ਸਮੱਗਰੀ 'ਤੇ ਜਾਓ

ਪ੍ਰੀਤ ਕਹਾਣੀਆਂ/ਪ੍ਰੇਮੀ ਜਹਾਂਗੀਰ ਤੇ ਸ਼ਾਹ ਸਾਹਿਬ

ਵਿਕੀਸਰੋਤ ਤੋਂ
52334ਪ੍ਰੀਤ ਕਹਾਣੀਆਂ — ਪ੍ਰੇਮੀ ਜਹਾਂਗੀਰ ਤੇ ਸ਼ਾਹ ਸਾਹਿਬਇੰਦਰਾ ਪ੍ਰੇਮੀ
ਦੇਸ਼

ਪ੍ਰੇਮੀ ਜਹਾਂਗੀਰ ਤੇ ਸ਼ਾਹ ਸਾਹਿਬ



ਸ਼ਹਿਜ਼ਾਦਾ ਸਲੀਮ ਹਾਲੀ ਬਚਪਨ ਦੀਆਂ ਸਰਹੱਦਾਂ ਟੱਪ ਰਿਹਾ ਸੀ, ਕਿ ਉਸ ਦੀ ਨਜ਼ਰ ਨੂਰ-ਜਹਾਂ ਪੁਰ ਪਈ। ਜਵਾਨੀ ਅਰੰਭ ਵਿਚ ਉਸ ਨੂੰ ਨੂਰ ਜਹਾਂ ਦੀ ਪਿਆਰੀ ਪਿਆਰੀ ਭੋਲੀ ਸੂਰਤ ਨੇ ਬੜੀ ਖਿਚ ਪਾਈ ਜਾਂ ਸ਼ਹਿਜ਼ਾਦੇ ਨੂੰ ਬਚਪਨ ਵਿਚ ਕਬੂਤਰ ਉੜਾਣ ਦਾ ਬੜਾ ਸ਼ੌਕ ਸੀ। ਇਕ ਦਿਨ ਉਸ ਪਾਸ ਦੋ ਨਵੇਂ ਕਬੂਤਰਾਂ ਦੀ ਇਕ ਜੋੜਾ ਆਇਆ। ਇਹ ਜੋੜਾ ਬੜਾ ਸੁੰਦਰ ਸੀ। ਨੂਰਜਹਾਂ ਵੀ ਪਾਸ ਹੀ ਖੜੋਤੀ ਸੀ। ਜਹਾਂਗੀਰ ਇਸ ਜੋੜੇ ਨੂੰ ਨੂਰਜਹਾ ਦੇ ਹਵਾਲੇ ਕਰ ਆਪ ਮੱਹਲ ਅੰਦਰ ਕਿਸੇ ਕੰਮ ਚਲਾ ਗਿਆ।
ਨੂਰਜਹਾਂ ਕਬੂਤਰਾਂ ਦਾ ਜੋੜਾ ਫੜੀ ਇਕੱਲੀ ਖੜੋਤੀ ਰਹਿ ਗਈ ਸੀ, ਉਸ ਇਨਾਂ ਗੁਲਾਮ ਪੰਛੀਆਂ ਦੀ ਅਕਾਰਣ ਕੈਦ ਪੁਰ ਵਿਚਾਰ ਕੀਤੀ, ਕਿ ਕਿਉਂ ਮਨੁਸ਼ ਨਿਰਦੋਸ਼ੀ ਪੰਛੀਆਂ ਨੂੰ ਪਿੰਜਰੇ ਪਾ,

ਆਪ ਸਵਾਦ ਮਾਣਦਾ ਫਿਰਦਾ ਹੈ? ਇਹ ਖਿਆਲ ਆਉਂਦਿਆ ਹੀ ਇਕ ਕਬੂਤਰ ਉਸ ਨੇ ਉਡਾ ਦਿਤਾ। ਦੂਜਾ ਉਡਾਣ ਹੀ ਲਗ ਸੀ, ਕਿ ਜਹਾਂਗੀਰ ਵਾਪਸ ਆ ਗਿਆ। ਉਸ ਨੇ ਨੂਰਜਹਾਂ ਪਾਸ ਇਕੋ ਕਬੂਤਰ ਵੇਖ ਕੇ ਦੂਜੇ ਬਾਰੇ ਪੁਛਿਆ। ਨੂਰਜਹਾਂ ਕਹਿਣ ਲਗੀ, "ਉਹ ਉਡ ਗਿਆ ਹੈ।" ਜਹਾਂਗੀਰ ਨੇ ਪੁਛਿਆ 'ਕਿਸਤਰ੍ਹਾਂ?
