ਪ੍ਰੀਤ ਕਹਾਣੀਆਂ

ਵਿਕੀਸਰੋਤ ਤੋਂ
Jump to navigation Jump to search

ਦੇਸ ਪ੍ਰਦੇਸ
ਦੀਆਂ

 

ਪ੍ਰੀਤ
ਕਹਾਣੀਆਂ


ਇੰਦਰਾ ਪ੍ਰੇਮੀ

 

ਨੈਸ਼ਨਲ ਬੁਕ ਸ਼ਾਪ
ਚਾਂਦਨੀ ਚੌਕ (ਮੁਤਸਿਲ ਮੋਤੀ ਸਿਨੇਮਾ) ਦਿਲੀ

-ਪ੍ਰਕਾਸ਼ਕ ਦੇ ਹਕ ਰਾਖਵੇਂ ਹਨ-


 

ਪਹਿਲੀ ਵਾਰ

ਜਨਵਰੀ ੧੯੫੬

ਮੁਲ ਦੋ ਰੁਪਏ

 

ਪ੍ਰਿੰਟਰ ਤੇ ਪਬਲਿਸ਼ਰ- ਸ੍ਰ: ਪਿਆਰਾ ਸਿੰਘ 'ਦਾਤਾ'
'ਨੈਸ਼ਨਲ ਪ੍ਰੈਸ ਆਫ਼ ਇੰਡੀਆ' ਚਾਂਦਨੀ ਚੌਂਕ ਦਿਲੀ

—ਮੁਖ ਲੇਖ-—

ਕਿਸੇ ਸਚ ਕਿਹਾ ਹੈ, ਕਿ ਜੇਕਰ ਦੁਨੀਆਂ ਵਿਚ ਪ੍ਰੇਮ ਨਾ ਹੁੰਦਾ, ਤਾਂ ਸੰਸਾਰ ਅਜ ਵਰਗਾ ਖੂਬਸੂਰਤ, ਦਿਲ-ਖਿਚਵਾਂ ਤੇ ਪਿਆਰਾ ਪਿਆਰਾ ਨਾ ਲਗਦਾ, ਸਗੋਂ ਬਿਲਕੁਲ ਸੁਨਸਾਨ, ਵੈਰਾਨ ਤੇ ਸਹਿਰਾ ਵਰਗੇ ਰੇਤਲੇ ਥਲਾਂ ਨਾਲ ਭਰਿਆ ਹੁੰਦਾ, ਤੇ ਮੌਤ ਵਰਗਾ ਭਿਆਨਕ ਲਗਦਾ। ਕੋਈ ਮਹਾਂਪੁਰਸ਼ ਹੋਵੇ,ਜਾਂ ਗ਼ਰੀਬ ਮਜ਼ਦੂਰ; ਮਹੱਲਾਂ ਦਾ ਵਾਸੀ ਹੋਵੇ, ਜਾਂ ਕੱਖਾਂ ਦੀ ਕੁਲੀ ਵਿਚ ਰਹਿਣ ਵਾਲਾ ਟਪਰੀਵਾਸ-ਮੁਹੱਬਤ ਕੀਤੇ ਬਿਨਾ ਨਹੀਂ ਰਹਿ ਸਕਦਾ। ਜੋ ਵੀ ਇਸ ਦੁਨੀਆਂ ਵਿਚ ਆਇਆ, ਉਸ ਨੇ ਪਿਆਰ ਜ਼ਰੂਰ ਕੀਤਾ। ਕਿਸੇ ਛੁਪ ਕੇ, ਤੇ ਕਿਸੇ ਮਿਰਜ਼ੇ ਤੇ ਰਾਂਝੇ ਵਾਂਗ ਜਾਨਾਂ ਤੇ ਖੇਡਕੇ, ਅਤੇ ਚੋਕੁੰਟੀ ਹੋਕਾ ਦੇ ਕੇ। ਤੇ ਫਿਰ ਇਕ ਵਾਰ ਜਿਸ ਨੂੰ ਇਹ ਬੀਮਾਰੀ ਲਗ ਗਈ, ਉਹ ਸਾਰੀ ਉਮਰ ਗੋਡੇ ਅਡੀਆਂ ਰਗੜ ਥਕਿਆ, ਪਰ ਸੀਨੇ ਲਗੀ ਅਗ ਮੁੜ ਨਾ ਬੁਝ ਸਕੀ:—

"ਇਸ਼ਕ ਪੁਰ ਜ਼ੋਰ ਨਹੀਂ, ਇਹ ਉਹ ਆਤਸ਼ ਹੈ 'ਗ਼ਾਲਬ'
ਜੋ ਲਗਾਇਆਂ ਨਾ ਲਗੇ, ਤੇ ਬੁਝਾਇਆਂ ਨਾ ਬੁਝੇ।"

ਤੇ ਫਿਰ—

"ਮੁਹੱਬਤ ਦੇ ਵਿਚ ਫਰਕ ਨਹੀਂ ਹੈ, ਮਰ ਜਾਵਣ ਤੇ ਜੀਵਣ ਦੇ ਵਿਚ"

ਅਰ ਇਸ਼ਕ ਦੇ ਮਕਤਬ ਵਿਚ

"ਉਸ ਨੂੰ ਛੁਟੀ ਨਾ ਮਿਲੇ, ਜਿਸ ਨੂੰ ਸਬਕ ਯਾਦ ਰਹੇ।"

ਦੁਨੀਆਂ ਦੀਆਂ ਬਦਨਾਮੀਆਂ, ਤੋਹਮਤਾਂ ਤੇ ਲਾਹਨਤਾਂ ਦੀ ਪ੍ਰੇਮੀ ਨੂੰ ਕੋਈ ਪ੍ਰਵਾਹ ਨਹੀਂ। ਉਹ ਆਪਣੀ ਪ੍ਰੇਮਕਾ ਲਈ ਮਹੀਆਂ ਚਾਰ ਸਕਦਾ ਹੈ, ਪ੍ਰਿਤਮਾ ਦੀ ਖੁਸ਼ੀ ਖਾਤਰ ਪਟ ਦਾ ਮਾਸ ਪੇਸ਼ ਕਰ ਸਕਦਾ ਹੈ, ਉਸ ਦੇ ਵਸਲ ਲਈ ਪਹਾੜ ਚੀਰੇ, ਤੇ ਜੰਗਲ ਬੇਲੇ ਗਾਹੇ ਜਾ ਸਕਦੇ ਹਨ---

"ਇਮਤਹਾਂ ਸੋਜ਼ੇ ਮੁਹੱਬਤ ਕਾ ਹੂਆ ਕਰਤਾ ਹੈ ਯੂੰ,
ਤੁਮ ਨੇ ਦੇਖਾਂ ਜਲ ਗਈ ਹੈ-ਸ਼ਮ੍ਹਾਂ ਪਰਵਾਨੇ ਕੇ ਬਾਹਦ।"

ਇਸ ਪੁਸਤਕ ਵਿਚ ਦੁਨੀਆਂ ਦੇ ਮਹਾਨ-ਉੱਸਰੀਆਂ, ਸ਼ਾਹਿਨ ਸ਼ਾਹਾਂ, ਰਾਜਿਆਂ, ਮਹਾਰਾਜਿਆਂ ਤੇ ਨਵਾਬਾਂ ਦੀਆਂ ਪ੍ਰੇਮ ਕਥਾਵਾਂ ਦਰਜ ਹਨ। ਸਾਧਾਰਨ ਲੋਕਾਂ ਦੇ ਪ੍ਰੇਮ ਕਾਂਡ ਅਸੀਂ ਆਮ ਪੜ੍ਹਦੇ ਸੁਣਦੇ ਰਹਿੰਦੇ ਹਾਂ, ਪਰ ਸ਼ਹਿਨਸ਼ਾਹੀ ਮਹੱਲਾਂ ਦੀਆਂ ਮਜ਼ਬੂਤ ਤੇ ਆਹਿਨੀ ਦੀਵਾਰਾਂ ਪਿਛੇ ਵੀ— ਜਿਥੋਂ ਕੋਈ ਗਲ ਬਾਹਰ ਕਢਣੀ ਕਤਲ ਜਿਡਾ ਜੁਰਮ ਹੈ— ਇਹ ਰੋਮਾਂਸ ਕੈਦ ਕੀਤੇ ਨਹੀਂ ਜਾ ਸਕੇ।

ਜਿਥੇ ਦੁਨੀਆਂ ਵਿਚ ਸਚੇ ਆਸ਼ਕਾਂ ਦਾ ਘਾਟਾ ਨਹੀਂ, ਉਥੇ ਹਿਵਸ-ਪ੍ਰਸਤ ਤੇ ਚਿਕੜੀਆਂ ਚੋਪੜੀਆਂ ਗਲਾਂ ਕਰਨ ਵਾਲੇ ਮਾਹਣੂਆਂ ਦੀ ਵੀ ਥੁੜ ਨਹੀਂ। ਜਿਹੜੇ ਨਵ-ਜੋਬਨ ਮਾਸੂਮ ਯੁਵਤੀਆ ਦੀ ਜਵਾਨੀ ਨਾਲ ਚਾਰ ਦਿਨ ਖੇਡਕੇ ਨੌਂ ਦੋ ਗਿਆਰਾਂ ਹੋ ਜਾਂਦੇ ਹਨ। ਜਿਨ੍ਹਾਂ ਪ੍ਰੇਮੀਆਂ ਤੇ ਪ੍ਰੇਮਕਾਵਾਂ ਨੇ ਇਨ੍ਹਾਂ ਪ੍ਰੇਮ ਕਥਾਵਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ, ਪਿਆਰਿਆ ਤੇ ਵਿਚਾਰਿਆ ਹੈ, ਉਹ ਇਨ੍ਹਾਂ ਝੂਠੇ ਪ੍ਰੇਮੀਆਂ ਦੇ ਚਿੰਗਲ ਚੋਂ ਬਚ ਨਿਕਲਣਗੇ। ਉਹ ਪ੍ਰੇਮੀ ਨੂੰ ਚੰਗੀ ਤਰ੍ਹਾਂ ਠੋਕ ਵਜਾਣ ਮਗਰੋਂ ਇਸ ਤੂਫਾਨੀ ਨੈਂ ਵਿਚ ਠਿਲਣ ਦੀ ਕਰਨਗੇ। ਪ੍ਰੇਮ ਦੀ ਪੂਰੀ ਸਮਝ ਨਾ ਹੋਣ ਕਰਕੇ ਅਜ ਕਿੰਨੇ ਪ੍ਰੇਮੀ ਤੇ ਪ੍ਰੇਮਕਾਵਾਂ ਇਸ ਦੇ ਨਾਂ ਤੋਂ ਅਵਾਜ਼ਾਰ ਹਨ। ਇਸ ਪੁਸਤਕ ਵਿਚ ਹਡਬੀਤੀਆਂ ਚਾਨਣ ਮੁਨਾਰਿਆਂ ਵਾਂਗ ਨਾ-ਤਜਰਬੇਕਾਰ ਪ੍ਰੇਮੀਆਂ ਦੀ ਰਹਿਨੁਮਾਈ ਕਰਨਗੀਆਂ।

ਇਸ ਪੁਸਤਕ ਵਿਚ ਦੇਸ ਤੇ ਪ੍ਰਦੇਸ ਦੀਆਂ ਮਹਾਨ-ਹਸਤੀਆਂ ਦੀਆਂ ਕਾਮਯਾਬ ਤੇ ਨਾਕਾਮ, ਦਰਦਨਾਕ, ਪਰ ਦਿਲਚਸਪ ਰੋਮਾਂਚਕ ਤੇ ਸੋਲਾਂ ਆਨੇ ਸੱਚੀਆਂ ਪ੍ਰੇਮ ਕਹਾਣੀਆਂ ਦਰਜ ਹਨ।

