ਸਮੱਗਰੀ 'ਤੇ ਜਾਓ

ਪ੍ਰੀਤ ਕਹਾਣੀਆਂ/ਮੁਗ਼ਲ ਸ਼ਹਿਜ਼ਾਦੀ (ਲਾਲਾ ਰੁਖ) ਦਾ ਪ੍ਰੇਮ

ਵਿਕੀਸਰੋਤ ਤੋਂ
52332ਪ੍ਰੀਤ ਕਹਾਣੀਆਂ — ਮੁਗ਼ਲ ਸ਼ਹਿਜ਼ਾਦੀ (ਲਾਲਾ ਰੁਖ) ਦਾ ਪ੍ਰੇਮਇੰਦਰਾ ਪ੍ਰੇਮੀ
ਦੇਸ

ਮੁਗ਼ਲ ਸ਼ਾਹਜ਼ਾਦੀ ਦਾ ਪ੍ਰੇਮ



ਉਹ ਹਦ ਦਰਜੇ ਦੀ ਹੁਸੀਨ ਸੀ। ਉਸਦੀ ਸੁੰਦਰਤਾ ਵੇਖ ਕੇ ਹੀ ਹਿੰਦ ਦੇ ਬਾਦਸ਼ਾਹ ਔਰੰਗਜ਼ੇਬ ਨੇ ਉਸਦਾ ਨਾਂ ਲਾਲਾਰੁਖ ਰਖ ਦਿਤਾ ਸੀ। ਜਦੋਂ ਉਸ ਨੇ ਬਾਲਪਨ ਦੀਆਂ ਹਦਾਂ ਟੱਪ ਕੇ ਜਵਾਨੀ ਦੀ ਵਾਦੀ ਵਿਚ ਕਦਮ ਰਖਿਆ ਤਾਂ ਬਾਦਸ਼ਾਹ ਨੇ ਉਸ ਦੇ ਵਿਆਹ ਦਾ ਫਿਕਰ ਹੋਇਆ। ਬਾਦਸ਼ਾਹ ਨੇ ਬੁਖਾਰਾ ਦੇ ਨੌਜਵਾਨ ਸ਼ਾਹਜ਼ਾਦੇ ਨਾਲ ਉਸ ਦੀ ਮੰਗਣੀ ਕਰ ਦਿਤੀ। ਸਾਰੇ ਦਰਬਾਰੀਆਂ ਤੇ ਸਬੰਧੀਆ ਨੇ ਵਿਆਹ ਕਸ਼ਮੀਰ ਵਿਚ ਹੀ ਕਰਣ ਲਈ ਜੋਰ ਦਿਤਾ। ਬਾਦਸ਼ਾਹ ਨੇ ਵੀ ਇਹ ਤਜਵੀਜ਼ ਪ੍ਰਵਾਨ ਕਰ ਲਈ।
ਕਸ਼ਮੀਰ ਯਾਤਰਾ ਲਈ ਸ਼ੁਭ ਮਹੂਰਤ ਵੇਖਿਆ ਗਿਆ। ਲਾਲਾ ਰੁਖ ਦੀ ਮਾਂ ਤੇ ਸਖੀ ਸਹੇਲੀਆਂ ਹੋਰ ਸਨੇਹੀਆਂ ਨੇ ਰੋ ਰੋ ਕੇ ਉਸ ਨੂੰ ਵਿਦਾ ਕੀਤਾ। ਲਾਲਾਰੁਖ ਦੇ ਤੁਰਨ ਸਮੇ ਔਰੰਗਜੇਬ

ਦੀਆਂ ਅੱਖਾਂ ਵਿਚ ਅਥਰੂ ਸਨ। ਉਸ ਦਿਨ ਸਾਰੀ ਦਿਲੀ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ। ਸੜਕਾਂ ਪੁਰ ਗੁਲਾਬ ਛਿੜਕਿਆ ਗਿਆ, ਹਰੇਕ ਦੁਕਾਨ ਪੁਰ ਫੁਲਾਂ ਦੇ ਟੋਕਰੇ ਰੱਖੇ ਹੋਏ ਸਨ, ਜਿਨ੍ਹਾਂ ਨੂੰ ਲਾਲਾ ਰੁਖ ਦੀ ਆਮਦ ਪੁਰ ਬਖੇਰਿਆ ਜਾਣਾ ਸੀ।
