ਸਮੱਗਰੀ 'ਤੇ ਜਾਓ

ਪ੍ਰੀਤ ਕਹਾਣੀਆਂ/ਹਿਟਲਰ

ਵਿਕੀਸਰੋਤ ਤੋਂ

ਪ੍ਰਦੇਸ


ਹਿਟਲਰ


ਜਰਮਨੀ ਦੇ ਡਿਕਟੇਟਰ ਹਿਟਲਰ ਨੇ ਜਿੰਨੀ ਜਲਦੀ ਉਨਤੀ ਕੀਤੀ ਹੈ, ਕਿਸਮਤ ਸ਼ਾਇਦ ਹੀ ਕਿਸੇ ਹੋਰ ਉੱਚ ਵਿਅਕਤੀ ਤੇ ਇੰੰਨੀ ਰੀਝੀ ਹੋਵੇ। ਪਰ ਇਸ ਕਾਮਯਾਬੀ ਦਾ ਸਿਹਰਾ ਨਿਰਾ ਉਸ ਦੀ ਆਪਣੀ ਜ਼ਾਤ ਤੇ ਹੀ ਨਹੀਂ ਰਿਹਾ, ਸਗੋਂ ਇਹ ਮਾਣ ਉਸ ਦੀਆਂ ਮਿਤ੍ਰ-ਸਜਣੀਆਂ ਦੇ ਹਿਸੇ ਆਇਆ ਹੈ। ਜਿਹੜੇ ਲੋਕ ਜਰਮਨੀ ਰਹਿ ਆਏ ਹਨ, ਉਹ ਦਸਦੇ ਹਨ ਕਿ ਭਾਵੇਂ ਉਥੇ ਹਿਟਲਰ ਦੇ ਜੀਵਨ ਸਬੰਧੀ ਬਹਿਸ ਕਰਨੀ ਕਾਨੂੰਨਨ ਜੁਰਮ ਸੀਪਰ ਹਿਟਲਰ ਤੇ ਉਸ ਦੀਆਂ ਪ੍ਰੇਮਕਾਵਾਂ ਬਾਰੇ ਕਈ ਕਥਾਵਾਂ ਉਥੇ ਮਸ਼ਹੂਰ ਸਨ। ਕੁਝ ਸਾਲ ਪਹਿਲਾਂ ਇਕ ਫਰਾਂਸੀਸੀ ਅਖਬਾਰ ਨੇ ਨੋਟ ਲਿਖਿਆ ਸੀ, ਕਿ ਉਸ ਅਖਬਾਰ ਵਿਚ ਹਿਟਲਰ ਦੀ ਪ੍ਰੇਮ-ਲੀਲਾ ਦਾ ਇਕ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ,ਪਰ ਲੋਕਾਂ ਵੇਖਿਆ ਕਿ ਦੂਜੇ ਦਿਨ ਹੀ ਪੈਰਸ ਦੀ ਖੁਫੀਆ ਪੁਲਸ ਨੇ ਅਖਬਾਰ ਦੇ ਦਫਤਰ ਤੇ ਛਾਪਾ ਮਾਰ ਕੇ ਲੇਖਾਂ ਦੀਆਂ ਕਾਪੀਆਂ ਤੇ ਕਬਜ਼ਾ ਕਰ ਲਿਆ।

