ਪ੍ਰੀਤ ਕਹਾਣੀਆਂ/ਦਾਰਾ ਤੇ ਨੀਲਮ ਦੀ ਪ੍ਰੇਮ ਕਥਾ

ਵਿਕੀਸਰੋਤ ਤੋਂ

ਦੇਸ

ਦਾਰਾ ਤੇ ਨੀਲਮ ਦੀ ਪ੍ਰੇਮ ਕਥਾ



ਮੁਗਲ ਸਮਰਾਟ ਸ਼ਾਹਜਹਾਨ ਆਪਣੇ ਪਤਰਾਂ ਚੋਂ ਦਾਰਾਸ਼ਕੋਹ ਨੂੰ ਵਧੇਰੇ ਪਿਆਰਦਾ ਸੀ ਤੇ ਉਸਦੀ ਇਛਾ ਸੀ ਕਿ ਉਸ ਮਗਰੋਂ ਤਖਤ ਦਾ ਵਾਰਸ ਵੀ ਦਾਰਾ ਹੀ ਬਣੇ। ਸੋ ਉਸ ਨੇ ਸਰਕਾਰੀ ਤੌਰ ਪੁਰ ਆਪਣੇ ਪੁਤਰ ਦੇ ਵਾਰਸ਼ ਹੋਣ ਦਾ ਐਲਾਨ ਕਰ ਦਿੱਤਾ ਇਸ ਖੁਸ਼ੀ ਵਿਚ ਇਕ ਬੜਾ ਭਾਰੀ ਜਲੂਸ ਕਢਿਆ ਗਿਆ। ਦਿਲੀ ਸਜ ਵਿਆਹੀ ਦੁਲਹਨ ਵਾਂਗ ਸ਼ਿੰਗਾਰੀ ਗਈ। ਝੰਡੀਆਂ ਤੇ ਝੰਡਿਆਂ ਨਾਲ ਸਜੀ ਦਿਲੀ ਦੇ ਬਾਜ਼ਾਰੋਂ ਜਲੂਸ ਲੰਘਿਆ, ਦਾਰਾ ਇਕ ਸਵਾਰ ਸੀ, ਉਸਦੇ ਅਗੇ ਪਿਛੇ ਘੋੜ ਸਵਾਰ ਤੇ ਊਠ ਸਵਾਰ ਤੇ ਪੈਦਲ ਫੌਜਾਂ ਮਾਰਚ ਕਰ ਰਹੀਆਂ ਸਨ। ਲੋਕੀ ਬਜ਼ਾਰਾਂ ਦੁਕਾਨਾਂ ਤੇ ਮਕਾਨਾ ਤੋਂ ਫੁਲਾਂ ਤੇ ਗੁਲਦਸਤਿਆਂ ਦੀ ਬਾਰਸ਼ ਕਰ ਰਹੇ ਸਨ।

ਸ਼ਾਹਜ਼ਾਦੇ ਦਾ ਹਾਥੀ ਬੜੀ ਚੰਗੀ ਤਰ੍ਹਾਂ ਸਜਾਇਆ ਗਿਆ ਸੀ।

ਜਵਾਨ ਤੇ ਖੂਬਸੂਰਤ ਦਾਰਾ ਉਸ ਪੁਰ ਬੈਠਾ ਚਹੁੰ ਪਾਸੀਂ ਵੇਖ ਕੇ ਮੁਸਕਰਾਂਦਾ ਤੇ ਇਸ਼ਾਰੇ ਨਾਲ ਹੀ ਲੋਕਾਂ ਦੀ ਸ਼ਰਧਾ ਦਾ ਧੰਨਵਾਦੀ ਹੋ ਰਿਹਾ ਸੀ।
ਜਲੂਸ ਬਜ਼ਾਰ ਦੇ ਇਕ ਆਲੀਸ਼ਾਨ ਮਕਾਨ ਪਾਸੋਂ ਲੰਘਿਆ ਉਥੇ ਬਾਕੀ ਤਮਾਸ਼ਾਈਆਂ ਨਾਲੋਂ ਵਖਰੇ ਇਕ ਖੂਬਸੂਰਤ ਯੁਵਤੀ ਇਹ ਨਜ਼ਾਰਾ ਵੇਖ ਰਹੀ ਸੀ। ਦਾਰਾ ਦੀ ਸਵਾਰੀ ਉਥੋਂ ਲੰਘੀ ਦੋਹਾਂ ਦੀਆਂ ਨਜ਼ਰਾਂ ਮਿਲੀਆਂ |ਬਸ ਫਿਰ ਕੀ ਸੀ, ਦੋਵੇਂ ਕਲੇਜਾ ਫੜ ਕੇ ਰਹਿ ਗਏ। ਨੌਜਵਾਨ ਕੁੜੀ ਪਾਸ ਅਤਿ-ਸੋਹਣੇ ਫੁਲ ਦਾ ਸਜਿਆ ਗੁਲਦਸਤਾ ਸੀ। ਉਸ ਨੇ ਆਪਣੀ ਭੇਟ ਸ਼ਾਹਜ਼ਾਦੇ ਵਲ ਸੁਟੀ, ਜਿਸ ਨੂੰ ਸਵੀਕਾਰ ਕਰ ਕੇ ਦਾਰਾ ਨੇ ਕਈ ਵਾਰੀ ਅਖਾਂ ਨਾਲ ਲਾਇਆ, ਚੁੰਮਿਆਂ, ਤੇ ਫੁੱਲਾਂ ਵਾਲੀ ਕੁੜੀ ਵਲ ਮੁੜ ਵੇਖਿਆ, ਪਰ ਹੁਣ ਜਲੂਸ ਅਗੇ ਨਿਕਲ ਗਿਆ ਸੀ,ਤੇ ਕੁੜੀ ਨਜਰੋਂ ਗਾਇਬ ਹੋ ਗਈ ਸੀ।