ਇਸਤਰੀਆਂ ਦੇ ਜਥਿਆਂ ਦੇ ਜਥੇ, ਲਾਲਾਰੁਖ ਨੂੰ ਵੇਖਣ ਦੇ ਲਈ ਕੋਠਿਆਂ ਦੀਆਂ ਛੱਤਾਂ ਪੁਰ ਆ ਜੁੜੇ ਸਨ। ਪਰਦੇਦਾਰ ਤੀਵੀਆਂ ਚਿਕਾਂ ਪਿਛੇ ਖੜੋਤੀਆਂ ਉਸ ਨੂੰ ਵੇਖਣ ਲਈ ਉਤਾਵਲੀਆਂ ਹੋ ਰਹੀਆਂ ਸਨ। ਅਖੀਰ ਕਾਫੀ ਦੇਰ ਪਿਛੋਂ ਲਾਲਾਰੁਖ ਦੀ ਸਵਾਰੀ ਨਿਕਲੀ। ਉਸ ਦੇ ਅਗੇ ਅਰਬੀ ਘੋੜਿਆਂ ਪੁਰ ਚੜ੍ਹੇ ਘੋੜਸਵਾਰ ਹਥਾਂ ਵਿਚ ਨੰਗੀਆਂ ਤਲਵਾਰਾਂ ਲਈ ਮਾਰਚ ਕਰ ਰਹੇ ਸਨ। ਲਾਲਾਰੁਖ ਇਕ ਸਜੀ ਹੋਈ ਪਾਲਕੀ ਵਿਚ ਬੈਠੀ ਸੀ। ਇਕ ਬੜੀ ਵਿਸ਼ਵਾਸ਼-ਪਾਤ੍ਰ ਨੌਕਰਾਣੀ ਲਾਲਾ ਰੁਖ ਨੂੰ ਪੱਖੀ ਝਲ ਰਹੀ ਸੀ। ਪਾਲਕੀ ਤੇ ਗੁਲਾਬੀ ਰੰਗ ਦੇ ਪਰਦੇ ਉਸਦੀ ਸ਼ੋਭਾ ਵਧਾ ਰਹੇ ਸਨ। ਉਸ ਦੇ ਪਿਛੇ ਸ਼ਾਹੀ ਜ਼ਨਾਨ-ਖਾਨੇ ਦਾ ਦਰੋਗਾ ਵਿਦਾਉਲਦੀਨ ਘੋੜੇ ਪਰ ਸਵਾਰ ਜਾ ਰਿਹਾ ਸੀ। ਪਿਛੇ ਪਿਛੇ ਨੰਗੀਆਂ ਤਲਵਾਰਾਂ ਲਈ ਮੁਗਲ ਘੋੜ ਸਵਾਰ ਜਾ ਰਹੇ ਸਨ। ਹੋਲੀ ਹੋਲੀ ਇਹ ਜਲੂਸ ਦਿਲੀਉਂ ਬਾਹਰ ਨਿਕਲ ਰਿਹਾ ਸੀ।
ਪਾਲਕੀ ਦੇ ਮਹੀਨ ਪਰਦਿਆਂ ਨੂੰ ਹਟਾ ਕੇ ਲਾਲਾਰੁਖ ਨੇ ਸਾਹਮਣੇ ਦੇ ਸਰ-ਸਬਜ਼ ਖੇਤਾਂ ਤੇ ਵਿਸ਼ਾਲ ਮੈਦਾਨਾਂ ਨੂੰ ਵੇਖਿਆ, ਤਾਂ ਬੜੀ ਖੁਸ਼ ਹੋਈ। ਅਜ ਤਕ ਉਸ ਦੀ ਖੁਲ੍ਹਾ ਮੈਦਾਨ ਤੋਂ ਹਰੀ ਘਾਹ ਨਾਲ ਲਸ਼ ਲਸ਼ ਕਰਦੀਆਂ ਪੈਲੀਆਂ ਨਹੀਂ ਸਨ ਵੇਖੀਆਂ। ਸ਼ਾਹੀ ਮਹੱਲਾਂ ਦੇ ਝਰਖਿਆਂ ਚੋਂ ਝਾਕ ਕੇ ਉਸ ਨੂੰ ਕਦੀ ਇੰਨਾ ਸਵਾਦ ਨਹੀਂ ਸੀ ਆਇਆ।
