ਪ੍ਰੀਤ ਕਹਾਣੀਆਂ/ਰੈਮਜ਼ੇ ਮੈਕਡਾਨਲਡ
ਪ੍ਰਦੇਸ
ਰੈਮਜ਼ੇ ਮੈਕਡਾਨਲਡ
ਦੁਨੀਆਂ ਵਿਚ ਕਈ ਉਚ ਹਸਤੀਆਂ ਅਜਿਹੀਆਂ ਵੀ ਹਨ ਜਿਨ੍ਹਾਂ ਨੂੰ ਉਚ ਪਦਵੀ ਤੇ ਪੁਚਾਣ ਵਿਚ ਬਹੁਤ ਸਾਰਾ, ਹਥ ਓਨਾ ਦੀਆਂ ਜੀਵਨ-ਸਾਥਣਾਂ ਦਾ ਹੁੰਦਾ ਹੈ। ਉਹ ਚਾਹੁਣ ਤਾਂ ਉਚ ਹਸਤੀ ਨੂੰ ਡੇਗ ਕੇ ਦੁਨੀਆਂ ਦੇ ਪੈਰਾਂ ਵਿਚ ਸੁਟ ਦੇਣ, ਤੇ ਜੇ ਚਾਹੁਣ ਤਾਂ ਆਸਮਾਨ ਤੇ ਪੁਚਾ ਦੇਣ। ਸਾਡੇ ਸਾਹਮਣੇ ਕਈ ਅਜਿਹਿਆ ਵਿਯਕਤੀਆਂ ਦੀਆਂ ਮਿਸਾਲਾਂ ਹਨ, ਜਿਹੜੀਆਂ ਕਿ ਦੁਨੀਆ ਤੋੰ ਉਂਗਲੀ ਦੇ ਇਸ਼ਾਰੇ ਨਾਲ ਕੰਮ ਕਰਾ ਸਕਦੀਆਂ ਹਨ, ਆਪਣੀ ਜੀਵਨ ਸਾਥਣਾ ਦੀ ਕ੍ਰਿਪਾ ਨਾਲ ਸਿਖਰ ਕਾਮਯਾਬੀ ਦੀ ਪਹੁੜੀ ਤੋਂ ਹੇਠਾਂ ਡਿਗ ਕੇ ਗਿਟੇ ਗੋਡੇ ਭਨਾ ਬੈਠਦੀਆਂ ਹਨ।
ਨੇਤਾ ਲੋਕ ਦਿਨ ਭਰ ਦਫਤਰੀ ਦੁਨੀਆਂ ਤੋਂ ਥਕੇ ਟੁਟੇ ਮੁੜਦੇ, ਜਾਂ ਕੌਮੀ ਜਮਾਤਾਂ ਦੀ ਦੇਖ ਭਾਲ ਤੋਂ ਵਾਪਸ ਘਰ ਚੈਨ ਦੀ
ਘੜੀ ਗੁਜ਼ਰਾਣ ਆਉਂਦੇ ਹਨ, ਤਾਂ ਘਰ ਦੀ ਸੁਆਣੀ ਖਿੜੇ ਮਥੇ ਮਿਲਣ ਦੀ ਥਾਂ ਮੂੰਹੋਂ ਗੁਸੇ ਦੀ ਝਗ ਸੁਟਦੀ ਉਨਾਂ ਦਾ ਜੀਣਾ ਹਰਾਮ ਕਰ ਦੇਂਦੀ ਹੈ। ਜੇ ਉਹ ਇਸ ਦੁਖ ਭਰੇ ਜੀਵਣ ਦੀ ਸੋ ਬਾਹਰ ਕਢਦੇ ਹਨ, ਤਾਂ ਲੋਕਾਂ ਦੀਆਂ ਉਂਗਲਾਂ ਦਾ ਨਿਸ਼ਾਨਾ ਬਣਨ ਦਾ ਡਰ ਹੈ ਮਜਬੂਰਨ ਉਹ ਗੁਸਾ ਪੀ ਜਾਣ ਦੇ ਆਦੀ ਹੋ ਜਾਂਦੇ ਹਨ, ਤੇ ਅੰਤ ਨੂੰ ਅਚਾਨਕ ਇਕ ਦਿਨ ਉਨ੍ਹਾਂ ਦਾ ਹਿਰਦਾ ਸੜ ਕੇ ਸੁਆਹ ਹੋ ਜਾਂਦਾ ਹੈ