ਇਹ ਨੌਜਵਾਨ ਯੁਵਤੀ ਦਿਲੀ ਦੀ ਮਸ਼ਹੂਰ ਨਾਚੀ ਤੇ ਗਾਇਕਾ ਨੀਲਮ ਸੀ, ਜਿਸ ਦੇ ਦਰਬਾਰ ਤਕ ਰਸਾਈ ਹਾਸਲ ਲਈ ਕਈ ਨਵਾਬਜ਼ਾਦੇ ਤੇ ਸੇਠ ਤਰਲੇ ਕਢਦੇ ਸਨ ਪਰ ਹੈ ਕਿਸੇ ਤੇ ਨਿਗਾਹ ਹੀ ਨਹੀਂ ਸੀ ਬੈਠਦੀ। ਉਹ ਅਜੇ॥ ਨੌਜਵਾਨ ਤੇ ਅਣਛੋਹੇ ਦਿਲ ਨੂੰ ਦਾਰਾ ਦੀ ਇਕ ਤਕਣੀ ਦੀ ਭੇਟ ਕਰ ਆਈ ਸੀ।
ਜਲੂਸ ਲੰਘ ਗਿਆ, ਤੇ ਨੀਲਮ ਕਲੇਜਾ ਫੜੀ ਵਾਪਸ ਆਪਣੀ ਕੋਠੀ ਵਿਚ ਆ ਗਈ। ਇਹ ਆਪਣੇ ਚਾਹੁਣ ਵਾਲਿਆ ਤੋਂ ਛੇਤੀ ਛੇਤੀ ਪਿਛਾ ਛੁਡਾਣ ਦੀ ਕਰਦੀ ਸੀ, ਪਰ ਉਨ੍ਹਾਂ ਚੋਂ ਇਕ ਜ਼ਿੱਦੀ ਨੌਜਵਾਨ ਜਾਫਰ ਸੀ, ਜਿਹੜਾ ਵਸ ਲਗਦਿਆ ਛੇਤੀ ਗਾਲੋਂ ਲਹਿਣ ਵਾਲਾ ਨਹੀਂ ਸੀ। ਕਮਰੇ ਅੰਦਰ ਦਾਖ਼ਲ ਹੁੰਦਿਆਂ ਸਾਹਮਣੇ ਜਾਫਰ ਬੈਠਾ ਹੋਇਆ ਸੀ। "ਕੀ ਤੁਸੀਂ ਸਾਹ੍ਜ਼ਾਦੇ ਦਾ

ਜਲੂਸ ਨਹੀਂ ਵੇਖਣਾ?" ਨੀਲਮ ਨੇ ਉਸ ਤੋਂ ਆਂਦਿਆਂ ਸਾਰ ਪੁਛਿਆ । ਨਹੀਂ, ਮੈਨੂੰ ਉਸ ਨਾਲ ਕੋਈ ਦਿਲਚਸਪੀ ਨਹੀਂ ਤੁਹਾਥੋਂ ਇਕ ਦੋ ਚੋਂਦੀਆਂ ਚੋਂਦੀਆਂ ਗਜ਼ਲਾਂ ਸੁਣਨ ਦੀ ਜ਼ਰੂਰ ਇਛਾ ਹੈ।" ਪਰ ਜ਼ਰਾ ਠਹਿਰ ਜਵੋ ਬਾਕੀ ਦੇ ਵੀ ਆ ਜਾਣ।"
ਨੀਲਮ ਦਾ ਖੁਸ਼ਕ ਜਵਾਬ ਸੀ।
"ਤਾਂ ਕੀ ਸਿਰਫ ਮੇਰੇ ਲਈ ਗਾਇਆ ਤੇ ਨਚਿਆ ਨਹੀਂ ਜਾ ਸਕਦਾ?" "ਨਹੀਂ ਬਿਲਕੁਲ ਨਹੀਂ?" ਨੀਲਮ ਨੇ ਮੂੰਹ ਨਾ ਕਿਹਾ ਪਰ ਉਸ ਦੀਆਂ ਅਖਾਂ ਤੇ ਭਵਾਂ ਸਾਫ ਕਹਿ ਰਹੀਆਂ ਸਨ।
"ਤੇਥੋਂ ਇਕ ਗਲ ਪੁਛਾ, ਮੇਰੀ ਰਾਣੀ?"ਜ਼ਾਫਰ ਝਿਜਕਦਿਆਂ ਹੋਇਆਂ ਕਿਹਾ।
"ਕੀ?"
"ਤੂੰ ਰੁਪਏ ਲਈ ਸਾਰਿਆਂ ਸਾਹਮਣੇ ਗਾਂਦੀ ਤੇ ਨਚਦੀ ਹੈਂ, ਪਰ ਕਿਸੇ ਨਾਲ ਵੀ ਤੇ ਤੇਰਾ ਪਿਆਰ ਨਹੀਂ, ਤੇਰਾ ਦਿਲ ਪਥਰ ਵਾਂਗ ਸਖਤ ਤੇ ਬਰਫ ਵਾਂਗ ਠੰਡਾ ਹੈ। ਪਤਾ ਨਹੀਂ ਸਾਡੇ ਵਰਗੇ ਸ਼ਮਾਂ ਦੇ ਪਰਵਾਨਿਆਂ ਲਈ ਕਦ ਪਿਘਲੇਗਾ?" ਜਾਫਰ ਨੇ ਕਿਹਾ।
ਮੈਨੂੰ ਅਫਸੋਸ ਹੈ ਕਿ ਮੈਂ ਇਸ ਸਵਾਲ ਦਾ ਕੋਈ ਜਵਾਬ ਨਹੀਂ ਦੇ ਸਕਦੀ।" ਨੀਲਮ ਦਾ ਸੰਖੇਪ ਉਤਰ ਸੀ।
ਜਲੂਸ ਖਤਮ ਹੋ ਚੁਕਾ ਸੀ। ਲੋਕਾਂ ਦਾ ਸ਼ੋਰ ਸ਼ਰਾਬਾ ਘਟ ਆ ਤੇ ਪਹੁੜੀਆਂ ਚੋਂ ਕਿਸੇ ਦੇ ਚੜ੍ਹਨ ਦੀ ਆਵਾਜ਼ ਆਈ। ਉਸ ਨੂੰ ਚਾਹੁਣ ਵਾਲੇ ਕਈ ਨੌਜਵਾਨ ਕਮਰੇ ਵਿਚ ਦਾਖਲ ਹੋ ਗਏ, ਤੇ ਨੀਲਮ ਨੇ ਸਾਰੰਗੀਆਂ ਨੂੰ ਬੁਲਾ ਕੇ ਆਪਣਾ ਨਾਚ ਅਰੰਭਿਆ, ਪਰ ਉਸਦਾ ਨਾਚ ਅਜ ਕਸ਼ਸ਼ ਤੇ ਜਜ਼ਬੇ ਤੋਂ ਖਾਲੀ ਖਾਲੀ ਸੀ। ਉਸ ਦੀ ਮੁਸਕਾਨ, ਉਸ ਦੀ ਤਕਣੀ, ਤੇ ਉਸ ਦੇ ਗਾਣ ਵਿਚ ਅਜ ਕੋਈ ਲਚਕ ਨਹੀਂ ਸੀ। ਸਭ ਕੁਝ ਖੁਸ਼ਕ ਸੀ, ਬੇਸਵਾਦਾ,

ਤੇ ਫਿਕਾ ਜਿਹਾ।
ਹੌਲੀ ਹੌਲੀ ਸ਼ਰੋਤੇ ਉਠਣੇ ਸ਼ੁਰੂ ਹੋ ਗਏ।
ਨੀਲਮ ਉਠੀ ਤੇ ਬਿਸਤਰੇ ਪੁਰ ਆ ਕੇ ਕਰਵਟਾਂ ਲੈਣ ਲਗੀ।
ਅਜ ਉਸ ਨੂੰ ਇਉਂ ਜਾਪਦਾ ਸੀ ਕਿ ਕੋਈ ਬਹੁਮੁਲੀ ਚੀਜ਼ ਉਸ ਤੋਂ ਖੋਹ ਲਈ ਗਈ ਹੈ। ਇਨੇ ਨੂੰ ਕਮਰੇ ਵਿਚ ਇਕ ਸਾਦਾ ਕਪੜੇ ਪਾਈ ਨੌਜਵਾਨ ਦਾਖਲ ਹੋਇਆ, ਨੀਲਮ ਬਿਸਤਰ ਤੋਂ ਕੁਦ ਕੇ ਹੇਠਾਂ ਆ ਗਈ-"ਮੇਰੇ ਸ਼ਹਿਜ਼ਾਦਾ!" ਆਖ ਨੀਲਮ ਉਸ ਦੇ ਕਦਮਾਂ ਤੇ ਡਿਗ ਪਈ।
ਇਹ ਸ਼ਹਿਜ਼ਾਦਾ ਦਾਰਾ ਸੀ। ਉਸ ਨੇ ਨੀਲਮ ਨੂੰ ਕਦਮਾ ਤੋਂ ਉਠਾ ਕੇ ਆਪਣੇ ਗਲ ਨਾਲ ਲਾਇਆ, ਤੇ ਫਿਰ ਦੋਵੇਂ ਕੌਚ ਪੁਰ ਆ ਕੇ ਬੈਠ ਗਏ।
ਅਖੀਰ ਮੈਨੂੰ ਇਥੇ ਆਣਾ ਹੀ ਪਿਆ ਹੈ-ਨੀਲਮ! ਜਦ ਦਾ ਤੁਹਾਨੂੰ ਵੇਖਿਆ ਹੈ, ਆਪਣਾ ਆਪ ਭੁਲ ਗਿਆ ਦਾਰਾ ਨੇ ਕਿਹਾ।
"ਤੇ ਮੇਰਾ ਵੀ ਇਹੋ ਹਾਲ ਰਿਹਾ ਹੈ, ਮੇਰੇ ਪ੍ਰੀਤਮ।"