ਬੁਖਾਰਾ ਦੇ ਸ਼ਾਹਜ਼ਾਦੇ ਨੇ ਕਸ਼ਮੀਰ ਦੇ ਇਕ ਕਵੀ ਨੂੰ ਘਲਿਆ ਸੀ, ਕਿ ਉਹ ਰਾਹ ਵਿਚ ਆਪਣੇ ਦਿਲ ਖਿਚਵੇਂ ਗੀਤਾਂ ਨਾਲ

ਸ਼ਾਹਜ਼ਾਦੀ ਦਾ ਜੀਅ ਪਰਚਾਵੇ। ਉਸ ਨੂੰ ਸ਼ਾਹਜ਼ਾਦੀ ਦੇ ਮਿਲਣ ਦੀ ਖੁਲ੍ਹੀ ਡੁੱਲ੍ਹੀ ਆਗਿਆ ਸੀ। ਲਾਲਾਰੁਖ ਨੇ ਉਸ ਦੀ ਬੜੀ ਪ੍ਰਸੰਸਾ ਸੁਣੀ ਸੀ। ਇਕ ਦਿਨ ਉਸ ਨੇ ਕਸ਼ਮੀਰੀ ਕਵੀ ਨੂੰ ਆਪਣੇ ਸਾਹਮਣੇ ਬੁਲਾਣ ਲਈ ਹੁਕਮ ਦਿਤਾ। ਇਕ ਖੂਬਸੂਰਤ ਦਿਲ ਖਿਚਵਾਂ ਨੌਜਵਾਨ ਹੱਥ ਵਿਚ ਸਤਾਰ ਲਈ ਸ਼ਾਹਜਾਦੀ ਸਾਹਮਣੇ ਆ ਹਾਜ਼ਰ ਹੋਇਆ।
ਦੋਹਾਂ ਦੀਆਂ ਨਿਗਾਹਾਂ ਮਿਲੀਆਂ, 'ਤੇ ਮਿਲਦਿਆਂ ਸਾਰ ਸ਼ਾਹਜ਼ਾਦੀ ਦਿਲ-ਜਾਨ ਨਾਲ ਉਸ ਪੁਰ ਫਿਦਾ ਹੋ ਗਈ। ਬੜੇ ਪਿਆਰ ਨਾਲ ਕਵੀ ਨੂੰ ਕੁਝ ਸੁਣਾਨ ਲਈ ਬਿਨੈ ਕੀਤੀ ਗਈ। ਉਧਰ ਸ਼ਾਇਰ ਵੀ ਉਸਦੀਆਂ ਨਿਗਾਹਾਂ ਰੂਪੀ ਤੀਰਾਂ ਦੇ ਪਹਿਲੇ ਵਾਰ ਨਾਲ ਹੀ ਸ਼ਿਕਾਰ ਹੋ ਗਿਆ ਸੀ। ਉਸ ਦੇ ਅੰਦਰ ਤੂਫਾਨ ਮਚ ਗਿਆ। ਕੰਬਦੇ ਹਥਾਂ ਨਾਲ ਸਤਾਰ ਬੰਮ ਕੇ ਤੇ ਗਾਣ ਲਗਾ
"ਦੇਖ ਲੇਤੇ ਹੈਂ, ਲਗੀ ਦਿਲ ਕੀ ਬੁਝਾ ਲੇਤੇ ਹੈਂ।"
ਸ਼ਾਹਜ਼ਾਦੀ ਕਵੀ ਦੀ ਇਸ ਤਾਨ ਪੁਰ, ਉਸਦੇ ਮੋਹਿਕ ਗਾਣੇ ਪੁਰ ਤੇ ਉਸ ਦੇ ਦਿਲਕਸ਼ ਹੁਸਨ ਪਰ ਪਾਗਲ ਜਹੀ ਹੋ ਗਈ। ਉਸਦੇ ਅੰਦਰੋਂ ਹੌਲੀ ਜਿਹੀ ਆਵਾਜ਼ ਉਠੀ-"ਕਾਸ਼ ਕਿ ਮੈਂ ਉਸ ਦੀ ਹੁੰਦੀ, ਤੇ ਉਹ ਮੇਰਾ ਹੁੰਦਾ।"
