾਂ
ਨੀ ਹੀਰੇ ਨਿਆਣੀਏਂ
ਘੋੜੇ ਮੇਰੇ ਨੀ ਹਿਣਕਣ ਹਾਰੇ
ਘੋੜੇ ਤੇਰੇ ਜੀ ਦਾਣਾ ਮੈਂ ਪਾਵਾਂ
ਜੀ ਭਲਿਆ ਜੀ ਜੋਗੀਆ
ਵਿਹੜੇ ਆਵੋ ਜੀ ਅਲਖ ਜਗਾਵੋ
ਵਿਹੜੇ ਤੇਰੇ ਮੈਂ ਕਿਕਣ ਆਵਾਂ
ਨੀ ਹੀਰੇ ਨਿਆਣੀਏਂ
ਕੁੱਤੇ ਤੇਰੇ ਨੀ ਭੌਂਕਣ ਹਾਰੇ
ਕੁੱਤੇ ਤੇਰੇ ਜੀ ਚੂਰੀ ਮੈਂ ਪਾਵਾਂ
ਜੀ ਭਲਿਆ ਜੀ ਜੋਗੀਆ
ਵਿਹੜੇ ਆਵੋ ਜੀ ਅਲਖ ਜਗਾਵੇ
8
ਉਡ ਜਾਈਂ ਵੇ ਤੋਤਿਆ
ਗਿਰਨੀ ਖਾਈਂ ਵੇ ਤੋਤਿਆ
ਲੰਬੀ ਲਾਈਂ ਵੇ ਉਡਾਰੀ
ਵੇ ਮੈਂ ਤੇਰੀ ਰਾਂਝਾ
ਤੇਰੇ ਦਿਲ ਦੀ ਹੀਰ
ਤੈਂ ਮੈਂ ਮਨੋ ਵੇ ਵਸਾਰੀ
ਪਹਾੜੀਂਂ ਨਾ ਜਾਈਏ
ਖੱਟੇ ਮਿੱਠੇ ਨਾ ਖਾਈਏ
ਦਿਹ ਨੂੰ ਰੋਗ ਨਾ ਲਾਈਏ
ਪਹਾੜਾਂ ਦੀਆਂ ਕੁੜੀਆਂ
ਹੱਥੀਂ ਲੌਂਗਾਂ ਦੀਆਂ ਪੁੜੀਆਂ
ਰਖਦੀਆਂ ਜਾਦੂੜੇ ਪਾ ਕੇ
ਪਹਾੜਾਂ ਦੀਆਂ ਰੰਨਾਂ
ਕੁਟਦੀਆਂ ਚੂਰੀ ਦਾ ਛੰਨਾਂ
ਰਖਦੀਆਂ ਦਿਲ ਪਰਚਾ ਕੇ
9
ਮੌਤ ਮੌਤ ਨਾ ਕਰ ਵੇ ਰਾਂਝਣਾ
ਵੇਖ ਮੌਤ ਦੇ ਕਾਰੇ
ਪਹਿਲਾਂ ਮੌਤ ਨੇ ਦਿੱਲੀ ਢਾਹੀ
ਫੇਰ ਗਈ ਪਟਿਆਲ਼ੇ
ਦਿੱਲੀ ਆਲ਼ੇ ਦੀ ਕੰਜਰੀ ਮਰਗੀ
ਲੈ ਗੀ ਰੌਣਕਾਂ ਨਾਲ਼ੇ
ਪਟਿਆਲ਼ੇ ਆਲ਼ੇ ਦੇ ਘੋੜੇ ਮਰਗੇ


ਲਾਲ ਲਗਾਮਾਂ ਵਾਲ਼ੇ
ਲੱਡੂ ਜਲੇਬੀ ਗਲ਼ੀਏਂ ਰੁਲਦੇ
ਗੰਨੇ ਨਾ ਮਿਲਦੇ ਭਾਲ਼ੇ
ਮੋਤੀ ਚੁਗ ਲੈ ਨੀ
ਕੂੰਜ ਪਤਲੀਏ ਨਾਰੇ
10
ਰਾਂਝੇ ਦਾ ਕਹਿਣਾ ਮਨ ਲੈ ਹੀਰੇ
ਹਾਰ ਸ਼ਿੰਗਾਰ ਲਗਾਈਂ
ਪੁੰਨਿਆਂ ਦਾ ਚੰਦ ਆਪੇ ਚੜ੍ਹ ਜੂ
ਰੂਪ ਦੀ ਛਹਿਬਰ ਲਾਈਂ
ਕੁੜੀਆਂ ਨੂੰ ਸੱਦ ਕੇ ਗਿੱਧਾ ਪੁਆਈਂ
ਸੁੱਤੀਆਂ ਕਲਾਂ ਜਗਾਈਂ
ਸ਼ੌਕ ਨਾਲ਼ ਨੱਚ ਕੇ ਨੀ
ਦਿਲ ਦੀਆਂ ਖੋਹਲ ਸੁਣਾਈਂ
11
ਹੀਰ ਨੇ ਸੱਦੀਆਂ ਸੱਭੇ ਸਹੇਲੀਆਂ
ਸਭ ਦੀਆਂ ਨਵੀਆਂ ਪੁਸ਼ਾਕਾਂ
ਗਹਿਣੇ ਗੱਟੇ ਸਭ ਦੇ ਸੋਂਹਦੇ
ਮੈਂ ਹੀਰ ਗੋਰੀ ਵਲ ਝਾਕਾਂ
ਕੰਨੀ ਹੀਰ ਦੇ ਸਜਣ ਕੋਕਰੂ
ਪੈਰਾਂ ਦੇ ਵਿੱਚ ਬਾਂਕਾਂ
ਗਿੱਧੇ ਦੀਏ ਪਰੀਏ ਨੀ
ਤੇਰੇ ਰੂਪ ਨੇ ਪਾਈਆਂ ਧਾਕਾਂ
12
ਕਾਲ਼ਿਆਂ ਹਰਨਾਂ ਬਾਗੀਂ ਚਰਨਾ
ਤੇਰੇ ਪੈਰੀਂ ਝਾਂਜਰਾਂ ਪਾਈਆਂ
ਸਿੰਗਾਂ ਤੇਰਿਆਂ ਤੇ ਕੀ ਕੁਝ ਲਿਖਿਆ
ਤਿੱਤਰ ਤੇ ਮੁਰਗਾਈਆਂ
ਅੱਗੇ ਤਾਂ ਟਪਦਾ ਸੀ ਨੌ ਨੌ ਕੋਠੇ
ਹੁਣ ਨੀ ਟੱਪੀਦੀਆਂ ਖਾਈਆਂ
ਖਾਈ ਟੱਪਦੇ ਦੇ ਕੰਡਾ ਲੱਗਿਆ
ਦਿੱਤੀਆਂ ਰਾਮ ਦੁਹਾਈਆਂ
ਮਾਸ ਮਾਸ ਤੇਰਾ ਕੁੱਤਿਆਂ ਨੇ ਖਾਧਾ
ਹੱਡੀਆਂ ਰੇਤ ਰੁਲਾਈਆਂ
ਹੱਡੀਆਂ ਤੇਰੀਆਂ ਦਾ ਮਹਿਲ ਚੁਣਾਇਆ
ਵਿੱਚ ਰਖਾਈ ਮੋਰੀ

ਤੇਰਾ ਦੁੱਖ ਸੁਣ ਕੇ
ਹੀਰ ਹੋਗੀ ਪੋਰੀ ਪੋਰੀ
13
ਆਖੇਂ ਗਲ ਤਾਂ ਹੀਰੇ ਕਹਿ ਕੇ ਸੁਣਾ ਦਿਆਂ ਨੀ
ਦੇ ਕੇ ਤੈਨੂੰ ਨੱਢੀਏ ਸੋਹਣੇ ਨੀ ਹਵਾਲੇ
ਇੰਦਰ ਖਾੜੇ ਦੇ ਵਿੱਚ ਪਰੀਆਂ ਸਭ ਤੋਂ ਚੰਗੀਆਂ ਨੀ
ਗਾਵਣ ਜਿਹੜੀਆਂ ਮਿੱਠੇ ਰਾਗ ਜੋ ਸੁਰਤਾਲੇ
ਮੋਹ ਲਿਆ ਮੈਨੂੰ ਪਰੀਏ ਤੇਰਿਆਂ ਨੀ ਨੈਣਾਂ ਨੇ
ਮੈਂ ਕੀ ਜਾਣਾਂ ਇਹਨਾਂ ਅੱਖੀਆਂ ਦੇ ਚਾਲੇ
ਜਾਲ ਫੈਲਾਇਆ ਹੀਰੇ ਤੇਰੀਆਂ ਅੱਖੀਆਂ ਨੇ
ਉਡਦੇ ਜਾਂਦੇ ਪੰਛੀ ਜਿਨ੍ਹਾਂ ਨੇ ਫਸਾਲੇ
ਤਿੰਨ ਸੌ ਸਠ ਸਹੇਲੀ ਲੈ ਕੇ ਤੁਰਦੀ ਨੱਢੀਏ ਨੀ
ਸੂਬੇਦਾਰ ਜਿਉਂ ਸੋਂਹਦੀ ਸਭ ਦੇ ਤੂੰ ਵਿਚਾਲੇ
ਬਲਣ ਮਾਸਾਲਾਂ ਵਾਂਗੂੰ ਅੱਖੀਆਂ ਹੀਰੇ ਤੇਰੀਆਂ
ਆਸ਼ਕ ਘੇਰ ਤੈਂ ਭਮੱਕੜ ਵਿੱਚ ਮਚਾਲੇ
ਮੁਖੜਾ ਤੇਰਾ ਹੀਰੇ ਸੋਹਣਾ ਫੁੱਲ ਗ਼ੁਲਾਬ ਨੀ
ਆਸ਼ਕ ਭੌਰ ਜੀਹਦੇ ਫਿਰਦੇ ਨੀ ਉਦਾਲੇ
ਸੇਹਲੀ ਤੇਰੀ ਨਢੀਏ ਵਾਂਗ ਨੀ ਕਮਾਣ ਦੇ
ਅੱਖੀਆਂ ਤੇਰੀਆਂ ਨੇ ਤੀਰ ਨਸ਼ਾਨੇ ਲਾ ਲੇ
ਵਿੰਨ੍ਹਿਆਂ ਕਾਲਜਾ ਨਾ ਹਿਲਿਆ ਜਾਵੇ ਰਾਂਝੇ ਤੋਂ
ਇਹ ਜਿੰਦ ਕਰਤੀ ਮੈਂ ਤਾਂ ਤੇਰੇ ਨੀ ਹਵਾਲੇ
ਚੰਗੀ ਕਰਦੀ ਹੈਂ ਤੂੰ, ਓੜ ਨਭਾਈਂਂ ਲੱਗੀਆਂ ਦੀ
ਡੋਬਣ ਲੱਗੀ ਹੈਂ ਕਿਉਂ ਧਾਰ ਦੇ ਵਿਚਾਲੇ
14
ਹੀਰੇ ਨੀ ਬਿਨ ਸ਼ਗਨੀਏਂ
ਮੈਂ ਭੁਲਿਆ ਚਾਕ ਵਿਚਾਰਾ
ਦਿਹ ਜਵਾਬ ਘਰਾਂ ਨੂੰ ਚੱਲੀਏ
ਸੁੰਨਾ ਪਿਆ ਤਖ਼ਤ ਹਜ਼ਾਰਾ
15
ਆਖਾਂ ਗਲ ਮੈਂ ਹੀਰੇ ਕਹਿ ਕੇ ਸੁਣਾ ਦਿਆਂ ਨੀ
ਤੈਨੂੰ ਆਖਾਂ ਨੱਢੀਏ ਬੋਲ ਨੀ ਕਰਾਰੇ
ਤੇਰੀ ਖਾਤਰ ਨੀ ਮੈਂ ਖੰਧਾ ਚਾਰਿਆ ਚੂਚਕ ਦਾ
ਤ੍ਹਾਨੇ ਮਿਹਣੇ ਮੈਨੂੰ ਕੁਲ ਦੁਨੀਆਂ ਨੇ ਮਾਰੇ
ਆਸ਼ਕ ਜੇਡਾ ਨਾ ਬੇਸ਼ਰਮ ਕੋਈ ਜਗ ਤੇ ਨੀ
ਖਾਤਰ ਸ਼ੀਰੀਂ ਦੇ ਫਰਿਹਾਦ ਦੁਖ ਸਹਾਰੇ


ਪੱਟ ਨੂੰ ਚੀਰਿਆ ਮਹੀਂਵਾਲ ਖਾਤਰ ਸੋਹਣੀ ਦੇ
ਝੁੱਗੀ ਪਾ ਲਈ ਜਾ ਕੇ ਨੈਂ ਦੇ ਕਿਨਾਰੇ
ਖਾਤਰ ਸਾਹਿਬਾਂ ਦੀ ਜੰਡ ਹੇਠ ਮਿਰਜ਼ਾ ਮਰ ਗਿਆ ਨੀ
ਆਸ਼ਕ ਉੱਘੇ ਹੀਰੇ ਕੁਲ ਦੁਨੀਆਂ ਵਿੱਚ ਸਾਰੇ
ਸੱਸੀ ਪੁੰਨੂੰ ਨੇ ਦੁਖ ਝੱਲੇ ਤੱਤੀਆਂ ਰੇਤਾਂ ਦੇ
ਸੜ ਗਏ ਪੈਰ ਪਰ ਉਹ ਕੌਲੋਂ ਨਹੀਂ ਹਾਰੇ
ਅੱਖੀਆਂ ਲਾ ਕੇ ਹੀਰੇ ਹਟਣਾ ਮਿਹਣਾ ਆਸ਼ਕ ਨੂੰ
ਆਸ਼ਕ ਆਸ਼ਕ ਦੇ ਨੀ ਜਾਂਦੇ ਬਲਿਹਾਰੇ
16
ਛਣਕ ਛਣਕ ਦੋ ਛੱਲੇ ਕਰਾ ਲੇ
ਛੱਲੇ ਭਨਾ ਕੇ ਵੰਗਾਂ
ਬਾਹਰ ਗਈ ਨੂੰ ਬਾਬਲ ਝਿੜਕਦਾ
ਘਰ ਆਈ ਨੂੰ ਅੰਮਾਂ
ਵਿੱਚ ਕਚਿਹਰੀ ਹੀਰ ਝਗੜਦੀ
ਮੁਨਸਫ ਕਰਦੇ ਗੱਲਾਂ
ਵਿੱਚ ਤ੍ਰਿੰਜਣਾਂ ਕੁੜੀਆਂ ਝਿੜਕਣ
ਵਿੱਚ ਗਲ਼ੀਆਂ ਦੇ ਰੰਨਾਂ
ਏਹਨੀ ਓਹਨੀ ਦੋਹੀਂ ਜਹਾਨੀਂ
ਮੈਂ ਤਾਂ ਖੈਰ ਰਾਂਝੇ ਦੀ ਮੰਗਾਂ
ਜੇ ਜਾਣਾਂ ਦੁਖ ਰਾਂਝਣੇ ਨੂੰ ਪੈਣੇ
ਮੈਂ ਨਿਜ ਨੂੰ ਸਿਆਲੀਂ ਜੰਮਾਂ
17
ਅਜ ਹੋਗੀ ਹੀਰ ਪਰਾਈ
ਕੁੜੀਆਂ ਨੂੰ ਲੈ ਜੋ ਮੋੜ ਕੇ
18
ਰਾਂਝਾ ਮੱਝਾਂ ਦੇ ਸਿੰਗਾਂ ਨੂੰ ਫੜ ਰੋਵੇ
ਖੇੜੇ ਲੈ ਗੇ ਹੀਰ ਚੁਕ ਕੇ
19
ਹੀਰੇ ਨੀ ਲਿਸ਼ਕੇ ਬਿਜਲੀ ਚਮਕਣ ਤਾਰੇ
ਨਾਗੀਂ ਡੰਗ ਸੰਵਾਰੇ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ

ਹੀਰੇ ਨੀ ਖਾਰਿਆਂ ਖੂਹਾਂ ਦੇ ਪਾਣੀ ਮਿੱਠੇ ਨਾ ਹੁੰਦੇ
ਭਾਵੇਂ ਲਖ ਮਣਾਂ ਗੁੜ ਪਾਈਏ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ


ਹੀਰੇ ਨੀ ਨਾਗਾਂ ਦੇ ਪੁੱਤ ਮਿੱਤ ਨਾ ਬਣਦੇ
ਭਾਵੇਂ ਲਖ ਮਣਾਂ ਦੁੱਧ ਪਿਆਈਏ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ

ਹੀਰੇ ਨੀ ਬਾਰਾਂ ਬਰਸ ਤੇਰੀਆਂ ਮੱਝੀਆਂ ਨੀ ਚਾਰੀਆਂ
ਅਜੇ ਵੀ ਲਾਵੇਂ ਲਾਰੇ ਨੀ
ਲਾਡਲੀਏ ਅਲਬੇਲੀਆ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ

ਹੀਰੇ ਨੀ ਆਹ ਲੈ ਆਪਣੀਆਂ ਮੱਝੀਆਂ ਨੀ ਫੜ ਲੈ
ਕੀਲੇ ਪਏ ਧਲਿਆਰੇ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ

ਹੀਰੇ ਨੀ ਪਹਿਨ ਓਹੜ ਕੇ ਚੜ੍ਹਗੀ ਖਾਰੇ
ਤੈਨੂੰ ਸਬਰ ਫੱਕਰ ਦਾ ਮਾਰੇ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ
20
ਬੀਨ ਬਜਾਈ ਰਾਂਝੇ ਚਾਕ
ਲੱਗੀ ਮਨ ਮੇਰੇ
ਤਖਤ ਹਜ਼ਾਰੇ ਦਿਆ ਮਾਲਕਾ
ਕਿਥੇ ਲਾਏ ਨੀ ਡੇਰੇ
ਕਿਨ ਵੇ ਬਣਾਇਆ ਲਾੜਾ ਜੰਜਾਂ ਦਾ
ਕਿਨ ਬੱਧੇ ਸਿਹਰੇ
ਮਾਂ ਬਣਾਇਆ ਲਾੜਾ ਜੰਜਾਂ ਦਾ
ਭੈਣ ਬੱਧੇ ਸਿਹਰੇ
ਕਢ ਖਾਂ ਪਾਂਧਿਆ ਪੱਤਰੀ
ਲਿੱਖੀਂ ਲੇਖ ਮੇਰੇ
ਲਿਖਣ ਵਾਲ਼ਾ ਲਿਖ ਗਿਆ
ਵਸ ਨਹੀਂ ਮੇਰੇ
ਆਖਿਉ ਰਾਂਝੇ ਚਾਕ ਨੂੰ
ਮੱਝੀਆਂ ਛੇੜੇ
ਮੱਝੀਆਂ ਛੇੜਦਾ ਰਹਿ ਗਿਆ
ਹੀਰ ਲੈ ਗਏ ਖੇੜੇ


