ਪ੍ਰੀਤ ਕਹਾਣੀਆਂ/ਵਿਕਟੋਰੀਆ ਦੀ ਪ੍ਰੇਮ ਕਹਾਣੀ

ਵਿਕੀਸਰੋਤ ਤੋਂ
Jump to navigation Jump to search
ਪ੍ਰਦੇਸ
ਵਿਕਟੋਰੀਆ ਦੀ ਪ੍ਰੇਮ ਕਹਾਣੀ

ਪ੍ਰੇਮ ਲਈ ਉਮਰ ਦਾ ਕੋਈ ਸਵਾਲ ਨਹੀਂ। ਕਈਆਂ ਨੂੰ ਇਹ ਰੋਗ ਲਗਦਾ ਹੀ ਜਵਾਨੀ ਪਿਛੋਂ ਹੈ, ਤੇ ਇਸਦੀ ਅਗ ਬੁਝਦੀ ਮੌਤ ਮਗਰੋਂ ਹੀ ਹੈ। ਜਰਮਨੀ ਦੇ ਬਾਦਸ਼ਾਹ ਫਰੈਡਰਿਕ ਦੀ ਧੀ ਪਿਛਲੇ ਕੈਸਰ ਦੀ ਭੈਣ-ਵਿਕਟੋਰੀਆ ਦਾ ਬਿਲਕੁਲ ਏਹੋ ਹਾਲ ਸੀ। ਉਹ ੫੮ ਸਾਲ ਦੀ ਸੀ, ਜਦ ਇਸ਼ਕ ਦਾ ਭੂਤ ਉਸ ਦੇ ਸਿਰ ਤੇ ਸਵਾਰ ਹੋ ਗਿਆ। ਉਹ ਇਕ ਨਿਹਾਇਤ ਖੂਬਸੂਰਤ ਰੂਸੀ ਨੌਜਵਾਨ ਤੇ ਅਜਿਹੀ ਰੀਝੀ ਕਿ ਆਪਣਾ ਸਭ ਕੁਝ ਉਸ ਤੋਂ ਨਸਾਰ ਕਰ ਦਿਤਾ' ਪਰ ਅਖੀਰ ਉਹ ਬੜੀ ਨਿਰਾਸ਼ਤਾ ਦੀ ਮੌਤ ਮੋਈ। ਇਹ ਇਸ਼ਕ ਕਹਾਣੀ ਬੜੀ ਦਰਦਨਾਕ ਹੈ|
ਰੂਸੀ ਇਨਕਲਾਬ ਦੇ ਦਿਨੀਂ ਮਾਇਆ-ਧਾਰੀ ਜ਼ਾਰ-ਸ਼ਾਹੀਆਂ ਨੂੰ ਆਪਣਾ ਸਭ ਕੁਝ ਛੱਡ ਕੇ ਪਰਦੇਸਾਂ ਵਿਚ ਨਠਣਾ ਪਿਆ, ਕਿਉਂਕਿ ਜਾਇਦਾਦਾਂ ਮਜ਼ਦੂਰ ਹਕੂਮਤ ਨੇ ਸਾਰੀਆਂ ਖੋਹ ਲਈਆ ਸਨ, ਤੇ ਨਾਲ ਹੀ ਸਰਮਾਇਆਦਾਰਾਂ ਨੂੰ ਆਪਣੀਆਂ ਕੀਤੀਆ ਕਰਤੂਤਾਂ ਪਿਛੇ ਆਪਣੀ ਜਾਨ ਦਾ ਵੀ ਖਤਰਾ ਸੀ। ਇਸ ਕਾਰਨ ਉਨਾਂ ਆਪਣੀਆਂ ਜਾਨਾਂ ਲੈਕੇ ਪਰਦੇਸਾਂ ਵਿਚ ਜਾ ਸਿਰ ਛੁਪਾਇਆ। ਉਨਾਂ ਭਗੌੜਿਆਂ ਵਿਚੋਂ ਹੀ ਇਕ ੨੭ ਸਾਲ ਸਾਲ ਦਾ ਖੂਬਸੂਰਤ ਨੌਜਵਾਨ-ਜੁਬਕੋਸ਼-ਸੀ! ਉਹ ਰੂਸ਼ੋਂ ਨਠ ਕੇ ਜਰਮਨੀ ਜਾਂ ਨਿਕਲਿਆ। ਰਾਜਕੁਮਾਰੀ ਵਿਕਟੋਰੀਆ ਇਸ ਕਿਸਮ ਦੇ ਦੁਖੀ ਪਰਦੇਸੀਆਂ ਦੀ ਬੜੀ ਸਹਾਇਤਾ ਕਰਦੀ ਸੀ। ਜਦੋਂ ਉਸ ਦੀ ਨਜ਼ਰ ਇਸ ਨੌਜਵਾਨ ਤੇ ਪਈ, ਤਾਂ ਤਰਸ ਦੇ ਨਾਲ ਹੀ ਉਸ ਦਾ ਪ੍ਰੇਮ ਸਾਗਰ ਵੀ ਉਮਡ ਆਇਆ। ਉਹ ਬੜਾ ਖੁਬਸੁਰਤ ਹਸਮੁਖ ਤੇ ਗਪੌੜ-ਸੰਖ ਸੀ। ਉਸਦੇ ਚਿਹਰੇ ਦੀ ਰੌਣਕ, ਅਖਾਂ ਦੀ ਚਮਕ ਤੇ ਚਾਲ ਦੀ ਮਸਤੀ, ਵੇਖ ਕੇ ਵਿਕਟੋਰੀਆ ਆਪਣਾ ਆਪ ਵੀ ਭੁਲ ਗਈ।
ਜ਼ੁਬਕੋਸ਼ ਨੇ ਆਪਣਾ ਸਬੰਧ ਰੂਸੀ ਸ਼ਾਹੀ ਘਰਾਣੇ ਨਾਲ ਦਸਿਆ ਤੇ ਉਸਨੇ ਅਜਿਹੇ ਦਰਦਨਾਕ - ਤਰੀਕੇ ਨਾਲ ਆਪਣੀ ਕਥਾ ਸੁਣਾਈ, ਕਿ ਵਿਕਟੋਰੀਆ ਦੀਆਂ ਅੱਖਾਂ ਚੋਂ ਪ੍ਰੇਮ ਅਥਰੂ ਵਹਿ ਤੁਰੇ। ਉਸ ਨੇ ਉਸ ਨੂੰ ਆਪਣੀ ਕਿਰਪਾ ਦਾ ਪਾਤਰ ਬਣਾਇਆ ਤੇ ਹਰ ਕਿਸਮ ਦੀ ਮਦਦ ਦੀ ਆਸ ਦਵਾਈ।
ਜ਼ੁਬਕੋਸ਼ ਦਿਲ ਦਾ ਖੋਟਾ ਸੀ। ਉਹ ਅਗੇ ਕਈ ਮਾਸੂਮ ਯੁਵਤੀਆਂ ਦੀਆਂ ਜੁਆਨੀਆਂ ਬਰਬਾਦ ਕਰ ਚੁਕਾ ਸੀ! ਅਸਲ ਵਿਚ ਉਹ ਇਕ ਮਾਮੂਲੀ ਰੂਸੀ ਸੀ, ਤੇ ਰੂਸੀ ਇਨਕਲਾਬ ਤੇ ਪਹਿਲਾਂ ਇਕ ਹੋਟਲ ਵਿਚ ਸਾਧਾਰਣ ਵੇਟਰ ਸੀ। ਜਦ ਇਨਕਲਬ ਸਮੇਂ ਮੁਲਕ ਵਿਚ ਹਫੜਾ ਦਫੜੀ ਮਚੀ, ਤਾਂ ਉਹ ਵੀ ਰੂਸ ਤੋਂ ਨਠ ਆਇਆ। ਉਹ ਅਜਿਹੇ ਸਮਿਆਂ ਤੋਂ ਫਾਇਦਾ ਉਠਾਣਾ ਬੜਾ ਚੰਗੀ ਤਰਾਂ ਜਾਣਦਾ ਸੀ। ਉਸਦੀ ਜਵਾਨੀ, ਹਸਮੁਖਤਾ ਤੇ ਸੁੰਦਰਤਾ ਨੇ ਵੀ ਉਸ ਦੀ ਪੂਰੀ ਪੂਰੀ ਮਦਦ ਕੀਤੀ। ਥੋੜੇ ਹੀ ਦਿਨਾਂ ਵਿੱਚ ਵਿਕਟੋਰੀਆ ਉਸਤੇ ਜਾਨ ਦੇਣ ਲਗ ਪਈ। ਉਸ ਦਾ ਇਕ ਪਲ ਵੀ ਇਸ ਬਿਨਾਂ ਔਖਿਆਂ ਗੁਜਰਣ ਲਗਾ। ਅਜਿਹੀਆਂ ਪ੍ਰੇਮ ਲਹਿਰਾਂ ਹਿਰਦੇ ਵਿਚ ਉਠਦੀਆਂ, ਜਿਨ੍ਹਾਂ ਦਾ ਸ਼ਾਂਤ ਹੋਣਾ ਮੁਸ਼ਕਲ ਹੋ ਜਾਂਦਾ।
ਅਖੀਰ ਉਹ ਇਸ ਨੌਜਵਾਨ ਨਾਲ ਸ਼ਾਦੀ ਕਰਨ ਲਈ ਤਿਆਰ ਹੋ ਗਈ। ਇਸ ਸਮੇਂ ਉਸ ਦੀ ਉਮਰ ੫੮ ਸਾਲ ਤੇ ਉਸ ਦੇ ਪ੍ਰੇਮੀ ਦੀ ਸਿਰਫ ੨੭ ਸਾਲ ਸੀ |
ਸ਼ਾਦੀ ਸ਼ਾਹੀ ਠਾਠ ਨਾਲ ਕੀਤੀ ਗਈ। ਜਰਮਨੀ ਦੇ ਸਾਰੇ ਨੇ ਵੱਡੇ ਆਦਮੀਆ ਨੂੰ ਸਦਾ ਘਲਿਆ ਗਿਆ, ਜਿਨ੍ਹਾਂ ਇਸ ਨੌਜਵਾਨ ਨਾਲ ਹਥ ਮਿਲਾਣ ਵਿਚ ਫ਼ਖ਼ਰ ਸਮਝਿਆ! ਜ਼ੁਬਕੋਸ਼ ਦਾ ਹਰ ਥਾਂ ਰਾਜਕੁਮਾਰਾਂ ਵਰਗਾ ਸਤਿਕਾਰ ਹੋਣ ਲਗ ਪਿਆ, ਤੇ ਸ਼ਾਹਜ਼ਾਦੀ ਵਿਕਟੋਰੀਆ ਦੀ ਕਿਰਪਾ ਨਾਲ ਹੋਟਲ ਦਾ ਇਕ ਮਾਮੂਲੀ ਵੇਟਰ ਹੁਣ ਬੈਰਨ ਅਲੈਗਜ਼ੈਂਡਰ ਬਣ ਗਿਆ।
ਕਈਆਂ ਦਾ ਖਿਆਲ ਹੈ ਕਿ ਜੇ ਕਿਸੇ ਨੂੰ ਸਚੇ ਦਿਲ ਨਾਲ ਪ੍ਰੇਮ ਕੀਤਾ ਜਾਵੇ, ਤਾਂ ਬਦਲੇ ਵਿਚ ਪਿਆਰ ਜ਼ਰੂਰ ਮਿਲਦਾ ਹੈ -ਪਰ ਇਥੇ ਇਸ ਦੇ ਬਿਲਕੁਲ ਉਲਟ ਹੋਇਆ। ਸ਼ਾਹਜ਼ਾਦੀ ਦਿਲ ਜਾਨ ਨਾਲ ਇਸ ਨੌਜਵਾਨ ਨੂੰ ਪ੍ਰੇਮ ਕਰਦੀ ਸੀ, ਪਰ ਜ਼ੁਬਬਕੋਸ਼ ਨੂੰ ਫੁਲਵਾੜੀ ਦੀ ਹਰ ਕਲੀ ਨੂੰ ਚੂਸ ਕੇ ਪੈਰਾਂ ਹੇਠਾਂ ਮਸਲ ਦੇਣ ਵਿਚ ਵਧੇਰੇ ਸਵਾਦ ਆਉਂਦਾ ਸੀ। ਉਸ ਪਿਛੋਂ ਉਹ ਕਿਸੇ ਨਵੇਂ ਸ਼ਿਕਾਰ ਦੀ ਭਾਲ ਵਿਚ ਉਠ ਨਿਕਲਦਾ ਸੀ, ਤੇ ਇਸ਼ ਦਾ ਪਿਆਰ ਇਕ ਮੁਰਝਾ ਗਈ ਕਲੀ ਤਕ ਹੀ ਕਿਵੇਂ ਮਹਿਦੂਦ ਰਹਿ ਸਕਦਾ ਸੀ? ਪ੍ਰੇਮ ਲਈ ਉਸ ਦੇ ਦਿਲ ਵਿਚ ਬਿਲਕੁਲ ਥਾਂ ਨਹੀਂ ਸੀ।
ਸ਼ਾਦੀ ਤੋਂ ਥੋੜੇ ਦਿਨਾਂ ਪਿਛੋਂ ਹੀ ਸ਼ਾਹਜ਼ਾਦੀ ਇਸ ਗਲ ਨੂੰ ਮਹਿਸੂਸ ਕਰਨ ਲਗ ਪਈ। ਨੌਜਵਾਨ ਨੂੰ ਪੈਸਿਆਂ ਦੀ ਲੋੜ ਸੀ, ਤੇ ਸ਼ਾਹਜ਼ਾਦੀ ਨੂੰ ਪ੍ਰੇਮ ਦੀ! ਸ਼ਾਹਜ਼ਾਦੀ ਧੰਨ ਦੇ ਕੇ ਪ੍ਰੇਮ ਖ਼ਰੀਦਣਾ

ਚਹੁੰਦੀ ਸੀ, ਪਰ ਨੌਜਵਾਨ ਲੈਣਾ ਹੀ ਜਾਣਦਾ ਸੀ ਦੇਣਾ ਨਹੀਂ। ਸੋ ਉਸ ਨੇ ਦਿਲ ਖੋਹਲ ਕੇ ਧੰਨ ਨਾਲ ਐਸ਼ ਲੁਟੀ-ਪਰ ਬਦਲੇ ਵਿਚ ਰਤੀ ਭਰ ਵੀ ਪ੍ਰੇਮ ਨਾ ਦਿਤਾ।
ਰਾਜਕੁਮਾਰੀ ਦੇ ਧੰਨ ਨੂੰ ਉਹ ਪਾਣੀ ਵਾਂਗ ਵਹਾ ਰਿਹਾ ਸੀ। ਸ਼ਾਹਜ਼ਾਦੀ ਆਪਣੇ ਕੀਤੇ ਤੇ ਪਛਤਾ ਰਹੀ ਸੀ, ਪਰ ਹੁਣ ਤਾਂ ਤੀਰ ਕਮਾਨੋਂ ਨਿਕਲ ਚੁੱਕਾ ਸੀ। ਉਸ ਪ੍ਰੇਮ ਧਰੋਹੀ ਨੂੰ ਸ਼ਾਹਜ਼ਾਦੀ ਦੇ ਕੋਮਲ ਹਿਰਦੇ ਦੇ ਟੋਟੇ ਟੋਟੇ ਕਰ ਦਿਤੇ, ਪਰ ਉਸ ਨੂੰ ਫਿਰ ਵੀ ਸਬਰ ਨਾਂ ਆਇਆ
ਸ਼ਾਹਜ਼ਾਦੀ ਨੇ ਰੋਂਦਿਆਂ ਹੋਇਆਂ ਆਪਣੇ ਪਿਛਲੇ ਗੁਨਾਹਾ ਦੀ ਮੁਆਫੀ ਮੰਗੀ। ਦਸ ਹਜ਼ਾਰ ਪੌਂਡ ਪੇਸ਼ ਕਰਦਿਆਂ ਹੋਇਆਂ ਤਲਾਕ ਦੀ ਆਗਿਆ ਮੰਗੀ, ਪਰ ਉਹ ਕਿਉਂ ਇੰਨੀ ਥੋੜੀ ਜਹੀ ਰਕਮ' ਪਿਛੇ ਸਾਰੇ ਸ਼ਾਹੀ ਖ਼ਜ਼ਾਨੇ ਦਾ ਤਿਆਗ ਕਰਦਾ। ਉਸ ਨੇ ਇਸ ਗਲੋਂ ਇਨਕਾਰ ਕਰ ਕੇ ਸ਼ਾਹਜ਼ਾਦੀ ਦੇ ਦਿਲ ਪੁਰ ਸਖਤ ਚੋਟ ਮਾਰੀ।