ਸਫ਼ਰ ਕਟਦਾ ਗਿਆ। ਜਿਥੇ ਕਿਧਰੇ ਰਾਹ ਵਿਚ ਪੜਾ ਹੁੰਦਾ, ਲਾਲਾ ਰੁਖ ਪਿਆਰੇ ਕਵੀ ਨੂੰ ਪਾਸ ਬਿਨਾ ਕੇ ਉਸਦਾ ਗਾਣਾ ਸੁਣਦੀ ਤੇ ਕਿੰਨਾ ਚਿਰ ਦੋਵੇਂ ਇਕ ਦੂਜੇ ਨੂੰ ਅਖਾਂ ਰਾਹੀਂ ਪਿਆਰ ਸੁਨੇਹੇ ਦੇਂਦੇ ਲੈਂਦੇ ਰਹਿੰਦੇ ਅਤੇ ਅਖੀਰ ਇਹ ਕਾਫਲਾ ਲਾਹੌਰ ਆਣ ਪੁਜਾ। ਸ਼ਾਲਾ ਮਾਰ ਦੇ ਸੁੰਦਰ ਤੇ ਰਮਣੀਕ ਬਾਗ ਵਿੱਚ ਉਤਾਰਾ ਕੀਤਾ ਗਿਆ। ਸ਼ਾਹੀ ਹੁਕਮ ਅਨੁਸਾਰ ਸਾਰੀ ਪਾਰਟੀ ਲਈ ਪਹਿਲਾਂ ਹੀ ਤੰਬੂ ਲਗ ਚੁੱਕੇ ਸਨ।
ਇਹ ਦਿਲਕਸ਼ ਬਾਗ ਉਹ ਸੀ, ਜਿਸ ਨੂੰ ਸੀ, ਜਿਸ ਨੂੰ ਜਹਾਂਗੀਰ ਨੇ

ਆਪਣੀ ਪ੍ਰੀਤਮਾ ਨੂਰ ਜਹਾਨ ਲਈ ਲਗਵਾਇਆ ਸੀ। ਔਰੰਗਜ਼ੇਬ ਦੀ ਭੈਣ ਰੋਸ਼ਨਆਰਾ ਇਸੇ ਅਸਥਾਨ ਤੇ ਠਹਿਰੀ ਸੀ। ਬਾਗ ਵਿਚ ਇਸ ਸਮੇਂ ਖਾਸ ਤੌਰ ਤੇ ਕਈ ਤਰ੍ਹਾਂ ਦੇ ਫੁਲ ਲਗਾਏ ਗਏ ਸਨ। ਚਾਂਦਨੀ ਰਾਤ ਦਾ ਸਮਾਂ ਸੀ, ਜਦੋਂ-
"ਚਾਂਦਨੀ ਰਾਤ ਹੋ, ਔਰ ਯਾਰ ਹੋ ਸਾਕੀ,
ਆਜ ਤੋ ਪੀ ਹੀ ਲੇਂਗੇ, ਈਮਾਂ ਰਹੇ ਯਾ ਨਾ ਰਹੇ।"
ਲਾਲਾਰੁਖ ਆਪਣੇ ਤੰਬੂ ਤੋਂ ਨਿਕਲ ਕੇ ਇਸ ਸੁਹਾਵਣੇ ਦ੍ਰਿਸ਼ ਨੂੰ ਵੇਖ ਰਹੀ ਸੀ। ਉਸ ਦੇ ਹਿਰਦੇ ਵਿਚ ਤਰ੍ਹਾਂ ਤਰ੍ਹਾਂ ਦੇ ਭਾਵ ਉਠ ਰਹੇ ਸਨ, ਉਹ ਸੋਚ ਰਹੀ ਸੀ - "ਜੇ ਇਹ ਦੇਸ਼ ਪਰੀਆਂ ਦਾ ਹੁੰਦਾ, ਅਜ ਮੈਂ ਤੇ ਉਹ ਕਸ਼ਮੀਰੀ ਗਾਇਕ ਇਕ ਦੂਜੇ ਦੇ ਗਲ ਵਿਚ ਬਾਹਵਾਂ ਪਾ ਕੇ ਇਕ ਝਰਨੇ ਪਾਸ ਬੈਠੇ ਹੁੰਦੇ, ਤੇ ਪਰੀਆ ਅਸਾਂ ਦੋਹਾਂ ਨੂੰ ਆਪਣੇ ਰਾਗ ਰੰਗ ਨਾਲ ਪ੍ਰਸੰਨ ਕਰਨ ਦੇ ਯਤਨ ਵਿਚ ਹੁੰਦੀਆਂ, ਤਾਂ ਕੈਸਾ ਚੰਗਾ ਰਹਿੰਦਾ। ਫਿਰ ਕਿਤਨਾ ਸਵਾਦ ਆਉਂਦਾ ਇਸ ਸ਼ਾਲਾਮਾਰ ਬਾਗ ਵਿਚ।" ਉਸ ਨੇ ਆਪਣੀ ਨੌਕਰਾਣੀ ਨੂੰ ਬੁਲਾ ਕੇ ਕਿਹਾ-"ਜ਼ਰਾ ਉਸ ਕਸ਼ਮੀਰੀ ਕਵੀ ਨੂੰ ਤਾਂ ਬੁਲਾਓ।"
ਥੋੜੀ ਦੇਰ ਨੂੰ ਕਵੀ ਲਾਲ ਰੁਖ ਦੇ ਸਾਹਮਣੇ ਆ ਖੜੋਤਾ। ਲਾਲਾ ਰੁਖ ਨੇ ਪਿਆਰ ਭਰੀ ਤਕਣੀ ਨਾਲ ਵੇਖਿਆ ਅਖਾ ਮਿਲਦਿਆਂ ਸਾਰ, ਉਸਦੀਆਂ ਨਿਗਾਹਾਂ ਝੁਕ ਗਈਆਂ। ਉਹ ਦਿਲ ਵਿਚ ਸੋਚ ਰਹੀ ਸੀ ਮੈ ਜਿੰਨਾ ਪਿਆਰ ਇਸ ਨੂੰ ਕਰਦੀ ਹਾਂ, ਕੀ ਉਨਾਂ ਇਹ ਵੀ ਮੈਨੂੰ ਕਰਦਾ ਹੈ? ਇਸ ਖਿਆਲ ਦੇ ਆਉਂਦਿਆਂ ਹੀ ਉਸ ਕਿਹਾ-"ਕਵੀ! ਕੋਈ ਗਾਣਾ ਸਣਾਉ।"
ਕਵੀ ਨੇ ਸਤਾਰ ਸੰਭਾਲੀ ਤੇ ਕੋਮਲ ਸੁਰੀਲੀ ਆਵਾਜ਼ ਵਿਚ ਗਾਣ ਲਗਾ-"ਦੇਖ ਲੇਤੇ ਹੈਂ, ਲਗੀ ਦਿਲ ਕੀ ਬੁਝਾ ਲੇਤੇ ਹੈਂ।"
ਲਾਲਾ ਰੁੱਖ ਸੁਣ ਸੁਣ ਮਸਤੀ ਵਿਚ ਝੂਮਦੀ ਜਾਂਦੀ ਸੀ। ਉਸਦਾ ਦਿਲ ਕਵੀ ਦੀ ਪਿਆਰ ਭਠੀ ਪੁਰ ਚੜ੍ਹ ਚੁੱਕਾ ਸੀ। ਉਸ

ਨੇ ਪ੍ਰੇਮ ਭਾਵ ਨਾਲ ਪੁਛਿਆ "ਕਵਿ! ਤੁਹਾਡਾ ਨਾਂ ਕੀ ਹੈ?',
ਕਵੀ ਨੇ ਸਤਾਰ ਪਰੇ ਰੱਖਦੇ ਹੋਏ ਕਿਹਾ-"ਇਬਰਾਹੀਮ ਹਜ਼ੂਰ!"