ਪਰ, ਅਸੀਂ ਦੂਜੀ ਸ਼੍ਰੇਣੀ ਦੇ ਇਕ ਮਹਾਂਪੁਰਸ਼ ਦਾ ਜ਼ਿਕਰ ਕਰਦੇ ਹਾਂ, ਜਿਸ ਨੂੰ ਕਾਮਯਾਬੀ ਦੀ ਟੀਸੀ ਤੇ ਪਹੁੰਚਾਣ ਵਾਲੀ ਉਸ ਦੀ ਪ੍ਰੇਮਕਾ ਸੀ।
ਅਜ ਇੰਗਲੈਂਡ ਦੇ ਬੱਚੇ ਬੱਚੇ ਦੀ ਜ਼ਬਾਨ ਤੇ ਰੈਮਜ਼ੇ ਮੈਕਡਾਨਲਡ ਦਾ ਨਾਂ ਹੈ, ਪਰ ਆਮ ਲੋਕੀ ਉਸ ਦੇ ਮੁਢਲੇ ਜੀਵਣ ਤੋਂ ਜਾਣੂ ਨਹੀਂ। ਜਦੋਂ ਲੰਦਨ ਵਿਚ ਉਸ ਨੂੰ ਕਈ ਦਿਨ ਖਾਲੀ ਪੇਟ ਗੁਜ਼ਾਰਨੇ ਪੈਂਦੇ ਸਨ। ਛੋਟੀਆਂ ਛੋਟੀਆਂ ਨੌਕਰੀਆਂ ਲਈ ਉਸ ਨੇ ਲੋਕਾਂ ਦੇ ਤਰਲੇ ਕਢੇ। ਕਈ ਵਰ੍ਹਿਆਂ ਤਕ ਉਹ ਪਾਰਲੀਮੈਂਟ ਦੇ ਇਕ ਲਿਬਰਲ ਮੈਂਬਰ ਦੇ ਪਾਸ ਮੁਣਸ਼ੀ ਦੇ ਤੌਰ ਤੇ ਕਾਗਜ਼ ਕਾਲੇ ਕਰ ਕਰ ਪੇਟ ਭਰਦਾ ਰਿਹਾ। ਫਿਰ ਸੋਸ਼ਲਿਸਟ ਪਾਰਟੀ ਵਲੋਂ ਉਹ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ। ਮਜ਼ਦੂਰ ਪਾਰਟੀ ਦਾ ਲੀਡਰ ਤੇ ਅਖੀਰ ਉਹ ਇੰਗਲੈਂਡ ਦੇ ਵਡੇ ਵਜ਼ੀਰ ਦੀ ਪਦਵੀ ਤੇ ਪੁਜਾ। ਇਡੀ ਭਾਰੀ ਤਰੱਕੀ ਦਾ ਰਾਜ਼ ਉਸ ਦੀ ਧਰਮਪਤਨੀ ਹੀ ਸੀ
ਮਿ ਮੈਕਡਾਨਲਡ ਆਪਣੀ ਵਹੁਟੀ ਬਾਰੇ ਲਿਖਦਾ ਹੈ-'ਜਦ ਮੈੰਨੂ ਚਹੁੰ ਪਾਸਿਉਂ ਮੁਸੀਬਤਾਂ ਘੇਰ ਖਲੋਂਦੀਆਂ ਸਨ, ਤਾਂ ਮੈਂ ਆਪਣੀ ਪਤਨੀ ਪਾਸ ਮਨ ਦੀ ਸ਼ਾਂਤੀ ਲਈ ਚਲਾ ਜਾਂਦਾ ਸੀ। ਉਹ ਪਿਆਰ ਕਰਦੀ, ਪੁਚਕਾਰਦੀ ਹੌਸਲਾ ਦੇਂਦੀ, ਤੇ ਫਿਰ ਜੀਵਣ ਦੀਆਂ