21
ਸਾਂਵਲਿਆ ਤੇ ਸਲੋਨਿਆਂ ਵੇ ਮੁੰਡਿਆ
ਤੂੰ ਮੇਰਾ ਵੇ ਮੈਂ ਤੇਰੀ
ਤੂੰ ਮੇਰਾ ਤੇ ਮੈਂ ਤੇਰੀ ਚੀਰੇ ਵਾਲ਼ਿਆ
ਪਾ ਰਾਂਝਣ ਵਾਲ਼ੀ ਫੇਰੀ
ਪਾ ਜੋਗੀ ਵਾਲ਼ੀ ਫੇਰੀ ਚੀਰੇ ਵਾਲਿਆ
ਚਲੋ ਸਹੀਓ ਰਲ ਵੇਖਣ ਚੱਲੀਏ
ਰਾਂਝੇ ਬਾਗ ਲਵਾਇਆ
ਖਟੜੇ ਲਗੜੇ 'ਤੇ ਮਿਠੜੇ ਵੀ ਲਗੜੇ
ਨਿੰਬੂਆਂ ਦਾ ਰੂਪ ਸਵਾਇਆ
ਚਲੋ ਸਹੀਓ ਰਲ ਵੇਖਣ ਚੱਲੀਏ
ਰਾਂਝਣ ਵਾਲਾ ਚੁਬਾਰਾ
ਹੀਰ ਨਿਮਾਣੀ ਜੋ ਇੱਟਾਂ ਢੋਵੇ
ਰਾਂਝਣ ਢੋਂਦਾ ਗਾਰਾ
ਚਲੋ ਸਹੀਓ ਰਲ ਵੇਖਣ ਚੱਲੀਏ
ਰਾਂਝਣ ਭੇਸ ਵਟਾਇਆ
ਕੰਨ ਪੜਵਾ ਕੇ ਮੁੰਦਰਾਂ ਪਾਈਆਂ
ਮੱਥੇ ਤਿਲਕ ਲਗਾਇਆ
ਹੀਰ ਦੀ ਖਾਤਰ ਮੰਗਣ ਚੜ੍ਹਿਆ
ਘਰ ਘਰ ਅਲਖ ਜਗਾਇਆ।
22
ਡੰਗੀ ਹੋਈ ਇਸ਼ਕੇ ਦੀ
ਹੀਰ ਸੱਪ ਦਾ ਬਹਾਨਾ ਕੀਤਾ
23
ਉਰਲੇ ਤਾਂ ਵਿਹੜੇ ਜੋਗੀ ਆ ਬੜਿਆ
ਓਥੇ ਕੁੜੀਆਂ ਦਾ ਤ੍ਰਿਜੰਣ ਗੂੰਜਦਾ ਸੀ
ਉੱਠੀਂ ਉੱਠੀਂ ਭਾਬੋ ਜੋਗੀ ਖ਼ੈਰ ਪਾ ਦੇ
ਜੋਗੀ ਖੜਿਆਂ ਨੂੰ ਰੈਣ ਬਤੀਤ ਗਈ
ਆਪ ਚੌਲ ਖਾਵੇਂ ਸਾਨੂੰ ਚੀਣਾ ਪਾਵੇਂ
ਸਾਡੀ ਡਾਹਡੇ ਅੱਗੇ ਫਰਿਆਦ ਹੋਵੇ
ਚੀਣਾ ਡੁਲ੍ਹ ਗਿਆ ਤੂੰਬੀ ਫੁਟ ਗਈ
ਸਾਨੂੰ ਚੁਗਦਿਆਂ ਨੂੰ ਰੈਣ ਵਿਹਾ ਗਈ
ਤੈਨੂੰ ਕੀ ਹੋਇਆ ਭਾਬੋ ਕੀ ਹੋਇਆ
ਤੇਰਾ ਰੰਗ ਅਸਮਾਨੀ ਜਰਦ ਹੋਇਆ
ਮੇਰੇ ਨਾਗ ਲੜਿਆ ਨੀ ਨਣਦੇ ਨਾਗ ਲੜਿਆ


ਡੰਗ ਮਾਰ ਬਾਗੀਂ ਜਾ ਨੀ ਬੜਿਆ
ਚਲ ਚਲ ਨੀ ਭਾਬੋ ਉਸ ਜੋਗੀ ਕੋਲੇ
ਟਾਹਣੀ ਉਸ ਜੋਗੀ ਕੋਲੋਂ ਕਰਵਾ ਲਈਏ ਨੀ
ਉੱਠੀਂ ਉੱਠੀਂ ਜੋਗੀ ਕੁੰਡਾ ਖੋਹਲ ਸਾਨੂੰ
ਸਾਨੂੰ ਖੜਿਆਂ ਨੂੰ ਰੈਣ ਵਿਹਾ ਗਈ
ਸਾਡਾ ਹਾਰ ਟੁਟਿਆ ਜੀ ਸੁੱਚੇ ਮੋਤੀਆਂ ਦਾ
ਸਾਨੂੰ ਚੁਗਦਿਆਂ ਨੂੰ ਰੈਣ ਵਿਹਾ ਗਈ।
24
ਅੰਬਾਂ ਤੇ ਤੂਤੀੰ ਠੰਡੀ ਛਾਂ
ਕੋਈ ਪ੍ਰਦੇਸੀ ਜੋਗੀ ਆਣ ਲੱਥੇ
ਚਲ ਨਣਦੇ ਪਾਣੀ ਨੂੰ ਚੱਲੀਏ
ਪਾਣੀ ਦੇ ਪੱਜ ਜੋਗੀ ਦੇਖੀਏ ਨੀ
ਕਿੱਥੇ ਰੱਖਾਂ ਨਣਦੇ ਡੋਲ ਨੀ
ਉਚੇ ਤਾਂ ਖੜ ਕੇ ਜੋਗੀ ਦੇਖੀਏ ਨੀ
ਇਸ ਜੋਗੀ ਦੇ ਲੰਬੇ ਲੰਬੇ ਕੇਸ ਨੀ
ਦਹੀਓਂ ਕਟੋਰੋ ਜੋਗੀ ਨਹਾਂਵਦਾ ਸੀ
ਇਸ ਜੋਗੀ ਦੇ ਚਿੱਟੇ ਚਿੱਟੇ ਦੰਦ ਨੀ
ਦਾਤਣ ਤੇ ਕੁਰਲੀ ਜੋਗੀ ਕਰ ਰਿਹਾ ਸੀ
ਇਸ ਜੋਗੀ ਦੇ ਸੋਹਣੇ ਸੋਹਣੇ ਨੈਣ ਨੀ
ਸੁਰਮਾਂ ਸਲਾਈ ਜੋਗੀ ਪਾਂਵਦਾ ਸੀ
ਇਸ ਜੋਗੀ ਦੇ ਸੋਹਣੇ ਸੋਹਣੇ ਪੈਰ ਨੀ
ਬੂਟ ਜੁਰਾਬਾਂ ਜੋਗੀ ਪਾਂਵਦਾ ਸੀ
ਚਲ ਨੀ ਭਾਬੋ ਘਰ ਨੂੰ ਚੱਲੀਏ
ਸੱਸ ਉਡੀਕੇ ਨੂੰਹੇਂ ਆ ਘਰੇ
ਸੱਸਾਂ ਨੂੰ ਨੂੰਹਾਂ ਨਣਦੇ ਹੋਰ ਹੋਰ ਨੀ
ਮੈਂ ਮਨ ਰੱਖਾਂ ਵਲ ਜੋਗੀ ਦੇ ਨੀ
ਸਹੁਰਾ ਉਡੀਕੇ ਨੂੰਹੇਂ ਆ ਘਰੇ
ਸਹੁਰੇ ਨੂੰ ਨੂੰਹਾਂ ਨਣਦੇ ਹੋਰ ਹੋਰ ਨੀ
ਮੈਂ ਮਨ ਰੱਖਾਂ ਵਲ ਜੋਗੀ ਦੇ ਨੀ
ਚਲ ਵੇ ਜੋਗੀ ਕਿਸੇ ਦੇਸ
ਕੂੰਡੀ ਸੋਟਾ ਤੇਰਾ ਮੈਂ ਚੁੱਕਾਂ ਵੇ
ਮਰ ਵੇ ਜੋਗੀ ਕਿਸੇ ਦੇਸ ਵੇ
ਤੈਂ ਮੇਰੀ ਚੰਚਲ ਭਾਬੋ ਮੋਹ ਲਈ ਵੇ
ਮਰਨ ਨੀ ਨਣਦੇ ਤੇਰੇ ਵੀਰ
ਇਹ ਪ੍ਰਦੇਸੀ ਜੋਗੀ ਕਿਉਂ ਮਰੇ।ਸੱਸੀ-ਪੂੰਨੂੰ