ਦੂਜੀ ਸਵੇਰ ਨੂੰ ਫਿਰ ਇਹ ਕਾਫਲਾ ਕਸ਼ਮੀਰ ਵਲ ਤੁਰ ਪਿਆ। ਲਾਹੌਰੋਂ ਹੀ ਪਤਾ ਲਗ ਗਿਆ ਸੀ ਕਿ ਕਸ਼ਮੀਰ ਵਿਚ ਲਾਲਾ ਰੁਖ ਦੇ ਸਵਾਗਤ ਲਈ ਬੜੇ ਜ਼ੋਰ ਸ਼ੋਰ ਨਾਲ ਤਿਆਰੀ ਹੋ ਰਹੀ ਹੈ। ਇਸ ਨਾਲ ਸ਼ਾਹਜ਼ਾਦੀ ਨੂੰ ਬੜਾ ਦੁਖ ਹੋਇਆ।
ਕਾਫ਼ਲਾ ਲਾਹੌਰੋਂ ਜਿਉਂ ਜਿਉਂ ਅਗੇ ਵਧਦਾ ਜਾ ਰਿਹਾ ਸੀ, ਸ਼ਾਹਜ਼ਾਦੀ ਦਾ ਦਿਲ ਬੈਠਦਾ ਜਾ ਰਿਹਾ ਸੀ। ਉਸ ਦੇ ਹਿਰਦੇ ਵਿਚ ਕਸ਼ਮੀਰੀ ਕਵੀ ਦੀ ਪਿਆਰ ਤਸਵੀਰ ਉਕਰੀ ਜਾ ਚੁਕੀ ਸੀ। ਉਹ ਉਸ ਨੂੰ ਭੁੱਲ ਜਾਣ ਦੀ ਬੜੀ ਕੋਸ਼ਸ਼ ਕਰਦੀ, ਤੇ ਸੋਚਦੀ ਕਿ ਜਿਸ ਚੀਜ਼ ਪੁਰ ਆਪਣਾ ਕੋਈ ਅਧਿਕਾਰ ਨਹੀਂ ਉਸ ਨੂੰ ਕਿਉ ਦਿਲ ਵਿਚ ਥਾਂ ਦਿਤੀ ਜਾਵੇ, ਉਸ ਦੀ ਆਸ ਹੀ ਦਿਲੋਂ ਹਟਾ ਦੇਣੀ ਚਾਹੀਦੀ ਹੈ।
ਇਸ ਤਰ੍ਹਾਂ ਦੀਆਂ ਕਈ ਚਿੰਤਾਂਆ ਨੇ ਉਸ ਦੇ ਹਿਰਦੇ ਵਿਚ ਥਾਂ ਮਲ ਲਈ ਸੀ। ਉਹ ਦਿਨ ਬਦਿਨ ਇਸੇ ਫਿਕਰ ਵਿਚ ਘੁਲਦੀ ਜਾ ਰਹੀ ਸੀ। ਉਸਦਾ ਰੰਗ ਪੀਲਾ ਪੈ ਗਿਆ, ਉਸਦੀਆਂ ਕਲੀਆ ਵਾਂਗ ਗੁਲਾਬੀ ਗਲਾਂ ਦੀ ਲਾਲੀ ਉਡਦੀ ਜਾ ਰਹੀ ਸੀ। ਉਸਨੇ ਸੋਚਿਆ-ਕਿਉਂ ਨਾ ਇਬਰਾਹੀਮ ਨੂੰ ਭੁਲ ਜਾਵਾਂ। ਉਸ ਨੂੰ ਵਾਰ ਵਾਰ ਆਪਣੇ ਸਾਹਮਣੇ ਬੁਲਾ ਕੇ ਆਪਣੀ ਪ੍ਰੇਮ ਭਠੀ ਵਿਚ ਹੋਰ ਅਗ ਝੋਕ ਰਹੀ ਹਾਂ। ਜੋ ਉਸ ਨੂੰ ਆਪਣੇ ਸਾਹਮਣੇ ਹੀ ਨਾ ਆਉਣ ਦਿਆਂਗੀ ਤਾਂ ਸ਼ਾਇਦ ਦਿਲ ਦਾ ਭਾਰ ਹੌਲਾ ਹੋ ਸਕੇ। ਹੁਣ ਆ ਕੋਸ਼ਿਸ਼ ਕਰਾਂਗੀ, ਕਿ ਉਸ ਨੂੰ ਆਪਣੇ ਪਾਸ ਨਾ ਬਲਾਵਾਂ। " ਕਵੀ ਦਾ ਸ਼ਾਹਜ਼ਾਦੀ ਪਾਸ ਅਚਾਨਕ ਆਣਾ ਜਾਣਾ ਬੰਦ ਹੋ ਗਿਆ।
