ਸਮੱਗਰੀ 'ਤੇ ਜਾਓ

ਪ੍ਰੀਤ ਕਹਾਣੀਆਂ/ਨਵਾਬ ਖੈਰਪੁਰ ਤੇ ਇਕਬਾਲ ਬੇਗਮ

ਵਿਕੀਸਰੋਤ ਤੋਂ
ਦੇਸ
ਨਵਾਬ ਖੈਰਪੁਰ ਤੇ ਇਕਬਾਲ ਬੇਗ਼ਮ

ਖੈਰਪੁਰ ਸਿੰਧ ਦੀ ਇਕ ਮਸ਼ਹੂਰ ਮੁਸਲਮ ਰਿਆਸਤ ਹੈ। ਇਸ ਦਾ ਨਵਾਬ ਹਿਜ਼ਰਾਈਨੈਸ ਮੀਰ ਅਲੀ ਨਿਵਾਜ਼ ਖਾਨ ਹੈ। ਉਸ ਦੀ ਪਹਿਲੀ ਸ਼ਾਦੀ ਇਕ ਬੜੇ ਉਚ। ਮੁਸਲਮ ਘਰਾਣੇ ਚ ਹੋਈ ਹੋਈ ਸੀ, ਤੇ ਦੂਜੀ ਪਹਿਲਾਂ ਕੁਝ ਚਿਰ ਚੋਰੀ ਛੁਪੀ ਤੇ ਫਿਰ ਜ਼ਾਹਿਰਾ ਲਾਹੌਰ ਦੇ ਵੇਸਵਾ ਬਾਜ਼ਾਰ ਹੀਰਾ ਮੰਡੀ ਦੀ ਇਕ ਸੁੰਦਰੀ ਇਕਬਾਲ ਬੇਗਮ ਬਾਲੀ ਨਾਲ ਹੋਈ।
ਇਹ ਵਾਕਿਆ ਮਈ ੧੯੨੬ ਨੂੰ ਲੋਕਾਂ ਸਾਹਮਣੇ ਆਇਆ। ਇਨ੍ਹੀਂ ਦਿਨੀਂ ਮੀਰ ਅਲੀ ਨਿਵਾਜ਼ ਖਾਨ ਤੇ ਨਾ ਦੀ ਇਸ਼ਕ ਕਹਾਣੀ ਬੱਚੇ ਬੱਚੇ ਦੀ ਜ਼ੁਬਾਨ ਤੋਂ ਹੋ ਗਈ ਤੇ ਲੋਕੀ ਬੜੇ ਉਤਸ਼ਾਹ ਨਾਲ ਹਰ ਰੋਜ਼ ਸਵੇਰ ਦੀ ਅਖਬਾਰ ਦੇ ਕਾਲਮਾਂ ਵਿਚ ਓਪ੍ਰੋਕਤ ਪ੍ਰੇਮ ਕਾਂਡ ਬਾਰੇ ਕੋਈ ਨਵੀਂ ਖਬਰ ਦੀ ਉਡੀਕ ਕਰਦੇ ਸਨ। 

ਸ਼ੁਰੂ ਸ਼ੁਰੂ ਵਿਚ ਮੀਰ ਅਲੀ ਦੀ ਨਜ਼ਰ ਜਦ ਬਾਲੀ ਪੁਰ ਤਾਂ ਉਹ ਉਸ ਲਈ ਦੀਵਾਨਾ ਹੋ ਉਠਿਆ। ਅਖੀਰ ਉਸ ਨੇ ਬੜੀਆਂ ਮੁਸ਼ਕਲਾਂ ਨਾਲ ਤੇ ਬੜਾ ਖਰਚ ਕਰ ਕੇ ਬਾਲੀ ਨੂੰ ਚੋਰੀ ਸਾਦੀ ਕਰ ਕੇ ਖੈਰ ਪਰ ਰਹਿਣ ਲਈ ਮਨਾ ਲਿਆ। ਇਸ ਤਰਾਂ ਚ ਵਿਆਹ ਕਰਨ ਤੋਂ ਨਵਾਬ ਦਾ ਖਿਆਲ ਇਹ ਸੀ ਕਿ ਇਕ ਉਸਦੀ ਪਹਿਲੀ ਵਹੁਟੀ ਨਾਲ ਸਬੰਧ ਨਾ ਖਰਾਬ ਹੋਣਗੇ, ਉਜ ਬੰਬਈ ਹਕੂਮਤ ਨੂੰ ਨਰਾਜ਼ਗੀ ਦਾ ਮੋਕਹਿ ਨਹੀਂ ਮਿਲੇਗਾ। ਬਾਲੀ ਲਈ ਇਕ ਵੱਖਰਾ ਬੰਗਲਾ ਨੀਯਤ ਕੀਤਾ ਗਿਆ, ਤੇ ਕੁਝ ਚਿਰ ਤਕ ਦੋਵੇਂ ਛੁਪ ਛੁਪ ਕੇ ਮਿਲਦੇ ਤੇ ਐਸ਼ ਦੇ ਦਿਨ ਗੁਜ਼ਾਰਦੇ ਰਹੇ।
ਇਨ੍ਹਾਂ ਦਿਨਾਂ ਵਿਚ ਹੀ ਬਾਲੀ ਦੀ ਮਾਂ ਦੀ ਲਾਹੌਰ ਵਿੱਚ ਮੌਤ ਹੋ ਗਈ। ਮਜਬੂਰਨ ਨਵਾਬ ਨੇ ਬਾਲੀ ਨੂੰ ਮਾਤਮ ਪੁਰਸੀ ਲਈ ਲਾਹੌਰ ਘਲਿਆ। ਬਹੁਤ ਸਾਰੇ ਕੀਮਤੀ ਜ਼ੇਵਰ ਤੇ ਕੱਪੜੇ ਬਾਲੀ ਪਾਸ ਸਨ ਤੇ ਕਈ ਨੌਕਰਾਂ ਦੇ ਸ਼ਹਾਨਾ ਜਲੂਸ ਨਾਲ ਉਹ ਲਾਹੌਰ ਪਹੁੰਚੀ।
ਜਦ ਉਸ ਦੇ ਰਿਸ਼ਤੇਦਾਰਾਂ ਨੇ ਬਾਲੀ ਨੂੰ ਬੜੇ ਕੀਮਤੀ ਗਹਿਣਿਆਂ ਨਾਲ ਲਦਿਆ ਵੇਖਿਆ, ਤਾਂ ਉਨਾਂ ਦੇ ਮੂੰਹ ਵਿਚ ਪਾਣੀ ਭਰੇ ਆਇਆ। ਬਾਲੀ ਕੁਝ ਦਿਨ ਲਾਹੌਰ ਆਪਣੇ ਰਿਸ਼ਤੇਦਾਰਾਂ ਪਾਸ ਠਹਿਰੀ ਤੇ ਮਗਰੋਂ ਰਿਸ਼ਤੇਦਾਰਾਂ ਨੇ ਗਹਿਣਿਆਂ ਦੇ ਲਾਲਚ ਪਿਛ ਉਸ ਨੂੰ ਤੋਰਨੋਂ ਇਨਕਾਰ ਕਰ ਦਿਤਾ। ਰਿਆਸਤ ਵਲੋਂ ਕਾਫੀ ਕੋਸਿਸ ਕੀਤੀ ਗਈ ਪਰ ਓਹ ਲਾਹੌਰੋਂ ਨਾ ਆਈ! ਅਖੀਰ ਮਜਬੂਰ ਹੋ ਕੇ ਨਵਾਬ ਨੇ ਆਪ ਲਾਹੌਰ ਜਾਣਾ ਪਿਆ, ਉਸ ਨੇ ਆਪਣੀ ਵਲੋਂ ਬਾਲੀ ਨੂੰ ਨਾਲ ਲਿਜਾਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਲਾਲਚੀ ਰਿਸ਼ਤੇਦਾਰਾਂ ਨੇ ਬਾਲੀ ਨੂੰ ਨਾ ਤੋਰਿਆ