ਬਾਵਜੂਦ ਕਰੜੀ ਨਿਗਰਾਨੀ ਤੇ ਕੋਸ਼ਸ਼ ਦੇ ਜਰਮਨ ਤੋਂ ਬਾਹਰ ਹਿਟਲਰ ਦੀਆਂ ਪ੍ਰੇਮ ਕਥਾਵਾਂ ਕਈ ਮੁਲਕਾਂ ਵਿਚ ਪੁਜ ਚੁਕੀਆਂ ਸਨ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਸਭ ਤੋਂ ਪਹਿਲਾਂ ਇਕ ਯਹੂਦੀ ਸੌਦਾਗਰ ਦੀ ਲੜਕੀ ਨਾਲ ਵੀਆਨਾ ਵਿਚ ਉਸ ਦੀ ਮੁਲਾਕਾਤ ਹੋਈ ਸੀ। ਉਦੋਂ, ਜਦੋਂ ਹਿਟਲਰ ਨੂੰ ਜਾਣਦਾ ਹੀ ਕੋਈ ਨਹੀਂ ਸੀ। ਦੋਵੇਂ ਪ੍ਰੇਮੀ ਜ਼ੰਜੀਰ ਵਿਚ ਜਕੜੇ ਗਏ। ਉਨ੍ਹਾਂ ਆਪੋ ਵਿਚ ਫੈਸਲਾ ਕੀਤਾ ਕਿ ਉਹ ਛੇਤੀ ਹੀ ਸ਼ਾਦੀ ਕਰ ਲੈਣਗੇ, ਪਰ ਅਫਸੋਸ ਕਿ ਹਿਟਲਰ ਦਾ ਇਹ ਖ਼ਾਬ ਪੂਰਾ ਨਾ ਹੋ ਸਕਿਆ, ਵਰਨਾ ਅਜ ਦੁਨੀਆਂ ਵਿਚ ਯਹੂਦੀਆਂ ਦਾ ਇਤਹਾਸ ਇੰਨਾਂ ਦਰਦਨਾਕ ਤੇ ਲਹੂ ਲੁਹਾਣਾ ਨਾ ਲਿਖਿਆ ਗਿਆ ਹੁੰਦਾ। ਯਹੂਦੀ ਪਿਤਾ ਨੇ ਆਪਣੀ ਕੁੜੀ ਇਕ ਗੁਮਨਾਮ ਸਿਪਾਹੀ ਨੂੰ ਦੇਣੋਂ ਸਾਫ ਇਨਕਾਰ ਕਰ ਦਿਤਾ। ਉਸ ਦਿਨ ਤੋਂ ਹਿਟਲਰ ਯਹੂਦੀਆਂ ਦੇ ਖੂਨ ਦਾ ਪਿਆਸਾ ਹੋ ਗਿਆ। ਉਸ ਨੇ ਇਸ ਨਿਰਾਦਰ ਦਾ ਬਦਲਾ ਕਿੰਨੇ ਹੀ ਯਹੂਦੀ ਖਾਨਦਾਨਾਂ ਦੇ ਖੂਨ ਨਾਲ ਲਿਆ।

ਇਸ ਪਿਛੋਂ ਮਿਯੂਨਿਚ ਵਿਚ ਇਕ ਨਿਹਾਇਤ ਖੂਬਸੂਰਤ ਕੁੜੀ ਜੇਨੀ ਹੈਂਗ ਤੇ ਹਿਟਲਰ ਦੀ ਨਜ਼ਰ ਪਈ। ਜੇਨੀ ਹੈਂਗ ਹਿਟਲਰ ਦੇ ਮੋਟਰ ਡਰਾਈਵਰ ਦੀ ਭੈਣ ਸੀ, ਤੇ ਉਦੋਂ ਉਸ ਦੀ ਉਮਰ ੨੩ ਸਾਲ ਦੀ ਸੀ। ੧੯੨੨ ਵਿਚ ਇਸ ਪ੍ਰੇਮ ਦੀ ਚਰਚਾ ਆਮ ਹੋਣ ਲਗ ਪਈ, ਤੇ ਲੋਕਾਂ ਦਾ ਯਕੀਨ ਹੋ ਗਿਆ; ਕਿ ਹਿਟਲਰ ਜੇਨੀ ਨਾਲ ਵਿਆਹ ਕਰ ਲਵੇਗਾ, ਪਰ ਛੇਤੀ ਹੀ ਲੋਕਾਂ ਦਾ ਇਹ ਖਿਆਲ ਵੀ ਗ਼ਲਤ ਨਿਕਲਿਆ।

ਹਿਟਲਰ ਨੂੰ ਚਾਂਸਲਰ ਦੀ ਉੱਚ ਪਦਵੀ ਤੇ ਪਹੁੰਚਾਣ ਵਿਚ ਇਕ ਵਿਧਵਾ ਸੁੰਦਰੀ ਵੈਗਨਰ ਦਾ ਬੜਾ ਹਥ ਸੀ। ਇਸ ਸਬੰਧੀ ਖਿਆਲ ਕੀਤਾ ਜਾਂਦਾ ਹੈ, ਕਿ ਇਸੇ ਨੇ ਹਿਟਲਰ ਨੂੰ ਗੁਮਨਾਮੀ ਦੀ ਹਾਲਤ ਚੋਂ ਬਾਹਰ ਕਢਿਆ। ੧੯੨੩ ਵਿਚ ਹਿਟਲਰ ਰਾਜਸੀ ਸਰਗਰਮੀਆਂ ਕਰਕੇ ਜਿਹਲ ਵਿਚ ਸੁਟ ਦਿਤਾ ਗਿਆ। ਜਦੋਂ ਉਹ ਰਿਹਾ ਹੋਇਆ, ਤਾਂ ਵੈਗਨਰ ਉਸ ਦੇ ਝੰਡੇ ਹੇਠਾਂ ਆ ਗਈ। ਉਹ ਜਰਮਨੀ ਦੇ ਤਖ਼ਤ ਤੇ ਹਿਟਲਰ ਨੂੰ ਬੈਠਿਆ ਵੇਖਣਾ ਚਾਹੁੰਦੀ ਸੀ। ਉਦੋਂ ਨਾਜ਼ੀ ਦਲ ਦੀ ਨੀਂਹ ਰਖ ਦਿਤੀ ਗਈ ਸੀ, ਪਰ ਦਲ ਦੀ ਹਾਲਤ ਬੜੀ ਤਰਸ ਯੋਗ ਸੀ। ਇਸ ਸਮੇਂ ਵੈਗਨਰ ਨੇ ਹਿਟਲਰ ਦੀ ਜਾਣ ਪਛਾਣ ਰਾਜਕੁਮਾਰੀ ਇਡਲੇਡ ਨਾਲ ਕਰਾਈ, ਜਿਸਨੇ ਹਿਟਲਰ ਦੀ ਬੜੀ ਸਹਾਇਤਾ ਕੀਤੀ। ਇਸ ਕਰੋੜ-ਪਤੀ ਸ਼ਹਿਜ਼ਾਦੀ ਨੇ ਨਾਜ਼ੀ ਦਲ ਨੂੰ ਕ੍ਰੋੜਾਂ ਰੁਪਿਆਂ ਦੀ ਮਾਲੀ ਇਮਦਾਦ ਦਿਤੀ।

ਇਸ ਤੋਂ ਇਲਾਵਾ ਹੋਰ ਵੀ ਕਈ ਕੁੜੀਆਂ ਹਿਟਲਰ ਦੇ ਜੀਵਨ ਵਿਚ ਆਈਆਂ, ਜਿਨ੍ਹਾਂ ਦਾ ਜ਼ਿਕਰ ਅਸੀਂ ਅਗੇ ਚਲਕੇ ਕਰਾਂਗੇ। ਉਨ੍ਹਾਂ ਚੋਂ ਇਕ ਅਮੀਰ ਸੁੰਦਰੀ ਸਿਸਲੀ-ਕੈਸਰ ਵਿਲੀਅਮ ਦੀ ਧੀ ਸੀ, ਜਿਸਨੇ ਹਿਟਲਰ ਨੂੰ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਕੋਰਾ-ਚੈਕ ਦੇ ਦਿਤਾ। ਇਸ ਦੀ ਹਿਟਲਰ ਨਾਲ ਜਾਣ ਪਛਾਨ ਵੀ ਵੈਗਨਰ ਨੇ ਹੀ ਕਰਾਈ ਸੀ। ਇਸੇ ਤਰ੍ਹਾਂ ਕਈ ਅਮੀਰ ਕੁੜੀਆਂ ਦੀ ਸਹਾਇਤਾ ਨਾਲ ਨਾਜ਼ੀ ਦਲ ਬੜੀਆਂ ਪਕੀਆਂ ਨੀਹਾਂ ਤੇ ਖੜੋ ਗਿਆ। ਕਈ ਹੋਟਲਾਂ ਦੇ ਵਖਰੇ ਕਮਰੇ ਤੇ ਵਡੀਆਂ ਪਬਲਿਕ ਇਮਾਰਤਾਂ ਨਾਜ਼ੀਆਂ ਲਈ ਰੀਜ਼ਰਵ ਹੋਣ ਲਗ ਪਈਆਂ। ਮੇਰੀ ਏਡਲੇਡ ਦੀ ਵਡੀ ਕੋਠੀ ਨਾਜ਼ੀਆਂ ਦਾ ਹੈਡਕਵਾਰ ਬਣ ਗਈ। ਕਈ ਅਮੀਰ ਕੁੜੀਆਂ ਨੇ ਹਿਟਲਰ ਦੇ ਝੰਡੇ ਹੇਠ ਆਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਹਨਾਂ ਦੇ ਖਿਆਲਾਂ ਦਾ ਪ੍ਰਭਾਵ ਬੜਾ ਛੇਤੀ ਉੱਚ ਖਾਨਦਾਨਾਂ ਵਿਚ ਪੈਣਾ ਸ਼ੁਰੂ ਹੋ ਗਿਆ।