"ਇਸ ਤਰ੍ਹਾਂ," ਦੂਜੇ ਕਬੂਤਰ ਨੂੰ ਉਡਾਂਦਿਆਂ ਹੋਇਆਂ ਨੂਰ ਜਹਾਂ ਨੇ ਉਤ੍ਰ ਦਿਤਾ। ਬਸ ਨਰਜਹਾਂ ਦੀ ਇਸ ਸੁੰਦਰ ਅਦਾ ਪੂਰ ਸ਼ਹਿਜ਼ਾਦਾ ਰੀਝ ਗਿਆ | ਉਸ ਦੇ ਹਿਰਦੇ ਵਿਚ ਹਰ ਵਕਤ ਨੂਰਜਹਾ ਦੀ ਪਿਆਰੀ ਮੂਰਤ ਵਸਣ ਲਗ ਪਈ। ਉਸ ਨੇ ਦਿਲ ਦੀ ਪਕਾ ਫੈਸਲਾ ਕਰ ਲਿਆ, ਜਿਸ ਤਰ੍ਹਾਂ ਵੀ ਹੋਵੇ, ਨੂਰਜਹਾ ਨਾ ਵਿਆਹ ਕਰਾਣਾ ਹੈ। ਜਹਾਂਗੀਰ ਨੇ ਆਪਣੇ ਵਿਚਾਰ ਬਾਦਸ਼ਾਹ ਸਾਹਮਣੇ ਰਖੇ, ਪਰ ਉਸਦੀ ਬੇਨਤੀ ਠੁਕਰਾ-ਦਿਤੀ ਗਈ ਤੇ ਨੂੰ ਨੂਰ ਜਹਾਂ ਦੀ ਸ਼ਾਦੀ ਬੰਗਾਲ ਦੇ ਸੂਬੇਦਾਰ ਸ਼ੇਰ ਅਫਗਨ ਨਾਲ ਕਰ ਦਿਤੀ ਗਈ। ਨੂਰ ਜਹਾਂ ਆਗਰਾ ਛੱਡ ਬੰਗਾਲ ਚਲੀ ਗਈ ਹੈ। ਸ਼ਾਹਜ਼ਾਦਾ ਸਲੀਮ ਦਿਲ ਮਸੋਸ ਕੇ ਰਹਿ ਗਿਆ।
ਅਕਬਰ ਦੀ ਮੌਤ ਪਿਛੋਂ ਸਲੀਮ, ਜਹਾਂਗੀਰ ਦੇ ਨਾਂ 'ਤੇ ਤਖਤ ਪੁਰ ਬੈਠਾ। ਬੰਗਾਲ ਦੇ ਸੂਬੇਦਾਰ ਨੂੰ ਕਿਸਤਰ੍ਹਾਂ ਕਤਲ ਕੀਤਾ ਗਿਆ? ਇਹ ਇਕ ਵਖਰੀ ਲੰਮੀ ਤੇ ਦਰਦਨਾਕ ਦਾਸਤਾਨ ਹੈ ਇਸ ਕਤਲ ਪਿਛੋਂ ਨੂਰਜਹਾਂ ਨੂੰ ਮੁੜ ਆਗਰੇ ਦੇ ਸ਼ਾਹੀ ਹਰਮ ਵਿੱਚ ਦਾਖਲ ਕਰ ਲਿਆ ਗਿਆ। ਜਹਾਂਗੀਰ ਉਸ ਪਰ ਮਰਦਾ ਸੀ, ਪਰ ਨਰਜਹਾਂ ਉਸ ਨੂੰ ਇਨ ਨਫਰਤ ਕਰਦੀ ਸੀ, ਕਿ ਛੇ ਮਹੀਨੇ ਤੀ ਉਸ ਨੇ ਜਹਾਂਗੀਰ ਨੂੰ ਮੂੰਹ ਨਾ ਲਾਇਆ।
ਛੇ ਮਹੀਨੇ ਪਿਛੋਂ ਆਪਣੇ ਪਤੀ ਦਾ ਦੁਖ ਵੀ ਕੁਝ ਘਟਿਆ, ਤੇ ਜਹਾਂਗੀਰ ਦੇ ਲਗਾਤਾਰ ਤਰਲਿਆਂ ਮਿੰਨਤਾਂ ਕਰਕੇ ਨੂਰਜਹਾ ਦਾ ਦਿਲ ਵੀ ਪਸੀਜ ਗਿਆ। ਦੋਹਾਂ ਦੀ ਸ਼ਾਦੀ ਹੋ ਗਈ, ਤੇ ਜਹਾਂਗੀਰ