1
ਮੁੰਡਿਆ ਬਲੋਚਾਂ ਦਿਆ
ਤੇਰੇ ਢੋਲੇ ਰੜਕਦੇ ਦਿਲ ਤੇ
2
ਪ੍ਰਦੇਸਾਂ ਵਿੱਚ ਲਾਏ ਡੇਰੇ
ਸਿਖ ਕੇ ਨਿਹੁੰ ਦੀ ਰੀਤ
ਤੂੰ ਕਹਿੜਾ ਚੰਦ ਮੁੰਡਿਆ
ਮਨ ਮਿਲ ਗਏ ਦੀ ਪ੍ਰੀਤ
3
ਲੱਠ ਚਰਖੇ ਦੀ ਹਿਲਦੀ ਜੁਲਦੀ
ਮਾਲ੍ਹਾਂਂ ਬਾਹਲੀਆਂ ਖਾਵੇ
ਸਭਨਾਂ ਸਈਆਂ ਨੇ ਭਰ ਲਏ ਛਿੱਕੂ
ਮੈਥੋਂ ਕੱਤਿਆ ਨਾ ਜਾਵੇ
ਚਰਖਾ ਕਿਵੇਂ ਕੱਤਾਂ
ਮੇਰਾ ਮਨ ਪੁੰਨੂੰ ਵੱਲ ਧਾਵੇ
4
ਉੱਚੀਆਂ ਲੰਮੀਆਂ ਟਾਹਲੀਆਂ
ਵਿੱਚ ਗੁਜਰੀ ਦੀ ਪੀਂਘ ਵੇ ਮਾਹੀਆ
ਪੀਂਘ ਝੁੰਟੇਂਂਦੇ ਦੋ ਜਣੇ
ਆਸ਼ਕ ਤੇ ਮਸ਼ੂਕ ਵੇ ਮਾਹੀਆ
ਪੀਂਘ ਝੂਟੇਂਦੇ ਢਹਿ ਪਏ
ਹੋ ਗਏ ਚਕਨਾ ਚੂਰ ਵੇ ਮਾਹੀਆ
ਸੱਸੀ ਤੇ ਪੁੰਨੂੰ ਰਲ ਸੁੱਤੇ
ਮੁਖ ਤੇ ਪਾ ਕੇ ਰੁਮਾਲ ਵੇ ਮਾਹੀਆ
ਸੱਸੀ ਜੁ ਪਾਸਾ ਮੋੜਿਆ
ਪੁੰਨੂੰ ਤਾਂ ਹੈਨੀ ਨਾਲ਼ ਵੇ ਮਾਹੀਆ
ਜੇ ਮੈਂ ਹੁੰਦੀ ਜਾਗਦੀ
ਜਾਂਦੇ ਨੂੰ ਲੈਂਦੀ ਮੋੜ ਵੇ ਮਾਹੀਆ
ਮਗਰੇ ਸੱਸੀ ਤੁਰ ਪਈ
ਮੈਂ ਭੀ ਚਲਸਾਂ ਤੋੜ ਵੇ ਮਾਹੀਆ

5
ਆਪਣੇ ਕੋਠੇ ਮੈਂ ਖੜੀ
ਪੁੰਨੂੰ ਖੜਾ ਮਸੀਤ ਵੇ
ਭਰ ਭਰ ਅੱਖੀਆਂ ਡ੍ਹੋਲਦੀ
ਨੈਣੀਂ ਲੱਗੀ ਪ੍ਰੀਤ ਵੇ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ

ਉਠ ਨੀ ਮਾਏ ਸੁੁੱਤੀਏ
ਚੁਲ੍ਹੇ ਅੱਗ ਨੀ ਪਾ
ਜਾਂਦੇ ਪੁੰਨੂੰ ਨੂੰ ਘੇਰ ਕੇ
ਕੋਈ ਭੋਜਨ ਦਈਂ ਛਕਾ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ

ਉਠ ਨੀ ਭਾਬੋ ਸੁੱਤੀਏ
ਦੁਧ ਮਧਾਣੀ ਪਾ
ਜਾਂਦੇ ਪੁੰਨੂੰ ਨੂੰ ਘੇਰ ਕੇ
ਮੱਖਣ ਦਈਂ ਛਕਾ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ

ਉਠ ਵੇ ਵੀਰਾ ਸੁੱਤਿਆ
ਕੋਈ ਪੱਕਾ ਮਹਿਲ ਚੁਣਾ
ਵਿੱਚ ਵਿੱਚ ਰਖ ਦੋ ਮੋਰੀਆਂ
ਦੇਖਾਂ ਪੁੰਨੂੰ ਦਾ ਰਾਹ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ

ਬਾਰਾਂ ਪਿੰਡਾਂ ਦੇ ਚੌਧਰੀ
ਕੋਠੇ ਲਵਾਂ ਚੜ੍ਹਾ
ਚੰਗੇ ਜਿਹੇ ਨੂੰ ਦੇਖ ਕੇ
ਤੈਨੂੰ ਦੇਵਾਂ ਵਿਆਹ


ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ

ਬਾਰਾਂ ਪਿੰਡਾਂ ਦੇ ਚੌਧਰੀ
ਕੋਠੇ ਲਈਂ ਚੜ੍ਹਾ
ਚੰਗੇ ਜਿਹੇ ਨੂੰ ਦੇਖ ਕੇ
ਮੈਥੋਂ ਛੋਟੀ ਨੂੰ ਲਈਂ ਵਿਆਹ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੱਡ ਕੇ ਨਾ ਜਾਈਂ ਵੇ
6
ਲਾਦੀ ਲਦ ਗਏ
ਕੀਲੇ ਪਟ ਗਏ
ਭਾਵੇਂ ਮਾਏਂ ਸੁਣੇ
ਭਾਵੇਂ ਪਿਓ ਸੁਣੇ
ਮੈਂ ਤਾਂ ਉਠ ਜਾਣੈ
ਨਾਲ਼ ਲਾਦੀਆਂ ਦੇ
ਅੰਦਰ ਬੜਜਾ ਧੀਏ
ਗੱਲਾਂ ਕਰਲੈ ਧੀਏ
ਅਸੀਂ ਪੱਟ ਦਿੱਤੇ
ਇਨ੍ਹਾਂ ਲਾਦੀਆਂ ਨੇ
ਬੇਲਾ ਢੂੰਡ ਫਿਰੀ
ਅੱਖਾਂ ਲਾਲ ਹੋਈਆਂ
ਪੰਘੂੜਾ ਭੰਨ ਸੁਟਿਆ
ਲਾਲ ਬਾਰੀਆਂ ਦਾ
7
ਮਰਨ ਕਲਾਲ਼ ਜਗ ਹੋਵਣ ਥੋੜ੍ਹੇ
ਮੇਰਾ ਪੁੰਨੂੰ ਸ਼ਰਾਬੀ ਕੀਤਾ
ਸ਼ਹਿਰ ਭੰਬੋਰ ਦੀਆਂ ਭੀੜੀਆਂ ਗਲ਼ੀਆਂ
ਪੁੰਨੂੰ ਲੰਘ ਗਿਆ ਚੁਪ ਕੀਤਾ
ਇੱਕ ਅਫਸੋਸ ਰਹਿ ਗਿਆ ਦਿਲ ਮੇਰੇ
ਹੱਥੀਂ ਯਾਰ ਵਿਦਾ ਨਾ ਕੀਤਾ
8
ਸੱਸੀ ਤੇਰੇ ਬਾਗ ਵਿਚ ਉਤਰੇ ਲੁਟੇਰੇ
ਬਲੋਚਾ ਜ਼ਾਲਮਾ ਸੁਣ ਵੈਣ ਮੇਰੇ


ਤੱਤੀ ਸੀ ਰੇਤ ਸੜ ਗਏ ਪੈਰ ਮੇਰੇ
ਕਿਧਰ ਗਏ ਕੌਲ ਇਕਰਾਰ ਤੇਰੇ

ਬਲੋਚਾ ਜ਼ਾਲਮਾ ਸੁਣ ਵੈਣ ਮੇਰੇ
ਕਚਾਵਾ ਯਾਰ ਦਾ ਦੋ ਨੈਣ ਮੇਰੇ
ਬਲੋਚਾ ਜ਼ਾਲਮਾ ਸਮਝ ਨਜ਼ਰ ਨੂੰ
ਕਿ ਨਜ਼ਰਾਂ ਤੇਰੀਆਂ ਪਾੜਨ ਪੱਥਰ ਨੂੰ

ਸੱਸੀ ਤੇਰੇ ਬਾਗ ਵਿੱਚ ਮਿਰਚਾਂ ਦਾ ਬੂਟਾ
ਨੀ ਉਹ ਲੱਗਾ ਜਾਂਦੜਾ ਕੌਲਾਂ ਦਾ ਝੂਠਾ

ਸੱਸੀ ਤੇਰੇ ਬਾਗ ਵਿੱਚ ਘੁੱਗੀਆਂ ਦਾ ਜੋੜਾ
ਕਿ ਚੰਦਰੀ ਨੀਂਦ ਨੇ ਪਾਇਆ ਵਿਛੋੜਾ

ਸੱਸੀ ਤੇਰੇ ਬਾਗ ਵਿੱਚ ਉਤਰੇ ਬਪਾਰੀ
ਆਪੇ ਤੁਰ ਜਾਣਗੇ ਕਰਕੇ ਤਿਆਰੀ

ਬਲੋਚਾ ਜ਼ਾਲਮਾ ਨਾ ਮਾਰ ਤਾਹਨੇ
ਰਬ ਦੇ ਵਾਸਤੇ ਮਿਲ ਜਾ ਮਦਾਨੇ

ਬਲੋਚਾ ਜ਼ਾਲਮਾ ਨਾ ਮਾਰ ਸੀਟੀ
ਅੱਲਾ ਦੇ ਵਾਸਤੇ ਮਿਲ ਜਾ ਮਸੀਤੀਂ
9
ਦਿਨ ਚੜ੍ਹਿਆ ਤੇ ਪੈ ਗਈ ਜੁਦਾਈ ਵੇ
ਨਹੀਂ ਕੋਈ ਗੱਲ ਪੁੱਛ ਲਈ
ਸੱਸੀ ਚੋਰੀ ਚੋਰੀ ਪ੍ਰੀਤ ਲਗਾਈ ਵੇ

