ਪ੍ਰੀਤ ਕਹਾਣੀਆਂ/ਬਾਜੀ ਰਾਵ ਦਾ ਵੇਸਵਾ ਨਾਲ ਪ੍ਰੇਮ
ਦੇਸ਼
ਬਾਜੀ ਰਾਉ ਪੇਸ਼ਵਾ ਆਪਣੇ ਪਿਤਾ ਬਾਲਾ ਜੀ ਵਿਸ਼ਵਾਨਾਥ ਦੀ ਮੌਤ ਪਿਛੋਂ ੧੭੨੦ ਵਿਚ ਤਖਤ ਪਰ ਬੈਠਾ। ਉਹ ਚੰਗੇ ਦਬਦਬੇ ਵਾਲਾ ਬਹਾਦਰ ਤੇ ਮੁਦੱਬਰ ਰਾਜਾ ਸੀ। ਉਸ ਨੇ ਆਪਣੇ ਸਮੇ ਮਰਹਟਾ ਸਲਤਨਤ ਨੂੰ ਕਾਫੀ ਵਧਾਇਆ। ਮੁਗ਼ਲ ਉਸ ਤੋਂ ਭੈ ਖਾਂਦੇ ਸਨ। ਉਸ ਦੀ ਤਾਕਤ ਵਧਦੀ ਵੇਖਕੇ ਮੁਗਲ ਹਕੂਮਤ ਨੂੰ ਇਕ ਅਖ ਨਹੀਂ ਸੀ ਭਾਉਂਦਾ।
ਇਕ ਦਿਨ ਪੇਸ਼ਵਾ ਰਾਜ ਦਰਬਾਰ ਦੇ ਜ਼ਰੂਰੀ ਕੰਮਾਂ ਵਿਚ ਰੁਝਾ ਸੀ ਕਿ ਬੰਦੇਲ ਖੰਡ ਸਰਦਾਰ ਛਤ੍ਰ-ਸਾਲ ਦੇ ਇਕ ਕਾਸਦ ਨੇ ਦਰਬਰ ਵਿਚ ਇਕ ਚਿਠੀ ਪੇਸ਼ ਕੀਤੀ, ਜਿਸ ਵਿਚ ਸਰਦਾਰ ਵਲੋਂ ਬਿਨੈ ਕੀਤਾ ਗਈ ਸੀ, ਕਿ ਉਨਾਂ ਦੀ ਬ੍ਰਿਧ ਅਵਸਥਾ ਤੋਂ ਫਾਇਦਾ ਉਠਾਕੇ ਮੁਹੰਮ ਖਾਂ ਸਰਦਾਰ ਨੇ ਬੁੰਦੇਲ ਖੰਡ ਪੁਰ ਧਾਵਾ ਕਰ ਦਿਤਾ ਹੈ। ਛਤ੍ਰ ਪਤ
ਹੁਣ ਬਿਲਕੁਲ ਬੁਢਾ ਸੀ, ਪਰ ਆਪਣੀ ਜਵਾਨੀ ਸਮੇਂ ਅਜ ਤੋਂ ਠੀਕ ਸਨ ਸਾਲ ਪਹਿਲਾਂ ਸੇਵਾ ਜੀ ਨਾਲ ਮਿਲ ਕੇ ਉਸ ਨੇ ਸਾਰੇ ਹਿੰਦੁਸਤਾਨ ਵਿਚ ਮਰਹਟਾ ਹਕੁਮਤ ਕਾਇਮ ਕਰਨ ਦੀ ਠਾਣੀ ਸੀ।
ਚਿਠੀ ਮਿਲਣ ਤੇ ਪੇਸ਼ਵਾ ਇਕ ਤਕੜੀ ਫੌਜ ਲੈ ਕੇ ਬੁਦੇਲ ਖੰਡ ਵੱਲ ਰਵਾਨਾ ਹੋ ਗਿਆ। ਮੁਹੰਮਦ ਖਾਂ ਬੜੀ ਬਹਾਦਰੀ ਨਾਲ ਲੜਿਆ, ਪਰ ਅਖੀਰ ਦੋਹਾਂ ਤਕੜੀਆਂ ਫੌਜਾਂ ਸਾਹਮਣੇ ਨਾ ਠਹਿਰ ਸਕਿਆ, ਇਸ ਤਰਾਂ ਜਿਤ ਦਾ ਮੈਦਾਨ ਮਰਹਟਾ ਫੌਜ ਦੇ ਹਥ ਆਇਆ। ਇਸ ਜਿਤ ਕਾਰਨ ਛਤ੍ਰ-ਪਤ ਬਾਜੀ ਰਾਵ ਪੁਰ ਬੜਾ ਖੁਸ਼ ਸੀ, ਉਸ ਨੇ ਉਸੇ ਵਕਤ ਆਪਣੀ ਰਿਆਸਤ ਦੇ ਤਿੰਨ ਹਿਸੇ ਕਰ ਦਿਤੇ। ਦੋ ਹਿਸੇ ਆਪਣੇ ਦੋ ਪੁੱਤਰਾ ਨੂੰ, ਤੇ ਤੀਜਾ ਬਾਜੀ ਰਾਵ ਨੂੰ ਭੇਟ ਕਰ ਦਿੱਤਾ। ਆਪਣੇ ਪੁਤਰਾਂ ਦੀ ਸੌਂਪਣਾ ਵੀ ਬਾਜੀ ਰਾਵ ਨੂੰ ਕਰਦਿਆਂ ਹੋਇਆਂ ਛਤ੍ਰ-ਪਤ ਕਹਿਣ ਲਗਾ "ਬੇਟਾ!ਇਨਾਂ ਦੋ ਛੋਟੇ ਭਰਾਵਾਂ ਦੀ ਵੇਖ ਭਾਲ ਵੀ ਮੈਂ ਤੇਰੇ ਸਪੁਰਦ ਕਰਦਾ ਹਾਂ।"
ਬਾਜੀ ਰਾਵ ਨੇ ਕਬੂਲ ਕਰਦਿਆਂ ਹੋਇਆਂ ਸਿਰ ਨਿਵਾ ਦਿੱਤਾ। *ਕਿਹਾ ਜਾਂਦਾ ਹੈ ਕਿ ਛਤ੍ਰ-ਪਤ ਦੇ ਰਾਜ ਦਰਬਾਰ ਵਿਚ ਮਸਤਾਨੀ
*ਮਸਤਾਨੀ ਦੇ ਬਾਜੀ ਰਾਵ ਪਾਸ ਪਹੁੰਚਣ ਦੀ ਇਕ ਹੋਰ ਵੀ ਕਹਾਣੀ ਪ੍ਰਚਲਤ ਹੈ। ਕਈਆਂ ਦਾ ਖਿਆਲ ਹੈ, ਕਿ ਮਸਤਾਨੀ ਸਆਦਤ ਖਾਂ ਨਾਂ ਦੇ ਮੁਗਲ ਦੀ ਰਖੇਲੀ ਸੀ। ਜਦ ਬਾਜੀ ਰਾਵ ਦੇ ਭਰਾ ਨੇ ਚੌਥ ਵਸੂਲ ਕਰਨ ਲਈ ਇਸ ਸਰਦਾਰ ਪੁਰ ਹਮਲਾ ਕੀਤਾ ਤਾਂ ਉਹ ਮੈਦਾਨ ਛੱਡ ਕੇ ਨਠ ਤੁਰਿਆ। ਮਸਤਾਨੀ ਦਾ ਉਸ ਨਾਲ ਅਥਾਹ ਪ੍ਰੇਮ ਸੀ। ਉਹ ਆਪਣੇ ਪ੍ਰੇਮੀ ਬਿਨਾਂ ਇਕ ਪਲ ਨਹੀਂ ਸੀ ਜੀਣਾ ਚਾਹੁੰਦੀ, ਸੋ ਜਦ ਉਸ ਨੂੰ ਪਤਾ ਲਗਾ ਕਿ ਉਸਦਾ ਪ੍ਰੇਮੀ ਨਠ ਤੁਰਿਆ ਹੈ ਤੇ ਹੁਣ ਗੈਰਾਂ ਦੇ ਹਥ ਵਿਚ ਉਸ ਦੀ ਇਜ਼ਤ ਖ਼ਤਰੇ ਵਿਚ ਹੈ ਤਾਂ ਉਸ ਨੇ ਜ਼ਹਿਰ ਪੀ ਕੇ ਆਪਣੇ ਅੰਤ ਦੀ ਠਾਣੀ। ਜ਼ਹਿਰ
