ਪ੍ਰੀਤ ਕਹਾਣੀਆਂ/ਮੋਸੋਲੀਨੀ ਦੀ ਪ੍ਰੇਮ ਕਹਾਣੀ

ਵਿਕੀਸਰੋਤ ਤੋਂ
Jump to navigation Jump to search
ਪ੍ਰਦੇਸ਼

ਮੋਸੋਲੀਨੀ ਦੀ ਪ੍ਰੇਮ ਕਹਾਣੀਪੈਰਸ ਦੇ ਗੇਰੀ ਡੀਨੋਰ ਨਾਂ ਦੇ ਪਲੇਟ ਫਾਰਮ ਪੁਰ ਅਚਾਨਕ ਪਿਸਤੋਲ ਦੇ ਤਿੰਨ ਫਾਇਰ ਹੋਏ। ਮੁਸਾਫ਼ਰਾਂ ਵਿਚ ਹਫੜਾ ਤਫੜੀ ਮਚ ਗਈ। ਲੋਕ ਵੇਖਿਆ ਕਿ ਇਕ ਸੁੰਦਰੀ ਪਿਸਤੌਲ ਫੜੀ ਖਲੋਤੀ ਹੈ, ਤੇ ਫਰਾਂਸ ਦਾ ਰਾਜ ਦੂਤ ਗੋਲੀਆਂ ਨਾਲ ਜ਼ਖਮੀ ਪਲੇਟਫਾਰਮ ਪੁਰ ਚਿਤ ਪਿਆ ਕਰਾਹ ਰਿਹਾ ਹੈ। ਸ਼ਾਇਦ ਉਹ ਆਪਣੀ ਪਤਨੀ ਤੇ ਕਈ ਦੋਸਤਾਂ ਸਣੇ ਸਟੇਸ਼ਨ ਤੇ ਗਡੀ ਦੀ ਉਡੀਕ ਕਰ ਰਿਹਾ ਸੀ। ਇਹ ਮਾਰੂ ਹਮਲਾ ਉਸ ਤੇ ਕੀਤਾ ਗਿਆ | ਗੋਲੀ ਚਲਾਉਣ ਵਾਲੀ ਸੁੰਦਰੀ ਦਾ ਨਾਂ ਮੈਡਮ ਡਿ ਫੋਂਟੇਜਕੋ ਹੈ। ਪੁਲਸ ਨੇ ਉਸ ਤੀਵੀਂ ਨੂੰ ਗ੍ਰਿਫਤਾਰ ਕਰ ਲਿਆ ਤੇ ਜ਼ਖਮੀ ਨੂੰ ਹਸਪਤਾਲ ਭੇਜ ਦਿੱਤਾ ਗਿਆ।
ਸੁੰਦਰੀ ਨੇ ਅਦਾਲਤ ਵਿਚ ਬੜੀ ਨਿਡਰਤਾ ਨਾਲ ਬਿਆਨ

ਦਿੰਦਿਆਂ ਹੋਇਆਂ ਕਿਹਾ-"ਇਹ ਰਾਜਦੂਤ ਉਸ ਦਾ ਪੁਰਾਣਾਂ ਜਾਣੂ ਹੈ, ਤੇ ਇਸ ਪੁਰ ਉਸ ਦੀ ਬੜੀ ਸ਼ਰਧਾ ਸੀ। ਇਸੇ ਲਈ ਉਸ ਨੇ ਅਪਣੇ ਪ੍ਰੇਮੀ ਬਾਰੇ-ਜਿਹੜਾ ਇਟਲੀ ਦੀ ਇਕ ਉਚ ਹਸਤੀ ਹੈ-ਸਭ ਕੁਝ ਉਸ ਨੂੰ ਇਸ ਸ਼ਰਤ ਤੇ ਦਸਿਆ, ਕਿ ਉਹ ਕਿਸੇ ਪਾਸ ਜ਼ਿਕਰ ਨਹੀਂ ਕਰੇਗਾ। ਪਰ ਰਾਜਦੂਤ ਨੇ ਉਸ ਨਾਲ ਵਿਸ਼ਵਾਸ-ਘਾਤ ਕਰਕੇ ਸਭ ਕੁਝ ਪ੍ਗਟ ਕਰ ਦਿਤਾ ਹੈ। ਜਿਸ ਕਾਰਨ ਉਹ ਆਪਣੇ ਪ੍ਰੇਮੀ ਦੇ ਪਿਆਰ ਤੋਂ ਠੁਕਰਾ ਦਿਤੀ ਗਈ।"