ਰਾਤ ਅੰਧੇਰੀ ਵੇਲੇ ਕੁਵੇਲੇ
ਮਾਏ ਨੀ ਢੂੰਡਾਂ ਜੰਗਲ ਬੇਲੇ
ਦਿਸਦਾ ਨਹੀਂ ਮੇਰਾ ਮਾਹੀ ਵੇ

ਚੜ੍ਹ ਕੋਠੇ ਤੇ ਮਾਰੀ ਝਾਤੀ
ਦਿਸਦੀ ਨਹੀਂ ਮੇਰੇ ਪੁੰਨੂੰ ਦੀ ਡਾਚੀ
ਨਾ ਦਿਸੇ ਸੋਹਣਾ ਮਾਹੀ ਵੇ

ਦਿਨ ਚੜ੍ਹਿਆ ਤੇ ਪੈ ਗਈ ਜੁਦਾਈ ਵੇ
ਨਹੀਂ ਕੋਈ ਗੱਲ ਪੁੱਛ ਲਈ
ਸੱਸੀ ਚੋਰੀ ਚੋਰੀ ਪ੍ਰੀਤ ਲਗਾਈ ਵੇ


ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ

ਬਾਰਾਂ ਪਿੰਡਾਂ ਦੇ ਚੌਧਰੀ
ਕੋਠੇ ਲਈਂ ਚੜ੍ਹਾ
ਚੰਗੇ ਜਿਹੇ ਨੂੰ ਦੇਖ ਕੇ
ਮੈਥੋਂ ਛੋਟੀ ਨੂੰ ਲਈਂ ਵਿਆਹ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ
6
ਲਾਦੀ ਲੱਦ ਗਏ
ਕੀਲੇ ਪਟ ਗਏ
ਭਾਵੇਂ ਮਾਏਂ ਸੁਣੇ
ਭਾਵੇਂ ਪਿਓ ਸੁਣੇ
ਮੈਂ ਤਾਂ ਉਠ ਜਾਣੈ
ਨਾਲ਼ ਲਾਦੀਆਂ ਦੇ
ਅੰਦਰ ਬੜਜਾ ਧੀਏ
ਗੱਲਾਂ ਕਰਲੈ ਧੀਏ
ਅਸੀਂ ਪੱਟ ਦਿੱਤੇ
ਇਨ੍ਹਾਂ ਲਾਦੀਆਂ ਨੇ
ਬੇਲਾ ਢੂੰਡ ਫਿਰੀ
ਅੱਖਾਂ ਲਾਲ ਹੋਈਆਂ
ਪੰਘੂੜਾ ਭੰਨ ਸੁਟਿਆ
ਲਾਲ ਬਾਰੀਆਂ ਦਾ
7
ਮਰਨ ਕਲਾਲ਼ ਜਗ ਹੋਵਣ ਥੋੜ੍ਹੇ
ਮੇਰਾ ਪੁੰਨੂੰ ਸ਼ਰਾਬੀ ਕੀਤਾ
ਸ਼ਹਿਰ ਭੰਬੋਰ ਦੀਆਂ ਭੀੜੀਆਂ ਗਲ਼ੀਆਂ
ਪੁੰਨੂੰ ਲੰਘ ਗਿਆ ਚੁਪ ਕੀਤਾ
ਇੱਕ ਅਫਸੋਸ ਰਹਿ ਗਿਆ ਦਿਲ ਮੇਰੇ
ਹੱਥੀਂ ਯਾਰ ਵਿਦਾ ਨਾ ਕੀਤਾ
8
ਸੱਸੀ ਤੇਰੇ ਬਾਗ ਵਿਚ ਉਤਰੇ ਲੁਟੇਰੇ
ਬਲੋਚਾ ਜ਼ਾਲਮਾ ਸੁਣ ਵੈਣ ਮੇਰੇ


ਤੱਤੀ ਸੀ ਰੇਤ ਸੜ ਗਏ ਪੈਰ ਮੇਰੇ
ਕਿਧਰ ਗਏ ਕੌਲ ਇਕਰਾਰ ਤੇਰੇ

ਬਲੋਚਾ ਜ਼ਾਲਮਾ ਸੁਣ ਵੈਣ ਮੇਰੇ
ਕਚਾਵਾ ਯਾਰ ਦਾ ਦੋ ਨੈਣ ਮੇਰੇ
ਬਲੋਚਾ ਜ਼ਾਲਮਾ ਸਮਝ ਨਜ਼ਰ ਨੂੰ
ਕਿ ਨਜ਼ਰਾਂ ਤੇਰੀਆਂ ਪਾੜਨ ਪੱਥਰ ਨੂੰ

ਸੱਸੀ ਤੇਰੇ ਬਾਗ ਵਿੱਚ ਮਿਰਚਾਂ ਦਾ ਬੂਟਾ
ਨੀ ਉਹ ਲੱਗਾ ਜਾਂਦੜਾ ਕੌਲਾਂ ਦਾ ਝੂਠਾ

ਸੱਸੀ ਤੇਰੇ ਬਾਗ ਵਿੱਚ ਘੁੱਗੀਆਂ ਦਾ ਜੋੜਾ
ਕਿ ਚੰਦਰੀ ਨੀਂਦ ਨੇ ਪਾਇਆ ਵਿਛੋੜਾ

ਸੱਸੀ ਤੇਰੇ ਬਾਗ ਵਿੱਚ ਉਤਰੇ ਬਪਾਰੀ
ਆਪੇ ਤੁਰ ਜਾਣਗੇ ਕਰਕੇ ਤਿਆਰੀ

ਬਲੋਚਾ ਜ਼ਾਲਮਾ ਨਾ ਮਾਰ ਤਾਹਨੇ
ਰਬ ਦੇ ਵਾਸਤੇ ਮਿਲ ਜਾ ਮਦਾਨੇ

ਬਲੋਚਾ ਜ਼ਾਲਮਾ ਨਾ ਮਾਰ ਸੀਟੀ
ਅੱਲਾ ਦੇ ਵਾਸਤੇ ਮਿਲ ਜਾ ਮਸੀਤੀਂ
9
ਦਿਨ ਚੜ੍ਹਿਆ ਤੇ ਪੈ ਗਈ ਜੁਦਾਈ ਵੇ
ਨਹੀਂ ਕੋਈ ਗੱਲ ਪੁੱਛ ਲਈ
ਸੱਸੀ ਚੋਰੀ ਚੋਰੀ ਪ੍ਰੀਤ ਲਗਾਈ ਵੇ

ਰਾਤ ਅੰਧੇਰੀ ਵੇਲੇ ਕੁਵੇਲੇ
ਮਾਏ ਨੀ ਢੂੰਡਾਂ ਜੰਗਲ ਬੇਲੇ
ਦਿਸਦਾ ਨਹੀਂ ਮੇਰਾ ਮਾਹੀ ਵੇ

ਚੜ੍ਹ ਕੋਠੇ ਤੇ ਮਾਰੀ ਝਾਤੀ
ਦਿਸਦੀ ਨਹੀਂ ਮੇਰੇ ਪੁੰਨੂੰ ਦੀ ਡਾਚੀ
ਨਾ ਦਿਸੇ ਸੋਹਣਾ ਮਾਹੀ ਵੇ

ਦਿਨ ਚੜ੍ਹਿਆ ਤੇ ਪੈ ਗਈ ਜੁਦਾਈ ਵੇ
ਨਹੀਂ ਕੋਈ ਗੱਲ ਪੁੱਛ ਲਈ
ਸੱਸੀ ਚੋਰੀ ਚੋਰੀ ਪ੍ਰੀਤ ਲਗਾਈ ਵੇ


10
ਤੇਰਾ ਲੁਟਿਆ ਸ਼ਹਿਰ ਭੰਬੋਰ
ਸੱਸੀਏ ਬੇ-ਖਬਰੇ

ਬੇ-ਖਬਰੀ ਵਿੱਚ ਪ੍ਰੀਤ ਲਗਾਈ
ਹੋਸ਼ ਆਈ ਤੇ ਵਿਛੜਿਆ ਮਾਹੀ
ਕੌਣ ਲਿਆਵੇ ਉਹਨੂੰ ਮੋੜ
ਸੱਸੀਏ ਬੇ-ਖਬਰੇ
ਤੇਰਾ ਲੁੱਟਿਆ ਸ਼ਹਿਰ ਭੰਬੋਰ

ਨਾ ਉਹਦੇ ਪੈਰ ਦੀ ਜੁੱਤੀ
ਪਲ ਦੀ ਪਲ ਮੈਂ ਐਵੇਂ ਸੁੱਤੀ
ਸੁਰਤ ਆਈ ਗਿਆ ਛੋੜ

ਸੱਸੀਏ ਬੇ-ਖਬਰੇ
ਤੇਰਾ ਲੁੱਟਿਆ ਸ਼ਹਿਰ ਭੰਬੋਰ

ਬੇ-ਸਮਝੀ ਵਿੱਚ ਉਮਰ ਗੁਜ਼ਾਰੀ
ਮਾਹੀ ਨਾ ਮਿਲਿਆ ਜਾਂਦੀ ਵਾਰੀ
ਲੈ ਗਏ ਹੋਰ ਵਿਛੋੜ
ਸੱਸੀਏ ਬੇ-ਖਬਰੇ
ਤੇਰਾ ਲੁੱਟਿਆ ਸ਼ਹਿਰ ਭੰਬੋਰ

ਮੈਂ ਮਾਹੀ ਦੇ ਮਗਰੇ ਜਾਸਾਂ
ਉਹਦੇ ਪਿੱਛੇ ਜਾਨ ਗਵਾਸਾਂ
ਪੈ ਜਾਸਾਂ ਵਿੱਚ ਗੋਰ
ਸੱਸੀਏ ਬੇ-ਖਬਰੇ
ਤੇਰਾ ਲੁੱਟਿਆ ਸ਼ਹਿਰ ਬੰਬੋਰ

ਬੇ-ਖਬਰੀ ਵਿੱਚ ਪ੍ਰੀਤ ਲਗਾ ਕੇ
ਬੈਠੀ ਆਪਣਾ ਆਪ ਭੁਲਾ ਕੇ
ਹੁਣ ਕਿਊਂ ਪਾਵੇਂ ਸ਼ੋਰ
ਸੱਸੀਏ ਬੇ-ਖਬਰੇ
ਤੇਰਾ ਲੁੱਟਿਆ ਸ਼ਹਿਰ ਭੰਬੋਰ
11
ਵੇ ਤੂੰ ਮਰ ਜਾਏਂ ਊਠਾ ਅੜਿਆ
ਵੇ ਤੂੰ ਯਾਰ ਮੇਰਾ ਚੁਕ ਖੜਿਆ
ਬੇ-ਦਰਦਾਂ ਨੂੰ ਤਰਸ ਨਾ ਆਇਆ
ਪੰਨੂੰ ਬਸ ਬਲੋਚਾਂ ਪਾਇਆ