ਮੁਸੀਬਤਾਂ ਨਾਲ ਟਕਰ ਲੈਣ ਲਈ ਉਤਸ਼ਾਹ ਭਰਪੂਰ ਅੱਖ ਵਿਚ ਤੋਰ ਦੇਂਦੀ। ਮੈਂ ਥਕ ਕੇ ਦੁਨੀਆਂ ਦੀਆਂ ਠੋਕਰਾਂ ਖਾ ਕੇ ਜੀਵਣ ਤੋਂ ਅਤਿ ਨਿਰਾਸ ਹੋ ਕੇ ਇਸ ਖ਼ਿਆਲ ਨਾਲ ਘਰ ਮੁੜਦਾ ਮੁੜ ਕੇ ਇਸ ਜੀਵਨ ਦਾ ਨਾਂ ਨਹੀਂ ਲਵਾਂਗਾ। ਮੈਂ ਆਪਣੀ ਤੀਵੀਂ ਨੂੰ ਲੈ ਕੇ ਪਿੰਡ ਵਿਚ ਨਠ ਜਾਂਦਾ, ਤੇ ਸੋਚਦਾ ਕਿ ਬਾਕੀ ਜੀਵਨ ਆਪਣੇ ਘਰ ਆਰਾਮ ਨਾਲ ਬਾਲ ਬੱਚਿਆਂ ਤੋਂ ਸਨੇਹੀਆਂ ਵਿਚਕਾਰ ਗੁਜ਼ਾਰਾਗਾ, ਪਰ ਉਹ-ਮੇਰੀ ਜੀਵਣ ਸਾਥਣ-ਕਦੀ ਨਿਰਾਸ਼ ਨਾ ਹੁੰਦੀ। ਉਸ ਦਾ ਹਿਰਦਾ ਦੁਖ ਮੁਸੀਬਤ ਦੀਆਂ ਘੜੀਆਂ ਵੇਖ, ਕੇ ਕਦੀ ਵੀ ਨਹੀ ਸੀ ਡੋਲਿਆ ਫਿਰ ਓਹ ਮੇਰੀ ਪਿਠ ਠੋਕ ਕੇ ਨਵਾਂ ਨਰੋਇਆ ਬਣਾ ਲੜਾਈ ਦੇ ਮੈਦਾਨ ਵਿੱਚ ਘੱਲ ਦੇਂਦੀ ਕਿਸਮਤ ਨਾਲ ਨਵੇ ਸਿਰਿਓ ਟਕਰ ਲੈਣ ਲਈ-!"
੧੮੯੬ ਦੀ ਗਲ ਹੈ, ਜਦ ਇੰਗਲੈਂਡ ਦੇ ਸੋਸ਼ਲਿਸਟ ਘਿਰਣਾ ਦੀ ਨਿਗਾਹ ਨਾਲ ਵੇਖੇ ਜਾਂਦੇ ਸਨ। ਅਸੀ ਇਸੇ ਗਲ ਤੋਂ ਅੰਦਾਜਾ ਲਾ ਸਕਦੇ ਹਾਂ ਕਿ ਉਦੋਂ ਤੋਂ ਪੂਰੇ ੫੦ ਸਾਲ ਪਿਛੋਂ ਅਜ(ਸੰ: ੧੬੪੪) ਤਕ ਹਿੰਦੁਸਤਾਨ ਚਿ ਸੋਸ਼ਲਿਸਟਾਂ ਨਾਲ ਨੀਚ ਜਾਤੀਆਂ ਵਰਗਾ ਸਲੂਕ ਕੀਤਾ ਜਾਂਦਾ ਹੈ। ਉਹਨਾਂ ਨੂੰ ਅਵਾਰੇ, ਲਾਮਜ਼੍ਹਬ’, ‘ਨੀਵੇਂ ਦਰਜ ਦੇ ਲੋਕ ਆਦ ਲਕਬਾਂ ਨਾਲ ਯਾਦ ਕੀਤਾ ਜਾਂਦਾ ਹੈ, ਤਾਂ ਉਦੋਂ ਉਸ ਪਾਰਟੀ ਦੇ ਮੈਂਬਰਾਂ ਨੂੰ ਲੋਕਾਂ ਤੋਂ ਕਿਨੇ ਕੁ ਚੰਗੇ ਸਲੂਕ ਦੀ ਆਸ ਹੋ ਸਕਦੀ ਸੀ।