ਇਸ ਪਿਛੋਂ ਉਹ ਦੋਵੇਂ ਇਕ ਦੂਜੇ ਨੂੰ ਮਿਲਦੇ। ਨੀਲਮ ਦੀ ਹਾਲਤ ਹੁਣ ਬਿਲਕੁਲ ਬਦਲ ਗਈ ਸੀ। ਉਸ ਨੇ ਅੱਖਾਂ ਵਿਚ ਨਵੀਂ ਕਿਸਮ ਦੀ ਚਮਕ, ਉਸ ਦੇ ਨਚਣ ਤੇ ਗਲੇ ਵਿਚ ਲੋਚ ਤੇ ਕਸ਼ਸ਼ ਪੈਦਾ ਹੋ ਗਈ ਸੀ। ਜਾਫਰ ਨੇ ਇਹ ਸਬ ਕੁਝ ਵੇਖਿਆ ਤੇ ਆਪਣੇ ਦਿਲ ਵਿਚ ਇਕ ਫੈਸਲਾ ਕਰ ਲਿਆ|
ਅਧੀ ਰਾਤ ਵੇਲੇ, ਜਦ ਸਾਰੀ ਦਿਲੀ ਸੁਤੀ ਹੁੰਦੀ ਦਾਰਾ ਚੁਪਕੇ ਜਿਹੇ ਆਉਂਦਾ, ਨੀਲਮ ਦਰਵਾਜ਼ਾ ਖੋਹਲਦੀ ਤੇ ਬਸ ਜਦੋ ਤੀਕ ਸੂਰਜ ਆਪਣੇ ਆਉਣ ਦੀ ਖ਼ਬਰ ਨਾ ਦੇਂਦਾ। ਓਹ ਵਖ ਨਾ ਹੁੰਦੇ ਪਿਆਰ ਭਰੀਆਂ ਗਲਾਂ, ਰੰਗੀਨ ਗੀਤਾਂ ਤੇ ਸਿਤਾਰ ਦੀਆ

ਤਰਬਾਂ ਨੇ ਦੋਹਾਂ ਨੌਜਵਾਨ ਦਿਲਾਂ ਵਿਚ ਰੰਗੀਨੀ ਪੈਦਾ ਕਰ ਦਿੱਤੀ।
ਇਸ਼ਕ ਤੋਂ ਮੁਸ਼ਕ ਛੁਪਾਇਆ ਨਹੀਂ ਛੁਪਦੇ, ਹੁੰਦਿਆਂ ਹੁੰਦਿਆਂ ਇਨ੍ਹਾਂ ਲੁਕੀਆਂ ਛਿਪੀਆਂ ਮਹਿਫ਼ਲਾਂ ਦੀ ਖਬਰ ਸ਼ਾਹਜਹਾਨ ਤੀਕ ਜਾ ਪਜੀ। ਕਿਸੇ ਨੇ ਦਸਿਆ ਕਿ ਦਾਰਾ ਔਰੰਗਜੇਬ ਨਾਲ ਮਿਲ ਕੇ ਬਾਦਸ਼ਾਹ ਦੇ ਖਿਲਾਫ ਸਾਜ਼ਸ਼ਾਂ ਵਿਚ ਜੁਟਿਆ ਰਹਿੰਦਾ ਹੈ, ਤੋਂ ਇਸੇ ਕੰਮ ਲਈ ਉਹ ਰਾਤੀ ਮਹੱਲੋਂ ਬਾਹਿਰ ਰਹਿੰਦਾ ਹੈ।
ਇਕ ਦਿਨ ਦਾਰਾ ਨੀਲਮ ਪਾਸ ਆਇਆ। ਉਸ ਨੇ ਦਸਿਆ ਕਿ ਅਗੋਂ ਲਈ ਸ਼ਾਇਦ ਉਹ ਨੀਲਮ ਨਾਲ ਇਸਤਰ੍ਹਾਂ ਖੁਲ੍ਹ ਨਾ ਲੈ ਸਕੇ ਕਿਉਂ ਕਿ ਦੁਸ਼ਮਣ ਉਸ ਦੇ ਖਿਲਾਫ ਤਰ੍ਹਾਂ ਤਰ੍ਹਾਂ ਦੀਆਂ ਸਾਜਸਾਂ ਰਚ ਰਹੇ ਹਨ ਪਰ ਨੀਲਮ ਉਸ ਦੇ ਮਹੱਲ ਵਿਚ ਉਸ ਪਾਸ ਰਹਿ ਸਕੇਗੀ।
"ਤੁਹਾਡੀ ਤੀਵੀਂ ਬਣ ਕੇ ਮੈਂ ਹਰ ਥਾਂ ਰਹਿ ਸਕਦੀ ਹਾਂ,
ਮੇਰੇ ਮਾਲਕ।" ਨੀਲਮ ਨੇ ਕਿਹਾ!
"ਪਰ ਅਜਿਹਾ ਹੋਣਾ ਹਾਲੀ ਮੁਸ਼ਕਲ ਹੈ, ਨੀਲਮ!"
"ਤਾਂ ਫਿਰ ਮਹੱਲਾਂ ਵਿਚ ਮੇਰੀ ਥਾਂ ਨਹੀਂ, ਮੈਂ ਇਥੇ ਹੀ ਰਹਾਂਗੀ?"
ਪਰ ਮੈਂ ਕਹਿੰਦਾ ਹਾਂ ਕਿ ਹਾਲੀਂ ਸਾਡੇ ਮੇਲ ਵਿਚ ਕਈ ਰੁਕਾਵਟਾਂ ਹਨ,
ਤੇ ਪਹਿਲੀ ਇਹ ਕਿ ਤੈਨੂੰ ਆਪਣਾ ਧਰਮ ਛਡਣਾ ਹੋਵੇਗਾ?"
"ਮੈਂ ਸਭ ਕੁਝ ਤੁਹਾਡੀ ਖਾਤਰ ਕਰ ਸਕਦੀ ਹਾਂ ਪ੍ਰੀਤਮ!"