ਜਦ ਕਾਫਲਾ ਹਸਨ ਅਬਦਾਲ ਦੀ ਵਾਦੀ ਨੂੰ ਪਾਰ ਕਰ

ਰਿਹਾ ਸੀ, ਉਸ ਸਮੇਂ ਲਾਲਾ ਰੁਖ ਹਰ ਪਲ ਸੋਚ ਸਾਗਰ ਵਿਚ ਗਲਤਾਨ ਰਹਿੰਦੀ ਸੀ। ਜਿਨ੍ਹਾਂ ਮੁਗਲ ਸ਼ਹਿਨਸ਼ਾਹ ਦੇ ਮਹਲਾਂ ਵਿਚ "ਲਾਲ ਰੁਖ ਨੂੰ ਵੇਖਿਆ ਹੋਇਆ ਸੀ, ਹੁਣ ਉਹ ਬੜੀ ਮੁਸ਼ਕਲ ਨਾਲ ਉਸਨੂੰ ਪਛਾਣ ਸਕਦੇ ਸਨ। ਰਾਵਲਪਿੰਡੀ ਤੋਂ ਇਬਰਾਹੀਮ ਇਕ ਦਮ ਗਾਇਬ ਹੋ ਗਿਆ। ਆਪਣੀ ਮੰਜ਼ਲ ਜਿਉਂ ਜਿਉਂ ਨਜ਼ਦੀਕ ਸ਼ਾਹਜਾਦੀ ਪਹੁੰਚ ਰਹੀ ਸੀ, ਤਿਉਂ ਤਿਉਂ ਉਸਦੀ ਉਦਾਸੀ ਵਧ ਰਹੀ ਤੇ ਦਿਲ ਬੈਠਦਾ ਜਾ ਰਿਹਾ ਸੀ। ਉਸਦਾ ਯਕੀਨ ਸੀ, ਕਿ ਜੇ ਇਕ ਵਾਰ ਰਜ ਕੇ ਅਖਾਂ ਇਬਰਾਹੀਮ ਨੂੰ ਵੇਖ ਲੈਣ ਤਾਂ ਉਸਦੇ ਸੀਨੇ ਠੰਡ ਪੈ ਜਾਵੇਗੀ। ਉਹ ਕੋਮਲ ਫੁੱਲ ਖੇੜੇ ਤੋਂ ਪਹਿਲਾਂ ਹੀ ਕੁਮਲਾ ਗਿਆ ਸੀ। ਬਾਵਜੂਦ ਕੋਸ਼ਸ਼ ਦੇ ਇਬਰਾਹੀਮ ਨੂੰ ਲਾਲਾ ਰੁਖ ਇਕ ਮਿੰਟ ਲਈ ਵੀ ਨਹੀਂ ਸੀ ਭੁਲਾ ਸਕੀ।
ਕਾਫਲਾ ਕਸ਼ਮੀਰ ਜਾ ਪੁਜਾ| ਬੜੀ ਧੂਮ ਧਾਮ ਨਾਲ ਉਸਦਾ ਸਵਾਗਤ ਕੀਤਾ ਗਿਆ, ਪਰ ਇਕ ਛਿਨ ਭਰ ਲਈ ਵੀ ਉਹ ਆਪਣੇ ਪ੍ਰੀਤਮ ਦੀ ਯਾਦ ਨੂੰ ਮਨੋਂ ਕਢ ਆਪਣੇ ਆਪ ਨੂੰ ਸ਼ਾਂਤ ਨਾ ਕਰ ਸਕੀ ਉਸ ਦਾ ਦਿਲ ਰੋ ਰਿਹਾ ਸੀ। ਉਸ ਦੀਆਂ ਅੱਖਾਂ ਵਿਚ ਇਕ ਤਸਵੀਰ ਉਕਰੀ ਹੋਈ ਸੀ, ਤੇ ਉਸ ਦੀ ਜ਼ਬਾਨ ਪੁਰ ਇਕ ਹੀ ਨਾਂ ਸੀ ਤੇ ਉਹ ਸੀ ਇਬਰਾਹੀਮ"।