ਪਾਰਟੀ ਨੇ ਉਸ ਨੂੰ ਪਾਰਲੀਮੈਂਟ ਦਾ ਉਮੀਦਵਾਰ ਖੜਾ ਕੀਤਾ ਉਸ ਨੂੰ ਨਾ ਤਾਂ ਕਾਮਯਾਬੀ ਦੀ ਉਮੈਦ ਸੀ ਤੇ ਨਾ ਹੀ ਉਮੀਦਵਾਰ ਖੜੋਣਾ ਹੀ ਚਾਹੁੰਦਾ ਸੀ, ਪਰ ਉਸ ਨੂੰ ਪਾਰਟੀ ਦੇ ਅਗੇ ਸਿਰ ਝੁਕਾਣਾ ਪਿਆ। ਉਹ ਜਿਸ ਗਲ ਦਾ ਫ਼ੈਸਲਾ ਕਰ ਲੈਂਦਾ ਜਾਂ ਜਿਹੜਾ ਕੰਮ ਉਸ ਨੂੰ ਸੌਂਪ ਦਿਤਾ ਜਾਂਦਾ, ਉਸ ਪਿਛੇ ਜਾਨ ਲੜਾ ਦੇਣ ਤੋਂ ਵੀ ਦਰੇਗ ਨਹੀਂ ਸੀ ਕਰਦਾ। ਉਸ ਨੇ ਨਾਂ ਦਿਨ
ਵੇਖਿਆ ਨਾ ਰਾਤ, ਕਾਮਯਾਬੀ ਲਈ ਦੌੜ ਭਜ ਸ਼ੁਰੂ ਕਰ ਦਿਤੀ। ਪਾਰਟੀ ਪੈਸਿਆਂ ਵਲੋਂ ਬਿਲਕੁਲ ਕੋਰੀ ਹੀ ਸੀ। ਇਸ ਮੁਸੀਬਤ ਨੇ ਉਸ ਨੂੰ ਕੁਝ ਨਿਰਾਸ ਕਰ ਦਿੱਤਾ, ਪਰ ਅਚਾਨਕ ਇਕ ਦਿਨ ਉਸ ਨੂੰ ਇਕ ਚਿਠੀ, ਜਿਸ ਵਿਚ ਚੋਣ ਦੇ ਖਰਚਾਂ ਜੋਗੀ ਕਾਫੀ ਰਕਮ ਵੀ ਸੀ, ਚਿਠੀ ਭੇਜਣ ਵਾਲੇ ਦਾ ਨਾਂ ਚਿਠੀ ਦੇ ਅਖੀਰ ਐਮ. ਏ, ਗਲੈਡ ਸਟੋਨ' ਲਿਖਿਆ ਹੋਇਆ ਸੀ। ਇਹ ਗ਼ੈਬੀ ਮਦਦ ਮਿਲਣ ਕਰ ਕੇ ਮੈਕਡਾਨਲਡ ਨੂੰ ਜੋ ਖੁਸ਼ੀ ਹੋਈ, ਉਸ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਸੀ। ਉਸ ਨੇ ਚਿਠੀ ਦਾ ਜਵਾਬ ਧੰਨਵਾਦ ਸਹਿਤ ਦੇ ਦਿਤਾ ਤੇ ਫਿਰ ਆਪਣੇ ਕੰਮ ਵਿਚ ਜੁਟ ਪਿਆ ।
ਪਿਛੋਂ ਪਤਾ ਲਗਾ, ਕਿ ਚਿਠੀ ਭੇਜਣ ਵਾਲੀ ਦਾ ਪੂਰਾ ਨਾਂ ਮਾਰਗਰੇਟ ਗਲੈਂਡ ਸਟੋਨ ਸੀ, ਤੇ ਉਹ ਇੰਗਲੈਂਡ ਦੇ ਮਸ਼ਹੂਰ ਡਾਕਟਰ ਗਲੈਡਸਟੋਨ ਦੀ ਜਵਾਨ ਪੁੱਤ੍ਰੀ ਸੀ। ਧੰਨਵਾਦ ਦੀ ਚਿਠੀ ਜਦ ਗਲੈਡਸਟੋਨ ਨੂੰ ਮਿਲੀ ਤਾਂ ਉਹ ਬੜੀ ਖੁਸ਼ ਹੋਈ। ਉਸ ਨੇ ਆਪਣੀ ਡਾਇਰੀ ਵਿਚ ਇਕ ਨੋਟ ਦਿਤਾ- ਜੇ. ਆਰ. ਮੈਕਡਾਨਲਡ ਦਾ ਪਹਿਲਾ ਪੱਤ੍ਰ-੨੬ ਮਈ ੧੯੬੬ ਨੂੰ ਮਿਲਿਆ...।"
ਮੈਕਡਾਨਲਡ ਦੀ ਉਮਰ ਉਦੋਂ ੩੦ ਸਾਲ ਦੀ ਸੀ ਤੇ ਹਾਲੀਂ ਤਕ ਉਹ ਪ੍ਰੇਮ ਵਲੋਂ ਬਿਲਕੁਲ ਕੋਰਾ ਸੀ।
ਰੋਟੀ ਦੇ ਮਸਲੇ ਤੋਂ ਛੁਟਕਾਰਾ ਮਿਲ ਜਾਣ ਤੇ ਹੀ ਪ੍ਰੇਮ ਦੀਆਂ ਗਲੀਆਂ ਦੇ ਚਕਰ ਕਟੇ ਜਾ ਸਕਦੇ ਹਨ। ਕਿਸੇ ਨੇ ਠੀਕ ਕਿਹਾ ਹੈ-"ਜ਼ਰ ਬਿਨਾਂ ਇਸ਼ਕ ਟੈਂ ਟੈਂ।" ਮੈਕਡਾਨਲਡ ਦਾ ਜੀਵਣ ਬੜੀਆਂ ਮੁਸੀਬਤਾਂ ਵਿਚ ਗੁਜ਼ਰਿਆ, ਇਸੇ ਲਈ ਉਹ ਆਮ ਕਰਕੇ ਸੰਜੀਦਾ ਹੀ ਰਿਹਾ ਕਰਦਾ ਸੀ ਤੇ ਉਸਦਾ ਬਹੁਤਾ ਵਕਤ ਪਾਰਟੀ ਪ੍ਰਚਾਰ ਤੇ ਹੀ ਖ਼ਰਚ ਹੁੰਦਾ ਸੀ।
ਗਲੈਡਸਟੋਨ, ਰੈਮਜੇ ਮੈਕਡਾਨਲਡ ਦੀਆਂ ਮਜ਼ਦੂਰ ਜਲਸੇ ਵਿਚ ਕੀਤੀਆਂ ਤਕਰੀਰਾਂ ਬੜੀ ਦਿਲਚਸਪੀ ਨਾਲ ਸੁਣਿਆ ਕਰਦੀ
ਤੇ ਦਿਲ ਹੀ ਦਿਲ ਵਿਚ ਉਸ ਨਾਲ ਪਾਈਆਂ ਪਿਆਰ ਪੀਂਘਾਂ ਤੇ ਜੂਝਿਆ ਕਰਦੀ।
ਪਾਰਲੀਮੈਂਟ ਦੀ ਚੋਣ ਵਿਚ ਮੈਕਡਾਨਲਡ ਨੂੰ ਬੁਰੀ ਤਰ੍ਹਾਂ ਹਾਰ ਹੋਈ। ਵਕਤ ਤੇ ਸੇਹਤ ਬਰਬਾਦ ਕਰਨ ਪਿਛੋਂ ਪਾਰਲੀਮੈਟ ਹਾਲ ਦੀ ਥਾਂ ਉਹ ਹਸਪਤਾਲ ਜਾ ਪੁਜਾ। ਸ਼ਾਇਦ ਇਸ ਕਰ ਕੇ ਕਿ ਹਸਪਤਾਲ ਹੀ ਉਸ ਦੇ ਅਗਲੇ ਸ਼ਾਨਦਾਰ ਜੀਵਣ ਦਾ ਅਰੰਭ ਸੀ। ਉਥੇ ਵੀ ਕਰੋੜ ਪਤੀ ਗਲੈਡਸਟੋਨ ਦੀ ਚਿਠੀ ਨੇ ਮੈਕਡਾਨਲ ਲਈ ਸਾਰੀਆਂ ਸਹੂਲਤਾਂ ਪੈਦਾ ਕਰ ਦਿਤੀਆਂ। ਉਸ ਦੀਆਂ ਅਖਾਂ ਸਾਹਮਣੇ ਹਰ ਵੇਲੇ ਇਕ ਹਸੂ ਹਸੂ ਕਰਦੀ ਪਿਆਰ ਮੂਰਤ ਫਿਰਦੀ ਰਹਿੰਦੀ, ਤੇ ਉਹ ਸੀ, ਉਸਦੀ ਸਹਾਇਕ ਪ੍ਰੇਮਕਾ ਮਾਰਗਰੇਟ ਉਸਦੀ ਸਿਆਣਪ ਵੇਖ ਕੇ ਰੈਮਜ਼ੇ ਨੂੰ ਆਪਣੀ ਸਾਰੀ ਰਾਜਨੀਤੀ ਭੁਲ ਗਈ। ਉਹ ਮੁਲਕ ਦੇ ਸਾਰੇ ਗੁੰਝਲਦਾਰ ਮੁਆਮਲਿਆ: ਪਾਰਲੀਮੈਂਟ-ਮਜ਼ਦੂਰ ਸਰਮਾਇਆਦਾਰ ਆਦ ਸਵਾਲਾਂ ਨੂੰ ਨਿਰਾ ਚੰਗੀ ਤਰਾਂ ਸਮਝਦੀ ਹੀ ਨਹੀਂ ਸੀ, ਬਹਿਸ਼ ਵੀ ਕਰ ਸਕਦੀ ਰਾਏ ਵੀ ਦੇ ਸਕਦੀ ਸੀ। ਮੈਕਡਾਨਲਡ ਦਿਨ ਬਦਿਨ ਉਸ ਦੀ ਖਿਚਿਆ ਜਾਣ ਲਗਾ। ਜਦ ਉਹ ਚੋਰ ਅੱਖਾਂ ਨਾਲ ਉਸ ਨੂੰ ਦੇਖਦਾ ਉਸ ਅੰਦਰ ਪ੍ਰੇਮ ਝਰਨਾਟ ਛਿੜ ਪੈਂਦੀ। ਹੌਲੀ ਹੌਲੀ ਇਹ ਪਿਆਰ ਵਧਦਾ ਗਿਆ ਤੇ ਅਖੀਰ ਇਹ ਇਸ਼ਕ ਦੀ ਮੰਜ਼ਲ ਤੀਕ ਜਾ ਪੁਜਾ। ਪਰ ਉਨ੍ਹਾਂ ਦੇ ਰਾਹ ਵਿਚ ਇਕ ਬੜੀ ਭਾਰੀ ਰੁਕਾਵਟ ਵੀ ਸੀ। ਇਕ ਪਾਸੇ ਰੈਮਜੇ ਵਰਗਾ ਧਨ-ਹੀਣ, ਗੁਮਨਾਮ, ਮਜ਼ਦੂਰ ਵਰਗੀ ਅਛੂਤ ਪਾਰਟੀ ਦੇ ਲੀਡਰ ਤੇ ਦੂਜੇ ਪਾਸੇ ਕਰੋੜਾ ਵਿਚ ਖੇਡਣ ਵਾਲੀ ਅਮੀਰ ਮਾਰਗਰੇਟ। ਉਸ ਦੇ ਮਾਪੇ ਕਿਥੇ ਇਸਦੇ ਪਿਆਰ ਨੂੰ ਸਿਰੇ ਚੜ੍ਹਨ ਦੇਣਗੇ? ਮੈਕਡਾਨਲਡ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਕੇ ਵੀ ਚੰਗੀ ਤਰਾਂ ਪੇਟ ਨਹੀਂ ਸੀ ਕਰ ਸਕਦਾ। ਪਰ ਉਹ ਕਿਸੇ ਅਗੇ ਝੁਕਣਾ ਨਹੀਂ ਸੀ ਜਾਣਦਾ। ਮਾਰਗਰੇਟ ਨੇ
ਇਹ ਸਭ ਕੁਝ ਜਾਣਦਿਆਂ ਹੋਇਆਂ ਵੀ ਪ੍ਰੇਮੀ ਨੂੰ ਜੀਵਣ-ਸਾਥੀ ਬਣਨ ਦਾ ਕੌਲ ਦਿਤਾ। ਉਸ ਨੇ ਮਾਪਿਆਂ ਨੂੰ ਸਾਫ਼ ਕਹਿ ਦਿੱਤਾ, ਕਿ ਉਹ ਸ਼ਾਦੀ ਮੈਕਡਾਨਲਡ ਬਿਨਾਂ ਕਿਸੇ ਨਾਲ ਨਹੀਂ ਕਰੇਗੀ। ਮਾਪਿਆਂ ਜਦ ਆਪਣੀ ਜਵਾਨ ਬੱਚੀ ਨੂੰ ਆਪਣੇ ਫੈਸਲੇ ਤੇ ਦ੍ਰਿੜ ਵੇਖਿਆ ਤਾਂ ਉਨ੍ਹਾਂ ਵੀ ਹਾਂ ਕਰ ਦਿਤੀ।