ਆਪਣੀ ਮਲਕਾ ਪੁਰ ਇਤਨਾ ਰੀਝਿਆ, ਕਿ ਸਾਰੀ ਹਕੂਮਤ ਦੀ ਵਾਗ ਡੋਰ ਉਸੇ ਦੇ ਹਵਾਲੇ ਕਰ ਦਿਤੀ।
ਜਹਾਂਗੀਰ ਸਾਰਾ ਦਿਨ ਸ਼ਰਾਬ ਦੇ ਪਿਆਲੇ ਗਟਾ ਗਟ ਚੜਾਣ ਮਗਰੋਂ ਪ੍ਰੇਮ ਦੇ ਜਾਮ ਭਰ ਭਰ ਪੀਂਦਾ, ਤੇ ਇਸਤਰ੍ਹਾਂ ਜੀਵਨ ਦੇ ਦਿਨ ਐਸ਼-ਇਸ਼ਰਤ ਵਿਚ ਗੁਜ਼ਰਦੇ ਗਏ। ਉਹ ਆਖਿਆ ਕਰਦਾ ਸੀ ਮੈਂ ਤਾਂ ਸ਼ਰਾਬ ਦੇ ਇਕ ਪਿਆਲੇ ਪਿਛੇ ਨੂਰ ਜਹਾਂ ਦੇ ਹਵਾਲੇ ਸਾਰੀ ਹਕੂਮਤ ਕਰ ਦਿਤੀ ਹੈ। ਅਗਲੇ ਸਫਿਆਂ ਤੋਂ ਪਾਠਕਾਂ ਨੂੰ ਪਤਾ ਲਗ ਜਾਵੇਗਾ, ਕਿ ਕੀ ਸਚਮੁਚ ਜਹਾਂਗੀਰ ਦੇ ਕੰਮ ਸ਼ਰਾਬ ਪੀਣ ਬਿਨਾਂ ਕੁਝ ਨਹੀਂ ਸੀ, ਤੇ ਕੀ ਠੀਕ ਹੀ ਨੂਰਜਹਾਂ ਹਕੂਮਤ ਚਲਾ ਰਹੀ ਸੀ?
ਜਹਾਂਗੀਰ ਦੀ ਸ਼ਰਾਬ ਦੀ ਵਾਦੀ ਦੀਆਂ ਕਥਾਵਾਂ ਦੂਰ ਦੂਰ ਫੈਲ ਗਈਆਂ ਸਨ। ਇਸ ਨਾਜ਼ਕ ਵਕਤ ਤੋਂ ਫਾਇਦਾ ਉਠਾਉਣ ਲਈ ਫਾਰਸ ਤੇ ਅਫਗਾਨਿਸਤਾਨ ਆਦਿ ਦੇਸ਼ਾਂ ਦੇ ਬਾਹਾਸਾਹਾ ਨੇ ਕਈ ਵਾਰ ਹਿੰਦ ਪੁਰ ਹਮਲਾ ਕਰਨ ਦੀ ਠਾਣੀ।
ਇਨ੍ਹੀਂ ਦਿਨੀਂ ਹੀ ਪਰਸ਼ੀਆਂ ਦੇਸ਼ ਦੇ ਬਾਦਸ਼ਾਹ ਨੇ ਹਿੰਦੂਸਤਾਨ ਨੂੰ ਆਪਣੇ ਕਬਜ਼ੇ ਵਿਚ ਲੈਣ, ਤੇ ਇਸ ਸੋਨੇ ਦੀ ਚਿੜੀ ਨੂੰ ਲੁਟਣ ਦਾ ਫ਼ੈਸਲਾ ਕੀਤਾ। ਉਸ ਨੂੰ ਪਤਾ ਲਗਾ, ਕਿ ਜਹਾਗੀਰ ਸ਼ਰਾਬ ਪੀ ਕੇ ਬੇਹੋਸ਼ ਪਿਆ ਰਹਿੰਦਾ ਹੈ ਉਹ ਇਤਨੀ ਸ਼ਰਾਬ ਪੀਦਾ ਹੈ, ਕਿ ਬੇਹੋਸ਼ ਹੋ ਜਾਣ ਤੇ ਹੀ ਪਿਆਲਾ ਉਸ ਹਥੋਂ ਛੁਟਦਾ ਹੈ। ਇਸ ਖਬਰ ਨੇ ਪਰਸ਼ੀਆਂ ਦੇ ਬਾਦਸ਼ਾਹ ਨੂੰ ਹੋਰ ਵੀ ਉਕਸਾਇਆ। ਉਹ ਆਪਣੇ ਨਾਲ ੨੦੦ ਹਥਿਆਰ-ਬੰਦ ਸਿਪਾਹੀ ਲੈ ਕੇ ਹਿੰਦੁਸਤਾਨ ਵਲ ਰਵਾਨਾ ਹੋਇਆ | ਆਪਣੇ ਸਾਥੀ ਸਿਪਾਹੀਆਂ ਨੂ ਉਸੇ ਨੇ ਵਖੋ ਵਖਰੇ ਰਾਹਾਂ ਤੋਂ ਆਗਰੇ ਵਲ ਤੋਰਿਆਂ, ਤੇ ਆਪਣੇ ਨਾਲ ਸਿਰਫ ਪੰਜ ਸਤ ਆਦਮੀ ਤੇ ਲੋੜੀਦੀ ਮਾਇਆ ਲੈ ਕੇ ਚਲ ਪਿਆ।