ਆਪਣੇ ਸਾਹਮਣੇ ਆਪਣੇ ਧੰਨ ਨੂੰ ਪਾਣੀ ਵਾਂਗ ਅਯਾਸ਼ੀ ਵਿਚ ਵਹਿੰਦਾ ਵੇਖ ਉਹ ਲਹੁ ਦਾ ਘੁਟ ਪੀ ਕੇ ਰਹਿ ਗਈ। ਉਸਦਾ ਕਲੇਜਾ ਵਿੰਨਿਆਂ ਗਿਆ, ਪਰ ਉਸ ਦੇ ਧਰੋਹੀ ਪਤੀ ਪੁਰ ਇਸਦਾ ਰਤਾ ਵੀ ਅਸਰ ਨਾ ਹੋਇਆ | ਸ਼ਾਹਜ਼ਾਦੀ ਜਿਸ ਨੌਜਵਾਨ ਦੀ ਸੁਪਨੇ ਦਿਨ ਰਾਤ ਲਿਆ ਕਰਦੀ ਸੀ, ਹੁਣ ਉਸ ਦੇ ਪੰਜੇ ਚ ਨਿਕਲਣ ਲਈ ਹਥ ਪੈਰ ਮਾਰਨ ਲਗੀ। ਪਰ ਇਸ ਮਸ਼ੀਬਤ ਚ ਨਿਕਲਣ ਦਾ ਕੋਈ ਰਾਹ ਨਜ਼ਰ ਨਹੀਂ ਸੀ ਆਉਂਦਾ। ਉਸ ਦੇ ਅਰਮਾਨਾਂ ਦਾ ਖੂਨ ਕਰ ਦਿਤਾ ਗਿਆ, ਜਿਸ ਨੂੰ ਉਹ ਬਹੁਤ ਦਿਨਾ ਤਕ ਸਹਾਰ ਨਾ ਸਕੀ, ਉਹ ਮਰਨ ਘੜੀ ਤਕ ਇਸ ਗਲ ਲਈ ਤਰਸਦੀ ਰਹੀ-ਕਿ ਜ਼ੁਬਕਸ਼ ਇਕ ਵਾਰੀ ਸਚੇ ਦਿਲੋਂ ਉਸ ਨਾਲ ਪਿਆਰ ਕਰੇ, ਪਰ ਅਖੀਰ ਆਪਣੀਆਂ ਸਾਰੀਆਂ ਆਸਾਂ ਦਾ ਖੂਨ ਕਰਾ ਕੇ ਉਹ ੧੯੧੯੬ ਵਿਚ ਸਦਾ ਲਈ ਉਸ ਪਾਪੀ ਦੇ ਪੰਜਿਓਂ

ਨਿਕਲ ਗਈ।
ਸ਼ਾਹਜ਼ਾਦੀ ਦੀ ਮੌਤ ਨਾਲ ਜ਼ੁਬਕੋਸ਼ ਦੀ ਅਸਲੀ ਤਸਵੀਰ ਲੋਕਾਂ ਸਾਹਮਣੇ ਆ ਗਈ। ਭਾਵੇਂ ਸ਼ਾਹਜ਼ਾਦੀ ਦੀ ਮੌਤ ਸਮੇਂ ਵੀ ਉਸ ਪਾਸ ੬੪ ਕੁ ਹਜ਼ਾਰ ਪੌਂਡ ਮੌਜੂਦ ਸਨ, ਪਰ ਛੇਤੀ ਹੀ ਉਹ ਸਭ ਕੁਝ ਉਜਾੜ ਪਜਾੜ ਆਪਣੀ ਪਹਿਲੀ ਹਾਲਤ ਤੇ ਆ ਗਿਆ। ਜਦ ਲੋਕਾਂ ਨੂੰ ਪਤਾ ਲਗਾ, ਕਿ ਉਹ ਸ਼ਾਹੀ ਖਾਨਦਾਨ ਚੋਂ ਨਹੀਂ, ਸਗੋਂ ਇਕ ਸਾਧਾਰਨ ਹੋਟਲ ਵੇਟਰ ਸੀ, ਤਾਂ ਸਾਰੇ ਉਸ ਨੂੰ ਘਿਰਣਾ ਭਰੀ ਨਜ਼ਰ ਨਾਲ ਵੇਖਣ ਲਗ ਪਏ।
ਜਿਸ ਸ਼ਾਹਜ਼ਾਦੀ ਦੀ ਕਿਰਪਾ ਨਾਲ ਉਸ ਨੂੰ ਜਰਮਨੀ ਵਿਚ ਉਚ ਥਾਂ ਮਿਲੀ ਸੀ, ਅਸਲੀਅਤ ਜ਼ਾਹਿਰ ਹੋਣ ਤੇ ਓਸੇ ਸਮਾਜ ਚੋਂ ਉਸ ਨੂੰ ਧਿਰਕਾਰ ਕੇ ਬਾਹਰ ਕਢ ਦਿਤਾ ਗਿਆ |
ਪਿਛੋਂਂ ਪਤਾ ਲਗਾ ਕਿ ਫਰਾਂਸ, ਬਿਲਜੀਅਮ ਤੇ ਜਰਮਨੀ ਆਦਿ। ਕਿਤਨੇ ਹੀ ਦੇਸ਼ਾਂ ਦੀਆਂ ਨੌਜਵਾਨ ਕੁੜੀਆਂ ਦੇ ਹੁਸਨ ਤੇ ਧਨ ਨੂੰ ਉਹ ਇਸ ਤੋਂ ਪਹਿਲੋਂ ਬੜੀ ਬੇਦਰਦੀ ਨਾਲ ਲਟ ਚੁਕਾ ਸੀ। ਇਸ ਕਾਰਣ ਇਨ੍ਹਾਂ ਮੁਲਕਾਂ ਦੀ ਪੁਲੀਸ ਪ੍ਰਛਾਵੇਂ ਵਾਂਗ ਉਸ ਦੇ ਪਿਛੇ ਲਗੀ ਰਹਿੰਦੀ ਸੀ। ਉਸ ਪਾਸ ਪੈਸਾ ਵੀ ਹੁਣ ਖਤਮ ਹੋ ਚੁੱਕਾ ਸੀ, ਤੇ ਲੋਕ ਉਸਦੀਆਂ ਕਰਤੂਤਾਂ ਤੋਂ ਵੀ ਵਾਕਫ ਹੋ ਗਏ ਸਨ। ਜਿਸ ਕਾਰਣ ਉਹ, ਕੌਡੀ ਕੌਡੀ ਲਈ ਮੁਹਤਾਜ ਹੋ ਗਿਆ | ਅਖੀਰ ਫਾਕਿਆਂ ਤੋਂ ਤੰਗ ਆ ਕੇ ਉਸ ਨੇ ਇਕ ਹੋਟਲ ਵਿਚ ਪਹਿਲਾਂ ਵਾਂਗ ਫੇਰ ਵੇਟਰ ਦੀ ਨੌਕਰੀ ਕਰ ਲਈ। ਤੇ ਕੁਝ ਦਿਨਾਂ ਬਾਅਦ ਇਸੇ ਹਾਲਤ ਵਿਚ ਮਰ ਗਿਆ। ਇਹ ਸੀ ਦਰਦਨਾਕ ਅੰਤ ਉਸ ਪ੍ਰੇਮ ਧ੍ਰੋਹੀ ਦਾ, ਜਿਸ ਨੇ ਕਈ ਉਚ ਘਰਾਣਿਆਂ ਦੀਆਂ ਨੌਜਵਾਨ ਕੁੜੀਆ ਦੀ ਅਸਮਤ ਖੋਹੀ ਸੀ।