ਪ੍ਰੀਤ ਕਹਾਣੀਆਂ/ਨਪੋਲੀਅਨ ਦਾ ਪ੍ਰੇਮ
ਪ੍ਰਦੇਸ
ਨਪੋਲੀਅਨ ਜਿੱਤਾਂ ਦੇ ਝੰਡੇ ਝੁਲਾਂਦਾ ਤੇ ਮੁਲਕਾਂ ਤੇ ਮੁਲਕ ਫ਼ਤਹ ਕਰਦਾ ਮਿਸਰ ਜਾ ਪੁਜਾ। ਇਥੇ ਅੰਗਰੇਜ਼ਾਂ ਦੇ ਸਮੁੰਦਰੀ ਬੇੜੇ ਨਾਲ ਉਸ ਦੇ ਜਹਾਜ਼ਾਂ ਦੀ ਤਕੜੀ ਟਕਰ ਹੋਈ। ਬਹੁਤ ਸਾਰੇ ਜਹਾਜ਼ ਤਬਾਹ ਹੋ ਜਾਣ ਦੇ ਕਾਰਣ ਨਪੋਲੀਅਨ ਨੂੰ ਕੁਝ ਚਿਰ ਲਈ ਮਿਸਰ ਵਿਚ ਰੁਕਣਾ ਪਿਆ। ਉਹ ਸਾਰੀ ਉਮਰ ਨਿਰਾ ਖ਼ੂਨੀ ਲੜਾਈਆਂ ਹੀ ਨਹੀਂ ਸੀ ਲੜਦਾ ਰਿਹਾ, ਸਗੋਂ ਇਸ਼ਕ ਦੀ ਜੰਗ ਵਿਚ ਵੀ ਬੁਰੀ ਤਰ੍ਹਾਂ ਫਸਿਆ ਰਿਹਾ ਸੀ।
ਇਕ ਦਿਨ ਉਹ ਕਾਹਿਰਾ ਦੇ ਇਕ ਵਡੇ ਬਜ਼ਾਰੋਂ ਲੰਘ ਰਿਹਾ ਸੀ, ਕਿ ਉਸਦੀ ਨਜ਼ਰ ਇਕ ਅਤ-ਹੁੁਸੀਨ ਮਨਮੋਹਣੀ, ਫ਼ਰਾਂਸੀਸੀ ਘੋੜ-ਸਵਾਰ ਕੁੜੀ ਤੇ ਪਈ। ਉਹ ਘੋੜੇ ਨੂੰ ਸਰਪਟ ਦੁੜਾਂਦਿਆਂ ਇਸਦਾ ਦਿਲ ਵੀ ਨਾਲ ਹੀ ਲੈ ਗਈ। ਨਪੋਲੀਅਨ
ਘੁਟ ਕੇ ਮਿਲ, ਤੇ ਕਲੇਜਾ ਫੜ ਕੇ ਵਖ ਹੋ ਗਏ
ਸੁਅੰਬਰ ਦੇ ਦਿਨ ਹਜ਼ਾਰਾਂ ਨੌਜਵਾਨ ਆਪਣੇ ਦਿਲ ਇਸ ਹੁਸੀਨਾ ਦੀ ਭੇਟ ਚਾੜ੍ਹਨ ਆ ਗਏ। ਸੀਨੇ ਧੜਕ ਰਹੇ ਸਨ ਤੇ ਹੋਰ ਕੋਈ ਇਹੋ ਚਾਹੁੰਦਾ ਸੀ, ਕਿ ਵਿਆਹ ਮਾਲਾ ਉਸਦੇ ਗਲ ਵਿਚ ਪਾਈ ਜਾਵੇ।