ਸ਼ਾਹ ਦੀ ਤਜਵੀਜ਼ ਸੀ, ਕਿ ਉਹ ਪਸ਼ੌਰ, ਲਾਹੌਰ ਤੇ ਮੁਲਤਾਨ ਤੋਂ ਹੁੰਦਾ ਹੋਇਆ ਆਗਰੇ ਪੁਜੇ। ਆਗਰੇ ਜਾ ਕੇ ਜਹਾਗੀਰ ਤੋਂ ਨੂਰਜਹਾਂ ਨਾਲ ਮਿਲਣ ਦੀ ਰਾਹ ਕਢੇ, ਤੇ ਸਾਰਾ ਭੇਦ ਲੈਣ ਪਿਛੋ ਹਮਲਾ ਕਰਨ ਦਾ ਫੈਸਲਾ ਕੀਤਾ ਜਾਵੇ।
ਸ਼ਾਹ ਆਪਣੇ ਸਾਥੀਆਂ ਨਾਲ ਨੀਯਤ ਪ੍ਰੋਗਰਾਮ ਅਨੁਸਾਰ ਆਗਰੇ ਜਾ ਪੁਜਾ ਆਗਰੇ ਦੇ ਬਾਹਰ ਵਾਰ ਅੰਬਾਂ ਦੇ ਬਾਗ ਵਿੱਚ ਆਸ਼ਣ ਲਗਾਇਆ ਗਿਆ। ਉਸ ਦੇ ਸਾਥੀਆਂ ਨੇ ਰਬ ਨੂੰ ਪਹੁੰਚਿਆ ਹੋਇਆ ਫਕੀਰ ਦਸ ਕੇ ਉਸ ਦੀ ਔਲਿਆਈ ਨੂੰ ਬੜਾ ਪ੍ਰਚਾਰਿਆ। ਉਸ ਨੂੰ ਬੜਾ ਕਰਾਮਾਤੀ ਤੇ ਰਬੀ ਪਹੁੰਚ ਵਾਲਾ ਜਾਹਿਰ ਕਰਕੇ ਲੋਕਾਂ ਦੀਆਂ ਭੀੜਾਂ ਕਠੀਆਂ ਕਰ ਦਿਤੀਆਂ ਗਈਆਂ ਜਿਹੜਾ ਕੋਈ ਆਉਂਦਾ, ਮਨ ਦੀਆਂ ਮੁਰਾਦਾਂ ਪਾ ਕੇ ਜਾਂਦਾ। ਫ਼ਕੀਰ ਇਨਾਂ ਆਣ ਜਾਣ ਵਾਲਿਆਂ ਵਲ ਉਚੇਚਾ ਧਿਆਨ ਦੇਂਦਾ। ਉਸ ਆਦਮੀ ਮੁਰਾਦਾਂ ਲੈਣ ਵਾਲਿਆਂ ਦਾ ਪੂਰਾ ਪੂਰਾ ਪਤਾ ਥੁਹੁ ਰਖਦੇ, ਜਿਸ ਕਰਕੇ ਉਨਾਂ ਦੇ ਮਨ ਦੀਆਂ ਬੁਝਣ ਵਿਚ ਸ਼ਾਹ ਨੂੰ ਕੋਈ ਖੇਚਲ ਨਹੀਂ ਸੀ ਹੁੰਦੀ।
ਇਕ ਵਾਰੀ ਇਕ ਗ਼ਰੀਬ ਆਦਮੀ ਧਨ ਦੀ ਪ੍ਰਾਪਤੀ ਆਇਆ। ਸ਼ਾਹ ਨੇ ਇਕ ਛੜੀ ਦੂਰ ਸੁਟਦਿਆਂ ਹੋਇਆਂ ਕਿਹਾ। ਕਿ ਜਿਥੇ ਇਹ ਜਾ ਕੇ ਡਿਗੇਗੀ, ਉਸ ਜਗ ਨੂੰ ਖੋਦਣ ਤੇ ਉਸ ਕਾਫ਼ੀ ਧਨ ਮਿਲੇਗਾ। ਉਸ ਜ਼ਿਮੀਂ ਨੂੰ ਖੋਦਣ ਪਰ ਲੋੜਵੰਦ ਨੂੰ ਸੋਨੇ ਦੀ ਇਟ ਮਿਲੀ। ਇਸੇਤਰ੍ਹਾਂ ਕਈ ਆਪਣੇ ਮਨ ਦੀਆਂ ਮੁਰਾਦਾ ਪੂਰੀਆਂ ਕਰਕੇ ਮੁੜ ਤੋਂ ਮਾਨਤਾ ਦਿਨ ਬਦਿਨ ਵਧਦੀ ਗਈ।