ਇਸ ਵਿਚ ਕੋਈ ਸ਼ਕ ਨਹੀਂ, ਕਿ ਇਨ੍ਹਾਂ ਅਮੀਰ ਕੁੜੀਆਂ ਮਦਦ ਹੀ ਹਿਟਲਰ ਦੀ ਕਾਮਯਾਬੀ ਦਾ ਵਡਾ ਰਾਜ਼ ਸੀ, ਪਰ ਇਨ੍ਹਾਂ ਵਿਚੋਂ ਕੋਈ ਵੀ ਉਸ ਦਾ ਦਿਲ ਨਾ ਜਿਤ ਸਕੀ। ਇਸ ਦਾ ਕਾਰਣ ਇਹ ਹੈ ਕਿ ਹਿਟਲਰ ਆਪਣੀ ਕੌਮ ਦੀ ਉੱਨਤੀ ਅਗੇ ਪ੍ਰੇਮ ਤੇ ਪਿਆਰ ਸਭ ਕੁਝ ਕੁਰਬਾਨ ਕਰ ਦੇਣ ਤੇ ਤੁਲਿਆ ਹੋਇਆ ਸੀ।

ਇਨ੍ਹੀਂ ਦਿਨੀਂ ਦੋ ਅਤ-ਹਸੀਨ ਕੁੜੀਆਂ ਮਾਰ ਗਰੇਟ ਤੇ ਲੇਨੀ ਹਿਟਲਰ ਦੇ ਜੀਵਨ ਵਿਚ ਆਈਆਂ। ਲੇਨੀ ਇਕ ਫਿਲਮ ਐਕਟਰੈਸ ਸੀ। ਹਿਟਲਰ ਦੇ ਦਿਲ ਪੁਰ ਇਨ੍ਹਾਂ ਦਾ ਪੂਰਾ ਪੂਰਾ ਕਬਜ਼ਾ ਜਾਪਦਾ ਸੀ, ਤੇ ਆਮ ਖਿਆਲ ਕੀਤਾ ਜਾਂਦਾ ਸੀ, ਕਿ ਹਿਟਲਰ ਇਨ੍ਹਾਂ ਦੋਹਾਂ ਚੋਂ ਕਿਸੇ ਇਕ ਨਾਲ ਜ਼ਰੂਰ ਸ਼ਾਦੀ ਕਰ ਲਵੇਗਾ। ਕੁਝ ਦਿਨਾਂ ਨੂੰ ਮਾਰਗਰੇਟ ਇਹ ਕਹਿ ਕੇ ਚਲੀ ਗਈ; ਕਿ ਉਸ ਨਾਲ ਸ਼ਾਦੀ ਕਰਨ ਦੇ ਕਾਰਣ ਹਿਟਲਰ ਦੀ ਕਾਮਯਾਬੀ ਦੇ ਰਾਹ ਵਿਚ ਕਈ ਰੁਕਾਵਟਾਂ ਪੈਦਾ ਹੋ ਜਾਣ ਦਾ ਡਰ ਹੈ। ਇਸ ਲਈ ਉਹ ਸ਼ਾਦੀ ਕਰਨਾ ਹੀ ਨਹੀਂ ਚਾਹੁੰਦੀ। ਪਰ ਦੂਜੀ ਕੁੜੀ ਲੇਨੀ ਬੜੀ ਦੇਰ ਤਕ ਹਿਟਲਰ ਨਾਲ ਸਬੰਧਤ ਰਹੀ। ੧੯੩੦ ਈ: ਵਿਚ ਇਹ ਸੁੰਦਰੀ ਸੰਸਾਰ ਪ੍ਰਸਿਧ ਐਕਟ੍ਰੈਸ ਗਿਣੀ ਜਾਣ ਲਗ ਪਈ। ਹਿਟਲਰ ਨੇ ਉਸ ਨੂੰ ਫਿਲਮੀ ਉੱਚ ਪੋਜ਼ੀਸ਼ਨ ਤੇ ਸਥਾਪਨ ਕੀਤਾ, ਤੇ ਨਿਯੂ ਰੇਮਬਰਗ ਵਿਚ ਹੋਣ ਵਾਲੀ ਨੈਸ਼ਨਲ ਕਾਂਗਰਸ ਸਬੰਧੀ ਫਿਲਮ ਡਾਇਰੈਕਟ ਕਰਨ ਦਾ ਕੰਮ ਉਸੇ ਦੇ ਸਪੁਰਦ ਕੀਤਾ। ਇਹ ਫ਼ਿਲਮ ਨਾਜ਼ੀ ਪ੍ਰਾਪੇਗੰਡੇ ਲਈ ਤਿਆਰ ਕੀਤੀ ਗਈ ਸੀ।

ਜਰਮਨੀ ਦੀ ਇਹ ਇਕੋ ਇਕ ਖੁਸ਼-ਕਿਸਮਤ ਕੁੜੀ ਸੀ, ਜਿਸਦੀ ਸਲਾਹ ਹਿਟਲਰ ਰਾਜਨੀਤਕ ਮਾਮਲਿਆਂ ਵਿਚ ਵੀ ਲੈਂਦਾ ਰਹਿੰਦਾ ਸੀ।

ਲੇਨੀ ਦੀ ਜਦ ਹਿਟਲਰ ਨਾਲ ਪਹਿਲੀ ਮੁਲਾਕਾਤ ਹੋਈ, ਤਾਂ ਉਹ ਕਮਿਊਨਿਜ਼ਮ ਵਲ ਜ਼ਿਆਦਾ ਝੁਕਾ ਰਖਦੀ ਸੀ। ਇਕ ਦਿਨ ਫਿਲਮ ਕੰਪਨੀ ਦੇ ਸ਼ੂਟਿੰਮ ਸੀਨ ਲਈ ਜਦ ਉਹ ਬਾਹਰ ਗਈ, ਤਾਂ ਅਚਾਨਕ ਉਸ ਦਾ ਹਿਟਲਰ ਨਾਲ ਮੇਲ ਹੋ ਗਿਆ। ਕੁਝ ਮਿੰਟਾਂ ਦੀ ਗਲ ਬਾਤ ਮਗਰੋਂ ਦੋਵੇਂ ਇਕ ਦੂਜੇ ਤੋਂ ਅਲਗ ਹੋ ਗਏ, ਪਰ ਇਸ ਮੇਲ ਨੇ ਲੇਨੀ ਦੇ ਦਿਲ ਵਿਚ ਇਕ ਤੂਫਾਨ ਬਰਪਾ ਕਰ ਦਿਤਾ। ਉਸ ਦੀਆਂ ਅੱਖਾਂ ਸਾਹਮਣੇ ਹਰ ਵੇਲੇ ਨੌਜਵਾਨ ਹਿਟਲਰ ਦੀ ਤਸਵੀਰ ਫਿਰਨ ਲਗ ਪਈ। ਉਸ ਨੇ ਕਮਿਊਨਿਜ਼ਮ ਨੂੰ ਛੱਡ ਕੇ ਹਿਟਲਰ ਦਾ ਨੈਸ਼ਨਲ ਸੋਸ਼ਲਿਜ਼ਮ ਗ੍ਰਹਿਣ ਕਰ ਲਿਆ।