ਅਠ ਨੌਂ ਮਹੀਨਿਆਂ ਨੂੰ ਉਹ ਸਾਰੇ ਜ਼ੇਵਰ ਖੁਰਦ ਬੁਰਦ ਕਰ ਲਏ ਗਏ, ਤਾਂ ਬਾਲੀ ਬੰਬਈ ਗਈ, ਤੇ ਨਵਾਬ ਦੇ ਵਜ਼ੀਰ ਮਹੁੰਮਦ

ਕਾਦਰ ਰਾਹੀਂ ਨਵਾਬ ਨੂੰ ਸੁਨੇਹਾ ਘਲਿਆ, ਕਿ ਉਹ ਉਸ ਪਾਸ ਆਉਣ ਲਈ ਤਿਆਰ ਹੈ।
ਨਵਾਬ ਮੀਰ ਨਿਵਾਜ਼ ਖਾਨ ਇਹ ਸੁਨੇਹਾ ਸੁਣਦਿਆਂ ਸਾਰ ਬੰਬਈ ਉਠ ਦੌੜਿਆ, ਤੇ ਬਾਲੀ ਨੂੰ ਆਪਣੇ ਨਾਲ ਖੈਰ ਪੁਰੇ ਵਾਪਸ ਲੈ ਗਿਆ।
ਖੈਰ ਪੁਰ ਜਾ ਕੇ ਨਵਾਬ ਦੇ ਸਨੇਹੀਆਂ ਤੇ ਬਰਾਦਰੀ ਨੇ ਸਲਾਹ ਦਿਤੀ ਕਿ ਨਵਾਬ ਨੇ ਬਾਲੀ ਨਾਲ ਖੁਲਮਖੁਲਾ ਵਿਆਹ ਕਰ ਲੈਣਾ ਚਾਹੀਦਾ ਹੈ, ਤਾਂ ਜੋ ਚੋਰੀ ਛਿਪੀ ਦੇ ਨਿਤ ਵਾਲੇ ਪੁਆੜੇੇ ਮੁਕ ਜਾਣ। ਗਲ ਕੀ ਖੈਰ ਪੁਰ ਵਿਚ ਇਹ ਸ਼ਾਦੀ ਬੜੀ ਧੁਮ ਧਾਮ ਨਾਲ ਕੀਤੀ ਗਈ, ਤੇ ਇਸ ਸਮੇਂ ਨਵਾਬ ਦੀ ਬਰਾਦਰੀ, ਬਲੋਚ ਸਰਦਾਰ ਤੇ ਕਈ ਵਡੇ ਅੰਗਰੇਜ਼ ਅਫਸਰ ਵੀ ਸ਼ਾਮਲ ਹੋਏ। ਸ਼ਾਦੀ ਤੇ ਕਈ ਲਖ ਰੁਪਿਆ ਖਰਚ ਕੀਤਾ ਗਿਆ।
ਜਦ ਬਾਲੀ ਮਾਤਮ ਪੁਰਸੀ ਲਈ ਲਾਹੌਰ ਆਈ ਸੀ, ਤਾਂ। ਉਸ ਦੇ ਰਿਸ਼ਤੇਦਾਰਾਂ ਨੇ ਲਖਾਂ ਰੁਪਿਆਂ ਦਾ ਜ਼ੇਵਰ ਉਸ ਤੋਂ ਇਹ ਕਹਿ ਕੇ ਲੈ ਲਿਆ ਸੀ, ਕਿ ਨਵਾਬ ਦੀ ਮੌਤ ਮਗਰੋਂ ਉਸ ਤੋਂ ਸਾਰੇ ਜ਼ੇਵਰ ਖੋਹ ਲਏ ਜਾਣਗੇ, ਇਸ ਲਈ ਚੰਗਾ ਹੈ ਕਿ ਇਨ੍ਹਾਂ ਨੂੰ ਲਾਹੌਰ ਹੀ ਕਿਧਰੇ ਸਾਂਭ ਰਖਿਆ ਜਾਵੇ। ਇਹ ਸਾਰਾ ਗਹਿਣੇ ਸਤ ਅਠ ਲਖ ਰੁਪਏ ਦਾ ਸੀ। ਉਹ ਸਾਰੇ ਦਾ ਸਾਰਾ ਬਾਲੀ ਤੋਂ ਲੈ ਕੇ ਸ਼ਹੂਕਾਰਾਂ ਪਾਸ ਗਿਰਵੀ ਰਖ ਦਿਤਾ ਗਿਆ ਤੋਂ ਰੁਪਿਆ ਲੈ ਕੇ ਇਨ੍ਹਾਂ ਲੋਕਾਂ ਰਜ ਕੇ ਐਸ਼ ਕੀਤੀ ਤੇ ਕਿੰਨਾ ਚਿਰ ਸਰਾਬ ਦੇ ਦੌਰ ਚਲਦੇ ਰਹੇ। ਇਨ੍ਹਾਂ ਦਿਨਾਂਂ ਵਿਚ ਬਾਲੀ ਵਾਪਸ ਰਿਆਸਤ ਵਿਚ ਆ ਗਈ ਸੀ। ਰਿਆਸਤ ਦੀ ਬਿਨੇ ਪੁਰ ਇਕ ਵਾਰ ਮਿ: ਔਟੋ ਆਈ ਸੀ ਐਸ. ਨੇ ਬਾਲੀ ਦੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਸਾਰਾ ਗੇਹਨਾ ਵਾਪਸ ਕਰ ਦੇਣ ਲਈ ਕਿਹਾ, ਤੇ ਨਾਲ ਹੀ ਡਰਾਵਾ ਦਿਤਾ, ਕਿ ਜੇ

ਉਨ੍ਹਾਂ ਅਜੇਹਾ ਨਾ ਕੀਤਾ, ਤਾਂ ਰਿਆਸਤ ਦਾ ਰੁਪਿਆ ਬਰਬਾਦ ਕਰਨ ਦੇ ਜੁਰਮ ਵਿਚ ਮੁਕੱਦਮਾ ਚਲਾਇਆ ਜਾਵੇਗਾ। ਉਹ ਬੜੇ ਘਬਰਾਏ, ਪਰ ਬਾਲੀ ਨੇ ਨਵਾਬ ਨੂੰ ਕਹਿ ਕੇ ਖਾਮੋਸ਼ ਕਰਾਂ ਦਿਤਾ ਕਿ ਕੁਝ ਚਿਰ ਤੀਕ ਗਹਿਣੇ ਜ਼ਰੂਰ ਵਾਪਸ ਹੋ ਜਾਣਗੇ ਤੇ ਉਸ ਦੇ ਰਿਸ਼ਤੇਦਾਰਾਂ ਨੂੰ ਤੰਗ ਨਾ ਕੀਤਾ ਜਾਵੇ। ਬਾਲੀ ਦੇ ਕਹਿਣ ਤੇ ਨਵਾਬ ਨੇ ਉਨਾਂ ਨੂੰ ਰਿਆਸਤ ਵਿਚ ਆਉਣ ਦੀ ਇਜਾਜ਼ਤ ਦੇ ਦਿੱਤੀ, ਪਰ ਇਸ ਦਾ ਅਸਰ ਉਲਟਾ ਹੋਇਆ। ਉਸ ਦੇ ਰਿਸ਼ਤੇਦਾਰ ਦਿਨ ਬਦਿਨ ਭੂਹੇ ਹੋ ਰਹੇ ਸਨ। ਉਹ ਬਾਲੀ ਨੂੰ ਡਰਾ ਧਮਕਾ ਕੇ ਉਸ ਤੋਂ ਰੁਪਿਆ ਤੇ ਹੋਰ ਕੀਮਤੀ ਚੀਜ਼ਾਂ ਜਿੰਨਾਂ ਚਿਰ ਲੈਂਦੇ ਰਹੇ। ਨਵਾਬ ਇਸ ਮੁਸੀਬਤ ਤੋਂ ਸਖਤ ਤੰਗ ਆ ਗਿਆ ਸੀ, ਤੇ ਅਖੀਰ ਉਸ ਨੇ ਖਾਨ ਬਹਾਦੁਰ ਸਰ ਅਸਰਾਰ ਹਸਨ ਖਾਨ ਮੈਂਬਰ ਕੌਂਸਲ ਤੇ ਹੋਰ ਕਈ ਸਲਾਹਕਾਰਾਂ ਦੇ ਮਸ਼ਵਰੇ ਨਾਲ ਬਾਲੀ ਦੇ ਰਿਸ਼ਤੇਦਾਰਾਂ ਨੂੰ ਰਿਆਸਤੋਂ ਬਾਹਿਰ ਕਢ ਦਿਤਾ। ਉਹ ਸਾਰੇ ਰਿਆਸਤ ਦੀ ਹਦ ਤੋਂ ਪੰਦਰਾਂ ਮੀਲ ਦੇ ਫਾਸਲੇ ਤੇ ਸਖਰ ਰਹਿਣ ਲਗ ਪਏ।
ਇਸ ਇਸ਼ਕ ਬਖੇੜੇ ਨੂੰ ਮੁਲ ਲੈ ਕੇ, ਮੀਰ ਦੇ ਰਾਹ ਵਿਚ ਕਾਫੀ ਮੁਸੀਬਤਾਂ ਆਈਆਂ ਪਰ ਫਿਰ ਵੀ ਉਹ ਬਾਲੀ ਦੀ ਹਰ ਇਛਿਆ ਪੂਰੀ ਕਰਦਾ ਰਿਹਾ। ਬਾਲੀ ਦੇ ਕਹਿਣ ਤੇ ਫਿਰ ਉਸ ਦੇ ਰਿਸ਼ਤੇਦਾਰਾਂ ਨੂੰ ਮੁਆਫੀ ਦੇ ਕੇ ਰਿਆਸਤ ਵਿਚ ਆਣ ਦੀ ਖੁਲ੍ਹ ਦੇ ਦਿਤੀ ਗਈ, ਪਰ ਉਨ ਦੀਆਂ ਹਰਕਤਾਂ ਵਿਚ ਕੋਈ ਫ਼ਰਕ ਨਾ ਪਿਆ।
੧੯੨੮ ਦੇ ਕਰੀਬ ਚੈਂਬਰ ਆਫ਼ ਪ੍ਰਿੰਸਿਜ ਦੀ ਮੀਟਿੰਗ ਦਿਲੀ ਵਿੱਚ ਹੋ ਰਹੀ ਸੀ। ਸਾਰੇ ਹਿੰਦੀ ਰਿਆਸਤਾਂ ਦੇ ਰਾਜੇ ਤੇ ਨਵਾਬ ਉਥੇ ਆਏ ਹੋਏ ਸਨ। ਨਵਾਬ ਮੀਰ ਨਵਾਜ਼ ਖਾਨ ਵੀ ਇਸ ਮੀਟਿੰਗ ਪਰ ਦਿਲੀ ਆਇਆ। ਇਥੇ ਉਸ ਦੀ ਜਾਨ ਲੈਣ ਦੀ

ਸਾਜ਼ਸ਼ ਕੀਤੀ ਗਈ, ਪਰ ਵਕਤ ਸਿਰ ਪਤਾ ਲਗ ਜਾਣ ਕਰਕੇ ਬਚਾ ਹੋ ਗਿਆ। ਕਿਹਾ ਜਾਂਦਾ ਹੈ, ਕਿ ਇਸ ਸਾਜ਼ਸ਼ ਵਿਚ ਵੀ ਬਾਲੀ ਦਾ ਰਿਸ਼ਤੇਦਾਰਾਂ ਦਾ ਹਥ ਸੀ। ਨਵਾਬ ਨੇ ਇਸ ਸ਼ਰਾਰਤ ਦਾ ਜ਼ਿਕਰ ਬਾਲੀ ਨਾਲ ਕੀਤਾ, ਤੇ ਲਿਖਤੀ ਸਬੂਤ ਵੀ ਵਿਖਾਏ, ਪਰ ਬਾਲੀ ਨੇ ਇਹ ਆਖ ਕੇ ਟਾਲ ਦਿੱਤਾ ਕਿ ਇਹ ਸਾਰੀ ਸ਼ਰਾਰਤ ਉਸਦੇ ਦੁਸ਼ਮਣਾ ਵਲੋਂ ਉਸਦੇ ਰਿਸ਼ਤੇਦਾਰਾਂ ਨੂੰ ਬਦਨਾਮ ਕਰਨ ਲਈ ਖੜੀ ਕੀਤੀ ਗਈ ਹੈ। ਇਸ ਤਰ੍ਹਾਂ ਮੁਆਮਲਾ ਰਫਾ ਦਫਾ ਕਰ ਦਿੱਤੇ ਗਿਆ।
੧੯੨੯ ਦੇ ਚੈਂਬਰ ਆਫ ਪ੍ਰਿੰਸਿਜ਼ ਦੇ ਇਜਲਾਸ ਦੇ ਦਿਨਾ ਵਿਚ ਬਾਲੀ ਦੇ ਰਿਸ਼ਤੇਦਾਰ ਨਵਾਬ ਦੀ ਆਗਿਆ ਬਿਨਾਂ ਦਿਲੀ ਆ ਗਏ। ਇਸ ਸਫਰ ਵਿਚ ਉਨ੍ਹਾਂ ਸ਼ਾਹਾਨਾ ਖਰਚ ਕੀਤਾ ਜਿਸ ਦਾ ਬਿਲ ੨੫ ਹਜ਼ਾਰ ਦੇ ਕਰੀਬ ਨਵਾਬ ਨੂੰ ਚੁਕਾਣਾ ਪਿਆ।
ਮਈ ੧੯੨੬ ਦੀ ਗੱਲ ਹੈ ਕਿ ਮੀਰ ਨਵਾਜ਼ ਅਲੀ ਖਾਨ ਬੰਬਈ ਵਿਚ ਸੀ ਕਿ ਉਸ ਦੀ ਗੈਰਹਾਜ਼ਰੀ ਵਿਚ ਬਾਲੀ ਨਠ ਗਈ, ਤੇ ਪੁਲਸ ਕਮਿਸ਼ਨਰ ਬੰਬਈ ਨੂੰ ਅਰਜ਼ ਕੀਤੀ, ਕਿ ਉਸਦੀ ਜਾਨ ਨੂੰ ਖਤਰਾ ਹੈ, ਇਸ ਲਈ ਪੁਲਸ ਉਸਦੀ ਹਿਫਾਜ਼ਤ ਕਰੇ। ਇਸ ਤਰਾਂ ਪੁਲਸ ਦੀ ਨਿਗਰਾਨੀ ਵਿਚ ਬਾਲੀ ਨੂੰ ਮੁੜ ਲਾਹੌਰ ਪਹੁੰਚਾਇਆ ਗਿਆ। ਕਿਹਾ ਜਾਂਦਾ ਹੈ ਕਿ ਇਸ ਵਾਰ ਵੀ ਉਹ ਆਪਣੇ ਨਾਲ ਘਟੋ ਘਟ ਛੇ ਸਤ ਲਖ ਰੁਪਏ ਦੇ ਜੇਵਰ ਲੈ ਆਈ ਸੀ।
ਪਤਾ ਨਹੀਂ ਇਸ ਬਦਕਿਸਮਤ ਹੁਸੀਨਾ ਨੂੰ ਲਾਹੌਰ ਨਾਲ। ਕਿਉਂ ਇੰਨੀ ਉਨਸ ਸੀ, ਕਿ ਇਕ ਵਾਰ ਹਰ-ਹਾਈਨੈੈਸ ਬੇਗਮ ਆਫ ਖੈਰ ਪੁਰ ਬਣ ਕੇ ਫਿਰ ਉਸ ਲਾਹੌਰ ਵਲ ਨਠ ਉਠੀ, ਤੇ ਅਖੀਰ ਇਕਬਾਲ ਬੇਗ਼ਮ ਦਾ ਇਕਬਾਲ ਬੇਗ਼ਮ ਹੀ ਬਣੀ ਰਹੀ