ਸੰਜੋਗਤਾ ਹਥ ਵਿਚ ਮਾਲਾ ਲਈ ਦਰਬਾਰ ਵਿਚ ਆਈ। ਉਹ ਬੜੇ ਬੜੇ ਬਹਾਦਰ ਨਾਮਵਰ ਤੇ ਸੁੰਦਰ ਰਾਜਪੂਤ ਨੌਜਵਾਨਾਂ ਪਾਸੋਂ ਲੰਘ ਕੇ ਦਰਵਾਜ਼ੇ ਅਗੇ ਜਾ ਪੁਜੀ, ਤੇ ਚਹੁੰ ਪਾਸੀਂ ਵੇਖ ਕੇ ਪ੍ਰਿਥੀ ਰਾਜ ਦੇ ਬੁਤ ਦੇ ਪੈਰਾਂ ਨੂੰ ਛੂਹ ਕੇ ਮਾਲਾ ਉਸਦੇ ਗਲ ਪਾ ਦਿਤੀ। ਸਾਰੇ ਦਰਬਾਰ ਵਿਚ ਕੁਹਰਾਮ ਮਚ ਗਿਆ। ਪਰ ਗੁਸੇ ਚਿ ਭੜਕੇ ਹੋਏ ਜੈ ਚੰਦ ਦੇ ਸੰਜੋਗਤਾ ਪਾਸ ਪਹੁੰਚਣ ਤੋਂ ਪਹਿਲਾਂ ਹੀ ਪ੍ਰਿਥੀ ਰਾਜ, ਜਿਹੜਾ ਬੁਤ ਪਾਸ ਹੀ ਭੇਸ ਬਦਲੀ ਛੁਪਿਆ ਹੋਇਆ ਸੀ-ਅਗੇ ਵਧਿਆ ਤੇ ਆਪਣੀਆਂ ਤਾਕਤਵਰ ਬਾਹਵਾਂ ਵਿਚ ਸੰਜੋਗਤਾ ਨੂੰ ਲੈ ਕੇ ਘੋੜੇ ਪੁਰ ਬਿਠਾ ਹਵਾ ਹੋ ਗਿਆ। ਜੈ ਚੰਦ ਦੇ ਸਿਪਾਹੀਆਂ ਦੇ ਸੰਭਲਦਿਆਂ ਸੰਭਲਦਿਆਂ ਦੋਵੇਂ ਪ੍ਰੇਮੀ ਕਨੌਜ ਦੀ ਹਦੋਂ ਬਾਹਰ ਨਿਕਲ ਚੁੱਕੇ ਸਨ। ਦਿਲ ਵੀ ਇਤਨੀ ਵਡੀ ਇਜ਼ਤ ਲਈ ਖੁਸ਼ੀ ਨਾਲ ਉਛਲ ਰਿਹਾ ਸੀ। ਉਹ ਦਿਲ ਹੀ ਦਿਲ ਵਿਚ ਇਹ ਖਿਆਲ ਕਰਕੇ ਮੁਗਧ ਹੋ ਰਹੀ ਸੀ ਕਿ ਅਜ ਦੁਨੀਆਂ ਦਾ ਸਭ ਤੋਂ ਵਡਾ ਜੇਤੂ ਉਸਦੀ ਸੁੰਦਰਤਾ ਤੇ ਲਟੂ ਹੋ ਰਿਹਾ ਹੈ।
ਜਿਸ ਤਰ੍ਹਾਂ ਨਪੋਲੀਅਨ ਅਚਾਨਕ ਤੇ ਖਾਮੋਸ਼ੀ ਨਾਲ ਕਮਰੇ ਵਿਚ ਦਾਖ਼ਲ ਹੋਇਆ ਸੀ ਉਸੇਤਰ੍ਹਾਂ ਉਹ ਉਠਿਆ ਤੇ ਬਿਨਾਂ ਇਕ ਸ਼ਬਦ ਕਹੇ ਉਸ਼ੇ ਕਮਰੇ ਵਿਚ ਵਾਪਸ ਚਲਾ ਗਿਆ। ਜਰਨੈਲ ਇਹ ਵੇਖ ਘਬਰਾ ਉਠਿਆ, ਤੇ ਘਬਰਾਹਟ ਕਾਰਣ ਉਸ ਦੇ ਹਥੋਂ ਪਿਆਲੀ ਛੁਟ ਕੇ ਹੇਠਾਂ ਡਿਗ ਪਈ, ਅਰ ਚੂਰ ਚੂਰ ਹੋ ਗਈ। ਚਾਹ ਨਾਲ ਮੈਡਮ ਫੋਰੇ ਦਾ ਕੀਮਤੀ ਲਿਬਾਸ ਬਿਲਕੁਲ ਖ਼ਰਾਬ ਹੋ ਗਿਆ। ਜਰਨੈਲ ਦੀ ਤੀਵੀਂ ਆਪਣੀ ਮਹਿਮਾਨ ਪਾਸੋਂ ਖਿਮਾਂ ਮੰਗਦੀ ਹੋਈ ਉਸ ਨੂੰ ਡਰੈਸਿੰਗ ਰੂਮ ਵਿਚ ਕਪੜੇ ਬਦਲਣ ਲੈ ਗਈ।
ਕਪੜੇ ਬਦਲ ਕੇ ਪਹਿਲਾਂ ਤੋਂ ਵੀ ਵਧੇਰੀ ਫਬ ਨਾਲ ਉਹ ਹਾਲੀ ਸ਼ੀਸ਼ੇ ਵਿਚ ਆਪਣਾ ਮੂੰਹ ਵੇਖ ਰਹੀ ਸੀ, ਕਿ ਕਿਸੇ ਨੇ ਪਿਛੋਂ ਦੀ ਆ ਕੇ ਆਪਣੀਆਂ ਫ਼ੌਲਾਦੀ ਬਾਂਹਾਂ ਵਿਚ ਉਸ ਨੂੰ ਕਸ ਲਿਆ। ਪਿਛੇ ਪਰਤ ਕੇ ਵੇਖਣ ਤੋਂ ਪਹਿਲਾਂ ਹੀ ਨਪੋਲੀਅਨ ਉਸਦੇ ਕਈ ਚੁੰਮਣ ਲੈ ਚੁਕਾ ਸੀ।
ਇਸ ਵਾਕਿਆ ਤੋਂ ਥੋੜੇ ਦਿਨ ਪਿਛੋਂ ਲੈਫਟੀਨੈਂਟ ਫੋਰੇ ਨੂੰ ਨਪੋਲੀਅਨ ਦੇ ਖੁਫ਼ੀਆ ਕਾਗਜ਼ ਫਰਾਂਸ ਪੁਚਾਣ ਲਈ ਘਲਿਆ ਗਿਆ। ਉਹ ਬੜਾ ਖੁਸ਼ ਸੀ ਕਿ ਇਡੇ ਵਡੇ ਜ਼ਿਮੇਵਾਰੀ ਦੇ ਕੰਮ ਲਈ ਕਈ ਉਚ ਅਫਸਰਾਂ ਵਿਚੋਂ ਕੇਵਲ ਉਸੇ ਦੀ ਚੋਣ ਕੀਤੀ ਗਈ ਸੀ। ਉਹ ਫਰਾਂਸ ਨੂੰ ਜਹਾਜ਼ ਰਾਹੀਂ ਰਵਾਨਾ ਹੋ ਗਿਆ। ਸਮੁੰਦਰ ਵਿਚ ਉਸ ਦੇ ਜਹਾਜ਼ ਤੇ ਇਕ ਅੰਗਰੇਜ਼ੀ ਜਹਾਜ਼ ਨੇ ਹਲਾ ਬੋਲ ਦਿਤਾ, ਤੇ ਸਾਰੇ ਮੁਸਾਫਰਾਂ ਨੂੰ ਗਰਿਫ਼ਤਾਰ ਕਰ ਲਿਆ ਗਿਆ। ਖੁਸ਼-ਕਿਸਮਤੀ ਨਾਲ ਇਸੇ ਜਹਾਜ਼ ਤੇ ਉਸਦਾ ਪੁਰਾਣਾ ਮਿਤ੍ਰ-ਜਿਹੜਾ ਅਜ ਕਲ ਖੁਫ਼ੀਆ ਪੁਲਸ ਦਾ ਅਫਸਰ ਸੀ-ਉਸ ਨੂੰ ਟਕਰ ਪਿਆ। ਉਹ ਨਪੋਲੀਅਨ ਦੇ ਕਈ ਭੇਤਾਂ ਤੋਂ ਵਾਕਫ਼ ਸੀ। ਉਸ ਨੇ ਫੋਰੇ ਦੀ ਤੀਵੀਂ ਬਾਰੇ ਕਈ ਗਲਾਂ ਕੀਤੀਆਂ, ਜਿਨ੍ਹਾਂ ਨੂੰ ਸੁਣਕੇ ਉਹ ਆਪੇ ਤੋਂ ਬਾਹਿਰ ਹੋ ਗਿਆ। ਉਹ ਫਰਾਂਸ ਜਾਣ ਦੀ ਬਜਾਏ ਫਿਰ ਮਿਸਰ ਪਰਤ ਆਇਆ ਤੇ ਸਿਧਾ ਨਪੋਲੀਅਨ ਦੇ ਮਹੱਲ ਵਿਚ ਜਾ ਪੁਜਾ। ਪਹਿਰੇਦਾਰ ਸਾਰੇ ਆਪਣੇ ਅਫਸਰ ਤੋਂ ਵਾਕਫ਼ ਸਨ, ਇਸ ਲਈ ਕਿਸੇ ਨੇ ਰੁਕਾਵਟ ਨਾ ਪਾਈ।
ਨਪੋਲੀਅਨ ਦੇ ਸੌਣ-ਕਮਰੇ ਦਾ ਦਰਵਾਜ਼ਾ ਮਾਮੂਲੀ ਧਕੇ ਨਾਲ ਖੁਲ੍ਹ ਗਿਆ। ਉਸ ਨੇ ਵੇਖਿਆ ਕਿ ਅਤ ਸਜੇ ਹੋਏ ਪਲੰਘ ਤੇ ਉਸ ਦੀ ਵਹੁਟੀ ਅਧ-ਨੰਗੀ ਹਾਲਤ ਵਿਚ ਲੰਮੀ ਪਈ ਹੈ। ਉਸ ਦੀਆਂ ਅਖਾਂ ਚੋਂ ਚਿੰਗਾਰੀਆਂ ਨਿਕਲਣ ਲਗ ਪਈਆਂ। ਉਹ ਇਕ ਦਮ ਉਸ ਨੂੰ ਗੋਲੀ ਮਾਰ ਦੇਣਾ ਚਾਹੁੰਦਾ ਸੀ, ਪਰ ਆਪਣੀ ਇਜ਼ਤ ਨੂੰ ਵਟਾ ਲਾ ਦੇਣ ਵਾਲੀ ਤੀਵੀਂ ਨੂੰ ਇੰਨੀ ਸਸਤੀ ਮੌਤੇਂ ਮਾਰਨਾ ਉਸ ਨੂੰ ਚੰਗਾ ਨਾ ਲਗਾ। ਕਮਰੇ ਦੀ ਨੁਕਰੇਂ ਇਕ ਚਮੜੇ ਦਾ ਬੈਂਤ ਉਸਦੀ ਨਜ਼ਰੇਂ ਪਿਆ। ਉਸ ਨੂੰ ਹਥ ਵਿਚ ਲੈ ਕੇ ਅਖਾਂ ਬੰਦ ਕਰ ਕੇ ਉਸ ਨੇ ਤਾੜ ਤਾੜ ਕਰ ਕੇ ਵਹੁਟੀ ਦੇ ਨੰਗੇ ਜਿਸਮ ਪੁਰ ਬੈਂਤ ਮਾਰਨੇ ਸ਼ੁਰੂ ਕਰ ਦਿਤੇ। ਮੈਡਮ ਦੀਆਂ ਚੀਕਾਂ ਨੇ ਸਾਰੇ ਮਹੱਲ ਨੂੰ ਸਿਰ ਪੁਰ ਚੁਕ ਲਿਆ। ਪਹਿਰੇਦਾਰ ਦੌੜਦੇ ਆਏ, ਪਰ ਫੋਰੇ ਹਥੋਂ ਮੈਡਮ ਨੂੰ ਛੁੜਾਣ ਦਾ ਕਿਸੇ ਨੂੰ ਹੀਆ ਨਾ ਪਿਆ।
ਅਧੀ ਰਾਤ ਨੂੰ ਇਹ ਚੀਕ ਚਿਹਾੜਾ ਸੁਣ ਕੇ ਨਪੋਲੀਅਨ ਨਾਲ ਦੇ ਕਮਰਿਉਂ ਨਿਕਲਿਆ। ਫੋਰੇ ਪਾਗਲਾਂ ਵਾਂਗ ਉਸ ਵਲ ਵਧਿਆ। ਇਸ ਵੇਲੇ ਉਸ ਦੇ ਹਥ ਵਿਚ ਦੁਨੀਆਂ ਦੇ ਸਭ ਤੋਂ ਵਡੇ ਸ਼ਹਿਨਸ਼ਾਹ ਦੀ ਜਾਨ ਸੀ। ਉਹ ਦੰਦ ਪੀਹ ਕੇ ਕਹਿਣ ਲਗਾ-"ਬਦਮਾਸ਼, ਕਮੀਨਾ ਤੇ ਲਫ਼ੰਗਾ ਸਮਝਦਾ ਸੀ ਕਿ ਮੈਨੂੰ ਫਰਾਂਸ ਭੇਜਕੇ ਪਿਛੋਂ ਇਸ ਵੇਸਵਾ ਨਾਲ ਖੁਲ੍ਹੀ ਐਸ਼ ਕਰਦਾ ਰਹੇਗਾ। ਵੇਖ! ਹੁਣ ਕਿਵੇਂ ਮਿੰਟਾਂ ਵਿਚ ਤੈਨੂੰ ਐਸ਼-ਵਰਯ ਦੀ ਥਾਂ ਨਰਕ-ਕੁੰਡ ਵਿਚ ਸੁਟਦਾ ਹਾਂ।"
ਫੋਰੇ ਦਾ ਖਿਆਲ ਸੀ, ਕਿ ਹੁਣੇ ਕਈ ਲੜਾਈਆਂ ਵਿਚ ਬਹਾਦਰੀ ਨਾਲ ਲੜ ਚੁਕਿਆ ਨਪੋਲੀਅਨ ਉਸਦੇ ਪੈਰਾਂ ਤੇ ਸਿਰ ਰਖ ਕੇ ਉਸ ਤੋਂ ਗਿੜ-ਗਿੜਾ ਕੇ ਖ਼ਿਮਾ ਮੰਗੇਗਾ-ਤੇ ਉਹ ਮੁਆਫ਼ੀ ਦੇਣ ਦੀ ਥਾਂ ਪੈਰ ਦੀ ਠੋਕਰ ਨਾਲ ਉਸ ਨੂੰ ਇਕ ਪਾਸੇ ਸੁਟ ਕੇ ਇਕੋ ਗੋਲੀ ਨਾਲ ਉਸ ਨੂੰ ਖ਼ਤਮ ਕਰ ਦੇਵੇਗਾ।
ਸੈਂਕੜੇ ਲੜਾਈਆਂ ਲੜ ਚੁਕਿਆ ਤੇ ਲਖਾਂ ਖੂਨ ਨਿਤ ਅਖਾਂ ਸਾਹਮਣੇ ਹੁੰਦਾ ਵੇਖਣ ਵਾਲਾ ਨਪੋਲੀਅਨ ਭਲਾ ਮੌਤੋਂ ਡਰਨ ਲਗਾ ਸੀ। ਉਹ ਆਪਣੀ ਮੌਤ ਤੋਂ ਬੇਫਿਕਰ ਹੋ ਕੇ ਫੋਰੇ ਦੀਆਂ ਅਖਾਂ ਵਿੱਚ ਅਖਾਂ ਪਾ ਕੇ ਇੰਝ ਵੇਖ ਰਿਹਾ ਸੀ, ਜਿਵੇਂ ਸ਼ੇਰ ਅਪਣੇ ਸ਼ਿਕਾਰ ਨੂੰ ਵੇਖ ਰਿਹਾ ਹੋਵੇ। ਫੋਰੇ ਨਪੋਲੀਅਨ ਸਾਹਮਣੇ ਵਧੇਰੇ ਨਾ ਖੜੋ ਸਕਿਆ। ਇਕ ਗੁਨਾਹਗਾਰ ਮੁਜਰਮ ਵਾਂਗੂ ਉਹ ਕੰਬਿਆ, ਤੇ ਪਿਸਤੋਲ ਉਸ ਹਥੋਂ ਡਿਗ ਪਿਆ। ਨਪੋਲੀਅਨ ਨੇ ਖੁਲ੍ਹੇ ਦਰਵਾਜ਼ੇ ਵਲ ਇਸ਼ਾਰਾ ਕੀਤਾ। ਫੋਰੇ ਚੁਪ ਚਾਪ ਦਰਵਾਜ਼ੇ ਚੋਂ ਬਾਹਰ ਹੋ ਗਿਆ।
ਕਈਆਂ ਦਾ ਖ਼ਿਆਲ ਸੀ ਕਿ ਨਪੋਲੀਅਨ ਫੋਰੇ ਨੂੰ ਮੌਤ ਦੀ ਸਜ਼ਾ ਦੇਵੇਗਾ, ਪਰ ਉਹ ਆਪਣੀ ਪ੍ਰੇਮਕਾ ਦੇ ਪਤੀ ਪਾਸੋਂ ਇੰਨਾ ਸਖ਼ਤ ਬਦਲਾ ਨਹੀਂ ਸੀ ਲੈਣਾ ਚਾਹੁੰਦਾ। ਸੋ ਉਹ ਮੁਆਫ਼ ਕਰ ਦਿਤਾ ਗਿਆ।
ਪਰ ਇਸ ਦੀ ਸਜ਼ਾ ਨਪੋਲੀਅਨ ਨੂੰ ਵੀ ਮਿਲ ਕੇ ਰਹੀ, ਤੇ ਉਹ ਵੀ ਆਪਣੀ ਵਿਆਹੁਤ ਤੀਵੀਂ ਪਾਸੋਂ-
"ਮੇਰੀ ਲੂਈਸਾਂ ਅਸਟਰੀਆ ਦੀ ਸ਼ਾਹਜ਼ਾਦੀ ਸੀ। ਇਸ ਦੇ ਦਿਲ ਖਿਚਵੇਂ ਨਕਸ਼ ਨੈਣ ਸਨ। ਪੰਦਰਾਂ ਸਾਲ ਦੀ ਉਮਰ ਵਿਚ ਹੀ ਉਹ ਇਕ ਡਿਯੂਕ ਦੇ ਪ੍ਰੇਮ ਵਿਚ ਫਸ ਗਈ। ਸ਼ਾਹਜ਼ਾਦੀ ਡਿਯੂਕ ਨਾਲ ਸ਼ਾਦੀ ਕਰ ਕੇ ਸਾਰੀ ਉਮਰ ਸਵੱਰਗੀ ਖੁਸ਼ੀ ਮਾਣਨਾ ਚਾਹੁੰਦੀ ਸੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
੧੭੯੩ ਈ: ਵਿਚ ਫਰਾਂਸ ਦੀ ਰਾਣੀ ਤੇ ਬਾਦਸ਼ਾਹ ਕਤਲ ਕਰ ਦਿਤੇ ਗਏ। ਸਾਰਾ ਮੁਲਕ ਜੰਗ ਦੀ ਅਗ ਨਾਲ ਭੜਕ ਰਿਹਾ ਸੀ। ਇਸ ਸਮੇਂ ਨਪੋਲੀਅਨ ਦਬਾ-ਸਟ ਅਗਾਂਹ ਵਧੀ ਜਾ ਰਿਹਾ ਸੀ। ਉਹ ੧੮੦੪ ਵਿਚ ਫਰਾਂਸ ਦੇ ਤਖਤ ਤੇ ਬੈਠ ਗਿਆ। ਉਸ ਵਕਤ ਯੂਰਪ ਦੀ ਵਡੀ ਤੋਂ ਵਡੀ ਹਕੂਮਤ ਵੀ ਉਸਦੇ ਨਾਂ ਤੋਂ ਕੰਬਦੀ ਸੀ।