ਨਾਂ ਦੀ ਇਕ ਮੁਟਿਆਰ ਵੇਸਵਾ ਰਹਿੰਦੀ ਸੀ। ਉਹ ਬੇ-ਹਦ ਸੁੰਦਰ ਗਾਇਕਾ ਤੇ ਨਾਚੀ ਸੀ। ਪਹਿਲੀ ਨਜ਼ਰੇ ਹੀ ਬਾਜੀ ਰਾਵ ਘਾਇਲ ਹੋ ਗਿਆ | ਉਸ ਨੇ ਉਸ ਦੀ ਵੀ ਛਤ੍ਰ-ਪਤ ਪਾਸੋਂ ਮੰਗ ਕੀਤੀ। ਛਤ੍ਰ-ਪਤ ਨੇ ਉਸ ਨੂੰ ਬਾਜੀ ਰਾਵ ਦੇ ਹਵਾਲੇ ਕਰ ਦਿਤਾ। ਇਸ ਤਰਾਂ ਮਸਤਾਨੀ ਬਾਜੀ ਰਾਵ ਪੇਸ਼ਵਾ ਦੇ ਸ਼ਾਹੀ ਮਹੱਲਾਂ ਵਿਚ ਦਾਖਲ ਹੋ ਗਈ।
ਬੰਦੇਲ ਖੰਡ ਵਾਪਸ ਆ ਕੇ ਬਾਜੀ ਰਾਵ ਨੇ ੧੭੩੦ ਈ: ਵਿੱਚ ਪੂਨੇ ਵਿਚ ਇਕ ਆਲੀਸ਼ਾਨ ਮਹੱਲ ਬਨਵਾਣਾ ਸ਼ੁਰੂ ਕਰ ਦਿਤਾ। ਉਸ ਦਾ ਨਾਂ ਸ਼ਨਿ-ਵਾਰ ਬਾੜਾ' ਰਖਿਆ ਗਿਆ, ਤੇ ਉਸ ਦੇ ਨਾਲ ਹੀ ਮਿਲਵਾਂ ਇਕ ਹੋਰ ਮਹੱਲ ਮਸਤਾਨੀ ਲਈ ਬਣਵਾਇਆ ਗਿਆ ਮਸਤਾਨੀ ਦਾ ਮਹੱਲ ਵਿਚ ਦਾਖਲ ਹੋਣਾ ਮਰਹਟਾ ਸਰਦਾਰਾਂ ਨੂੰ ਬੜਾ
ਦਾ ਪਿਆਲਾ ਉਸ ਦੇ ਲੱਬਾਂ ਨੂੰ ਛੂਹਣ ਵਾਲਾ ਹੀ ਸੀ ਕਿ ਮਰਹਟਾ ਫੌਜ ਆ ਪਹੁੰਚੀ। ਮਸਤਾਨੀ ਇਸੇ ਹਾਲਤ ਵਿਚ ਗਿਫ਼ਤਾਰ ਕਰ ਲਈ। ਗਈ ਤੇ ਚਿਮਣਾ ਜੀ ਦੇ ਪੇਸ਼ ਕੀਤੀ ਗਈ। ਚਿਮਣਾ ਜੀ ਨੇ ਉਸ ਪਾਸੋਂ ਪੁਛਿਆ ਕਿ ਉਹ ਕਿਉਂ ਆਤਮਘਾਤ ਕਰਨਾ ਚਾਹੁੰਦਾ ਸੀ? ਤਾਂ ਮਸਤਾਨੀ ਨੇ ਬੜੇ ਦਰਦਨਾਕ ਸ਼ਬਦਾਂ ਵਿਚ ਉਤਰ ਦਿਤਾ "ਮੇਰਾ ਪ੍ਰੇਮੀ ਸਆਦਤ ਖਾਂ ਮੈਨੂੰ ਜਾਨ ਤੋਂ ਵੱਧ ਪਿਆਰ ਕਰਦਾ ਸੀ ਜਦ ਉਹ ਹੀ ਨਹੀਂ, ਤਾਂ ਮੈਂ ਜ਼ਿੰਦਾ ਕਿਸ ਲਈ ਰਹਾਂ?"