ਆਸ ਹੈ ਕਿ ਪਾਠਕ ਇਸ ਪੁਸਤਕ ਬਾਰੇ ਆਪਣੀਆਂ ਕੀਮਤ ਰਾਆਂ ਘਲ ਕੇ ਧੰਨਵਾਦੀ ਬਨਾਉਣਗੇ।

ਇੰਦਰਾ ਪ੍ਰੇਮੀ

 

ਤਤਕਰਾ


 
ਨੰ: ਮਜ਼ਮੂਨ ਸਫਾ
੧. ਮੁਖਲੇਖ
੨. ਪ੍ਰਿਥੀ ਰਾਜ ਤੇ ਸੰਜੋਗਤਾ ਦੀ ਪ੍ਰੇਮ ਕਥਾ
੩. ਨਪੋਲੀਅਨ ਦਾ ਪ੍ਰੇਮ ੧੫
੪. ਮਮਤਾਜ਼-ਪ੍ਰੇਮੀ ਦਾ ਭਿਆਨਕ ਅੰਤ ੨੨
੫. ਡਿਕਸਨ-ਕੈਥਰਾਈਨ ਪ੍ਰੇਮ ੩੧
੬. ਮਿਸਟਰ ਏ. ਦੀ ਨਾਕਾਮ ਪ੍ਰੇਮ ਕਥਾ ੩੬
੭. ਹਿਟਲਰ ੪੨
੮. ਚੰਦਰ ਗੁਪਤ ਤੇ ਹੈਲਨ ੪੭
੯. ਕਮਾਲ ਪਾਸ਼ਾ ਦਾ ਨਾਕਾਮ ਪ੍ਰੇਮ ੫੫
੧੦. ਔਰੰਗਜ਼ੇਬ-ਪੁਤ੍ਰੀ-ਜ਼ੇਬਾਂ-ਦੀ ਪ੍ਰੇਮ ਕਥਾ ੬੦
੧੧. ਕਲੋਪਟਰਾ ਦਾ ਖੌਫਨਾਕ ਅੰਤ ੭੦
੧੨. ਬਾਜੀ ਰਾਵ ਦਾ ਵੇਸਵਾ ਨਾਲ ਪ੍ਰੇਮ ੭੬
੧੩. ਰੈਮਜ਼ੇ ਮੈਕਡਾਨਲਡ  ੮੨
੧੪. ਨਵਾਬ ਖੈਰਪੁਰ ਤੇ ਇਕਬਾਲ ਬੇਗਮ ੮੮
੧੫. ਡਿਯੂਕ ਆਫ਼ ਵਿੰਡਸਰ ੯੩
੧੬. ਮੁਗ਼ਲ ਸ਼ਹਿਜ਼ਾਦੀ (ਲਾਲਾ ਰੁਖ) ਦਾ ਪ੍ਰੇਮ ੯੮
੧੭. ਮੋਸੋਲੀਨੀ ਦੀ ਪ੍ਰੇਮ ਕਹਾਣੀ ੧੦੫
੧੮. ਪ੍ਰੇਮੀ ਜਹਾਂਗੀਰ ਤੇ ਸ਼ਾਹ ਸਾਹਿਬ ੧੦੯
੧੯. ਕਲਾਈਵ-ਮਾਰਗਰੇਟ ਪ੍ਰੇਮੀ ੧੧੭
੨੦. ਦਾਰਾ ਤੇ ਨੀਲਮ ਦੀ ਪ੍ਰੇਮ ਕਥਾ ੧੨੧
੨੧. ਵਿਕਟੋਰੀਆ ਦੀ ਪ੍ਰੇਮ ਕਹਾਣੀ ੧੩੧
੨੨. ਨਾਦਰ ਸ਼ਾਹ ਤੇ ਸਿਤਾਰਾ ੧੩੬
੨੩. ਅਬਰਾਹਮ ਲਿੰਕਨ ੧੪੭

ਦੇਸ ਪ੍ਰਦੇਸ ਦੀਆਂ ਪ੍ਰੀਤ-ਕਹਾਣੀਆਂ