ਸ਼ਹਿਰ ਵਿਚ ਘਰ ਘਰ ਇਸ ਫਕੀਰ ਦਾ ਚਰਚਾ ਸ਼ੁਰੂ ਹੋ ਗਿਆ ਹੁੰਦਿਆਂ ਹੁੰਦਿਆਂ ਇਸ ਦੀ ਖਬਰ ਸ਼ਾਹੀ ਮੱਹਲ ਤੀਕ ਪਜੀ। ਨੂਰਜਹਾਂ ਵੀ ਇਸ ਪਹੁੰਚ ਵਾਲੇ ਸਾਂਈ ਦੇ ਦਰਸ਼ਨਾਂ ਲਈ ਆਪਣੀਆਂ ਸਖੀਆਂ ਸਹੇਲੀਆਂ ਨੂੰ ਨਾਲ ਲੈ ਕੇ ਆ ਪੁਜੀ ਸਾਂਈ

ਨੇ ਨੂਰਜਹਾ ਦੀ ਚੰਗੀ ਆਓ-ਭਗਤ ਕੀਤੀ, ਤੇ ਉਸ ਦੇ ਦਿਲ ਤੇ ਆਪਣੀ ਰਬ ਤੀਕ ਰਸਾਈ ਦਾ ਪੂਰਾ ਪੂਰਾ ਸਿਕਾ ਬਿਠਾ ਦਿਤਾ। ਨੂਰਜਹਾ ਨੇ ਦੁਨੀਆਂ ਵਿਚ ਆਪਣਾ ਨਾਂ ਸਦਾ ਲਈ ਅਮਰ ਰਹਿਣ ਦੀ ਬਿਨੇ ਕੀਤੀ। ਸਾਂਈ ਨੇ ਬੜੇ ਯਕੀਨ ਨਾਲ ਕਿਹਾ, ਕਿ ਉਸਦੇ ਮਨ ਦੀ ਮੁਰਾਦ ਪੂਰੀ ਹੋ ਕੇ ਰਹੇਗੀ। ਗਲਾਂ ਗਲਾਂ ਵਿਚ ਉਸ ਨੇ ਬਾਦਸ਼ਾਹ ਨੂੰ ਮਿਲਣ ਦੀ ਇਛਾ ਪ੍ਰਗਟ ਕੀਤੀ, ਜਿਸ ਨੂੰ ਨੂਰਜਹਾਂ ਨੇ ਆਪਣੇ ਧੰਨ ਭਾਗ ਸਮਝ ਕੇ ਪ੍ਰਵਾਨ ਕੀਤਾ। ਸੋ ਦੋਵੇਂ ਰਾਜ ਮਹਿਲ ਵਿਚ ਜਹਾਂਗੀਰ ਨੂੰ ਮਿਲਣ ਆ ਗਏ।
ਰਾਤ ਦਾ ਸਮਾ ਸੀ। ਨੌ ਕੁ ਵਜੇ ਦਾ ਵਕਤ ਹੋਵੇਗਾ, ਸ਼ਰਾਬ ਦੀ ਬੋਤਲ ਹਥ ਵਿਚ ਫੜੀ ਨਸ਼ੇ ਵਿਚ ਚੂੂਰ ਜਹਾਂਗੀਰ ਆਪਣੇ ਕਮਰੇ ਵਿੱਚ ਇਕ ਤਖ਼ਤ ਦੇ ਸਹਾਰੇ ਬੈਠਾ ਹੋਇਆ ਸੀ। ਨੂਰਜਹਾਂ ਦੇ ਫਕੀਰ ਨੂੰ ਨਾਲ ਲਈ, ਕਮਰੇ ਵਿਚ ਦਾਖਲ ਹੋਈ। ਜਹਾਂਗੀਰ ਉਨ੍ਹਾਂ ਨੂੰ ਆਉਂਦਿਆਂ ਵੇਖਿਆ, ਪਰ ਉਸ ਦੀ ਇਜ਼ਤ ਲਈ ਹੀ ਤਾਂ ਕੋਈ ਅਦਬ ਅਦਾਬ ਕੀਤਾ, ਤੇ ਨਾ ਹੀ ਆਪਣੀ ਥਾਂ ਤੋਂ ਹਿਲੇਆ। ਉਹ ਉਸੇ ਤਰ੍ਹਾਂ ਗਲਾਸ ਤੇ ਗਲਾਸ ਚੜਾਂਦਾ ਰਿਹਾ। ਨੂਰਜਹਾਂ ਬੜੀ ਹੈਰਾਨ ਹੋਈ, ਤੇ ਉਸ ਨੇ ਬਾਦਸ਼ਾਹ ਨੂੰ ਜਾਦ ਕਰਾਇਆ, ਕਿ ਉਸ ਸਾਹਮਣੇ ਇਕ ਪਹੁੰਚ ਵਾਲੇ ਫਕੀਰ ਖੜੋਤੇ ਹਨ, ਜਿਨ੍ਹਾਂ ਦੀ ਉਸ ਨੂੰ ਇਜ਼ਤ ਕਰਨੀ ਚਾਹੀਦੀ ਹੈ। ਸ਼ਾਹ ਉਸੇ ਤਰਾਂ ਬੈਠਾ ਰਿਹਾ ਤੇ ਬੜੀ ਲਾਪਰਵਾਹੀ ਨਾਲ ਕਿਹਣ ਲਗਾ-"ਪਹੁੰਚ ਵਾਲੇ ਫਕੀਰਾਂ ਦੇ ਸਭ ਸਾਥੀ ਨਰਕ ਕੁੰਡ ਪਹੁੰਚਾ ਦਿੱਤੇ ਗਏ ਹਨ, ਤੇ ਹੁਣ ਇਨ੍ਹਾਂ ਫਕੀਰ ਹੋਰਾਂ ਦੀ ਵਾਰੀ ਹੈ।" ਇਹ ਕਹਿੰਦਿਆਂ ਸਾਰ ਉਸ ਦੀਆਂ ਭਵਾਂ ਤਣੀਆਂ ਗਈਆਂ। ਪ੍ਰਰਸ਼ੀਆ ਦੇ ਸ਼ਾਹ ਦੇ ਪੈਰਾਂ ਹੇਠੋਂ ਜ਼ਿਮੀਂ ਨਿਕਲ ਗਈ! ਉਸ ਨੂੰ ਯਕੀਨ ਹੋ ਗਿਆ, ਕਿ ਹੁਣ ਉਸ ਦੀ ਖੈਰ ਨਹੀਂ। ਝਟ ਉਸਦਾ ਹਥ ਕਟਾਰ ਦੀ ਮੁਠ ਤੇ ਜਾ ਪਿਆ, ਪਰ ਸ਼ਹਿਨਸ਼ਾਹ ਨੇ

ਉਸ ਦੇ ਕੁਝ ਕਰਨ ਤੋਂ ਪਹਿਲਾਂ ਹੀ ਤਾੜ ਲਿਆ ਸੀ, ਇਸ ਲਈ ਉਸ ਦਾ ਉਹ ਹਥ ਵਿਚਕਾਰੋਂ ਹੀ ਫੜ ਲਿਆ। ਨੂਰਜਹਾਂ ਹੈਰਾਨ ਹੋਈ ਕਦੀ ਸ਼ਹਿਨਸ਼ਾਹ ਵਲ ਤੇ ਕਦੀ ਸਾਂਈ ਜੀ ਵੱਲ ਬਿਟ ਬਿਟ ਵੇਖ ਰਹੀ ਸੀ।
ਜਹਾਂਗੀਰ ਕੜਕਵੀਂ ਅਵਾਜ਼ ਵਿਚ ਬੋਲਿਆਂ ਸਾਹ ਸਾਹਿਬ! ਤੁਸੀਂ ਇਸ ਖਾਦਮ ਨੂੰ ਸਮਝ ਨਹੀਂ ਸਕੇ। ਤੈਮੂਰ ਲਿੰਗ ਦੇ ਖਾਨਦਾਨ ਵਿਚ ਹੀਜੜੇ ਨਹੀਂ ਹੁੰਦੇ। ਪਰਸ਼ੀਆ ਤੋਂ ਜਿਸ ਸਲਤਨਤ ਪੁਰ ਤੁਸੀਂ ਧਾਵਾ ਕਰਨ ਦਾ ਇਰਾਦਾ ਕਰ ਰਹੇ ਹੋ,ਉਸ ਦੇ ਸ਼ਰਾਬੀ ਕਹੇ ਜਾਣ ਵਾਲੇ ਸ਼ਹਿਨਸ਼ਾਹ ਦੀਆਂ ਦੋ ਉਂਗਲਾ ਤਾਂ ਮਰੋੜ ਵੇਖੋ, ਤਾਂ ਜੋ ਤੁਹਾਨੂੰ ਉਸਦੀ ਤਾਕਤ ਦਾ ਪਤਾ ਲਗ ਸਕੇ।"