ਇਹਨਾਂ ਸ਼ਬਦਾਂ ਦਾ ਚਿਮਣਾ ਜੀ ਪੁਰ ਬੜਾ ਅਸਰ ਹੋਇਆ, ਤੇ ਉਸ ਨੇ ਮਸਤਾਨੀ ਨੂੰ ਯਕੀਨ ਦਿਲਾਇਆ ਕਿ ਉਸ ਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਹੋਣ ਦਿਤੀ ਜਾਵੇਗੀ। ਪੇਸ਼ਵਾ ਬਾਜੀ ਰਾਵ ਉਨੀਂ ਦਿਨੀਂ ਦਖਣ ਵਲ ਗਿਆ ਹੋਇਆ ਸੀ। ਜਦ ਉਹ ਵਾਪਸ ਮੁੜਿਆ ਤਾਂ ਸਾਰਾ ਹਾਲ ਉਸ ਨੂੰ ਦਸਿਆ ਗਿਆ। ਮਸਤਾਨੀ ਦੀ ਇਹ ਗਲ ਪੇਸ਼ਵਾ ਦੇ ਦਿਲ ਵੀ ਲਗ ਗਈ ਕਿ ਹੁਣ ਉਹ ਜੀਵੇ ਤਾਂ ਕਿਸ ਖ਼ਾਤਰ? ਮਸਤਾਨੀ ਨੂੰ ਦਰਬਾਰ ਵਿਚ
ਬੁਰਾ ਲਗਾ। ਉਹ ਵਿਚੋਂ ਵਿਚ ਇਸ ਗਲ ਲਈ ਕੁੜ੍ਹ ਰਹੇ ਸਨ, ਪਰ ਪੇਸ਼ਵਾ ਨੂੰ ਕਹਿਣ ਦੀ ਕਿਸੇ ਵਿਚ ਜੁਰਅਤ ਨਹੀਂ ਸੀ। ਉਧਰ ਪੇਸ਼ਵਾ ਦਿਨ ਰਾਤ ਉਸ ਹੁਸਨ ਦੀ ਦੇਵੀ ਦੀ ਪੂਜਾ ਵਿਚ ਜੁਟਿਆ ਰਹਿੰਦਾ।
ਇਕ ਦਿਨ ਮਸਤਾਨੀ ਨੇ ਪੇਸ਼ਵਾ ਦੇ ਗਲ ਵਿਚ ਆਪਣੀਆਂ ਕੋਮਲ ਬਾਹਾਂ ਪਾ ਕੇ ਪਿਆਰ ਨਾਲ ਬਿਨੈ ਕੀਤੀ, ਕਿ ਉਸ ਦੇ ਪੇਟੋ ਜੰਮਿਆਂ ਮੁੰਡਾ ਰਾਜ ਕੁਮਾਰ ਸਮਝਕੇ ਤਖਤ ਦਾ ਵਾਰਸ਼ ਕਰਾਰ ਦਿਤਾ ਜਾਵੇ। ਬਾਜੀ ਰਾਵ ਉਸ ਪੁਰ ਏਨਾਂ ਰੀਝਿਆ ਸੀ, ਕਿ ਇਨਕਾਰ ਨਾ ਕਰ ਸਕਿਆ, ਤੇ ਉਸ ਦੀ ਮੰਗ ਪੁਰ ਸ਼ਾਹੀ ਪ੍ਰਵਾਨਗੀ ਦੇ ਦਿਤੀ।
ਮਸਤਾਨੀ ਪੇਸ਼ਵਾ ਦੀ ਵਿਆਹੀ ਹੋਈ ਰਾਣੀ ਵਾਂਗ ਸ਼ਾਹੀ