ਤੇ ਨਾਲ਼ ਰੱਸੀ ਦੇ ਕੜਿਆ
ਇਸ਼ਕ ਨਾ ਚਲਣ ਦਏ ਚਲਾਕੀ
ਏਸ ਫਸਾਇਆ ਨੂਰੀ ਖਾਕੀ
ਵਿੱਚ ਜੋ ਇਸ ਦੇ ਵੜਿਆ
12
ਪੁੰੰਨੂੰ ਵਰਗੇ ਬਲੋਚ ਬਥੇਰੇ
ਨਾ ਰੋ ਧੀਏ ਸੱਸੀਏ
13
ਮੈਂ ਵੱਟ ਲਿਆਵਾਂ ਪੂਣੀਆਂ
ਧੀਏ ਚਰਖੇ ਨੂੰ ਚਿੱਤ ਲਾ
ਜਾਂਦੇ ਪੁੰਨੂੰ ਨੂੰ ਜਾਣ ਦੇ
ਧੀਏ ਕੌਲ਼ੇ ਦੀ ਗਈ ਨੀ ਬਲਾ

ਅੱਗ ਲਾਵਾਂ ਤੇਰੀਆਂ ਪੂਣੀਆਂ
ਚਰਖੇ ਨੂੰ ਨਦੀ ਨੀ ਹੜ੍ਹਾ
ਜਾਨ ਤਾਂ ਮੇਰੀ ਲੈ ਗਿਆ
ਨੀ ਚੀਰੇ ਦੇ ਲੜ ਲਾ
ਜਾਂਦੇ ਪੁੰਨੂੰ ਨੂੰ ਮੋੜ ਲੈ

ਸੂਟ ਸਮਾਵਾਂ ਰੇਸ਼ਮੀ
ਚੁੰਨੀਆਂ ਦੇਵਾਂ ਨੀ ਰੰਗਾ
ਜਾਂਦੇ ਪੰਨੂੰ ਨੂੰ ਜਾਣ ਦੇ
ਕੌਲ਼ੇ ਦੀ ਗਈ ਨੀ ਬਲਾ

ਅੱਗ ਲਾਵਾਂ ਤੇਰੇ ਸੂਟ ਨੂੰ
ਚੁੰਨੀਆਂ ਦੇਵਾਂ ਨੀ ਮਚਾ
ਜਾਨ ਤਾਂ ਮੇਰੀ ਲੈ ਗਿਆ
ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ

ਬੂਰੀ ਜਹੀ ਮੱਝ ਲੈ ਦਿਆਂ
ਧੀਏ ਮਖਣਾਂ ਨਾਲ ਟੁੱਕ ਖਾ
ਜਾਂਦੇ ਪੁੰਨੂੰ ਨੂੰ ਜਾਣ ਦੇ
ਕੌਲ਼ੇ ਦੀ ਗਈ ਨੀ ਬਲਾ

ਅੱਗ ਲਾਵਾਂ ਤੇਰੀ ਮੱਖਣੀ
ਬੂਰੀ ਨੂੰ ਬੱਗ ਨੀ ਰਲ਼ਾ

ਜਾਨ ਤਾਂ ਮੇਰੀ ਲੈ ਗਿਆ
ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ
14
ਸੱਸੀ ਨੂੰ ਮਾਂ ਮੱਤੀਂ ਦੇਂਦੀ
ਧੀਏ ਛੱਡ ਬਲੋਚ ਦੀ ਯਾਰੀ
ਅਗਲੀ ਰਾਤ ਮੁਕਾਮ ਜਿਨ੍ਹਾਂ ਦਾ
ਪਿਛਲੀ ਰਾਤ ਤਯਾਰੀ
ਚੜ੍ਹ ਵੇਖੇਂਂ ਕੋਹਤੂਰ ਤੇ ਸੱਸੀਏ
ਪੁੰਨੂੰ ਜਾਂਦਾ ਏ ਉਠ ਕਤਾਰੀ
ਰੁਲ ਮਰਸੇਂ ਵਿੱਚ ਥਲਾਂ ਦੇ ਸੱਸੀਏ
ਤੇ ਰੋਸੇਂ ਉਮਰਾ ਸਾਰੀ
15
ਥਲ ਵੀ ਤੱਤਾ ਮੈਂ ਵੀ ਤੱਤੀ
ਤੱਤੇ ਨੈਣਾਂ ਦੇ ਡੇਲੇ
ਰੱਬਾ ਕੇਰਾਂ ਦਸ ਤਾਂ ਸਹੀ
ਕਦੋਂ ਹੋਣਗੇ ਪੁੰਨੂੰ ਨਾਲ਼ ਮੇਲੇ
16
ਮੈਂ ਪੁੰਨੂੰ ਦੀ ਪੁੰਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦਸ ਵੇ ਰੱਬਾ ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ
17
ਦਸ ਵੇ ਥਲਾ ਕਿਤੇ ਦੇਖੀ ਹੋਵੇ
ਮੇਰੇ ਪੁੰਨੂੰ ਦੀ ਡਾਚੀ ਕਾਲ਼ੀ
ਜਿੱਥੇ ਮੇਰਾ ਪੁੰਨੂੰ ਮਿਲੇ
ਉਹ ਧਰਤ ਨਸੀਬਾਂ ਵਾਲ਼ੀਸੋਹਣੀ ਮਹੀਂਵਾਲ


1
ਹਸ ਕੇ ਨਿਹੁੰ ਨਾ ਲਾਇਆ ਕਰ ਤੂੰ
ਸੁਣ ਲੈ ਨਿਹੁੰ ਦੇ ਝੇੜੇ
ਕੱਚਾ ਭੂਤਨਾ ਬਣ ਕੇ ਚਿੰਬੜਦਾ
ਨਿਹੁੰ ਨੂੰ ਜਿਹੜਾ ਛੇੜੇ
ਛੱਤੀ ਕੋਠੜੀਆਂ ਨੌਂਂ ਦਰਵਾਜ਼ੇ
ਜਿੱਥੇ ਨਿਹੁੰ ਦੇ ਡੇਰੇ
ਸੋਹਣੀ ਪੁੱਛੇ ਮਹੀਂਵਾਲ ਨੂੰ
ਕੀ ਹਾਲ ਆ ਗਭਰੂਆ ਤੇਰੇ
2
ਨਾਵ੍ਹੇ ਧੋਵੇ ਸੋਹਣੀ ਪਹਿਨੇ ਪੁਸ਼ਾਕਾਂ
ਅਤੁਰ ਫੁਲੇਲ ਲਗਾਵੇ
ਗਿੱਧੇ ਵਿੱਚ ਉਹ ਹਸ ਹਸ ਆਵੇ
ਮਹੀਂਵਾਲ ਮਹੀਂਵਾਲ ਗਾਵੇ
ਸੋਹਣੀ ਦੀ ਠੋਡੀ ਤੇ
ਮਛਲੀ ਹੁਲਾਰੇ ਖਾਵੇ
3
ਮੱਥਾ ਤੇਰਾ ਚੌਰਸ ਖੂੰਜਾ
ਜਿਊਂ ਮੱਕੀ ਦੇ ਕਿਆਰੇ
ਉਠ ਖੜ ਸੋਹਣੀਏਂ ਨੀ
ਮਹੀਂਵਾਲ ਹਾਕਾਂ ਮਾਰੇ
4
ਮਹੀਂਵਾਲ ਨੇ ਕਰੀ ਤਿਆਰੀ
ਮੋਢੇ ਜਾਲ਼ ਟਕਾਇਆ
ਲੀੜੇ ਲਾਹ ਕੇ ਰੱਖੇ ਪੱਤਣ ਤੇ
ਜਾਲ਼ ਚੁਫੇਰੇ ਲਾਇਆ
ਅੱਗੇ ਤਾਂ ਮਛਲੀ ਸੌ ਸੌ ਫਸਦੀ
ਅੱਜ ਲੋਹੜਾ ਕੀ ਆਇਆ
ਯਾਰ ਮੇਰੇ ਨੇ ਮੰਗਣਾ ਗੋਸ਼ਤ


ਮੈਨੂੰ ਨਹੀਂ ਥਿਆਇਆ
ਲੈ ਕੇ ਫੇਰ ਨਾਮ ਗੁਰਾਂ ਦਾ
ਚੀਰਾ ਪੱਟ ਨੂੰ ਲਾਇਆ
ਡੇਢ ਸੇਰ ਜਾਂ ਕਢ ਲਿਆ ਗੋਸ਼ਤ
ਵਿੱਚ ਥਾਲ਼ ਦੇ ਪਾਇਆ
ਲੈ ਕੇ ਮਹੀਂਵਾਲ ਤੁਰ ਪਿਆ
ਕੋਲ ਸੋਹਣੀ ਦੇ ਆਇਆ
ਖਾਤਰ ਸੋਹਣੀ ਦੀ
ਪੱਟ ਚੀਰ ਕਬਾਬ ਬਣਾਇਆ
5
ਤੂੰ ਹਸਦੀ ਦਿਲ ਰਾਜ਼ੀ ਮੇਰਾ
ਲਗਦੇ ਨੇ ਬੋਲ ਪਿਆਰੇ
ਚਲ ਕਿਧਰੇ ਦੋ ਗੱਲਾਂ ਕਰੀਏ
ਬਹਿ ਕੇ ਨਦੀ ਕਿਨਾਰੇ
ਲੁਕ ਲੁਕ ਲਾਈਆਂ ਪਰਗਟ ਹੋਈਆਂ
ਬਜ ਗਏ ਢੋਲ ਨਗਾਰੇ
ਸੋਹਣੀਏ ਆਜਾ ਨੀ
ਡੁਬਦਿਆਂ ਨੂੰ ਰੱਬ ਤਾਰੇ
6
ਕਿੱਕਰੇ ਨੀ ਕੰਡਿਆਲੀਏ
ਤੇਰੀ ਠੰਢੜੀ ਛਾਂ
ਲਗ ਲਗ ਜਾਂਦੀਆਂ ਮਜਲਸਾਂ
ਬਹਿ ਬਹਿ ਜਾਣ ਦੀਵਾਨ
ਨੀਲੇ ਘੋੜੇ ਵਾਲ਼ਿਆ
ਘੋੜਾ ਸਹਿਜ ਦੁੜਾ
ਧਮਕ ਪਵੇ ਮੇਰੇ ਮਹਿਲ ਨੂੰ
ਕਜਲੇ ਪਏ ਰਵਾਲ
ਬਾਰੀ ਵਿੱਚ ਖੜੋਤੀਏ
ਸ਼ੀਸ਼ਾ ਨਾ ਲਿਸ਼ਕਾ
ਕਹਿਰ ਪਵੇ ਤੇਰੇ ਰੂਪ ਨੂੰ
ਗਿਆ ਕਲੇਜੇ ਨੂੰ ਖਾ
ਪੱਟੀਆਂ ਰੱਖ ਗਵਾ ਲਈਆਂ
ਨੈਣ ਗਵਾ ਲਏ ਰੋ
ਏਸ ਜਵਾਨੀ ਦੇ ਹਾਣ ਦਾ
ਮਹਿਰਮ ਮਿਲਿਆ ਨਾ ਕੋ


ਪੱਟੀਆਂ ਰੱਖ ਗੁੰਦਾ ਕੇ
ਨੈਣਾਂ ਨੂੰ ਸਮਝਾ
ਏਸ ਜਵਾਨੀ ਦੇ ਹਾਣ ਦਾ
ਮਹਿਰਮ ਹੈ ਮਹੀਂਵਾਲ
ਬੇਟਾ ਵੇ ਸੁਣ ਮੇਰਿਆ
ਸੋਹਣੀ ਨੂੰ ਸਮਝਾ
ਤੈਨੂੰ ਸੁੱਤਾ ਛੋਡ ਕੇ
ਜਾਂਦੀ ਕੋਲ ਮਹੀਂਵਾਲ
ਮਾਏ ਨੀ ਸੁਣ ਮੇਰੀਏ
ਐਡੇ ਬੋਲ ਨਾ ਬੋਲ
ਦਿਨੇ ਕਢ੍ਹੇ ਕਸੀਦੜਾ
ਰਾਤੀਂ ਸੌਂਦੀ ਸਾਡੇ ਕੋਲ਼
ਨਾਰੀਆਂ ਚੰਚਲ ਹਾਰੀਆਂ
ਚੰਚਲ ਕੰਮ ਕਰਨ
ਦਿਨੇ ਡਰਨ ਥਰ ਥਰ ਕਰਨ
ਰਾਤੀਂ ਨਦੀ ਤਰਨ
ਸੱਸ ਗਈ ਘੁਮਿਆਰ ਦੇ
ਕੱਚਾ ਘੜਾ ਪਥਾ
ਛੇਤੀ ਜਾ ਕੇ ਰੱਖਿਆ
ਉਸ ਬੂਝੇ ਲਾਗੇ ਜਾ
ਆ ਸੋਹਣੀ ਲੈ ਤੁਰ ਪਈ
ਠਿਲ੍ਹ ਪਈ ਦਰਿਆ
ਕੱਚਾ ਘੜਾ ਤੇ ਖੁਰ ਗਿਆ
ਸੋਹਣੀ ਵੀ ਡੁੱਬੀ ਨਾਲ਼
ਮੱਛੀਓ ਨੀ ਜਲ ਰਹਿੰਦੀਓ
ਵਢ ਵਢ ਖਾਇਓ ਮਾਸ
ਇਕ ਨਾ ਖਾਇਓ ਨੈਣ ਅਸਾਡੜੇ
ਸਾਨੂੰ ਅਜੇ ਮਿਲਣ ਦੀ ਆਸ
ਦੁੱਧੋਂ ਦਹੀਂ ਜਮਾਇਆ
ਦਹੀਓਂ ਬਣ ਗਈ ਛਾਹ
ਅੱਜ ਨਹੀਂ ਸੋਹਣੀ ਆਂਵਦੀ
ਕਿਤੇ ਪੈ ਗਈ ਲੰਬੜੇ ਰਾਹ
ਦੁੱਧੋ ਦਹੀਂ ਜਮਾ ਲਿਆ
ਦਹੀਓਂ ਬਣਿਆਂ ਪਨੀਰ
ਅਜ ਨਹੀਂ ਸੋਹਣੀ ਆਂਵਦੀ
ਕਿਤੇ ਪੈ ਘਈ ਡੂੰਘੇ ਨੀਰ

7
ਰਾਤ ਹਨੇਰੀ ਲਿਸ਼ਕਣ ਤਾਰੇ
ਕੱਚੇ ਘੜੇ ਤੇ ਮੈਂ ਤਰਦੀ
ਵੇਖੀਂ ਰੱਬਾ ਖੈਰ ਕਰੀਂ
ਤੇਰੀ ਆਸ ਤੋਂ ਮੂਲ ਨਾ ਡਰਦੀ
8
ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਦਾਰ ਘੜਿਆ

ਨੀਵਾਂ ਨੀਵਾਂ ਕਿਉਂ ਹੁੰਦਾ ਜਾਵੇਂ
ਦਰਿਆ ਠਾਠਾਂ ਮਾਰਦਾ ਏ
ਬੇ ਵਫਾਈ ਨਹੀਂ ਕਰਨੀ ਚਾਹੀਏ
ਖੜਕੇ ਅੱਧ ਵਿਚਕਾਰ ਘੜਿਆ
ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਦਾਰ ਘੜਿਆ

ਬਣ ਸਾਥੀ ਅਜ ਸਾਥ ਨਭਾਵੀਂ
ਰੋ ਰੋ ਕੇ ਸੋਹਣੀ ਪੁਕਾਰਦੀ ਸੀ
ਯਾਰ ਮਿਲਾਵੀਂ ਨਾ ਖੁਰ ਜਾਵੀਂ
ਆਖਾਂ ਮੈਂ ਅਰਜ਼ ਗੁਜ਼ਾਰ ਘੜਿਆ
ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਦਾਰ ਘੜਿਆ

ਜੀਵਨ ਕੁਠੜੀ ਆਜਿਜ਼ ਲੁਠੜੀ
ਆ ਗਈ ਅਜਲ ਵਾਲੀ ਤਾਰ ਘੜਿਆ
ਨਦੀਉਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਾਰ ਘੜਿਆ

9
ਕੱਚੇ ਘੜੇ ਨੇ ਖੈਰ ਨਾ ਕੀਤੀ
ਡ੍ਹਾਢਾ ਜ਼ੁਲਮ ਕਮਾਇਆ
ਜਿੱਥੇ ਸੋਹਣੀ ਡੁਬ ਕੇ ਮਰੀ
ਉਥੇ ਮੱਛੀਆਂ ਨੇ ਘੇਰਾ ਪਾਇਆ
10
ਸੋਹਣੀ ਜਿਹੀ ਕਿਸੇ ਪ੍ਰੀਤ ਕੀ ਕਰਨੀ
ਉਹਦਾ ਪ੍ਰੀਤ ਵੀ ਪਾਣੀ ਭਰਦੀ
ਵਿੱਚ ਝਨਾਵਾਂ ਦੇ
ਸੋਹਣੀ ਆਪ ਡੁੱਬੀ ਰੂਹ ਤਰਦੀਮਿਰਜ਼ਾ ਸਾਹਿਬਾਂ


1
ਹੁਜ਼ਰੇ ਸ਼ਾਹ ਹਕੀਮ ਦੇ
ਇੱਕ ਜੱਟੀ ਅਰਜ਼ ਕਰੇ
ਮੈਂ ਬੱਕਰਾ ਦੇਨੀ ਆਂ ਪੀਰ ਦਾ
ਮੇਰਾ ਸਿਰ ਦਾ ਕੰਤ ਮਰੇ
ਪੰਜ ਸਤ ਮਰਨ ਗਵਾਂਢਣਾਂ
ਰਹਿੰਦੀਆਂ ਨੂੰ ਤਾਪ ਚੜ੍ਹੇ
ਹੱਟੀ ਢਹੇ ਕਰਾੜ ਦੀ
ਜਿੱਥੇ ਦੀਵਾ ਨਿਤ ਬਲ਼ੇ
ਕੁੱਤੀ ਮਰੇ ਫਕੀਰ ਦੀ
ਜਿਹੜੀ ਚਊਂ ਚਊਂ ਨਿਤ ਕਰੇ
ਗਲ਼ੀਆਂ ਹੋਵਣ ਸੁੰਨੀਆਂ
ਵਿੱਚ ਮਿਰਜ਼ਾ ਯਾਰ ਫਿਰੇ
2
ਦਖਣ ਦੇ ਵਲੋਂ ਚੜ੍ਹੀਆਂ ਨੇ ਨ੍ਹੇਰੀਆਂ
ਉਡਦੇ ਨੇ ਗਰਦ ਗਵਾਰ
ਬੁਲਬੁਲਾਂ ਵਰਗੀਆਂ ਘੋੜੀਆਂ
ਉਤੇ ਵੀਰਾਂ ਜਹੇ ਅਸਵਾਰ
ਹੱਥੀਂ ਤੇਗਾਂ ਨੰਗੀਆਂ
ਕਰਦੇ ਮਾਰੋ ਮਾਰ
ਵੇ ਤੂੰ ਹੋਠਾਂ ਜੰਡ ਦੇ ਸੌਂ ਗਿਐਂ
ਜੱਟਾ ਕਰਕੇ ਆ ਗਿਆ ਵਾਰ
ਤੈਨੂੰ ਭੱਜੇ ਨੂੰ ਜਾਣ ਨਾ ਦੇਣਗੇ
ਜੱਟਾ ਜਾਨੋਂ ਦੇਣਗੇ ਮਾਰ
3
ਭੱਤੇ ਚੋਂ ਕਢ ਲਿਆ ਜੱਟ ਨੇ ਟੋਲ਼ ਕੇ
ਰੰਗ ਦਾ ਸੁਨਿਹਰੀ ਤੀਰ
ਮਾਰਿਆ ਜੱਟ ਨੇ ਮੁੱਛਾਂ ਕੋਲ਼ੋਂ ਵੱਟ ਕੇ
ਉਡ ਗਿਆ ਵਾਂਗ ਭੰਬੀਰ