ਸਾਈਂ ਹੋਰਾਂ ਦੇ ਬਦਨ ਵਿਚ ਕਟੋ ਤਾਂ ਲਹੂ ਨਹੀਂ। ਪਥਰ ਦੇ ਬੁਤ ਵਾਂਗ ਜਮ ਕੇ ਖੜੋ ਗਿਆ। ਉਸਦਾ ਜੀ ਕਰਦਾ ਸੀ ਕਿ ਜੇ ਧਰਤੀ ਵਿਹਲ ਦੇਵੇ, ਤਾਂ ਸਮਾ ਜਾਵੇ, ਤੇ ਜਾਂ ਨਠ ਕੇ ਇੱਕ ਦਮ ਮੱਹਲ ਚੋਂ ਬਾਹਰ ਹੋ ਜਾਵੇ। ਪਰ ਸਾਹਮਣੇ ਹਿੰਦ ਦਾ ਸ਼ਾਹਿਨਸ਼ਾਹ ਬੈਠਾ ਸੀ, ਤੇ ਕਮਰੇ ਨੂੰ ਬੇ-ਗਿਣਤ ਫੌਜੀ ਘੇਰੀ ਖਲੋਤੇ ਸਨ। ਮਜਬੂਰ ਹੋ ਕੇ ਉਸ ਨੂੰ ਬਾਦਸ਼ਾਹ ਦੀਆਂ ਦੋ ਉਂਗਲਾਂ ਪੁਰ ਆਪਣੀ ਤਾਕਤ ਅਜ਼ਮਾਈ ਕਰਨੀ ਪਈ, ਪਰ ਉਹ ਇਸ ਵਿੱਚ ਅਸਫਲ ਰਿਹਾ। ਉਸ ਨੂੰ ਇਸ ਹਾਲਤ ਵਿਚ ਵੇਖ ਕੇ ਲਿਆ ਸ਼ਾਹ ਸਾਹਿਬ! ਇਹ ਖਿਆਲ ਦਿਲੋ ਕਢ ਦਿਓ,ਹਾਂ ਕੋਈ ਤੀਵੀਂ ਇਨੀ ਵੱਡੀ ਹਕੂਮਤ ਚਲਾ ਰਹੀ ਹੈ। ਅਕਬਰ ਦਾ ਬੇਟਾ ਇਤਨਾ ਨਿਕੰਮਾ ਨਹੀਂ, ਕਿ ਉਹ ਆਪਣੇ ਮੁਲਕ ਦੇ ਦੁਸ਼ਮਣਾ ਦਾ ਪਤਾ ਨਾ ਰਖਦਾ ਹੋਵੇ। ਤੁਹਾਡੇ ਆਪਣੇ ਮੁਲਕਾਂ ਰਵਾਨਾ ਹੋ ਤੋਂ ਚਾਰ ਦਿਨ ਪਹਿਲਾਂ ਮੈਨੂੰ ਇਹ ਸਾਰੀ ਖ਼ਬਰ ਮਿਲ ਗਈ ਸੀ ਤੁਹਾਡੇ ਆਸਣ ਵਾਲੇ ਬਾਗ ਤੋਂ ਲੈ ਕੇ ਜਨਾਨ ਖਾਨੇ ਤੀਕ ਮੇਰੀ ਖ਼ੁਫੀਆ ਪੁਲੀਸ ਤੁਹਾਡੀ ਕੜੀ ਨਿਗਰਾਨੀ ਕਰ ਰਹੀ ਹੈ, ਜਿਹੜੀ

ਤਹਾਡੀ ਪਲ ਪਲ ਦੀ ਹਰਕਤ ਦੀ ਇਤਲਾਹ ਮੈਨੂੰ ਦੇਂਦੀ ਰਹਿੰਦੀ ਹੈ।
ਸ਼ਹਿਨਸ਼ਾਹ ਦੀਆਂ ਅੱਖਾਂ ਚੋਂ ਗੁਸੇ ਨਾਲ ਅੰਗਾਰੀਆਂ ਨਿਕਲ ਰਹੀਆਂ ਸਨ। ਉਸ ਨੇ ਫਿਰ ਕਿਹਾ-ਜੇ ਤੂੰ ਫਕੀਰ ਬਣ ਕੇ ਆਗਰੇ ਵਿਚ ਆਇਆ ਨਾ ਹੁੰਦਾ, ਤਾਂ ਕਦੇ ਦਾ ਤੈਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਇਹ ਵੇਖ ਤੇਰੀ ਔਲਿਆਈ ਨਾਲ ਪ੍ਰਾਪਤ ਹੋਈਆਂ ਚੀਜ਼ਾਂ ਕਿੰਨੀ ਹਿਫਾਜ਼ਤ ਨਾਲ। ਰਖੀਆਂ ਪਈਆਂ ਹਨ। ਪਰਸ਼ੀਆ ਤੋਂ ਲੈ ਕੇ ਆਗਰੇ ਤੀਕ ਮੇਰੇ ਆਦਮੀ ਤੇਰੇ ਕਾਫਲੇ ਦੇ ਪਿਛੇ ਪਿਛੇ ਰਹੇ, ਤੇ ਤੇਰੇ ਡੇਰੇ ਵਿਚ ਵੀ ਮੇਰੇ ਜਾਸੂਸ ਮੌਜੂਦ ਹਨ।