ਬੁਲਾਇਆ ਗਿਆ, ਤੇ ਉਸ ਪੁਰ ਪੇਸ਼ਵਾ ਨੇ ਫਿਰ ਉਹੀ ਸਵਾਲ ਕੀਤਾ:
ਮਸਤਾਨੀ! ਤੂੰ ਜ਼ਹਿਰ ਪੀ ਕੇ ਕਿਉਂ ਆਤਮ-ਘਾਤ ਕਰਨਾ ਚਾਹੁੰਦੀ ਸੈਂ?" ਮਸਤਾਨੀ ਨੇ ਸਿਰ ਝੁਕਾ ਕੇ ਪੇਸ਼ਵਾ ਨੂੰ ਨਮਸਕਾਰ ਕਰਦਿਆਂ ਹੋਇਆਂ ਕਿਹਾ-'ਮਹਾਰਾਜ! ਮੈਂ ਜੇ ਦੁਨੀਆਂ ਪੁਰ ਜੀਂਦੀ ਰਹਾਂ, ਤਾਂ ਕਿਸ ਦੀ ਹੋ ਕੇ ਹਾਂ?
ਪੇਸ਼ਵਾ ਮਸਤਾਨੀ ਪੁਰ ਅਗੇ ਹੀ ਰੀਝਿਆ ਹੋਇਆ ਸੀ। ਉਸ ਨੇ ਪਿਆਰ ਨਾਲ ਕਿਹਾ- ਮਸਤਾਨੀ, ਤੂੰ ਮੇਰੀ ਹੋ ਕੇ ਰਹਿ, ਤੇ ਮੇਰੀ ਖਾਤਰ ਹੀ ਆਤਮ-ਹਤਿਆ ਦਾ ਖਿਆਲ ਦਿਲੋਂ ਕਢ ਦੇਹ।ਮਸਤਾਨੀ ਮਹਾਰਾਜ ਦੇ ਚਰਨਾਂ ਪੁਰ ਡਿਗ ਪਈ, ਤੇ ਆਪਣਾ ਆਪ ਬਾਜੀ ਰਾਵ ਦੇ ਹਵਾਲੇ ਕਰ ਦਿਤਾ। ਇਨ੍ਹਾਂ ਦੋਹਾਂ ਘਟਨਾਵਾਂ ਤੋਂ ਕਿਹੜੀ ਸਚੀ ਹੈ, ਇਸ ਦਾ ਪਤਾ ਨਹੀਂ। ਪਰ ਇਹ ਗਲ ਬਿਲਕੁਲ ਠੀਕ ਹੈ ਕਿ ਮਸਤਾਨੀ ਰਾਜ ਮਹਿਲਾਂ ਵਿਚ ਬਾਜੀ ਰਾਵ ਨੇ ਦਾਖਲ ਕੀਤੀ, ਭਾਵੇਂ ਉਹ ਸਆਦਤ ਖਾਂ ਰਾਹੀਂ ਆਈ ਹੋਵੇ, ਜਾਂ ਮਰਹੱਟੇ ਸਰਦਾਰ ਰਾਹੀਂ। ਮਹੱਲਾਂ ਵਿਚ ਰਹਿ ਰਹੀ ਸੀ। ਕਾਸ਼ੀ ਬਾਬਾ ਆਪਣੀ ਛੋਟੀ ਭੈਣ ਵਾਂਗ ਮਸਤਾਨੀ ਦਾ ਸਵਾਗਤ ਕੀਤਾ | ਕਾਸੀ
ਜੀ ਰਾਉ ਦੀ ਰਾਣੀ ਬਾਈ ਹਰ ਕੀਮਤ ਪੁਰ ਆਪਣੇ ਪਤੀ ਦੇਵ ਦੀਆਂ ਖੁਸ਼ੀਆਂ ਲੈਣਾ ਚਾਹੁੰਦੀ ਸੀ, ਇਸ ਖਾਤਰ ਭਾਵੇਂ ਉਸ ਨੂੰ ਆਪਣੀ ਜਾਨ ਹੀ ਕਿਉਂ ਨਾ ਦੇਣੀ ਪੈ ਜਾਂਦੀ । ਲੋਕੀ ਜਦ ਇਹ ਬਣਦੇ, ਕਿ ਕਸ਼ੀ ਰਾਣੀ ਆਪਣੀ ਸੌਂਕਣ ਵੇਸਵਾ ਨਾਲ ਸਕੀਆਂ ਭੈਣਾਂ ਵਾਂਗ ਬਲਕ ਕਰ ਰਹੀ ਹੈ, ਤਾਂ ਉਹ ਉੱਗਲਾਂ ਮੂੰਹ ਵਿਚ ਪਾ ਲੈਂਦੇ ਸਨ ।
ਮਸਤਾਨੀ ਦੇ ਘਰ ੧੭੩੪ ਈ: ਵਿਚ ਇਕ ਬਾਲ ਨੇ ਜਨਮ ਲਿਆ। ਉਸ ਦਾ ਨਾਂ ਸ਼ਮਸ਼ੇਰ ਬਹਾਦਰ ਰਖਿਆ ਗਿਆ । ਉਸੇ ਸਾਲ ਰਾਣੀ ਦੇ ਘਰ ਵੀ ਪੁੱਤ੍ਰ ਹੋਇਆ, ਜਿਸ ਦਾ ਨਾਂ ਰਘੁਨਾਥ ਰਾਵ ਰੱਖਿਆ ਗਿਆ ।
ਹੁਣ ਬਾਜੀ ਰਾਵ ਦੇ ਇਸ ਇਕਰਾਰ ਨੇ ਕਿ ਉਸ ਪਿੱਛ ਮਸਤਾਨ ਦਾ ਪੁੱਤ੍ਰ ਰਾਜ-ਗੱਦੀ ਸੰਭਾਲੇਗਾ-ਇਕ ਭਿਆਨਕ ਸੂਰਤ ਅਖਤਿਆਰ ਕਰ ਲਈ। ਸ਼ਾਹੀ ਘਰਾਣੇ ਦੇ ਬਾਕੀ ਆਦਮੀ ਕਾਂਸ਼ੀ ਬਾਈ ਵਾਂਗ ਖੁਲ-ਦਿਲੇ ਨਹੀਂ ਸਨ । ਉਹ ਰਘਨਾਥ ਸਮਾਨ ਵੇਸਵਾ ਦੇ ਪੁਤਰ ਦਾ ਸਨਮਾਨ ਹੁੰਦਾ ਵੇਖ ਸਹਾਰ ਨਾ ਸਕੇ । ਉਹ ਸ਼ਮਸ਼ੇਰ ਬਹਾਦਰ ਨੂੰ ਘਿਰਣਾ ਭਰੀ ਨਜ਼ਰ ਨਾਲ ਵੇਖਦੇ ਤੇ ਰਘੁਨਾਥ ਨਾਲ ਰਾਜ ਕੁਮਾਰਾਂ ਵਾਲਾ ਸਲੂਕ ਕਰਦੇ । ਪੇਸ਼ਵਾ ਨੂੰ ਆਪਣੇ ਘਰ ਦੀ ਇਸ ਹਾਲਤ ਨੂੰ ਵੇਖ ਕੇ ਬੜਾ ਦੁਖ ਹੋਇਆ, ਪਰ ਹੁਣ ਕੋਈ ਇਲਾਜ ਨਹੀਂ ਸੀ ਜਾਪਦਾ।