ਇਹ ਫਿ਼ਲਮ ਕੰਪਨੀ ਉਨ੍ਹੀਂ ਦਿਨੀਂ ਐਸ.ਓ.ਐਸ. ਆਬੀਸ ਬਰਗ ਨਾਂ ਦੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ। ਜਦ ਸ਼ੂਟਿੰਗ ਲਈ ਲੇਨੀ ਨੂੰ ਕਿਹਾ ਗਿਆ, ਤਾਂ ਉਸ ਨੇ ਦਸ ਦਿਨਾਂ ਲਈ ਇਕ ਜ਼ਰੂਰੀ ਕੰਮ ਲਈ ਛੁਟੀ ਦੀ ਅਰਜ਼ੀ ਦੇ ਦਿਤੀ, ਪਰ ਲੋਕਾਂ ਨੂੰ ਪਿਛੋਂ ਪਤਾ ਲਗਾ, ਕਿ ਇਹ ਛੁਟੀ ਹਿਟਲਰ ਨੂੰ ਮਿਲਣ ਲਈ ਸੀ। ਦੂਜੀ ਵਾਰ ਦੀ ਮੁਲਾਕਾਤ ਨੇ ਦੋਹਾਂ ਨੂੰ ਇਕ ਦੂਜੇ ਦੇ ਹੋਰ ਨੇੜੇ ਲੈ ਆਂਦਾ। ਉਹ ਨਾਜ਼ੀ ਪਾਰਟੀ ਵਿਚ ਵੀ ਅਛੀ ਪੁਜ਼ੀਸ਼ਨ ਰਖਦੀ ਸੀ। ਉਸ ਦੇ ਇਕੋ ਇਸ਼ਾਰੇ ਤੇ ਪਾਰਟੀ ਦੇ ਮੈਂਬਰ ਭਰਤੀ ਕਰ ਲਏ ਜਾਂਦੇ, ਤੇ ਕਢ ਦਿਤੇ ਜਾਂਦੇ ਸਨ।

ਇਤਨਾ ਮੇਲ ਜੋਲ ਤੇ ਸਬੰਧ ਹੋਣ ਦੇ ਬਾਵਜੂਦ ਉਨ੍ਹਾਂ ਸ਼ਾਦੀ ਨਹੀਂ ਕੀਤੀ, ਤੇ ਇਸ ਦਾ ਸਬਬ ਸਾਫ ਹੈ ਕਿ ਹਿਟਲਰ ਦੀ ਸ਼ਾਦੀ ਉਸ ਦੇ ਪਰੋਗਰਾਮ ਵਿਚ ਰੁਕਾਵਟ ਸਾਬਤ ਹੋ ਸਕਦੀ ਸੀ।

ਕਈ ਸੁੰਦਰੀਆਂ ਦੀ ਅਖ ਹਿਟਲਰ ਤੇ ਰਹੀ, ਪਰ ਕੋਈ ਲੇਨੀ ਵਾਂਗ ਉਸ ਦੇ ਇਨੇਂ ਨੇੜੇ ਨਹੀਂ ਸੀ ਹੋ ਸਕੀ। ਹਿਟਲਰ ਨੂੰ ਲਗ ਪਗ ਪੰਜ ਹਜ਼ਾਰ ਦੇ ਕਰੀਬ ਰੋਜ਼ ਚਿਠੀਆਂ ਆਉਂਦੀਆਂ ਸਨ, ਤੇ ਇਨ੍ਹਾਂ ਵਿਚੋਂ ਬਹੁਤੀ ਗਿਣਤੀ ਜਰਮਨ ਸੁੰਦਰੀਆਂ ਵਲੋਂ ਘਲੀਆ ਗਈਆਂ ਚਿਠੀਆਂ ਦੀ ਹੁੰਦੀ ਸੀ, ਪਰ ਸ਼ਾਦੀ ਦੇ ਵਿਸ਼ੇ ਤੇ ਉਸਦੀ ਦਿਲਚਸਪੀ ਬਿਲਕੁਲ ਨਹੀਂ ਸੀਜਾਂ ਤਾਂ ਹਕੂਮਤ ਦੀਆਂ ਜ਼ਿਮੇਵਾਰੀਆਂ ਕਾਰਣ ਤੇ ਜਾਂ ਜਵਾਨੀ ਦੇ ਅਰੰਭ ਵਿਚ ਹੋਈਆਂ ਨਾਕਾਮੀਆਂ ਕਰਕੇ।

{{{2}}}