ਇਸ ਸੁੰਦਰੀ ਦਾ ਵਿਆਹ ਫੇਟਿਯਰ ਨਾਂ ਦੇ ਨੌਜਵਾਨ ਨਾਲ ਹੋ ਚੁੱਕਾ ਸੀ, ਪਰ ਕੁਝ ਚਿਰ ਪਿਛੋਂ ਦੋਹਾਂ ਨੇ ਇਕ ਦੂਜੇ ਨੂੰ ਤਲਾਕ ਦੇ ਦਿਤਾ। ਇਸ ਪਿਛੋਂ ਉਸ ਨੇ ਚਿਤ੍ਰਕਾਰ ਫ਼ਿਲਮ ਐਕਟਰੈਸ ਤੇ ਲੇਖਕਾ ਦੇ ਰੂਪ ਵਿਚ ਕਈ ਸਾਲ ਬੜੇ ਆਰਾਮ ਨਾਲ ਗੁਜ਼ਾਰੇ। ਫਿਰ ਉਹ ਇਕ ਮਸ਼ਹੂਰ ਅਖ਼ਬਾਰੀ ਰੀਪੋਰਟਰ ਬਣ ਗਈ। ਇਸੇ ਹੈਸੀਅਤ ਵਿਚ ਉਸ ਦੀ ਮੁਲਾਕਾਤ ਇਟਲੀ ਦੇ ਡਿਕਟੇਟਰ ਮੋਸੋਲੀਨੀ ਨਾਲ ਹੋਈ। ਇਸ ਪਿਛੋਂ ਕਈ ਵਾਰ ਦੋਹਾਂ ਦਾ ਮੇਲ ਹੁੰਦਾ ਰਿਹਾ। ਉਸ ਨੇ ਮੋਸੋਲੀਨੀ-ਸੰਸਾਰ ਭਰ ਵਿਚ ਜਾਗਰਤ ਪੈਦਾ ਕਰਨ ਵਾਲਾ ਸਭ ਤੋਂ ਵਡਾ ਮਨੁਖ ਦੇ ਹੈਡਿੰਗ ਨਾਲ ਵਿਕ ਮਜ਼ਮੂਨ ਅਖ਼ਬਾਰਾਂ ਵਿੱਚ ਛਪਵਾਇਆ। ਫੋਂਟੇਜ ਨੇ ਆਪਣੇ ਦੋਸਤਾਂ ਨਾਲ ਵੀ ਜ਼ਿਕਰ ਕੀਤਾ ਸੀ, ਕਿ ਮੋਸੋਲੀਨੀ ਨਾਲ ਉਸ ਦਾ ਪ੍ਰੇਮ ਹੈ, ਪਰ ਜਦ ਮੋਸੋਲੀਨੀ ਨੂੰ ਇਹ ਖ਼ਬਰ ਪੁਜੀ, ਤਾਂ ਉਹ ਸਖਤ ਘਬਰਾਇਆ, ਪ੍ਰੇਮਕਾ ਨੂੰ ਵੀ ਅਫ਼ਸੋਸ ਹੋਇਆ। ਇਸੇ ਨਿਰਾਸਤਾ ਦੇ ਕਾਰਨ ਉਸ ਨੇ ਖੁਦਕਸ਼ੀ ਦਾ ਇਰਾਦਾ ਕੀਤਾ। ਉਸ ਨੇ ਜ਼ਹਿਰ ਵੀ ਪੀ ਲਿਆ, ਪਰ ਡਾਕਟਰੀ ਸਹਾਇਤਾ ਵਕਤ ਸਿਰ ਪੁਜ ਜਾਣ ਕਰਕੇ ਉਸਦੀ ਜਾਨ ਬਚ ਗਈ-ਉਹ ਇਸ ਹਾਲਤ ਵਿਚ ਹਸਪਤਾਲ ਵਿਚ ਪਈ ਸੀ ਕਿ ਪੁਲਸ ਨੇ ਉਸ ਦੀ ਤਲਾਸ਼ੀ ਲਈ। ਜਿਸ ਵਿਚ ਮੋਸੋਲੀਨੀ ਦੀਆਂ ਵਖੋ ਵਖਰੀਆ ੩੦੦ ਦੇ ਕਰੀਬ ਤਸਵੀਰਾਂ ਪੁਲਸ ਦੇ ਹਥ

ਲਗੀਆਂ। ਫੌਂਟੇਜ ਨੇ ਪਹਿਲਾਂ ਅਦਾਲਤ ਵਿਚ ਇਹ ਬਿਆਨ। ਦਿਤਾ, ਕਿ ਉਸ ਨੂੰ ਅਫ਼ਸੋਸ ਸੀ ਕਿ ਉਹ ਰਾਜਦੂਤ ਨੂੰ ਜਾਨੋਂ ਨਹੀਂ ਸੀ ਮਾਰ ਸਕੀ। ਉਹੀ ਉਸ ਦੇ ਪ੍ਰੇਮੀ ਦੇ ਰਾਹ ਵਿਚ ਵੱਡੀ ਰੁਕਾਵਟ ਬਣਿਆ ਸੀ। ਤਲਾਸ਼ੀ ਸਮੇਂ ਉਸ ਦੇ ਬਿਸਤਰੇ ਚੋਂ ਮੋਸੋਲੀਨੀ ਦੀ ਇਕ ਤਸਵੀਰ ਮਿਲੀ, ਜਿਸ ' ਪੁਰ ਮੋਸੋਲੀਨੀ ਨੇ ਆਪਣੀ ਹਥੀ ਆਪਣੀ ਪ੍ਰੇਮਿਕਾ ਦਾ ਨਾਂ ਲਿਖਿਆ ਸੀ।
ਫੌਂਟੇਜ ਅਜ ਕਲ ਪੈਰਸ ਦੇ ਇਕ ਜੇਹਲ ਵਿਚ ਕੈਦ ਦੇ ਦਿਨ ਬਿਤਾ ਰਹੀ ਹੈ, ਪਰ ਉਹ ਇਸ ਇਕੱਲ ਵਿਚ ਬੜੀ ਖੁਸ਼ ਹੈ। ਤੀਹ ਸਾਲ ਦੀ ਉਮਰ ਵਿਚ ਵੀ ਉਹ ਬਿਲਕੁਲ ਜਵਾਨ, ਤੇ ਡਾਢੀ ਹੁਸੀਨ ਲਗਦੀ ਹੈ। ਇਸ ਸਮੇਂ ਉਸ ਪਾਸੋਂ ਇਟਲੀ ਦੇ ੧੫੦ ਦੇ ਕਰੀਬ ਭਦਰ ਪੁਰਸ਼ਾਂ ਦੀਆਂ ਫੋਟੋ ਵੀ ਨਿਕਲੀਆਂ। ਇਕ ਬੜੀ ਖੁਫੀਆ ਭੇਦ ਭਰੀ ਡਾਇਰੀ ਵੀ ਲਭੀ, ਪਰ ਪਿਛੋਂ ਇਹ ਡਾਇਰੀ ਬੜੀ ਹੁਸ਼ਿਆਰੀ ਨਾਲ ਉਡਾ ਲਈ ਗਈ | ਦੁਨੀਆਂ ਇਸ ਡਾਇਰੀ ਭੇਦ ਭਰੀਆਂ ਗਲਾਂ ਦੀ ਬੜੇ ਚਾਅ ਨਾਲ ਉਡੀਕ ਕਰ ਰਹੀ ਹੈ, ਪਰ ਲੋਕਾਂ ਨੂੰ ਸਿਵਾਏ ਇਸ ਗਲ ਦੇ ਕਿ ਡਾਇਰੀ ਵਿਚ ਦਸ ਹਜ਼ਾਰ ਲਫ਼ਜ਼ ਸਨ, ਹੋਰ ਕੁਝ ਨਹੀ ਪਤਾ ਲਗ ਸਕਿਆ। ਇਹ ਜਾਣਦੇ ਹਨ, ਕਿ ਮੌਸੋਲੀਨੀ ਦਾ ਇਸ ਸੁੰਦਰੀ ਨਾਲ ਗੂੜ੍ਹਾ ਸਬੰਧ ਸੀ, ਤੇ ਜਦ ਇਸ ਨੇ ਰੋਮ ਛਡਿਆ, ਤਾਂ ਮੋਸੋਲੀਨੀ ਦਾ ਇਕ ਪ੍ਰਾਈਵੇਟ ਸਕੱਤਰ ਉਸ ਨੂੰ ਇਸ ਨੂੰ ਮਿਲਣ ਲਈ ਆਇਆ ਸੀ। ਇਸ ਲਈ ਗਡੀ ਦਾ ਪੂਰਾ ਡਬਾ ਰੀਜ਼ਰਵ ਕਰਾਇਆ ਤੇ ਜਾਂਦੀ ਵਾਰੀ ੧੫੦੦੦ ਲੀਗ (ਇਟਲੀ ਦਾ ਸਿਕਾ) ਦਾ ਚੈਕ ਫੌਂਟੇਜ ਨੂ ਦੇ ਗਿਆ ਸੀ।
ਇਹ ਘਟਨਾ ਉਸ ਵਾਕਿਆ ਤੋਂ ਪਿਛੋਂ ਦੀ ਹੈ, ਜਦ ਫੋਂਟੇਜ ਨੇ ਖੁਦਕੁਸ਼ੀ ਦੀ ਕੋਸ਼ਸ਼ ਕੀਤੀ ਸੀ। ਹਸਪਤਾਲ ਵਿੱਚ ਵੀ ਮੋਸੋਲੀਨੀ ਦਾ ਸੈਕ੍ਰਟਰੀ ਉਸ ਨੂੰ ਮਿਲਣ ਆਇਆ ਕਰਦਾ ਸੀ। ਅਦਾਲਤ ਵਿਚ ਬਿਆਨ ਦੇਂਦਿਆਂ ਪ੍ਰੇਮਕਾ ਨੇ ਕਿਹਾ, ਕਿ ਉਸਦਾ ਪ੍ਰੇਮੀ ਇਕ

ਉਚ ਹਸਤੀ ਹੈ। ਪਰ ਪੁਲਸ ਅਫਸਰ ਤੇ ਮੈਜਿਸਟਰੇਟ ਸਾਹਮਣੇ ਉਹ ਮੰਨ ਗਈ ਸੀ, ਕਿ ਮੋਸੋਲੀਨੀ ਬਿਨਾਂ ਉਹ ਉਚ ਵਿਅਕਤੀ ਹੋਰ ਕੋਈ ਨਹੀਂ ਸੀ।
"ਨੀਊਜ਼ ਆਫ਼ ਦੀ ਵਰਲਡ', ਨਾਂ ਦੇ ਅਖ਼ਬਾਰ ਦਾ ਬਿਆਨ ਹੈ, ਕਿ ਇਨ੍ਹਾਂ ਦੋਹਾ ਪ੍ਰੇਮੀਆਂ ਦੀ ਪਹਿਲੀ ਮੁਲਾਕਾਤ ਮੋਸੋਲੀਨੀ ਦੇ ਰਾਜ ਮਹੱਲ ਵਿਚ ਹੋਈ ਸੀ, ਪ੍ਰੇਮਕਾ ਮਹੱਲ ਦੇ ਪਿਛਲੇ ਚੋਰ ਦਰਵਾ ਜ਼ਿਉਂ ਅੰਦਰ ਆਇਆ ਕਰਦੀ ਸੀ। ਇਸ ਕਹਾਣੀ ਦੇ ਪ੍ਰੇਮ ਕਾਂਡ ਚਾਰ ਮਹੀਨੇ ਤਕ ਬਿਨਾ ਰੋਕ ਟੋਕ ਚਲਦੇ ਰਹੇ, ਪਰ ਜਦ ਇਟਲੀ ਵਿਚ ਇਸ ਦੀ ਕਾਫੀ ਚਰਚਾ ਸ਼ੁਰੂ ਹੋ ਗਈ ਤਾਂ ਮੋਸੋਲੀਨੀ ਅਚਾਨਕ ਇਸ ਡਰਾਮੇ ਦੀ ਡਰਾਪ ਸੀਨ ਕਰ ਦਿੱਤਾ।
ਫੌਂਂਟੇਜ ਨੇ ਪਹਿਲੋਂ ਪਹਿਲ ਆਪਣੇ ਇਕ ਦੋ ਅਮੀਰ ਮਿੱਤਰਾਂ ਨੂੰ ਆਪਣੀ ਪ੍ਰੇਮ ਕਹਾਣੀ ਸੁਣਾਈ। ਕੁਝ ਦਿਨਾਂ ਤਕ ਇਹ ਕਥਾ ਕਾਫੀ ਫੈਲ ਗਈ, ਜਿਸ ਕਾਰਣ ਇਕ ਦਿਨ ਅਚਾਨਕ ਇਟਲੀ ਦੀ ਪੁਲਸ ਨੇ ਉਸਦੀ ਰਿਹਾਇਸ਼ ਦੀ ਤਲਾਸ਼ੀ ਲਈ, ਪਰ ਜਿਸੇ ਡਾਇਰੀ ਤੇ ਚਿਠੀਆਂ ਦੀ ਤਲਾਸ਼ ਸੀ, ਉਹ ਨਾ ਮਿਲ ਸਕੀਆਂ। ਇਨ੍ਹੀ ਦਿਨੀਂ ਮੁੜ ਫੌਂਂਟੇਜ ਨੇ ਮੋਸੋਲੀਨੀ ਨੂੰ ਉਸ ਦੇ ਮਹੱਲ ਵਿਚ ਮਿਲਣ ਦੀ ਕੋਸ਼ਸ਼ ਕੀਤੀ। ਉਸ ਨੇ ਇਟਲੀ ਦੇ ਫਰਾਂਸ ਵਿਚ ਮੁਕੱਰਰ ਕੀਤਾ ਰਾਜਦੂਤ ਨੂੰ ਸਾਰੀ ਪ੍ਰੇਮ ਕਹਾਣੀ ਇਸ ਆਸ ਤੇ ਸਣਾਈ, ਕਿ ਉਹ ਉਸਦੀ ਮਦਦ ਨਾਲ ਸ਼ਾਇਦ ਮੁੜ ਕਾਮਯਾਬ ਹੋ ਸਕੇ, ਪਰ ਦਿਨ ਬਦਿ ਮੋਸੋਲੀਨੀ ਦੀ ਮੁਲਾਕਾਤ ਵਿਚ ਰੁਕਾਵਟਾਂ ਪੈਣ ਲਗ ਪਈਆ ਉਸ ਨੂੰ ਯਕੀਨ ਹੋ ਗਿਆ ਕਿ ਇਹ ਸਭ ਕ੍ਰਿਪਾ ਉਸੇ ਰਾਜਦੂਤ ਦੀ ਹੈ, ਤੇ ਉਸ ਨੇ ਮੋਸੋਲੀਨੀ ਨੂੰ ਆਪਣੀ ਪ੍ਰੇਮਕਾ ਬਾਰੇ ਭੜਕਾਇਆ ਹੋਵੇਗਾ। ਇਨ੍ਹਾਂ ਹਾਲਾਤ ਤੋਂ ਤੰਗ ਆ ਕੇ ਅਚਾਨਕ ਉਸ ਨੇ ਰਾਜਦੂਤ ਤੇ ਪਿਸਤੌਲ ਨਾਲ ਹੱਲਾ ਬੋਲ ਦਿਤਾ