ਮਸਤਾਨੀ ਦੀ ਉਸ ਮੰਗ ਦਾ ਜਦ ਮਰਹੱਟੇ ਸਰਦਾਰਾਂ ਨੂੰ ਕੀ ਲਗਾ, ਤਾਂ ਉਹ ਹੋਰ ਵੀ ਭੂਹੇ ਹੋ ਗਏ । ਉਹ ਕਿਸੇ ਹਾਲਤ ਵਿਚ ਵੇਸਵਾ ਦੇ ਪੁੱਤਰ ਨੂੰ ਆਪਣਾ ਮਹਾਰਾਜਾ ਸਵੀਕਾਰ ਕਰਨ ਲਈ ਤਿਆਰ ਨਹੀਂ ਸਨ। ਅਖੀਰ ਇਥੋਂ ਤੀਕ ਨੌਬਤ ਪਹੁੰਚੀ, ਕਿ ਦਾ ਵੇਲੇ ਸ਼ਾਹੀ ਘਰਾਣੇ ਵਿਚ ਲੜਾਈ ਝਗੜਾ ਰਹਿਣ ਲਗਾ |ਇਸ
ਕਲ ਕਲ ਤੋਂ ਤੰਗ ਆ ਕੇ ਬਾਜੀ ਰਾਵ ਗਦੀ ਨੂੰ ਤਿਆਗ ਜੰਗਲਾਂ ਵਲ ਨਿਕਲ ਤੁਰਿਆ। ਪਿਛੋਂ ਮਸਤਾਨੀ ਨੂੰ ਬਾਜੀ ਰਾਵ ਦੇ ਭਰਾ ਚਿਮਣਾ ਜੀ ਨੇ ਗਿਫਤਾਰ ਕਰਕੇ ਕੈਦ ਕਰ ਦਿਤਾ।
ਮਸਤਾਨੀ ਬਾਜੀ ਰਾਵ ਨਾਲ ਅਥਾਹ ਪ੍ਰੇਮ ਕਰਦੀ ਸੀ। ਉਹ ਜੇਹਲ ਵਿਚ ਵੀ ਉਸੇ ਦੇ ਨਾਂ ਦੀ ਮਾਲਾ ਜਪ ਰਹੀ ਸੀ। ਭਾਵੇਂ ਉਸਦਾ ਜਨਮ ਵੇਸਵਾ ਦੇ ਘਰ ਹੋਇਆ ਸੀ, ਪਰ ਉਹ ਇਕ ਉਚ ਕੁਲ ਹਿੰਦੀ ਨਾਰੀ ਵਾਂਗ ਮਰਦੇ ਦਮ ਤੀਕ ਆਪਣੇ ਪ੍ਰੇਮੀ ਦੇ ਨਾਂ ਦੀ ਮਾਲਾ ਜਪਦੀ ਰਹੀ।
ਜਦ ਪੂਨਾ ਜੇਹਲ ਤੋਂ ਮਸਤਾਨੀ ਨੂੰ ਰਿਹਾ ਕੀਤਾ ਗਿਆ, ਤਾਂ ਮਹਲ ਦੇ ਫਾਟਕ ਪੁਰ ਉਸ ਨੂੰ ਆਪਣੇ ਪ੍ਰੇਮੀ ਬਾਜੀ ਰਾਵ ਦੀ ਮੌਤ ਦੀ ਖਬਰ ਮਿਲੀ। ਖਬਰ ਸੁਣਦਿਆਂ ਸਾਰ ਉਹ ਬੇਹੋਸ਼ ਹੋ ਕੇ ਡਿਗ ਪਈ। ਉਸ ਨੂੰ ਬਥੇਰਾ ਹੋਸ਼ ਵਿਚ ਲਿਆਉਣ ਦਾ ਯਤਨ ਕੀਤਾ ਗਿਆ, ਪਰ ਓਹ ਅਜਿਹੀ ਸੁੱਤੀ ਕਿ ਮੁੜ ਨਾ ਉਠ ਸਕੀ!