"ਪਰ ਫਿਰ ਵੀ ਜੇ ਪਿਤਾ ਜੀ ਤੇਨੂੰ ਮੇਰੀ ਜਾਇਜ਼ ਵਹੁਟੀ ਨਾ ਸਮਝਣ
ਤਾਂ?" ਮੁਰਾਦ ਨੇ ਡਰਦਿਆਂ ਹੋਇਆਂ ਕਿਹਾ।
"ਫਿਰ ਮੈਂ ਇਥੇ ਹੀ ਭਲੀ ਹਾਂ, ਮੈਂ ਆਪਣੀ ਇਜ਼ਤ ਨਹੀਂ ਗਵਾਣੀ।" ਨੀਲਮ ਦਾ ਦ੍ਰਿੜ ਉਤਰ ਸੀ।
ਦਾਰਾ ਨੇ ਬੜੀ ਕੋਸ਼ਿਸ਼ ਕੀਤੀ, ਕਿ ਨੀਲਮ ਉਸ ਪਾਸ ਜਾ

ਰਹੇ। ਉਹ ਮਹੱਲ-ਕੁੜੀਆਂ ਚੋਂ ਸਮਝੀ ਜਾਵੇਗੀ, ਜਿਸ ਨਾਲ ਬਾਦਸ਼ਾਹ ਨਾਰਾਜ਼ ਨਹੀਂ ਹੋ ਸਕੇਗਾ, ਪਰ ਇਹ ਗਲ ਨੀਲਮ ਨਾ ਮੰਨੀ।
"ਮੈਂ ਆਪਣੇ ਸਾਰੇ ਦਿਲ ਨਾਲ ਤੁਹਾਨੂੰ ਪਿਆਰ ਕਰਦੀ ਹਾਂ, ਪਰ ਮੈਂ ਤੁਹਾਡੀ ਇਜ਼ਤ ਤੇ ਧਬਾ ਨਹੀਂ ਲਗਣ ਦਿਆਂਗੀ, ਸੋ ਹੁਣ ਤੋਂ ਹੀ ਸਾਨੂੰ ਅਲਗ ਹੋ ਜਾਣਾ ਚਾਹੀਦਾ ਹੈ।" ਨੀਲਮ ਨੇ ਅਥਰੂ ਪੂੰਝਦਿਆਂ ਹੋਇਆਂ ਕਿਹਾ।
ਮੈਨੂੰ ਕਿਸੇ ਗਲ ਦੀ ਪਰਵਾਹ ਨਹੀਂ। ਮੈਂ ਜ਼ਰੂਰ ਇਥੇ ਆਇਆ ਕਰਾਂਗਾ।" ਦਾਰਾ ਨੇ ਆਖਿਆ।
ਮੇਰੇ ਮਾਲਕ! "ਮੇਰੇ ਪਿਆਰ ਦਾ ਵਾਸਤਾ ਜੇ, ਤੁਸੀ ਇਥੇ ਆਉਣਾ ਬੰਦ ਕਰ ਦਿਓ। ਬਾਦਸ਼ਾਹ ਤੇ ਦਰਿਆਵਾਂ ਦੇ ਫੇਰ ਦੇ ਕੋਈ ਯਕੀਨ ਨਹੀਂ। ਕੀ ਪਤਾ ਉਹ ਨਾਰਾਜ਼ ਹੋ ਕੇ ਤੁਹਾਡੇ ਨਾ ਕੀ ਸਲੂਕ ਕਰਨ?" ਨੀਲਮ ਨੇ ਕਲੇਜਾ ਫੜ ਕੇ ਕਿਹਾ।
ਨੀਲਮ ਨੂੰ ਪਤਾ ਲਗ ਗਿਆ, ਕਿ ਸ਼ਹਿਨਸ਼ਾਹ ਨੂੰ ਉਨ੍ਹਾਂ ਦੇ ਖਿਲਾਫ ਖਬਰਾਂ ਪੁਚਾਣ ਵਾਲੇ ਦਾ ਨਾਂ ਜਾਫਰ ਹੈ। ਅਜ ਰਾਤ ਜਾਫਰ ਉਸ ਨੂੰ ਮਿਲਣ ਆਇਆ, ਤਾਂ ਉਸਦਾ ਜੀ ਕੀਤਾ, ਕਿ ਓਹ ਉਸ ਨੂੰ ਸਾਫ ਸਾਫ ਆਖ ਦੇਵੇ, ਕਿ ਉਸ ਨਾਲ ਉਸਨੂੰ ਰਤਾ ਜਿੰਨਾ ਵੀ ਪਿਆਰ ਨਹੀਂ, ਤੇ ਉਹ ਦਿਲੋਂ ਮਨੋਂ ਦਾਰਾ ਦੇ ਇਸ਼ਕ ਵਿੱਚ ਤੁਬੀ ਹੋਈ ਹੈ, ਪਰ ਫਿਰ ਉਹ ਕੁਝ ਸੋਚ ਕੇ ਅਜਿਹਾ ਕਰਨੋਂ ਝਿਜਕ ਗਈ।
ਨੀਲਮ ਕਿਸੇ ਕੀਮਤ ਪੁਰ ਵੀ ਦਾਰਾ ਨੂੰ ਕਿਸੇ ਮੁਸੀਬਤ ਵਿਚ ਪਾਣ ਲਈ ਤਿਆਰ ਨਹੀਂ ਸੀ। ਉਸ ਸੋਚਿਆ ਕਿ ਦਾਰਾ ਸਿਰਫ ਉਸਦੀ ਬੇ-ਵਫਾਈ ਕਰ ਕੇ ਹੀ ਉਸ ਪਾਸ ਆਉਣੋ ਰੁਕ ਸਕਦਾ। ਸੋ ਇਸ ਤਜਵੀਜ਼ ਨੂੰ ਮੁਕੰਮਲ ਕਰਨ ਲਈ ਉਹ ਤਿਆਰ ਹੋ ਗਈ।

ਰਾਤ ਉਸ ਦੀ ਮਹਿਫਲ ਗਰਮ ਹੋਈ। ਅਜ ਉਹ ਆਪਣੇ ਗਾਹਕਾਂ ਵਲ ਬੜੀ ਤਵੱਜੋ ਦੇ ਰਹੀ ਸੀ। ਕਾਫੀ ਰਾਤ ਚਲੀ ਗਈ। ਸਾਰੇ ਰੰਗੀਲੇ ਨੌਜਵਾਨ ਚਲੇ ਗਏ, ਪਰ ਜਾਫਰ ਉਥੇ ਹੀ ਬੈਠਾ ਰਿਹਾ ਜਾਫਰ ਉਠ ਕੇ ਨੀਲਮ ਪਾਸ ਆ ਕਹਿਣ ਲਗਾ ਪਿਆਰੀ ਅਜ ਤੁਸੀ ਬੜੇ ਸੋਹਣੇ ਲਗ ਰਹੇ ਹੋ?" ਸਚ ਮੁਚ ਉਹ ਅਗੇ ਤੋਂ ਹਸੀਨ ਜਾਪਦੀ ਸੀ। ਤੁਸੀਂ ਵੀ ਮੈਨੂੰ ਬੜੇ ਚੰਗੇ ਲਗਦੇ ਹੋ ਜਾਫਰ ਜੀ!" ਨੀਲਮ ਨੇ ਬਾਹਰੋਂ ਕਿਸੇ ਨੂੰ ਉਡੀਕਦਿਆਂ ਹੋਇਆਂ ਜਾਫਰ ਨੂੰ ਕਿਹਾ।
ਪਰ ਤੁਸੀਂ ਤਾਂ ਆਖਦੇ ਸੋ, ਕਿ ਤੁਸੀਂ ਕਿਸੇ ਨੂੰ ਪਿਆਰ ਨਹੀਂ ਕਰ ਸਕਦੇ, ਅਜ ਤੁਹਾਡੇ ਮੂੰਹੋਂ ਪਿਆਰ ਭਰੇ ਬਚਨ ਸੁਣੇ ਕਿ ਮੰਨੂੰ ਦਿਲੀ ਖੁਸ਼ੀ ਹੋ ਰਹੀ ਹੈ ਜਾਫਰ ਨੇ ਕਿਹਾ।
"ਤੁਹਾਡਾ ਵੀ ਤਾਂ ਖਿਆਲ ਸੀ ਨਾ, ਕਿ ਕਿਸੇ ਨਾ ਕਿਸੇ ਦਿਨ ਵਿਚ ਜ਼ਰੂਰ ਤਬਦੀਲੀ ਆਵੇਗੀ-ਸੋ ਆ ਗਈ।" ਨੀਲਮ ਆਖਦਿਆ ਹੋਇਆਂ ਉਸ ਨੂੰ ਲੈ ਦੂਜੇ ਕਮਰੇ ਵਲ ਚਲੀ ਗਈ। ਹੁਣ ਉਸ ਨੂੰ ਕਿਸੇ ਆਉਣ ਵਾਲੇ ਦੇ ਕਦਮਾਂ ਦੀ ਆਵਾਜ਼ ਸਾਫ ਸੁਣਾਈ ਦੇ ਰਹੀ ਸੀ। ਉਹ ਆਪਣੇ ਪ੍ਰੇਮੀ ਦਾਰਾਂ ਦੇ ਕਦਮਾਂ ਨੂੰ ਚੰਗੀ ਤਰਾਂ ਪਛਾਣਦੀ ਸੀ।
ਜਾਫਰ ਨੇ ਨੀਲਮ ਨੇ ਆਪਣੀਆਂ ਬਾਹਵਾਂ ਵਿਚ ਕਸ ਲਿਆ, ਪਰ ਉਸ ਨੂੰ ਇਹ ਨਹੀਂ ਸੀ ਪਤਾ, ਕਿ ਨੀਲਮ ਦਾ ਧਿਆਨ ਹੇਠੋਂ ਆਉਣ ਵਾਲੇ ਰਸਤੇ ਤੇ ਲਗਾ ਹੈ। ਉਸਨੇ ਵੀ ਆਪਣੀਆਂ ਨਰਮ ਤੇ ਅਧ ਨੰਗੀਆਂ ਬਾਹਵਾਂ ਜ਼ਾਫਰ ਦੀ ਗਰਦਨ ਗਿਰਦ ਲਪੇਟ ਲਈਆਂ, ਪਰ ਐਨ ਉਸ ਵੇਲੇ ਜਦ ਕਿ ਸ਼ਹਿਦਾਦਾ ਦਰਵਾਜ਼ੇ ਦੇ ਬਾਹਰੋਂ ਇਹ ਦਿਲ ਚੀਰਵਾਂ ਸੀਨ ਵੇਖ ਰਿਹਾ ਸੀ-ਜਿਸ ਦਾ ਜਾਫਰ ਨੂੰ ਚਿਤ ਚੇਤਾ ਵੀ ਨਹੀਂ ਸੀ।
ਦਾਰਾ ਇਹ ਦਿਲ-ਵਿਨਵਾਂ ਨਜ਼ਾਰਾ ਬਹੁਤੀ ਦੇਰ ਵੇਖ ਨਾ ਸਕਿਆ, ਤੇ ਉਹ ਚੁਪ ਚਾਪ ਵਾਪਸ ਤੁਰ ਪਿਆ। ਉਸ ਦੇ ਵਾਪਸੀ ਕਦਮਾਂ ਦੀ ਆਵਾਜ਼ ਨੀਲਮ ਨੂੰ ਸਾਫ ਆ ਰਹੀ ਸੀ, ਪਰ ਜਾਫਰ ਦੇ ਕੰਨਾਂ ਨੇ ਇਹ ਆਵਾਜ਼ ਬਿਲਕੁਲ ਨਾ ਸੁਣੀ।
"ਅਖੀਰ ਪਿਆਰੀ ਤੈਨੂੰ ਹਾਰਨਾ ਹੀ ਪਿਆ, ਤੂੰ ਕਿਨੇ ਫਖਰ ਨਾਲ ਕਿਹਾ ਕਰਦੀ ਸੈਂ, ਕਿ ਇਹ ਜਿਸਮ ਕਿਸੇ ਨੂੰ ਛੂਹੇਗਾ ਨਹੀਂ।" ਇਹ ਆਖਦਿਆਂ ਹੋਇਆਂ ਉਸ ਨੇ ਨੀਲਮ ਦੇ ਬੁਲ੍ਹਾਂ ਪੁਰ ਆਪਣੇ ਬੁਲ ਰਖ ਦਿਤੇ।
ਨੀਲਮ ਹੋਰ ਵਧੇਰੇ ਨਾ ਸਹਾਰ ਸਕੀ, ਉਹ ਉਸ ਦੇ ਚੰਗਲ ਚੋਂ ਸ਼ੇਰਨੀ ਵਾਂਗ ਬਾਹਿਰ ਨਿਕਲ ਆਈ। ਜਾਫਰ ਉਸਨੂੰ ਫੜਨ ਲਈ ਦੌੜਿਆ, ਪਰ ਉਸ ਵਿਚ ਪਤਾ ਨਹੀਂ ਕਿਥੋਂ ਇਨੀ ਦਲੇਰੀ ਆਂ ਗਈ ਸੀ। ਉਸਨੇ ਜਾਫਰ ਨੂੰ ਜ਼ੋਰ ਦੀ ਧਿਕਾ ਦਿਤਾ। ਉਹ ਸੜਕ ਵਾਲੇ ਪਾਸੇ ਦੇ ਜੰਗਲੇ ਪੁਰ ਜਾ ਡਿਗਿਆ। ਜੰਗਲਾ ਕਮਜ਼ੋਰ ਸੀ, ਉਸਦਾ ਭਾਰ ਨਾ ਸਹਿ ਸਕਿਆ, ਤੇ ਜਾਫਰ ਸਿਧਾ ਹੇਠਾਂ ਸੜਕ ਵਿਚ ਜਾ ਪਿਆ।
ਨੀਲਮ ਨੇ ਹੇਠਾਂ ਨਿਗਾਹ ਮਾਰੀ। ਜਾਫਰ ਸੜਕ ਵਿਚਕਾਰ ਪਿਆ ਮੌਤ ਦੀਆਂ ਘੜੀਆਂ ਗਿਣ ਰਿਹਾ ਸੀ। ਉਹ ਬੜੀ ਘਬਰਾਈ। ਉਸਨੂੰ ਯਕੀਨ ਸੀ ਕਿ ਇਡੇ ਵਡੇ ਫੌਜੀ ਅਫਸਰ ਦੀ ਮੌਤ ਬਦਲੇ ਉਸਨੂੰ ਜ਼ਰੂਰ ਫਾਂਸੀ ਦੀ ਸਜ਼ਾ ਮਿਲੇਗੀ, ਪਰ ਜਿਉਂ ਜਿਉਂ ਦਿਨ ਗੁਜ਼ਰਦੇ ਗਏ, ਉਹ ਹੈਰਾਨ ਹੁੰਦੀ ਗਈ, ਕਿ ਇਸ ਕਤਲ ਦੀ ਕੋਈ ਚਰਚਾ ਹੀ ਨਹੀਂ ਹੋਈ,ਤੇ ਨਾ ਹੀ ਉਸ ਪਾਸੋਂ ਕੁਝ ਪੁਛ ਭਾਲ ਹੀ ਕੀਤੀ ਗਈ ਹੈ। ਇਸ ਹਾਦਸੇ ਮਗਰੋਂ ਚਾਰ ਕੁ ਦਿਨਾਂ ਬਾਹਦ ਦੀ ਗਲ ਹੈ, ਕਿ ਇਕ ਦਿਨ ਉਹ ਇਨ੍ਹਾਂ ਹੀ ਖਿਆਲਾਂ ਵਿਚ ਡੁਬੀ ਸੀ, ਕਿ ਬਾਹਰੋਂ ਸੜਕ ਵਲੋਂ ਬੜੇ ਭਾਰੀ ਸ਼ੋਰ ਸ਼ਰਾਬੇ ਦੀ ਅਵਾਜ਼ ਆਈ ਓਹ ਦੌੜਕੇ ਬਾਹਿਰ ਆਈ। ਪੁਛਣ ਤੇ ਪਤਾ ਲਗਾ, ਕਿ ਸ਼ਾਹਿਜਾਦੇ ਇਕ ਭਾਰੀ ਜਲੂਸ ਲੰਘ ਰਿਹਾ ਹੈ। ਜਲੂਸ ਦੇ ਐਨ ਵਿਚਕਾਰ ਇਕ ਸਜੇ ਸਜਾਏ ਹਾਥੀ ਪੁਰ ਉਸਦਾ ਪ੍ਰੇਮੀ ਬੈਠਾ ਸੀ, ਜਦ ਉਹ ਉਸਦੀ ਕੋਠੀ ਪਾਸ ਪੁਜਾ ਤਾਂ ਹਾਥੀ ਖੜੋ ਗਿਆ। ਹਾਥੀ ਪੁਰ ਬੇਠੇ ਦਾਰਾ ਨੂੰ ਚੁਬਾਰੇ ਪੂਰ ਖੜੋਤੀ ਨੀਲਮ ਨਾਲ ਅਖਾਂ ਮਿਲਾਈਆਂ, ਫਿਰ ਦੋਵੇ ਹੱਥ ਅੱਗੇ ਵਧਾ ਕੇ ਉਸਨੂੰ ਚੁਕਕੇ ਆਪਣੇ ਨਾਲ ਹਾਥੀ ਪੁਰ ਬਿਠਾ ਲਆ। ਜਲੂਸ ਫਿਰ ਉਸੇ ਸ਼ਾਨ ਨਾਲ ਅਗੇ ਤੁਰ ਪਿਆ।
ਨੀਲਮ ਨੇ ਆਪਣੀਆਂ ਅਖਾਂ ਮਲ ਮਲ ਕੇ ਯਕੀਨ ਕੀਤਾ, ਕਿ ਉਹ ਸੁਪਨਾ ਨਹੀਂ ਸੀ ਵੇਖ ਰਹੀ ਪਰ ਉਹ ਸਖਤ ਹੈਰਾਨ ਸੀ ਕਿ ਇਹ ਹੋ ਕੀ ਰਿਹਾ ਹੈ?