ਨਪੋਲੀਅਨ ਨੇ ਆਪਣੀ ਜਵਾਨੀ ਵਿਚ ਇਕ ਮਾਮੂਲੀ ਹੈਸੀਅਤ ਦੀ ਕੁੜੀ ਜੋਜ਼ਫ਼ਾਈਨ ਨਾਲ ਵਿਆਹ ਕੀਤਾ। ਜਿਸਨੇ ਉਸਦੀ ਹਰ ਔਕੜ ਸਮੇਂ ਆਪਣੀ ਜਾਨ ਮੁਸੀਬਤ ਵਿਚ ਪਾਕੇ ਵੀ ਮਦਦ ਕੀਤੀ। ਨਪੋਲੀਅਨ ਵੀ ਉਸ ਨੂੰ ਦਿਲੋਂ ਚਾਹੁੰਦਾ ਸੀ, ਪਰ ਉਸਦੀ ਗੋਦ ਖਾਲੀ ਹੋਣ ਕਰ ਕੇ ਉਸ ਦੇ ਮਿਤਰਾਂ ਤੇ ਰਾਜ ਕਰਮਚਾਰੀਆਂ ਨੇ ਉਸ ਨੂੰ ਦੂਜੀ ਸ਼ਾਦੀ ਕਰ ਲੈਣ ਦੀ ਸਲਾਹ ਦਿਤੀ, ਤਾਕਿ ਇਹ ਤਖਤ ਨਪੋਲੀਅਨ ਦੀ ਮੌਤ ਮਗਰੋਂ ਉਸਦੀ ਔਲਾਦ ਦੇ ਹਥ ਰਹੇ। ਉਸ ਵੇਲੇ ਜਿਸ ਵੀ ਹਕੂਮਤ ਨੂੰ ਸ਼ਾਦੀ ਲਈ ਸਦਾ ਦਿਤਾ ਜਾਂਦਾ, ਉਹ ਬੜੀ ਖੁਸ਼ੀ ਨਾਲ ਨਪੋਲੀਅਨ ਦੀ ਪੇਸ਼ਕਸ਼ ਮਨਜ਼ੂਰ ਕਰਦੀ। ਅਖੀਰ ਇਹ ਚੋਣ-ਕੁਣਾ ਅਸਟਰੀਆ ਦੀ ਸ਼ਾਹਜ਼ਾਦੀ ਤੇ ਪਿਆ। ਜੋਜ਼ਫਾਈਨ ਨੂੰ ਤਲਾਕ ਦੇ ਦਿਤਾ ਗਿਆ। ਅਸਟਰੀਆ ਦਾ ਬਾਦਸ਼ਾਹ ਇਸ ਸੰਜੋਗ ਲਈ ਬੜਾ ਖੁਸ਼ ਸੀ, ਪਰ ਸ਼ਾਹਜ਼ਾਦੀ ਡਿਯੂਕ ਤੇ ਮਰਦੀ ਸੀ। ਉਹ ਆਪਣੇ ਪ੍ਰੇਮੀ ਪਿਛੇ ਦੁਨੀਆਂ ਦੇ ਸਭ ਤੋਂ ਵਡੇ ਤਖਤ ਨੂੰ ਠੁਕਰਾਣ ਲਈ ਤਿਆਰ ਸੀ, ਪਰ ਅਖੀਰ ਉਸ ਨੂੰ ਬਾਦਸ਼ਾਹ ਦੇ ਘਰ ਪੈਦਾ ਹੋਣ ਦੀ ਸਜ਼ਾ ਭੁਗਤਣੀ ਹੀ ਪਈ ਤੇ ਮਾਪਿਆਂ ਨੇ ਧਿੰਗੋਜ਼ੋਰੀ ਸ਼ਾਹੀ ਅਗ ਦੀ ਭਠੀ ਵਿਚ ਆਪਣੀ ਬਚੀ ਨੂੰ ਝੋਂਕ ਦਿਤਾ। ਨਪੋਲੀਅਨ ਪਹਿਲੀ ਨਜ਼ਰੇਂ ਹੀ ਲੂਇਸਾਂ ਤੇ ਮੋਹਿਤ ਹੋ ਗਿਆ। ਅਖੀਰ ਹੁਸਨ ਦੇ ਪੁਜਾਰੀ ਨਾਲ ਪਿਆਰ ਦੀ ਦੇਵੀ ਨਰੜ ਦਿਤੀ ਗਈ। ਕੁਝ ਚਿਰ ਪਿਛੋਂ ਉਹਨਾਂ ਦੇ ਘਰ ਇਕ ਮੁੰਡਾ ਹੋਇਆ-ਪਰ ਉਹ ਹਾਲੀਂ ਤੀਕ ਵੀ ਡਿਯੂਕ ਦੀ ਯਾਦ ਨਾ ਭੁਲਾ ਸਕੀ। ਉਸਦਾ ਜਿਸਮ ਨਪੋਲੀਅਨ ਦੀਆਂ ਬਾਹਵਾਂ ਵਿਚ ਕਸਿਆਂ ਹੁੰਦਾ, ਪਰ ਉਸਦਾ ਦਿਲ ਫਰਾਂਸ ਤੋਂ ਦੂਰ ਕਿਸੇ ਇਕਾਂਤ ਥਾਂ ਤੇ ਆਪਣੇ ਪ੍ਰੀਤਮ ਨੂੰ ਟੋਲ ਰਿਹਾ ਹੁੰਦਾ।
ਸ਼ਾਦੀ ਤੋਂ ਚਾਰ ਸਾਲ ਪਿਛੋਂ ਦੇ ਦਿਨ, ਨਪੋਲੀਅਨ ਦੇ ਅਤ ਭੈੜੇ ਦਿਨਾਂ ਵਿਚੋਂ ਸਨ। ਵਾਟਰਲੂ ਦੀ ਲੜਾਈ ਵਿਚ ਉਸ ਨੂੰ ਸਖਤ ਹਾਰ ਹੋਈ, ਤੇ ਬਾਕੀ ਦੀ ਉਮਰ ਉਸਨੂੰ ਇਕ ਜਜ਼ੀਰੇ ਵਿਚ ਕੈਦੀ ਦੀ ਹਾਲਤ ਵਿਚ ਕਟਣੀ ਪਈ। ਇਸ ਸਮੇਂ ਵੀ ਲੂਈਸਾਂ ਦੀ ਮੁਹੱਬਤ ਉਸ ਦੇ ਦਿਲ ਵਿਚ ਸੀ, ਤੇ ਉਸ ਨੇ ਆਪਣੀ ਪ੍ਰੇਮਕਾ ਨੂੰ ਬਾਕੀ ਦੇ ਦਿਨ ਆਪਣੇ ਨਾਲ ਗੁਜ਼ਾਰਨ ਲਈ ਤਰਲੇ ਵੀ ਕਢੇ, ਪਰ ਉਹ ਇਕ ਆਜ਼ਾਦ ਪੰਛੀ ਵਾਂਗ ਪਿੰਜਰਿਉਂ ਨਿਕਲ ਕੇ ਆਪਣੇ ਪ੍ਰੇਮੀ ਡਿਯੂਕ ਪਾਸ ਚਲੀ ਗਈ-ਤੇ ਇਹ ਸੀ ਅੰਤ ਉਸ ਜ਼ੁਲਮ ਦਾ ਜਿਹੜਾ ਨਪੋਲੀਅਨ ਨੇ ਲੈਫਟੀਨੈਂਟ ਫੋਰੇ ਤੋਂ ਉਸ ਦੀ ਵਹੁਟੀ ਖੋਹ ਕੇ ਕੀਤਾ ਸੀ।