ਨਵੰਬਰ ੧੮੯੬ ਵਿਚ ਦੋਹਾਂ ਦਾ ਵਿਆਹ ਹੋ ਗਿਆ। ਉਦੋਂ ਮੈਕਡਾਨਲਡ ਨੂੰ ਇੰਗਲੈਂਡ ਵਿਚ ਘਟ ਹੀ ਲੋਕੀ ਜਾਣਦੇ ਸਨ, ਪਰ ਇਸ ਤੋਂ ਦਸ ਸਾਲ ਬਾਅਦ ਇਹ ਆਪਣੇ ਮੁਲਕ ਦਾ ਹੀਰੋ ਸਮਝਿਆ ਜਾਣ ਲਗ ਪਿਆ। ਹੁਣ ਮਜ਼ਦੂਰ ਪਾਰਟੀ ਕਾਫੀ ਮਜ਼ਬੂਤ ਹੋ ਗਈ ਸੀ। ਰੈਮਜੇ ਪਾਰਲੀਮੈਂਟ ਦਾ ਮੈਂਬਰ ਹੀ ਨਹੀਂ, ਸਗੋਂ ਵੱਡਾ ਵਜ਼ੀਰ ਵੀ ਚੁਣਿਆ ਗਿਆ, ਪਰ ਉਸ ਦੀ ਹਰ ਦੁਖ ਸਮੇਂ ਦੀ ਸਹਾਇਕ ਜੀਵਣਸਾਥਣ ਆਪਣੇ ਪ੍ਰੇਮੀ ਨੂੰ ਕਾਮਯਾਬੀ ਦੀ ਸਭ ਤੋਂ ਉਪਰਲੀ ਮੰਜ਼ਲ ਤੇ ਖੜੋਤਾ ਨਾ ਵੇਖ ਸਕੀ।--ਉਹ ਆਪਣੇ ਪ੍ਰੇਮੀ ਨੂੰ ਨਾ ਭੁਲ ਸਕਣ ਵਾਲਾ ਵਿਛੋੜਾ ਦੇ ਕੇ ਸਦਾ ਦੀ ਨੀਂਦ ਸੌਂ ਗਈ।
ਕੌਣ ਕਹਿ ਸਕਦਾ ਹੈ, ਕਿ ਜੇ ਮਾਰਗਰੇਟ ਦਾ ਸਬੰਧ ਰੈਮਜ਼ੇ ਨਾਲ ਨਾ ਹੁੰਦਾ ਤਾਂ ਅਜ ਉਸ ਦੀ ਕੀ ਪੋਜ਼ੀਸ਼ਨ ਹੁੰਦੀ? ਤੇ ਕੌਣ ਯਕੀਨ ਕਰ ਸਕਦਾ ਹੈ, ਕਿ ਉਸਦੀ ਸਹਾਇਤਾ ਬਿਨਾਂ ਮਜ਼ਦੂਰ ਦਲ ਵਲੋਂ ਖੜੋਤਾ ਇਕ ਸਾਧਾਰਣ ਉਮੈਦਵਾਰ ਇੰਗਲੈਂਡ ਦਾ ਵਡਾ ਵਜ਼ੀਰ ਬਣ ਸਕਦਾ ਸੀ। ਮਾਰਗਰੇਟ ਦੀ ਮੇਹਨਤ, ਹਿੰਮਤ ਤੇ ਹੌਸਲੇ ਕਾਰਣ ਉਸ ਦੀਆਂ ਸਾਰੀਆਂ ਇਛਾਂ ਪੂਰੀਆਂ ਹੋ ਗਈਆਂ, ਪਰ ਅਫਸੋਸ ਕਿ ਉਹ ਆਪ ਆਪਣੇ ਪ੍ਰੇਮੀ ਦੀਆਂ ਕਾਮਯਾਬੀਆਂ ਆਪਣੀਆਂ ਅਖਾਂ ਨਾਲ ਨਾ ਵੇਖ ਸਕੀ।