ਪੰਜ ਸਤ ਲਾਹ ਲਏ ਘੋੜੀਓਂਂ
ਨੌਵਾਂ ਲਾਹਿਆ ਸਾਹਿਬਾਂ ਦਾ ਵੀਰ
ਸਾਹਿਬਾਂ ਡਿਗਦੇ ਭਰਾਵਾਂ ਨੂੰ ਦੇਖ ਕੇ
ਅੱਖੀਓਂ ਸੁਟਦੀ ਨੀਰ
ਆਹ ਕੀ ਕੀਤਾ ਮਿਰਜ਼ਿਆ ਖੂਨੀਆਂ
ਹੋਰ ਨਾ ਚਲਾਈਂ ਐਸਾ ਤੀਰ
ਅਸੀਂ ਇੱਕ ਢਿੱਡ ਲੱਤਾਂ ਦੇ ਲਈਆਂ
ਇੱਕੋ ਮਾਂ ਦਾ ਚੁੰਘਿਆ ਸੀਰ
4
ਵਿੰਗ ਤੜਿੰਗੀਏ ਟਾਹਲੀਏ
ਤੇਰੇ ਹੇਠ ਮਿਰਜ਼ੇ ਦੀ ਡੋਰ
ਜਿੱਥੇ ਮਿਰਜ਼ਾ ਵਢਿਆ
ਓਥੇ ਰੋਣ ਤਿੱਤਰ ਤੇ ਮੋਰ
ਮਹਿਲਾਂ 'ਚ ਰੋਂਦੀਆਂ ਰਾਣੀਆਂ
ਕਬਰਾਂ ਚ ਰੋਂਦੇ ਚੋਰ
5
ਦਾਨਾਬਾਦ ਸੀ ਪਿੰਡ ਦੋਸਤੋ
ਵਿੱਚ ਬਾਰ ਦੇ ਭਾਰਾ
ਮੁਸਲਮਾਨ ਸੀ ਕੌਮ ਓਸਦੀ
ਚੰਗਾ ਕਰੇ ਗੁਜ਼ਾਰਾ
ਪੰਜ ਪੁੱਤਰ ਸੋਹੇ ਬਿੰਝਲ ਦੇ
ਓਹਦਾ ਭਾਗ ਨਿਆਰਾ
ਮਾਂ ਮਿਰਜ਼ੇ ਦੀ ਨਾਮ ਨਸੀਬੋ
ਦੁਧ ਪੁਤ ਪ੍ਰਵਾਰਾ
ਮਿਰਜ਼ਾ ਮਾਪਿਆਂ ਨੂੰ
ਸੌ ਪੁੱਤਰਾਂ ਤੋਂ ਪਿਆਰਾ
6
ਤੇਰੀ ਮੇਰੀ ਲੱਗੀ ਦੋਸਤੀ
ਪੜ੍ਹਦਾ ਨਾਲ਼ ਪਿਆਰਾਂ
ਸਾਹਿਬਾਂ ਨਾਲ਼ ਲੜਾਵੇ ਨੇਤਰ
ਕਹਿੰਦੇ ਲੋਕ ਹਜ਼ਾਰਾਂ
ਮਿਰਜ਼ੇ ਯਾਰ ਦੀਆਂ
ਘਰ ਘਰ ਛਿੜੀਆਂ ਵਾਰਾਂ
7
ਸੌ ਸੌ ਕੋਹ ਤੋਂ ਚੜ੍ਹੀ ਲੁਕਾਈ

ਮਿਰਜ਼ਾ ਵੇਖਣ ਆਵੇ
ਬਈ ਮਿਰਜ਼ਾ ਖਰਲਾਂ ਦਾ
ਅਜ ਵਧਕੇ ਬੋਲੀ ਪਾਵੇ
8
ਹੀਰਿਆਂ ਹਰਨਾਂ ਬਾਗੀ ਚਰਨਾ
ਬਾਗੀਂ ਤਾਂ ਹੋ ਗਈ ਚੋਰੀ
ਪਹਿਲੋਂ ਲੰਘ ਗਿਆ ਕੈਂਠੇ ਵਾਲ਼ਾ
ਮਗਰੋਂ ਲੰਘ ਗਈ ਗੋਰੀ
ਬੁੱਕ ਬੁੱਕ ਰੋਂਂਦੀ ਸਾਹਿਬਾਂ ਬਹਿ ਕੇ
ਜਿੰਦ ਗ਼ਮਾਂ ਨੇ ਖੋਰੀ
ਕੂਕਾਂ ਪੈਣ ਗੀਆਂ
ਨਿਹੁੰ ਨਾ ਲਗਦੇ ਜ਼ੋਰੀਰੋਡਾ ਜਲਾਲੀ


1
ਜਲਾਲੀਏ ਲੁਹਾਰੀਏ ਨੀ
ਕੀ ਤੂੰ ਪਰੀ ਪਹਾੜ ਦੀ
ਕੀ ਅਸਮਾਨੀ ਹੂਰ
ਸਹੁਣੀ ਦਿਸੇਂ ਫੁੱਲ ਵਾਂਗ
ਤੈਥੋਂ ਮੈਲ਼ ਰਹੀ ਏ ਦੂਰ
ਤੈਨੂੰ ਵੇਖਣ ਆਉਂਦੇ
ਹੋ ਹੋ ਜਾਂਦੇ ਚੂਰ
ਤਾਬ ਨਾ ਕੋਈ ਝਲਦਾ
ਤੇਰਾ ਏਡਾ ਚਮਕੇ ਨੂਰ
ਘਰ ਲੁਹਾਰਾਂ ਜੰਮੀਓਂ
ਜਿਵੇਂ ਕੱਲਰ ਉੱਗਾ ਰੁੱਖ
ਜੀਵਨ ਤੈਨੂੰ ਵੇਖ ਕੇ
ਤੇ ਭੁੱਲਣ ਸਾਰੇ ਦੁੱਖ
ਫਟਕਣ ਪੰਛੀ ਵੇਖ ਕੇ
ਤੇਰਾ ਸਹੁਣਾ ਮੁੱਖ
ਜੇ ਵੇਖੇ ਵਿੱਚ ਸੁਹਾਂ ਦੇ
ਤੇਰੀ ਵੀ ਲਹਿਜੇ ਭੁੱਖ
2
ਕਿਥੋਂ ਤੇ ਵੇ ਤੂੰ ਆਇਆ
ਜਾਣਾ ਕਿਹੜੇ ਦੇਸ਼
ਵੇ ਫਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ

ਪੱਛਮ ਤੋਂ ਨੀ ਮੈਂ ਆਇਆ
ਜਾਣਾ ਦੱਖਣ ਦੇਸ਼
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ

ਜੇ ਤੂੰ ਭੁੱਖਾ ਰੋਟੀ ਦਾ ਵੇ
ਲੱਡੂਆ ਦਿੰਨੀ ਆਂ ਮੰਗਾ
ਵੇ ਫਕੀਰਾ
ਭਲਾ ਦੇ ਦਲਾਲਿਆ ਵੇ ਰੋਡਿਆ

ਨਾ ਮੈਂ ਭੁੱਖਾ ਰੋਟੀ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ

ਜੇ ਤੂੰ ਪਿਆਸਾ ਪਾਣੀ ਦਾ ਵੇ
ਦੁਧੂਆ ਦਿੰਨੀ ਆਂ ਮੰਗਾ
ਵੇ ਫਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ

ਨਾ ਮੈਂ ਪਿਆਸਾ ਪਾਣੀ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ

ਜੇ ਤੂੰ ਨੰਗਾ ਬਸਤਰ ਦਾ ਵੇ
ਬਸਤਰ ਦਿੰਨੀ ਆਂ ਸਮਾ
ਵੇ ਫਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ

ਨਾ ਮੈਂ ਨੰਗਾ ਬਸਤਰ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ

ਜੇ ਤੂੰ ਭੁੱਖਾ ਰੰਨਾ ਦਾ ਵੇ
ਵਿਆਹ ਦਿੰਨੀ ਆਂ ਕਰਵਾ
ਵੇ ਫਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ

ਨਾ ਮੈਂ ਭੁੱਖਾ ਰੰਨਾ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ

ਦਰ ਵਿਚੋਂ ਧੂਣਾ ਚੱਕ ਲੈ ਵੇ
ਬਾਹਰੋਂ ਆਜੁ ਮੇਰਾ ਬਾਪ
ਵੇ ਫਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ

ਦਰ ਵਿਚੋਂ ਧੂਣਾ ਨਾ ਚੱਕਣਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