ਸਵੇਰ ਹੋਈ। ਮੁਗਲ ਰੀਤ ਅਨੁਸਾਰ ਵਿਆਹ ਦੀ ਤਿਆਰੀ ਕੀਤੀ ਗਈ। ਉਸ ਦੀਆਂ ਦਾਸੀਆਂ ਨੇ ਬੜੇ ਸੁੰਦਰ ਤੇ ਭੜਕੀਲੇ ਕਪੜੇ ਅਰ ਕੀਮਤੀ ਤੇ ਲਿਸ਼ਕਾਂ ਮਾਰਦੇ ਗਹਿਣੇ ਪਵਾ ਕੇ ਉਸ ਨੂੰ ਸਜਾਇਆ | ਸ਼ਾਹੀ ਦਰਬਾਰ ਵਿਚ ਉਸਦੀ ਉਡੀਕ ਹੋ ਰਹੀ ਸੀ। ਉਸ ਨੂੰ ਦਰਬਾਰ ਵਲ ਲਿਜਾਇਆ ਜਾ ਰਿਹਾ ਸੀ, ਪਰ ਕਦਮ ਕਦਮ ਪਰ ਉਸ ਦੇ ਪੈਰ ਡੋਲ ਰਹੇ ਸਨ। ਕਮਜ਼ੋਰੀ ਕਰ ਕੇ ਮਹਿਲ ਦੀਆਂ ਪਹੁੜੀਆਂ ਚੜਨੋਂ ਵੀ ਉਹ ਅਸਮਰਥ ਸੀ। ਰਾਜ ਦਰਬਾਰ ਦੇ ਵਿਸ਼ਾਲ ਮੈਦਾਨ ਵਿਚ ਦੋ ਸਿੰਘਾਸਣ ਸਜਾਏ ਗਏ ਸਨ ਤੇ ਇਕ 

ਪੁਰ ਸ਼ਾਹਜ਼ਾਦਾ ਅਲੂਸ ਬੈਠਾ ਹੋਇਆ ਸੀ ਤੇ ਇਹ ਦੂਜਾ ਬੁਖਾਰਾ ਦੀ ਬਣਨ ਵਾਲੀ ਬੇਗ਼ਮ ਲਾਲ ਰੁਖ ਲਈ ਖਾਲੀ ਰਖਿਆ ਗਿਆ ਸੀ। ਜਿਉਂ ਹੀ ਲਾਲਾ ਰੁਖ ਦਰਬਾਰ ਵਿਚ ਦਾਖ਼ਲ ਹੋਈ, ਉਸ ਦਾ ਸਵਾਗਤ ਲਈ ਬਾਦਸ਼ਾਹ ਤੋਂ ਹੇਠਾਂ ਉਤਰ ਆਇਆ।
ਅਲੂਸ ਨੇ ਅਗੇ ਵਧ ਕੇ ਲਾਲਾ ਰੁਖ ਦਾ ਹਥ ਆਪਣੇ ਹਥ ਵਿਚ ਲੈ ਲਿਆ। ਉਹ ਉਸ ਦੇ ਹਥਾਂ ਨੂੰ ਚੁੰਮਣ ਹੀ ਵਾਲਾ ਸੀ, ਕਿ ਲਾਲਾ ਰੁਖ ਚੀਕ ਮਾਰ ਕੇ ਉਸ ਦੇ ਕਦਮਾਂ ਵਿਚ ਡਿਗ ਪਈ। ਇਬਰਾਹੀਮ ਉੱਸ ਪਾਸ ਖੜੋਤਾ ਸੀ। ਲਾਲਾ ਰੁੱਖ ਦੇ ਨਾਲ ਦਿਲੀਓ ਆਉਣ ਵਾਲਾ ਕਲ਼ਮੀਰੀ ਸ਼ਾਇਰ ਇਬਰਾਹੀਮ, ਭੇਸ ਬਦਲ ਹੋਇਆ ਸ਼ਾਹਜ਼ਾਦਾ ਅਲੂਸ ਹੀ ਸੀ।
ਸ਼ਾਹਜ਼ਾਦੇ ਨੇ ਲਾਲਾ ਰੁਖ ਨੂੰ ਪੈਰਾਂ ਤੋਂ ਉਠਾ ਕੇ ਗਲ ਲਾਇਆਂ ਤੇ ਪਿਆਰ ਨਾਲ ਕਿਹਾ- ਪਿਆਰੀ ਲਾਲਾ ਰੁਖ! ਤੇਰੀ ਚਰਨਾਂ ਦਾ ਭੌਰਾ ਕਸ਼ਮੀਰੀ ਕਵੀ ਤੇਰੇ ਸਾਹਮਣੇ ਖੜੋਤਾ ਪ੍ਰੇਮ ਭਿਖਿਆ ਮੰਗ ਰਿਹਾ ਹੈ।
ਲਾਲਾ ਰੁਖ ਨੇ ਅਖਾਂ ਨੀਵੀਆਂ ਕਰ ਲਈਆਂ।