ਜਹਾਂਗੀਰ ਮੁਛਾਂ ਨੂੰ ਤਾਓ ਦੇਂਦਾ ਹੋਇਆ ਫਿਰ ਬੋਲਿਆ-
"ਤੇਰਾ ਖਿਆਲ ਹੋਵੇਗਾ, ਕਿ ਨੂਰਜਹਾਂ ਰਾਜ ਕਰਦੀ ਹੈ|ਮੇਰੇ ਦਿਲ ਵਿਚ ਨੂਰਜਹਾਂ ਲਈ ਜਿੰਨੀ ਥਾਂ ਹੈ, ਉਨੀ ਹੋਰ ਕਿਸੇ ਲਈ ਨਹੀ ਉਸ ਨੂੰ ਠੀਕ ਮੈਂ ਹਕੂਮਤ ਦੀ ਵਾਗ ਡੋਰ ਸੌਂਪ ਰਖੀ ਹੈ, ਪਰ ਨਾਲ ਹੀ ਨਾਲ ਮੇਰਾ ਹਥ ਸਦਾ ਉਸਦੇ ਪਿਛੇ ਕੰਮ ਕਰਦਾ ਰਹਿੰਦਾ ਹੈ। ਆਗਰੇ ਤੋਂ ਪਸ਼ੌਰ ਤੀਕ ਉਚਿਆਂ ਮੁਨਾਰਿਆ ਤੇ ਰੱਖੇ ਹੋਏ ਆਦਮੀ ਇਕ ਦੂਜੇ ਰਾਹੀਂ ਖਾਸ ਖਾਸ ਘਟਨਾ ਦੀ ਖਬਰ ਮੈਨੂੰ ਪਹੁੰਚਾਂਦੇ ਰਹਿੰਦੇ ਹਨ। ਤੇਰੇ ਨਾਲ ਜਿਹੜੇ ਦੋ ਸੌ ਆਦਮੀ ਆਏ ਸਨ, ਉਹ ਸਾਰੇ ਦੇ ਸਾਰੇ ਜੀਂਦੇ ਜੀ ਜਮੀਂ ਵਿਚ ਗੱਡ ਦਿਤੇ ਗਏ ਹਨ। ਵਾਪਸੀ ਪਰ ਉਨਾਂ ਦੀਆਂ ਕਬਰਾਂ ਆਪਣੀ ਅਖੀ ਵੇਖ ਕੇ ਤਸੱਲੀ ਕਰ ਜਾਣਾ, ਤੇ ਹਿੰਦੁਸਤਾਨ ਪੁਰ ਚੜ੍ਹਾਈ ਕਰਨ ਸਮੇਂ ਇਹ ਵੀ ਸੋਚ ਲੈਣਾ ਕਿ ਕਿਧਰੇ ਤੇਰੀ ਵੀ ਉਹੀ ਗਤ ਨਾ ਬਣੇ, ਜਿਹੜੀ ਤੇਰੇ ਸਾਥੀਆਂ ਦੀ ਬਣੀ ਸੀ।"

ਇਹ ਆਖ ਸ਼ਹਿਨਸ਼ਾਹ ਨੇ ਫਿਰ ਸ਼ਰਾਬ ਦਾ ਪਿਆਲਾ

ਆਪਣੇ ਹੋਠਾਂ ਨੂੰ ਲਗਾਇਆ। ਪ੍ਰੇਮੀ ਜਹਾਂਗੀਰ ਨੇ ਪਿਆਰ-ਵਸ ਨੂਰਜਹਾਂ ਦੇ ਗਲ ਬਾਹਵਾਂ ਪਾ ਕੇ ਕਿਹਾ-ਕਿਉਂ ਮੈਂ ਠੀਕ ਕਹਿ ਰਿਹਾ ਹਾਂ ਨਾ ਮੇਰੀ ਪਿਆਰੀ?"
ਨੂਰਜਹਾਂ ਨੇ ਮੁਸਕਰਾਂਦਿਆਂ ਹੋਇਆ ਕਿਹਾ-
"ਹਾਂ, ਜਹਾਂ ਪਨਾਹ!"