"ਜਹਾਂ ਪਨਾਹ। ਮੈਨੂੰ ਕਿਥੇ ਲਿਜਾ ਰਹੇ ਹੋ?" ਹੈਰਾਨਗੀ ਭਰੀ ਤਕਣੀ ਤਕਦੇ ਹੋਏ ਨੀਲਮ ਬੋਲੀ।"ਸ਼ਹਿਨਸ਼ਾਹ ਸ਼ਾਹਜਹਾਂ ਤਹਾਨੂੰ ਯਾਦ ਕਰ ਰਹੇ ਹਨ, ਤੇ ਉਥੇ ਹੀ ਅਸੀ ਜਾ ਰਹੇ ਹਾਂ।" ਦਾਰਾ ਨੇ ਕਿਹਾ
ਨੀਲਮ ਕੰਬੀ, ਸ਼ਾਇਦ ਉਸਨੂੰ ਜਾਫਰ ਦੇ ਕਤਲ ਬਦਲੇ ਫਾਂਸੀ ਦਿਤੀ ਜਾਵੇ।
"ਅਜ ਪਿਤਾ ਜੀ ਤੁਹਾਡੇ ਤੇ ਬੜੇ ਖੁਸ਼ ਹਨ, ਤੁਸੀਂ ਉਨ੍ਹਾਂ ਦੀ ਬੜੀ ਸਹਾਇਤਾ ਕੀਤੀ ਹੈ।"
ਨੀਲਮ ਦੀ ਹੈਰਾਣੀ ਪਲ ਪਲ ਵਧਦੀ ਜਾ ਰਹੀ ਸੀ:-"ਮੈਂ ਕਿਸ ਤਰ੍ਹਾਂ ਉਨ੍ਹਾਂ ਦੀ ਸਹਾਇਤਾ ਕੀਤੀ ਹੈ, ਜਹਾਂ ਪਨਾਹ? ਕੀ ਜਾਫਰ ਦਾ ਕਤਲ ਉਨਾਂ ਦੀ ਸਹਾਇਤਾ ਹੈ?"
ਪਰ ਜਦੋਂ ਮੌਤ ਪਿਛੋਂ ਉਸ ਗ਼ਦਾਰ ਦੀ ਤਲਾਸ਼ੀ ਲਈ ਗਈ, ਉਸ ਪਾਸੋਂ ਅਜੇਹੀਆਂ ਚਿਠੀਆਂ ਨਿਕਲੀਆਂ, ਜਿਨ੍ਹਾਂ ਤੋਂ ਪਤਾ ਲਿਆ ਕਿ ਉਹ ਪਿਤਾ ਜੀ ਨੂੰ ਤਖਤੋਂ ਲਾਹੁਣ ਦੀ ਸਾਜ਼ਸ਼ ਵਿਚ ਸ਼ਾਮਲ ਸੀ |ਜਦ ਓਹਨਾ ਨੂੰ ਸਾਰੀ ਗੱਲ ਦਾ ਪਤਾ ਲਗਾ, ਤਾਂ ਉਹ ਤੁਹਾਡੇ ਤੇ ਬਹੁਤ ਖੁਸ ਹੋਏ ਤੇ ਹੁਣ ਮੈਂ ਉਨ੍ਹਾਂ ਦੀ ਆਗਿਆ ਨਾਲ ਹੀ ਤੁਹਾਨੂੰ ਮਹਲੀ ਲਿਜਾ ਰਿਹਾ ਹਾਂ, ਜਥੇ ਸਾਡਾ ਵਿਆਹ ਕੀਤਾ।

ਜਾਵੇਗਾ, ਤੇ, ਬਾਦਸ਼ਾਹ ਸਲਾਮਤ ਆਪ ਉਸ ਰਸਮ ਵਿਚ ਸ਼ਾਮਲ ਹੋਣਗੇ।"
ਨੀਲਮ ਦੀਆਂ ਅਖਾਂ ਚੋਂ ਖੁਸ਼ੀ ਭਰੇ ਅਥਰੂ ਨਿਕਲ ਆਏ,ਤੇ ਉਸਨੇ ਆਪਣੀਆਂ ਹੁਸੀਨ ਬਾਹਾਂ ਆਪਣੇ ਪ੍ਰੇਮੀ ਦੇ ਗਲ ਦੁਆਲੇ ਖਿਲਾਰ ਦਿਤੀਆ।